July 8, 2026

  • Facebook Icon
  • Twitter Icon
  • Youtube Icon
  • Instagram Icon

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਜ 63 ਸਾਲਾਂ ਦੀ ਹੋਈ

ਲੁਧਿਆਣਾ: ਅੱਜ ਤੋਂ 63 ਸਾਲ ਪਹਿਲਾਂ ਦੇਸ਼ ਦੇ ਤਤਕਾਲੀ ਪ੍ਰਧਾਨਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਪੀ.ਏ.ਯੂ. ਦਾ ਨੀਂਹ ਪੱਥਰ ਧਰਿਆ ਸੀ| ਦੇਸ਼ ਨੂੰ ਉਸ ਸਮੇਂ ਭੁੱਖਮਰੀ ਦੀ ਹਾਲਤ ਵਿੱਚੋਂ ਬਾਹਰ ਕੱਢ ਕੇ ਦੇਸ਼ ਵਾਸੀਆਂ ਲਈ ਲੋੜੀਂਦਾ ਅੰਨ ਪੈਦਾ ਕਰਨਾ ਵੱਡੀ ਚੁਣੌਤੀ ਸੀ| ਪੰਡਿਤ ਨਹਿਰੂ ਨੇ ਇਤਿਹਾਸ ਦੇ ਉਸ ਨਾਜ਼ੁਕ ਪੜਾਅ ਤੇ ਚੁਣੌਤੀ ਦੀ ਜੋ ਮਿਸ਼ਾਲ ਪੀ.ਏ.ਯੂ. ਨੂੰ ਫੜਾਈ, ਇਸ ਸੰਸਥਾ ਨੇ ਨਾ ਸਿਰਫ ਪੰਜਾਬ ਨੂੰ ਬਲਕਿ ਸਮੁੱਚੇ ਦੇਸ਼ ਨੂੰ ਅੰਨ ਉਤਪਾਦਨ ਪੱਖੋਂ ਦੁਨੀਆਂ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਲਿਆ ਖੜਾ ਕੀਤਾ|

ਅੱਜ ਆਪਣੀ ਸਥਾਪਨਾ ਦਾ 63ਵਾਂ ਦਿਹਾੜਾ ਮਨਾ ਰਹੀ ਪੀ.ਏ.ਯੂ. ਲਗਾਤਾਰ ਚੌਥੇ ਸਾਲ ਦੇਸ਼ ਦੀ ਸਰਵੋਤਮ ਖੇਤੀਬਾੜੀ ਯੂਨੀਵਰਸਿਟੀ ਦੀ ਰੈਂਕਿੰਗ ਦਾ ਤਾਜ ਸਿਰ ਤੇ ਸਜਾ ਕੇ ਹਰੀ ਕ੍ਰਾਂਤੀ ਦੀ ਮੋਢੀ ਸੰਸਥਾ ਬਣੀ ਹੋਈ ਹੈ| ਇਸਨੇ ਪੰਜਾਬ ਦੀ ਹੀ ਨਹੀਂ ਬਲਕਿ ਸਮੁੱਚੇ ਭਾਰਤ ਦੀ ਖੇਤੀਬਾੜੀ ਨੂੰ ਵਿਗਿਆਨਕ, ਸੂਖਮ ਅਤੇ ਵਾਤਾਵਰਨ ਨਾਲ ਸੁਮੇਲ ਵਾਲੀ ਦਿਸ਼ਾ ਵੱਲ ਤੋਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ| ਹੁਣ ਪੀ.ਏ.ਯੂ. ਭਵਿੱਖ ਦੀ ਖੇਤੀਬਾੜੀ ਲਈ ਨਵੇਂ ਪਰਿਵਰਤਨਾਂ ਨੂੰ ਅੰਗੀਕਾਰ ਕਰਦੀ ਹੋਈ ਏ ਆਈ, ਡਿਜ਼ੀਟਲ ਤਕਨੀਕਾਂ, ਬਰੀਕ ਖੇਤੀਬਾੜੀ ਅਤੇ ਵਾਤਾਵਰਨ ਪੱਖੀ ਕਾਸ਼ਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ-ਬਰ-ਤਿਆਰ ਨਜ਼ਰ ਆਉਂਦੀ ਹੈ|

ਦੁਨੀਆਂ ਦੇ ਇਤਿਹਾਸ ਵਿਚ ਇਸ ਸੰਸਥਾ ਜਿੰਨਾ ਲਾਸਾਨੀ ਯੋਗਦਾਨ ਸ਼ਾਇਦ ਹੀ ਕਦੇ ਦੇਖਣ ਨੂੰ ਮਿਲਿਆ ਹੋਵੇ| 8 ਜੁਲਾਈ 1963 ਨੂੰ ਸਥਾਪਿਤ ਹੋਈ ਇਹ ਸੰਸਥਾ ਖੇਤੀ ਵਿਗਿਆਨ ਦਾ ਮੱਕਾ ਬਣੀ| ਇਸ ਵਿੱਚੋਂ 6 ਹੋਰ ਯੂਨੀਵਰਸਿਟੀਆਂ ਦੀਆਂ ਸ਼ਾਖਾਵਾਂ ਫੁੱਟੀਆਂ ਅਤੇ ਇਸ ਸੰਸਥਾ ਨੇ ਸੈਂਕੜਿਆਂ ਦੀ ਗਿਣਤੀ ਵਿਚ ਵਿਗਿਆਨੀ ਅਤੇ ਪ੍ਰਸ਼ਾਸਕ ਦੇਸ਼-ਦੁਨੀਆਂ ਦੀਆਂ ਸਰਵੋਤਮ ਖੇਤੀ ਸੰਸਥਾਵਾਂ ਨੂੰ ਦਿੱਤੇ|

ਸਥਾਪਨਾ ਦਿਵਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਸੰਸਥਾ ਨੂੰ ਸੰਘਰਸ਼ ਤੋਂ ਲੈ ਕੇ ਸਫਲਤਾ ਤੱਕ ਦੀ ਦਸਤਾਵੇਜ਼ੀ ਯਾਤਰਾ ਵਾਂਗ ਦੇਖਿਆ ਜਾ ਸਕਦਾ ਹੈ| ਉਹਨਾਂ ਕਿਹਾ ਕਿ ਸੂਬੇ ਦੇ ਨਹੀਂ ਬਲਕਿ ਦੇਸ਼ ਦੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਸਮਰਿੱਧ ਕਰਨ ਦੇ ਨਾਲ-ਨਾਲ ਪੀ.ਏ.ਯੂ. ਨੇ ਜੋ ਯੋਗਦਾਨ ਪਾਇਆ ਉਸ ਨਾਲ ਖੇਤੀ ਅਤੇ ਕਿਸਾਨੀ ਦੇ ਮਾਣ ਦੀ ਇਤਿਹਾਸਕ ਬਹਾਲੀ ਸਾਹਮਣੇ ਆਈ|

ਬੀਤੇ ਸਾਲ ਪੀ.ਏ.ਯੂ. ਐੱਨ ਆਈ ਆਰ ਐੱਫ ਦੀ ਰਾਸ਼ਟਰੀ ਰੈਂਕਿੰਗ ਵਿਚ ਨਾ ਸਿਰਫ ਲਗਾਤਾਰ ਤੀਜੇ ਸਾਲ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਬਣੀ ਬਲਕਿ ਇਹ ਸੰਸਥਾ ਦੁਨੀਆਂ ਦੀਆਂ ਚੋਟੀ ਦੀਆਂ 100 ਖੇਤੀਬਾੜੀ ਸੰਸਥਾਵਾਂ ਦੀ ਐਜੂ ਰੈਂਕ ਦਰਜਾਬੰਦੀ ਵਿਚ ਵੀ ਸ਼ਾਮਿਲ ਹੋ ਗਈ| ਇਸ ਤੋਂ ਇਲਾਵਾ ਆਈ ਆਈ ਆਰ ਐੱਫ ਐਜੂਕੇਸ਼ਨ ਇੰਪੈਕਟ ਐਵਾਰਡ 2026 ਇਸ ਸੰਸਥਾ ਨੂੰ ਮਿਲਣਾ ਪੀ.ਏ.ਯੂ. ਦੇ ਅਕਾਦਮਿਕ ਅਤੇ ਸਿੱਖਿਅਕ ਢਾਂਚੇ ਦੀ ਉੱਚਤਾ ਦੀ ਤਰਜਮਾਨੀ ਕਰਦਾ ਹੈ|

ਖੋਜ ਪੱਖੋਂ ਪੀ.ਏ.ਯੂ. ਨੇ 970 ਦੇ ਕਰੀਬ ਫਸਲਾਂ ਦੀਆਂ ਕਿਸਮਾਂ ਅਤੇ ਹਾਈਬ੍ਰਿਡ ਵਿਕਸਿਤ ਕੀਤੇ ਜਿਨ੍ਹਾਂ ਵਿੱਚੋਂ 225 ਕਿਸਮਾਂ ਰਾਸ਼ਟਰੀ ਪੱਧਰ ਤੇ ਕਾਸ਼ਤ ਦੇ ਪੈਮਾਨਿਆਂ ਤੇ ਖਰੀਆਂ ਉੱਤਰੀਆਂ| ਇਕੱਲੇ 2025 ਵਿਚ ਹੀ 20 ਦੇ ਕਰੀਬ ਨਵੀਆਂ ਕਿਸਮਾਂ ਕਾਸ਼ਤ ਲਈ ਜਾਰੀ ਕੀਤੀਆਂ ਗਈਆਂ| ਭਵਿੱਖ ਵਿਚ ਸੂਖਮ ਅਤੇ ਡਿਜ਼ੀਟਲ ਖੇਤੀਬਾੜੀ ਲਈ ਖੋਜਾਂ ਵਿਚ ਲੀਨ ਸੰਸਥਾ ਦੇ ਵਿਗਿਆਨੀਆਂ ਨੇ ਜੀ ਐੱਨ ਐੱਸ ਐੱਸ ਅਧਾਰਿਤ ਸਵੈ-ਸੰਚਾਲਿਤ ਟ੍ਰੈਕਟਰ ਤੋਂ ਇਲਾਵਾ ਆਈ ਓ ਟੀ ਕੇਂਦਰਿਤ ਸਿੰਚਾਈ ਅਤੇ ਸੈਂਸਰ ਵਾਲੀ ਖੇਤ ਮਸ਼ੀਨਰੀ ਸਾਹਮਣੇ ਲਿਆਂਦੀ| ਇਸ ਤੋਂ ਇਲਾਵਾ ਵਢਾਈ ਉਪਰੰਤ ਤਕਨਾਲੋਜੀਆਂ ਦਾ ਪੇਟੈਂਟ, ਵਿਕਸਿਤ ਕੋਲਡ ਸਟੋਰੇਜ ਪ੍ਰਬੰਧ ਅਤੇ ਵਾਤਾਵਰਨ ਪੱਖੀ ਬਾਇਓਐਂਜਾਇੰਮ ਉਤਪਾਦ ਵੀ ਯੂਨੀਵਰਸਿਟੀ ਦੀਆਂ ਤਾਜ਼ਾਤਰੀਨ ਵਿਗਿਆਨਕ ਲੱਭਤਾਂ ਹਨ ਜਿਨ੍ਹਾਂ ਦੀ ਗੱਲ ਖੇਤੀ ਵਿਗਿਆਨ ਦੇ ਖੇਤਰ ਵਿਚ ਲਗਾਤਾਰ ਹੋ ਰਹੀ ਹੈ|

ਪਸਾਰ ਗਤੀਵਿਧੀਆਂ ਅਤੇ ਕਿਸਾਨਾਂ ਨਾਲ ਸੰਚਾਰ ਸੰਬੰਧਾਂ ਪੱਖੋਂ ਪੀ.ਏ.ਯੂ. ਦਾ ਕਾਰਜ ਦੁਨੀਆਂ ਭਰ ਲਈ ਆਦਰਸ਼ ਬਣਿਆ ਰਿਹਾ| ਕਿਸਾਨ ਮੇਲਿਆਂ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ, ਕਿਸਾਨ ਸਲਾਹ ਸੇਵਾ ਕੇਂਦਰ, ਪਿੰਡ ਪੱਧਰੀ ਸਿਖਲਾਈਆਂ ਅਤੇ ਕਿਸਾਨ ਕਲੱਬਾਂ ਦੀਆਂ ਵਿਗਿਆਨਕ ਗੋਸ਼ਟੀਆਂ ਨੇ ਯੂਨੀਵਰਸਿਟੀ ਦੇ ਸੰਪਰਕ ਵਿਚ ਆਉਣ ਵਾਲੇ ਕਿਸਾਨਾਂ ਨੂੰ ਵਿਗਿਆਨੀਆਂ ਵਰਗੀ ਚੇਤਨਾ ਨਾਲ ਭਰਪੂਰ ਕੀਤਾ ਹੈ|

ਸੰਸਥਾ ਫਸਲੀ ਵਿਭਿੰਨਤਾ, ਬਦਲਵੇਂ ਫਸਲੀ ਚੱਕਰ, ਉਤਪਾਦਨ ਅਤੇ ਪੋਸ਼ਣ ਦਾ ਸੁਮੇਲ, ਵਾਤਾਵਰਨ ਪੱਖੀ ਖੇਤੀਬਾੜੀ ਅਤੇ ਕਿਸਾਨੀ ਪਰਿਵਾਰਾਂ ਦੀ ਆਮਦਨ ਵਿਚ ਲਗਾਤਾਰ ਵਾਧੇ ਦੇ ਨਾਲ-ਨਾਲ ਸੰਯੁਕਤ ਖੇਤੀ ਪ੍ਰਣਾਲੀ ਵਰਗੇ ਨਵੇਂ ਤਰੀਕੇ ਵੀ ਕਿਸਾਨਾਂ ਤੱਕ ਲਗਾਤਾਰ ਪਹੁੰਚਾ ਰਹੀ ਹੈ| ਪਸਾਰ ਗਤੀਵਿਧੀਆਂ ਦਾ ਇਹ ਕਾਰਜ ਆਪਣੇ ਨਿਰਵਿਘਨ ਰੂਪ ਵਿਚ ਕਰੋਨਾ ਕਾਲ ਵਿਚ ਵੀ ਜਾਰੀ ਰਿਹਾ| ਡਾ. ਗੋਸਲ ਨੇ ਦੱਸਿਆ ਕਿ 2025 ਦੇ ਭਿਆਨਕ ਹੜ੍ਹਾਂ ਦੌਰਾਨ ਵੀ ਪੀ.ਏ.ਯੂ. ਨੇ ਕਿਸਾਨਾਂ ਲਈ ਬੀਜ ਦਾ ਪ੍ਰਬੰਧ ਕਰਕੇ ਪੰਜਾਬ ਦੀ ਖੇਤੀ ਲੜੀ ਨੂੰ ਲਗਾਤਾਰ ਗਤੀਮਾਨ ਰੱਖਣ ਵਿਚ ਆਪਣਾ ਸਹਿਯੋਗ ਕੀਤਾ|

ਡਾ. ਗੋਸਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਣ ਹੱਦਾਂ-ਸਰਹੱਦਾਂ ਤੋਂ ਪਾਰ ਦੁਨੀਆਂ ਦੀਆਂ ਸਿਖਰਲੀਆਂ ਸੰਸਥਾਵਾਂ ਨਾਲ ਸਾਂਝ ਦੇ ਸਮਝੌਤੇ ਸਹੀਬੱਧ ਕਰ ਰਹੀ ਹੈ ਤਾਂ ਜੋ ਇੱਥੋਂ ਦੇ ਖੋਜੀਆਂ, ਮਾਹਿਰਾਂ ਅਤੇ ਖਿੱਤੇ ਦੇ ਕਿਸਾਨਾਂ ਤੱਕ ਵਿਕਸਿਤ ਵਿਗਿਆਨ ਦੀ ਸੂਝ ਦਾ ਸੰਚਾਰ ਹੋ ਸਕੇ| ਦੁਨੀਆਂ ਭਰ ਦੀਆਂ ਵੱਡੀਆਂ ਸੰਸਥਾਵਾਂ ਵਿਚ ਸੇਵਾਵਾਂ ਨਿਭਾ ਚੁੱਕੇ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਵਿਗਿਆਨੀ ਯੂਨੀਵਰਸਿਟੀ ਨਾਲ ਮਹਿਮਾਨ ਅਧਿਆਪਕਾਂ ਵਜੋਂ ਜੁੜੇ ਹੋਏ ਹਨ| ਨਾਲ ਹੀ ਪੰਜਾਬ ਦੇ ਪੇਂਡੂ ਨੌਜਵਾਨਾਂ ਦੀ ਮੁਹਾਰਤ ਦੇ ਵਿਕਾਸ ਅਤੇ ਖੇਤੀ ਉੱਦਮ ਨੂੰ ਹੁਲਾਰਾ ਦੇਣ ਲਈ ਸਿਖਲਾਈਆਂ ਦਾ ਅਮੁੱਕ ਸਿਲਸਿਲਾ ਯੂਨੀਵਰਸਿਟੀ ਦੀ ਹਾਲੀਆ ਪ੍ਰਾਪਤੀ ਬਣਿਆ ਹੈ|

ਡਾ. ਗੋਸਲ ਨੇ ਇਸ ਮੌਕੇ ਯੂਨੀਵਰਸਿਟੀ ਨਾਲ ਜੁੜੀਆਂ ਸਮੁੱਚੀਆਂ ਧਿਰਾਂ ਨੂੰ ਭਾਵੁਕ ਅਪੀਲ ਵਿਚ ਕਿਹਾ ਕਿ ਇਸ ਸੰਸਥਾ ਨੇ ਵਿਕਾਸ ਦੀਆਂ ਬਹੁਤ ਸਾਰੀਆਂ ਅਣਦਿਸਦੀਆਂ ਮੰਜ਼ਿਲਾਂ ਅਜੇ ਸਰ ਕਰਨੀਆਂ ਹਨ| ਇਸਲਈ ਲਗਾਤਾਰ ਸਿਦਕ ਅਤੇ ਸਿਰੜ ਨਾਲ ਮਿਹਨਤ ਵਿਚ ਲੀਨ ਰਹਿਣ ਦੀ ਲੋੜ ਹੈ| ਖੇਤੀ ਖੇਤਰ ਦੀਆਂ ਮੌਜੂਦਾ ਚੁਣੌਤੀਆਂ ਵਿਗਿਆਨੀਆਂ ਅਤੇ ਖੋਜੀਆਂ ਕੋਲੋਂ ਪਹਿਲਾਂ ਕਿਸੇ ਵੀ ਦੌਰ ਨਾਲੋਂ ਵੱਧ ਸਮਰਪਣ ਦੀ ਮੰਗ ਕਰਦੀਆਂ ਹਨ|

Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Punjab Today Logo Final (punjabi)