July 21, 2026

  • Facebook Icon
  • Twitter Icon
  • Youtube Icon
  • Instagram Icon

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ “ਡਿਜ਼ੀਟਲ ਪ੍ਰਬੰਧਨ ਵਿੱਚ ਯਕੀਨੀ ਗੁਣਵੱਤਾ” ਵਿਸ਼ੇ ‘ਤੇ ਹਫ਼ਤਾ ਭਰ ਦੀ ਵਰਕਸ਼ਾਪ ਸੰਪੂਰਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਅੰਦਰੂਨੀ ਗੁਣਵੱਤਾ ਨਿਧਾਰਨ ਸੈੱਲ (ਆਈ.ਕਿਊ.ਏ.ਸੀ.) ਦੇ ਸਹਿਯੋਗ ਨਾਲ 13 ਤੋਂ 20 ਜੁਲਾਈ 2026 ਤੱਕ “ਡਿਜ਼ੀਟਲ ਪ੍ਰਬੰਧਨ ਵਿੱਚ ਯਕੀਨੀ ਗੁਣਵੱਤਾ” ਵਿਸ਼ੇ ‘ਤੇ ਹਫ਼ਤਾ ਭਰ ਦੀ ਵਰਕਸ਼ਾਪ ਕਰਵਾਈ ਗਈ। ਇਸ ਵਰਕਸ਼ਾਪ ਦਾ ਉਦੇਸ਼ ਗੈਰ ਅਧਿਆਪਨ ਕਰਮਚਾਰੀਆਂ ਨੂੰ ਦਫ਼ਤਰੀ ਕਾਰਜ, ਦਸਤਾਵੇਜ਼ੀਕਰਨ, ਸੰਚਾਰ ਅਤੇ ਸੰਸਥਾਗਤ ਪ੍ਰਬੰਧਨ ਲਈ ਲੋੜੀਂਦੇ ਡਿਜ਼ੀਟਲ ਹੁਨਰਾਂ ਨਾਲ ਜਾਣੂ ਕਰਵਾਉਣਾ ਸੀ। ਵਰਕਸ਼ਾਪ ਵਿੱਚ ਲਗਭਗ 35 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ।

ਵਰਕਸ਼ਾਪ ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੇ ਅਧਿਆਪਕਾਂ ਨੇ ਮਾਹਿਰ ਸੈਸ਼ਨ ਲਏ। ਡਾ. ਸਰਪ੍ਰੀਤ ਸਿੰਘ, ਐਸੋਸੀਏਟ ਪ੍ਰੋਫੈਸਰ ਅਤੇ ਮੁਖੀ, ਕੰਪਿਊਟਰ ਸਾਇੰਸ ਵਿਭਾਗ ਨੇ ਦਫ਼ਤਰੀ ਕਾਰਜਕੁਸ਼ਲਤਾ ਲਈ ਗੂਗਲ ਸੇਵਾਵਾਂ ਅਤੇ ਦਫ਼ਤਰੀ ਦਸਤਾਵੇਜ਼ੀਕਰਨ ਲਈ ਵਿਵਸਥਿਤ ਪਹੁੰਚ ਵਿਸ਼ਿਆਂ ‘ਤੇ ਸੈਸ਼ਨ ਲਏ। ਡਾ. ਕਮਲਜੀਤ ਕੌਰ, ਸਹਾਇਕ ਪ੍ਰੋਫੈਸਰ ਨੇ ਚੈਟਜੀਪੀਟੀ ਦੀ ਵਰਤੋਂ ਰਾਹੀਂ ਦਫ਼ਤਰੀ ਕਾਰਜਕੁਸ਼ਲਤਾ ਲਲਈ ਆਰਟੀਫਿਸ਼ਲ ਇੰਟੈਲੀਜੈਂਸ ਤੇ ਦਫ਼ਤਰੀ ਕਾਰਜਕੁਸ਼ਲਤਾ ਲਈ ਐਕਸਲ ਦੀਆਂ ਬੁਨਿਆਦੀ ਤਕਨੀਕਾਂ ਬਾਰੇ ਵਿਹਾਰਕ ਸਿਖਲਾਈ ਦਿੱਤੀ। ਜਦਕਿ ਡਾ. ਅਮਨਦੀਪ ਕੌਰ ਵਿਰਕ, ਐਸੋਸੀਏਟ ਪ੍ਰੋਫੈਸਰ ਨੇ ਦਫ਼ਤਰੀ ਕਾਰਜਾਂ ਲਈ ਵੈੱਬਸਾਈਟ ਅਤੇ ਈ-ਮੇਲ ਦੀ ਵਰਤੋਂ ਅਤੇ ਯੂਨੀਵਰਸਿਟੀ ਈ.ਆਰ.ਪੀ. ਰਾਹੀਂ ਪ੍ਰਸ਼ਾਸਨਿਕ ਕਾਰਜਕੁਸ਼ਲਤਾ ਵਿੱਚ ਵਾਧਾ ਵਿਸ਼ਿਆਂ ‘ਤੇ ਜਾਣਕਾਰੀ ਸਾਂਝੀ ਕੀਤੀ। ਵਰਕਸ਼ਾਪ ਦੌਰਾਨ ਭਾਗੀਦਾਰਾਂ ਨੂੰ ਅਕਾਦਮਿਕ ਅਤੇ ਪ੍ਰਸ਼ਾਸਨਿਕ ਕਾਰਜਾਂ ਲਈ ਡਿਜ਼ੀਟਲ ਸਾਧਨਾਂ ਦੀ ਵਿਹਾਰਕ ਸਿਖਲਾਈ ਦਿੱਤੀ ਗਈ।

ਇਸ ਮੌਕੇ ਪ੍ਰੋ. (ਡਾ.) ਪਰਿਤ ਪਾਲ ਸਿੰਘ, ਉਪ-ਕੁਲਪਤੀ ਨੇ ਉੱਚ ਸਿੱਖਿਆ ਵਿੱਚ ਡਿਜ਼ੀਟਲ ਪਰਿਵਰਤਨ ਦੀ ਮਹੱਤਤਾ ਉੱਤੇ ਜ਼ੋਰ ਦਿੰਦਿਆਂ ਕਿਹਾ ਕਿ ਅਜਿਹੀਆਂ ਸਮਰੱਥਾ ਵਿਕਾਸ ਪਹਿਲਕਦਮੀਆਂ ਸੰਸਥਾਗਤ ਗੁਣਵੱਤਾ, ਪਾਰਦਰਸ਼ਤਾ ਅਤੇ ਕਾਰਜਕੁਸ਼ਲਤਾ ਨੂੰ ਹੋਰ ਮਜ਼ਬੂਤ ਬਣਾਉਂਦੀਆਂ ਹਨ। ਪ੍ਰੋ. ਤੇਜਬੀਰ ਸਿੰਘ, ਰਜਿਸਟਰਾਰ ਨੇ ਕੰਪਿਊਟਰ ਸਾਇੰਸ ਵਿਭਾਗ ਅਤੇ ਆਈ.ਕਿਊ.ਏ.ਸੀ. ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਾਗੀਦਾਰਾਂ ਨੂੰ ਹਾਸਲ ਕੀਤੇ ਹੁਨਰਾਂ ਨੂੰ ਆਪਣੇ ਕਾਰਜਾਂ ਵਿੱਚ ਅਮਲ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ।

ਡਾ. ਸਰਪ੍ਰੀਤ ਸਿੰਘ, ਵਰਕਸ਼ਾਪ ਦੇ ਕਨਵੀਨਰ ਨੇ ਕਿਹਾ ਕਿ ਇਹ ਪ੍ਰੋਗਰਾਮ ਰਵਾਇਤੀ ਦਫ਼ਤਰੀ ਪ੍ਰਣਾਲੀਆਂ ਅਤੇ ਨਵੀਆਂ ਡਿਜ਼ੀਟਲ ਤਕਨੀਕਾਂ ਦੇ ਵਿਚਲੇ ਪਾੜੇ ਨੂੰ ਭਰਨ ਦਾ ਕੰਮ ਕਰੇਗਾ ਅਤੇ ਡਿਜ਼ੀਟਲ ਸਮਰੱਥ ਅਕਾਦਮਿਕ ਮਾਹੌਲ ਦੀ ਸਿਰਜਣਾ ਵਿੱਚ ਸਹਾਈ ਹੋਵੇਗਾ।

ਸਮਾਪਤੀ ਸਮਾਗਮ ਵਿੱਚ ਡਾ. ਨਵ ਸ਼ਗਨ ਦੀਪ ਕੌਰ, ਮੁਖੀ, ਸਮਾਜ ਸ਼ਾਸਤਰ ਵਿਭਾਗ ਅਤੇ ਆਈ.ਕਿਊ.ਏ.ਸੀ. ਨੇ ਵੀ ਸ਼ਿਰਕਤ ਕੀਤੀ । ਵਰਕਸ਼ਾਪ ਦਾ ਸਮਾਪਨ ਫੀਡਬੈਕ ਸੈਸ਼ਨ ਨਾਲ ਹੋਇਆ। ਡਾ. ਅੰਕਦੀਪ ਕੌਰ ਅਟਅਟਵਾਲ ਡਾਇਰੈਕਟਰ, ਆਈ.ਕਿਊ.ਏ.ਸੀ. ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਉਪ-ਕੁਲਪਤੀ, ਰਜਿਸਟਰਾਰ, ਡਾ. ਨਵ ਸ਼ਗਨ ਦੀਪ ਕੌਰ, ਸਰੋਤ ਵਿਅਕਤੀਆਂ, ਪ੍ਰਬੰਧਕੀ ਕਮੇਟੀ ਅਤੇ ਸਮੂਹ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਭਵਿੱਖ ਵਿੱਚ ਵੀ ਅਜਿਹੇ ਗੁਣਵੱਤਾ ਅਤੇ ਸਮਰੱਥਾ ਵਿਕਾਸ ਪ੍ਰੋਗਰਾਮ ਆਯੋਜਿਤ ਕਰਦੀ ਰਹੇਗੀ।

Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Punjab Today Logo Final (punjabi)