--

December 8, 2024

  • Facebook Icon
  • Twitter Icon
  • Youtube Icon
  • Instagram Icon

ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ ਵਿੱਚ 15 ਭਾਰਤੀ/ ਪੰਜਾਬੀ ਜਿੱਤੇ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਚੋਣਾਂ ਵਿੱਚ ਐਨ.ਡੀ.ਪੀ. ਨੇ 93 ਮੈਂਬਰੀ ਵਿਧਾਨ ਸਭਾ ਵਿੱਚੋਂ 47 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਬਹੁਮਤ ਪ੍ਰਾਪਤ ਕਰ ਲਿਆ ਹੈ। ਕੰਜ਼ਰਵੇਟਿਵ ਪਾਰਟੀ ਨੂੰ 44 ਸੀਟਾਂ ‘ਤੇ ਜਿੱਤ ਨਸੀਬ ਹੋਈ ਹੈ। ਇਨ੍ਹਾਂ ਚੋਣਾਂ ਵਿੱਚ 15 ਭਾਰਤੀਆਂ/ਪੰਜਾਬੀਆਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਿਧਾਨ ਸਭਾ ਵਿੱਚ ਹਰ ਛੇਵਾਂ ਭਾਰਤੀ ਮੂਲ ਦਾ ਮੈਂਬਰ ਹੈ।

ਕੈਨੇਡਾ ਵਿੱਚ 2021 ਦੀ ਜਨਸੰਖਿਆ ਅਨੁਸਾਰ 9 ਲੱਖ 50 ਹਜ਼ਾਰ ਦੇ ਕਰੀਬ ਓਨਟਾਰੀਓ, ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਮੋਨੀਟੋਬਾ ਅਤੇ ਕਿਊਬਕ ਸੂਬਿਆਂ ਵਿੱਚ ਭਾਰਤੀ ਮੂਲ ਦੇ ਪੰਜਾਬੀਆਂ/ਸਿੱਖਾਂ ਦੀ ਵਸੋਂ ਹੈ। ਓਨਟਾਰੀਓ ਸੂਬੇ ਵਿੱਚ ਸਭ ਤੋਂ 4 ਲੱਖ ਦੇ ਲਗਪਗ ਅਤੇ ਦੂਜੇ ਨੰਬਰ ‘ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 3 ਲੱਖ 15 ਹਜ਼ਾਰ ਹੈ।

ਸੰਸਾਰ ਦਾ ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਭਾਰਤੀ ਮੂਲ ਦੇ ਪੰਜਾਬੀ/ਭਾਰਤੀ ਨਾ ਹੋਣ। ਉਥੇ ਉਹ ਬਹੁਤ ਹੀ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਸੰਸਾਰ ਵਿੱਚ ਸਭ ਤੋਂ ਵੱਧ ਭਾਰਤੀ ਮੂਲ ਦੇ/ਪੰਜਾਬੀ ਕੈਨੇਡਾ ਵਿੱਚ ਹਨ। ਕੈਨੇਡਾ ਦੇ ਵਿਕਾਸ ਵਿੱਚ ਪੰਜਾਬੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਪੰਜਾਬੀਆਂ/ਸਿੱਖਾਂ ਨੇ ਹਮੇਸ਼ਾ ਕੈਨੇਡਾ ਦੀ ਸਿਆਸਤ ਵਿੱਚ ਧੁੰਮਾਂ ਪਾਈਆਂ ਹਨ।

ਕੈਨੇਡਾ ਦੀ ਫੈਡਰਲ ਸਰਕਾਰ ਪੰਜਾਬੀ/ਭਾਰਤੀ ਮਹੱਤਵਪੂਰਨ ਵਿਭਾਗਾਂ ਦੇ ਮੰਤਰੀ ਹਨ। ਉਨ੍ਹਾਂ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਵਿਲੱਖਣ ਯੋਗਦਾਨ ਪਾਇਆ ਹੈ।

Bc Assemblyਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ 43ਵੀਂ ਵਿਧਾਨ ਸਭਾ ਦੀਆਂ ਚੋਣਾਂ ਹੁਣੇ ਹੀ ਅਕਤੂਬਰ 2024 ਵਿੱਚ ਹੋਈਆਂ ਹਨ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਸ ਵਾਰ ਕੁਲ 3550017 ਵੋਟਰਾਂ ਵਿੱਚੋਂ 2038075 ਵੋਟਰਾਂ ਭਾਵ 47.41 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ, ਜਦੋਂ ਕਿ 2020 ਵਿੱਚ 47.69 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ।

ਇਨ੍ਹਾਂ ਚੋਣਾਂ ਵਿੱਚ ਪਹਿਲੀ ਵਾਰ ਭਾਰਤੀਆਂ/ਪੰਜਾਬੀਆਂ/ਸਿੱਖਾਂ ਨੇ 15 ਸੀਟਾਂ ਜਿੱਤਕੇ ਇਤਿਹਾਸ ਸਿਰਜਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕਦੀ ਵੀ ਇਤਨੀਆਂ ਸੀਟਾਂ ਜਿੱਤੀਆਂ ਨਹੀਂ ਸਨ। 2021 ਦੀ ਜਨਗਣਨਾ ਅਨੁਸਾਰ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਭਾਰਤੀਆਂ/ਪੰਜਾਬੀਆਂ/ਸਿੱਖਾਂ ਦੀ ਵਸੋਂ ਸਿਰਫ਼ 3 ਫ਼ੀ ਸਦੀ ਹੈ, ਜਦੋਂ ਕਿ ਉਨ੍ਹਾਂ ਨੇ ਵਿਧਾਨ ਸਭਾ ਦੀਆਂ 16 ਫ਼ੀ ਸਦੀ ਸੀਟਾਂ ਜਿੱਤਕੇ ਵੱਡਾ ਮਾਹਰਕਾ ਮਾਰਿਆ ਹੈ।

ਜਗਮੀਤ ਸਿੰਘ ਕੈਨੇਡਾ ਦੀ ਨਿਊ ਡੈਮੋਕਰੈਟਿਕ ਪਾਰਟੀ ਦਾ ਪ੍ਰਧਾਨ ਹੈ। 37 ਪੰਜਾਬੀਆਂ/ਸਿੱਖਾਂ ਨੇ ਐਨ.ਡੀ.ਪੀ. ਅਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜੀ ਸੀ, ਜਿਨ੍ਹਾਂ ਵਿੱਚੋਂ 15 ਨੇ ਆਪੋ ਆਪਣੀਆਂ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿੱਚ ਐਨ.ਡੀ.ਪੀ. ਦੇ 11 ਅਤੇ ਕੰਜ਼ਰਵੇਟਿਵ ਪਾਰਟੀ ਦੇ 4 ਉਮੀਦਵਾਰ ਚੋਣ ਜਿੱਤੇ ਹਨ।

ਇਨ੍ਹਾਂ ਜਿੱਤਣ ਵਾਲੇ 15 ਵਿਧਾਨਕਾਰਾਂ ਵਿੱਚ 7 ਮਰਦ ਅਤੇ 8 ਇਸਤਰੀਆਂ ਹਨ। 2020 ਦੀਆਂ ਵਿਧਾਨ ਸਭਾ ਚੋਣਾ ਵਿੱਚ ਸਿਰਫ਼ 9 ਪੰਜਾਬੀ/ਸਿੱਖ ਉਮੀਦਵਾਰ ਜਿੱਤ ਸਕੇ ਸਨ। ਐਨ.ਡੀ.ਪੀ.ਨੂੰ 44.60 ਫ਼ੀ ਸਦੀ ਵੋਟਾਂ ਪਈਆਂ ਹਨ। ਕੰਜ਼ਰਵੇਟਿਵ ਪਾਰਟੀ ਨੂੰ 43.57 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ। ਦੋਹਾਂ ਪਾਰਟੀਆਂ ਨੂੰ ਪੋਲ ਹੋਈਆਂ ਵੋਟਾਂ ਤੋਂ ਪਤਾ ਲੱਗਦਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਸਿਰਫ਼ 1 ਫ਼ੀ ਸਦੀ ਘੱਟ ਵੋਟਾਂ ਪੋਲ ਹੋਈਆਂ ਹਨ। ਦੋਹਾਂ ਦੀ ਬਰਾਬਰ ਦੀ ਟੱਕਰ ਰਹੀ ਹੈ। 2 ਸੀਟਾਂ ਗਰੀਨ ਪਾਰਟੀ ਨੇ ਜਿੱਤੀਆਂ ਹਨ, ਉਨ੍ਹਾਂ ਨੂੰ 8.19 ਫ਼ੀ ਸਦੀ ਵੋਟਾਂ ਪੋਲ ਹੋਈਆਂ ਹਨ।

2020 ਵਿੱਚ ਐਨ.ਡੀ.ਪੀ.ਨੇ 47 ਫ਼ੀ ਸਦੀ ਵੋਟਾਂ ਲੈ ਕੇ 57 ਸੀਟਾਂ ਜਿੱਤੀਆਂ ਸਨ। ਕੰਜ਼ਰਵੇਟਿਵ ਪਾਰਟੀ ਨੇ 33 ਫ਼ੀ ਸਦੀ ਵੋਟਾਂ ਲੈ ਕੇ 28 ਸੀਟਾਂ ਜਿੱਤੀਆਂ ਸਨ। ਗਰੀਨ ਪਾਰਟੀ ਨੇ ਪਹਿਲਾਂ ਵੀ 2 ਸੀਟਾਂ ਜਿੱਤੀਆਂ ਸਨ ਤੇ ਇਸ ਵਾਰ ਵੀ 2 ਹੀ ਜਿੱਤੀਆਂ ਹਨ ਤੇ ਵੋਟਾਂ ਦੀ ਪ੍ਰਤੀਸ਼ਤਤਾ ਵੀ ਦੋਵੇਂ ਵਾਰ ਬਰਾਬਰ ਹੈ।

ਕੰਜ਼ਰਵੇਟਿਵ ਪਾਰਟੀ ਨੂੰ 16 ਸੀਟਾਂ ਦਾ ਲਾਭ ਹੋਇਆ ਹੈ ਤੇ ਐਨ.ਡੀ.ਪੀ.ਨੂੰ 10 ਸੀਟਾਂ ਦਾ ਨੁਕਸਾਨ ਹੋਇਆ ਹੈ। ਪਹਿਲੀ ਵਾਰ ਪੰਜਾਬੀਆਂ/ਸਿੱਖਾਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ ਤੇ ਉਹ ਵੱਡੀ ਮਾਤਰਾ ਵਿੱਚ ਪ੍ਰਤੀਨਿਧਤਾ ਕਰਨ ਜਾ ਰਹੇ ਹਨ। ਪੰਜਾਬੀ ਉਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਅਰਥਾਤ ਪ੍ਰੀਮੀਅਰ ਰਹੇ ਹਨ।

ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀ/ਸਿੱਖ ਪਹਿਲਾਂ ਵੀ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਮੰਤਰੀ ਰਹੇ ਹਨ। ਵਿਧਾਨ ਸਭਾ ਦੀ ਚੋਣ ਜਿੱਤੇ ਉਮੀਦਵਾਰਾਂ ਵਿੱੱਚ ਐਨ.ਡੀ.ਪੀ.ਦੇ ਲੁਧਿਆਣਾ ਜ਼ਿਲ੍ਹੇ ਦੇ ਗਹੌਰ ਪਿੰਡ ਦੇ ਜੰਮ ਪਲ ਬਰਨਬੀ ਨਿਊਵੈਸਟ ਹਲਕੇ ਤੋਂ ਰਾਜ ਚੌਹਾਨ ਨੇ ਦਿੱਲੀ ਦੇ ਜੰਮਪਲ ਤੇ ਕੰਜ਼ਰਵੇਟਿਵ ਪਾਰਟੀ ਦੇ ਦੀਪਕ ਸੂਰੀ, ਬਠਿੰਡਾ ਜ਼ਿਲ੍ਹੇ ਦੇ ਪਿੰਡ ਦਿਓਣ ਦੇ ਸਰੀ ਫਲੀਟਵੁੱਡ ਹਲਕੇ ਤੋਂ ਜਗਰੂਪ ਸਿੰਘ ਬਰਾੜ ਨੇ ਜ਼ਿਲ੍ਹਾ ਮੋਗਾ ਦੇ ਪਿੰਡ ਕਾਲੇਕਾ ਦੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਅਵਤਾਰ ਸਿੰਘ ਗਿੱਲ, ਜ਼ਿਲ੍ਹਾ ਜਲੰਧਰ ਦੇ ਪਿੰਡ ਸੁੰਨੜ ਕਲਾਂ ਦੀ ਮਨੁੱਖੀ ਅਧਿਕਾਰਾਂ ਦੀ ਉਘੀ ਵਕੀਲ ਜਸਪ੍ਰੀਤ ਕੌਰ ਜੈਸੀ ਸੁੰਨੜ ਨੇ ਸਰੀ ਨਿਊਟਨ ਤੋਂ ਬਟਾਲਾ ਨਜ਼ਦੀਕ ਪਿੰਡ ਸ਼ੇਖ਼ੂਪੁਰ ਦੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਤੇਗਜੋਤ ਬੱਲ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਭਾਗੋਵਾਲ ਦੇ ਰਵਿੰਦਰ ਸਿੰਘ ਰਵੀ ਕਾਹਲੋਂ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜ ਵੈਔਲੀ ਨੂੰ ਹਰਾਕੇ ਚੋਣ ਜਿੱਤ ਗਏ ਹਨ।

ਐਨ.ਡੀ.ਪੀ. ਪਾਰਟੀ ਦੇ ਲੁਧਿਆਣਾ ਨਾਲ ਸੰਬੰਧਿਤ ਅਟਾਰਨੀ ਜਨਰਲ ਨਿੱਕੀ ਸ਼ਰਮਾ ਵੈਨਕੂਵਰ ਹੇਸਟਿੰਗਜ਼, ਜਗਰਾਉਂ ਦੀ ਧੀ ਉਘੀ ਸਮਾਜ ਸੇਵਿਕਾ ਸੁਨੀਤਾ ਧੀਰ ਵੈਨਕੂਵਰ ਲੰਗਾਰਾ, ਮਾਹਿਲਪੁਰ ਦੇ ਨੇੜਲੇ ਪਿੰਡ ਜੰਗਲੀਆਣਾ ਦੇ ਰਵੀ ਪਰਮਾਰ ਲੌਂਗਫੀਲਡ ਹਾਈਲੈਂਡ, ਅੰਮ੍ਰਿਤਸਰ ਦੀ ਰੀਆ ਅਰੋੜਾ ਬਰਨਾਬੀ ਈਸਟ ਵਿਧਾਨ ਸਭਾ ਹਲਕੇ ਤੋਂ ਅਤੇ ਜ਼ੀਰਾ ਨੇੜੇ ਜੌੜਾ ਪਿੰਡ ਦੀ ਧੀ ਹਰਵਿੰਦਰ ਕੌਰ ਸੰਧੂ ਵਰਨੋਨ ਮੋਨਾਸ਼ਰੀ ਤੋਂ, ਐਨੇ ਕੰਗ ਬਰਨੀ ਸੈਂਟਰ ਤੋਂ, ਅਤੇ ਅਮਨਾ ਸ਼ਾਹ ਸਰੀ ਸਿਟੀ ਸੈਂਟਰ ਤੋਂ ਜਿੱਤ ਗਏ ਹਨ।

ਹਰਵਿੰਦਰ ਕੌਰ ਸੰਧੂ ਨਰਸ ਹਨ ਤੇ ਦੂਜੀ ਵਾਰ ਜੇਤੂ ਰਹੇ ਹਨ। ਜੈਸੀ ਸੁੰਨੜ ਹੈਰੀ ਬੈਂਸ ਦੇ ਪਦ ਚਿੰਨ੍ਹਾਂ ‘ਤੇ ਚਲਦੀ ਹੋਈ ਜਿੱਤ ਰਹੀ ਹੈ, ਹੈਰੀ ਬੈਂਸ 2005 ਤੱਕ ਵਿਧਾਨਕਾਰ ਤੇ ਲੰਬਾ ਸਮਾਂ ਮੰਤਰੀ ਰਿਹਾ ਹੈ। ਸੁਨੀਤਾ ਧੀਰ 48.2 ਫ਼ੀ ਸਦੀ ਵੋਟਾਂ ਲੈ ਕੇ ਜਿੱਤੀ ਹੈ। ਰਾਜ ਚੌਹਾਨ 2005 ਤੋਂ ਲਗਾਤਾਰ ਜਿੱਤਦਾ ਆ ਰਿਹਾ ਹੈ।

Jagroop Brar

ਜਗਰੂਪ ਸਿੰਘ ਬਰਾੜ

ਜਗਰੂਪ ਸਿੰਘ ਬਰਾੜ ਇੱਕ ਐਨ.ਜੀ.ਓ ਸਰੀ ਸੈਲਫ ਇਮਪਲਾਇਮੈਂਟ ਐਂਟਪ੍ਰੀਨਿਊਰ ਸੋਸਾਇਟੀ ਦਾ ਡਾਇਰੈਕਟਰ ਹੈ। ਜਗਰੂਪ ਸਿੰਘ ਬਰਾੜ 7ਵੀਂ ਚੁਣੇ ਗਏ ਹਨ। ਜਗਰੂਪ ਸਿੰਘ ਬਰਾੜ ਰਾਜ ਮੰਤਰੀ ਸਨ ਅਤੇ ਭਾਰਤ ਦੀ ਪੁਰਸ਼ ਬਾਸਕਟਵਾਲ ਟੀਮ ਦੇ ਮੈਂਬਰ ਵੀ ਰਹੇ ਹਨ। ਦਿਓਣ ਪਿੰਡ ਦੇ ਟਿੱਬਿਆਂ ਦਾ ਜੰਮਿਆਂ ਜਗਰੂਪ ਸਿੰਘ ਬਰਾੜ ਗੁਲਾਬ ਦੇ ਫੁਲ ਦੀ ਤਰ੍ਹਾਂ ਕੈਨੇਡਾ ਦੀ ਸਿਆਸਤ ਨੂੰ ਸੁਗੰਧਤ ਕਰ ਰਿਹਾ ਹੈ।

ਰਵੀ ਕਾਹਲੋਂ ਵੀ ਸਾਬਕਾ ਮੰਤਰੀ ਰਿਹਾ ਹੈ। ਮਨਦੀਪ ਸਿੰਘ ਧਾਲੀਵਾਲ ਭਾਰਤ ਵਿੱਚ ਕੌਮੀ ਪੱਧਰ ਦਾ ਖਿਡਾਰੀ ਰਿਹਾ ਹੈ ਤੇ ਉਸਨੇ ਖਾਲਸਾ ਏਡ ਲਈ 1 ਲੱਖ ਡਾਲਰ ਇਕੱਤਰ ਕੀਤੇ ਹਨ। ਰੀਅ ਅਰੋੜਾ ਬੀ.ਸੀ.ਫੈਡਰੇਸ਼ਨ ਆਫ਼ ਲੇਬਰ ਆਰਗੇਨਾਂਈਜੇਸ਼ਨ ਦੀ ਡਾਇਰੈਕਟਰ ਰਹੀ ਹੈ। ਰਾਜ ਚੌਹਾਨ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਸਨ ਅਤੇ 6ਵੀਂ ਵਾਰ ਚੋਣ ਜਿੱਤਿਆ ਹੈ। ਇਸ ਤੋਂ ਇਲਾਵਾ ਉਹ 2013 ਤੋਂ 2017 ਤੱਕ ਵਿਧਾਨ ਸਭਾ ਦੇ ਸਹਾਇਕ ਡਿਪਟੀ ਸਪੀਕਰ ਰਹੇ ਹਨ। ਉਹ 2017 ਤੋਂ 2020 ਦੌਰਾਨ ਡਿਪਟੀ ਸਪੀਕਰ ਰਹੇ ਹਨ।

ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਦੇ ਤਿੰਨ ਪੰਜਾਬੀ ਸਿੱਖ ਮੰਤਰੀ ਰਾਜ ਚੌਹਾਨ, ਨਿੱਕੀ ਸ਼ਰਮਾ ਅਤੇ ਜਗਰੂਪ ਸਿੰਘ ਬਰਾੜ ਚੋਣ ਜਿੱਤ ਗਏ ਹਨ। ਚੋਣ ਹਾਰਨ ਵਾਲਿਆਂ ਵਿੱਚ ਮੰਤਰੀ ਰਚਨਾ ਸਿੰਘ ਸ਼ਾਮਲ ਹਨ। ਚੋਣ ਜਿੱਤਣ ਵਾਲਿਆਂ ਵਿੱਚ ਸਭ ਤੋਂ ਛੋਟੀ ਉਮਰ ਦਾ 30 ਸਾਲ ਦੇ ਰਵੀ ਪਰਮਾਰ ਹੈ, ਜੋ 51 ਫ਼ੀ ਸਦੀ ਵੋਟਾਂ ਲੈ ਕੇ ਜਿੱਤਿਆ ਹੈ। ਉਹ ਅੰਤਰਰਾਸ਼ਟਰੀ ਕਬੱਡੀ ਪਲੇਅਰ ਵੀ ਰਿਹਾ ਹੈ। ਹਰਮਨ ਸਿੰਘ ਭੰਗੂ ਫੁੱਟਬਾਲ ਕੋਚ ਰਿਹਾ ਹੈ। ਉਹ ਕਨਸਟਰਕਸ਼ਨ ਦਾ ਠੇਕੇਦਾਰ ਹੈ।

ਕੰਜ਼ਵੇਟਿਵ ਪਾਰਟੀ ਜਿਹੜੇ 4 ਉਮੀਦਵਾਰ ਜਿੱਤੇ ਹਨ, ਉਨ੍ਹਾਂ ਵਿੱਚ ਮੁਲਾਂਪੁਰ ਦਾਖਾ ਨੇੜਲੇ ਪਿੰਡ ਰਕਬਾ ਦੀ ਹੋਣਹਾਰ ਧੀ ਡਾ.ਜੋਤੀ ਤੂਰ ਲੈਂਗਲੀ ਵਿਲੋਬਰਿਕ, ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਰਹੇ ਬਾਬਾ ਬਕਾਲਾ ਨੇੜਲੇ ਪਿੰਡ ਸਠਿਆਲਾ ਦੇ ਜੰਮਪਲ ਮਨਦੀਪ ਸਿੰਘ ਧਾਲੀਵਾਲ ਨੇ ਸਰੀ ਨੌਰਥ, ਜਲੰਧਰ ਜ਼ਿਲ੍ਹੇ ਦੇ ਪਿੰਡ ਪੂਰਨਪੁਰ ਦੇ ਹਰਮਨ ਸਿੰਘ ਭੰਗੂ ਲੈਂਗਲੀ ਐਬੋਟਸਬੋਰਡ ਅਤੇ ਉਘੇ ਵਕੀਲ ਤੇ ਰਿਚਮੰਡ ਕੁਈਨਜ਼ਬਰੋ ਤੋਂ ਸਟੈਵ ਕੂਨਰ ਸ਼ਾਮਲ ਹਨ।

ਸਟੈਵ ਕੂਨਰ ਨੇ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ ਐਨ.ਡੀ.ਪੀ.ਉਮੀਦਵਾਰ ਅਮਨਦੀਪ ਸਿੰਘ ਨੂੰ ਹਰਾਇਆ ਹੈ। ਮਨਦੀਪ ਧਾਲੀਵਾਲ ਨੇ ਸਿੱਖਿਆ ਤੇ ਬਾਲ ਭਲਾਈ ਮੰਤਰੀ ਤੇ ਜਗਰਾਉਂ ਨੇੜੇ ਭੰਮੀਪੁਰਾ ਐਨ.ਡੀ.ਪੀ.ਉਮੀਦਵਾਰ ਰਚਨਾ ਸਿੰਘ ਨੂੰ ਹਰਾਇਆ ਹੈ।

ਇਹ ਵੀ ਪੜ੍ਹੋ : ਉਪ ਚੋਣਾਂ ਵਿੱਚ ਦਲ ਬਦਲੂਆਂ ਦੀ ਚਾਂਦੀ

ਲਗਾਤਾਰ ਪੰਜਾਬੀ ਸਿੱਖ ਕੈਨੇਡਾ ਵਿੱਚ ਸਿਆਸੀ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ। ਇਸ ਲਈ ਕੈਨੇਡਾ ਵਿਖੇ ਪੜ੍ਹਾਈ ਕਰਨ ਜਾ ਰਹੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਜ਼ਿੰਦਗੀ ਦੀ ਜਦੋਜਹਿਦ ਤੋਂ ਪ੍ਰੇਰਨਾ ਲੈ ਕੇ ਸ਼ਾਂਤਮਈ ਢੰਗ ਨਾਲ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦਾ ਭਵਿਖ ਸੁਨਹਿਰੀ ਹੋ ਸਕੇ। ਨਵੇਂ ਚੁਣੇ ਗਏ ਵਿਧਾਇਕਾਂ ਨੂੰ ਪੰਜਾਬੀਆਂ ਵੱਲੋਂ ਸ਼ੁਭ ਕਾਮਨਾਵਾਂ। Pt Logo

Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Punjab Today Logo