March 5, 2026

  • Facebook Icon
  • Twitter Icon
  • Youtube Icon
  • Instagram Icon

ਡਿਸਕਲੇਮਰ

punjabtoday.net ਅਤੇ ‘ਪੰਜਾਬ ਟੂਡੇ’ ਗਰੁੱਪ ਦੇ ਹੋਰ ਸਾਰੇ ਪਲੇਟਫ਼ਾਰਮ ਵਿਚਾਰਾਂ ਅਤੇ ਦ੍ਰਿਸ਼ਟੀਕੋਣਾਂ ਦੇ ਪੂਰੇ ਵਿਸਤ੍ਰਿਤ ਸਪੈਕਟ੍ਰਮ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਇਸਦਾ ਅਰਥ ਇਹ ਨਹੀਂ ਕਿ ਅਸੀਂ ਪ੍ਰਕਾਸ਼ਿਤ ਹਰ ਗੱਲ ਨਾਲ ਸਹਿਮਤ ਹਾਂ। ਸਾਡੀਆਂ ਸੰਪਾਦਕੀ ਕੋਸ਼ਿਸ਼ਾਂ ਅਤੇ ਚੋਣਾਂ ਸਦਾ ਹੀ ਲੇਖਕਾਂ ਦੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਨੂੰ ਰੇਖਾਂਕਿਤ ਕਰਦੀਆਂ ਹਨ।

ਹਾਲਾਂਕਿ, ਇਹ ਗੱਲ ਸਾਰੇ ਪਾਠਕਾਂ ਲਈ ਸਪਸ਼ਟ ਹੋਣੀ ਚਾਹੀਦੀ ਹੈ ਕਿ ਹਰ ਲੇਖ ਵਿੱਚ ਦਿੱਤੀ ਜਾਣਕਾਰੀ, ਵਿਚਾਰ ਜਾਂ ਰਾਇ ਲਈ ਉਸ ਲੇਖ ਦੇ ਲੇਖਕ ਖੁਦ ਜ਼ਿੰਮੇਵਾਰ ਹਨ। ਬਹੁਤ ਵਾਰ ਇਹ ਵਿਚਾਰ punjabtoday.net ਜਾਂ ‘ਪੰਜਾਬ ਟੂਡੇ ਗਰੁੱਪ’ ਦੇ ਹੋਰ ਪਲੇਟਫ਼ਾਰਮਾਂ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਅਦਾਰਾ ‘ਪੰਜਾਬ ਟੂਡੇ’ ਇੱਥੇ ਪ੍ਰਕਾਸ਼ਿਤ ਲੇਖਕਾਂ ਦੇ ਵਿਚਾਰਾਂ ਲਈ ਕਿਸੇ ਵੀ ਤਰ੍ਹਾਂ ਦੀ ਜ਼ਿੰਮੇਵਾਰੀ ਜਾਂ ਕਾਨੂੰਨੀ ਜਵਾਬਦੇਹੀ ਸਵੀਕਾਰ ਨਹੀਂ ਕਰਦਾ।

‘ਪੰਜਾਬ ਟੂਡੇ’ ਉਨ੍ਹਾਂ ਸਮਿਆਂ ਚ ਵੀ ਗੰਭੀਰ, ਸੰਵਾਦਕ ਅਤੇ ਕਥਾਤਮਕ ਪੱਤਰਕਾਰਤਾ ’ਤੇ ਵਿਸ਼ਵਾਸ ਕਰਦਾ ਹੈ, ਜਦੋਂ ਮੁੱਖਧਾਰਾ ਮੀਡੀਆ ਘਰਾਨੇ ਲੰਬੇ ਲੇਖਾਂ ਤੋਂ ਲਗਭਗ ਹੱਥ ਖਿੱਚ ਚੁੱਕੇ ਹਨ ਅਤੇ ਨਿਊਜ਼ ਟੈਲੀਵਿਜ਼ਨ ਨੇ ਖ਼ਬਰਾਂ ਅਤੇ ਸਸਤੇ ਮਨੋਰੰਜਨ ਦਰਮਿਆਨ ਦੀ ਰੇਖਾ ਧੁੰਦਲੀ—ਅਥਵਾ ਪੂਰੀ ਤਰ੍ਹਾਂ ਮਿਟਾ ਦਿੱਤੀ ਹੈ।

ਅਸੀਂ ਅਦਾਰਾ ‘ਪੰਜਾਬ ਟੂਡੇ’ ਵਿੱਚ ਇਹ ਮੰਨਦੇ ਹਾਂ ਕਿ ਤੁਹਾਡੇ ਵਰਗੇ ਪਾਠਕ ਗੰਭੀਰ ਅਤੇ ਬੌਧਿਕ ਪੱਤਰਕਾਰਤਾ ਦੀ ਕਦਰ ਕਰਦੇ ਹਨ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਅੰਤਰਰਾਸ਼ਟਰੀ ਮੀਡੀਆ ਮਿਆਰਾਂ ਦੇ ਪੱਧਰ ’ਤੇ ਪਰਖੋ। ਤਨਕ਼ੀਦਾਂ ਸਾਡੇ ਲਈ ਸ਼ਲਾਘਾ ਤੋਂ ਵੀ ਵਧ ਕਰਕੇ ਸਵਾਗਤਯੋਗ ਹਨ, ਹਾਲਾਂਕਿ ਕਦੇ-ਕਦੇ ਪਿੱਠ ਥਾਪੜਾ ਵੀ ਹੌਸਲਾ ਵਧਾਉਂਦਾ ਹੈ।

ਇਨ੍ਹਾਂ ਅਨਿਸ਼ਚਿਤ ਵਿਸ਼ਵ ਪੱਧਰੀ ਸਮਿਆਂ ਵਿੱਚ ਚੰਗੀ ਪੱਤਰਕਾਰਤਾ ਇੱਕ ਜੀਵਨ-ਰੇਖਾ ਸਾਬਤ ਹੋ ਸਕਦੀ ਹੈ। ਤੁਸੀਂ ਸਾਨੂੰ ਕਈ ਤਰੀਕਿਆਂ ਨਾਲ ਸਹਿਯੋਗ ਦੇ ਸਕਦੇ ਹੋ—ਸਭ ਤੋਂ ਪਹਿਲਾਂ ਸਾਡੇ ਬਾਰੇ ਗੱਲ ਫੈਲਾ ਕੇ ਅਤੇ ਇਸ ਰਿਪੋਰਟਿੰਗ ਨੂੰ ਅੱਗੇ ਸਾਂਝਾ ਕਰਕੇ। ਸਾਡੇ ਨਾਲ ਜੁੜੇ ਰਹੋ।

Punjab Today Logo Final (punjabi)