ਚਿੰਤਾ – ਦ੍ਰਿਸ਼ ਅਤੇ ਅਦ੍ਰਿਸ਼

ਬਲਵਿੰਦਰ ਬਾਲਮ

ਬਲਵਿੰਦਰ ਬਾਲਮ

ਚਿੰਤਾ ਇਕ ਐਸਾ ਘੁਣ ਹੈ ਜੋ ਮਨੁੱਖ ਨੂੰ ਆਪਣੇ ਵਿਚੋਂ ਵਿਚ ਹੀ ਖਾਈ ਜਾਂਦਾ ਹੈ. 

ਚਿੰਤਾ ਅੰਤਰਮੁਖੀ-ਬਾਹਰਮੁਖੀ ਵੇਦਨਾ ਹੈ. ਸੰਸਾਰ ਵਿਚ ਚਿੰਤਾ ਦੋ ਤਰ੍ਹਾਂ ਦੀ ਪਾਈ ਜਾਂਦੀ ਹੈ. ਇਕ ਅੰਤਰਮੁਖੀ ਅਤੇ ਦੂਸਰੀ ਬਾਹਰਮੁਖੀ.

ਅੰਤਰਮੁਖੀ ਚਿੰਤਾ ਵਿਚ ਮਾਨਵਤਾ ਦਾ ਨਿੱਜੀ ਚਿੰਤਨ ਅਤੇ ਬਾਹਰਮੁਖੀ ਵਿਚ ਪ੍ਰਾਕ੍ਰਿਤਕ ਪ੍ਰਕੋਪ ਆਉਂਦਾ ਹੈ. ਭੂਮੰਡਲੀਕਰਣ, ਨਵਉਦਾਰਵਾਦ, ਅਰਥ ਨੀਤੀ ਦੀ ਸਕਿਰਿਆ ਅਵਧਾਰਨਾਵਾਂ ਨੇ ਮਨੁੱਖ ਦੀਆਂ ਚਿੰਤਾਵਾਂ ਵਿਚ ਬਹੁਤ ਵਾਧਾ ਕੀਤਾ ਹੈ. ਜ਼ਰੂਰਤਾਂ ਨੇ ਮਨੁੱਖ ਦੀ ਭੂਗੋਲਿਕ, ਭੋਤਿਕ ਤੇ ਲੋਕਿਕ ਸਥਿਤੀ ਵਿਚ ਕਾਫ਼ੀ ਤਬਦੀਲੀ ਲਿਆਂਦੀ ਹੈ.

ਚਿੰਤਾ

ਸੰਚਾਰ, ਪ੍ਰਚਾਰ, ਪਸਾਰ, ਆਵਜਾਈ, ਜਨਸੰਖਿਆ ਆਦਿ ਦੀ ਤੇਜ਼ ਗਤੀ ਦੇ ਨਾਲ ਵਧਣ ਕਾਰਣ ਕੁਦਰਤੀ ਪ੍ਰਕੋਪ ਅਤੇ ਹਾਦਸਿਆਂ ਦੀ ਸੰਖਿਆ ਵਧਦੀ ਚਲੀ ਜਾ ਰਹੀ ਹੈ. ਹੜ੍ਹ, ਭੂਚਾਲ, ਹਾਦਸੇ, ਘਟਨਾਵਾਂ, ਬਿਮਾਰੀ, ਸੋਕਾ ਆਦਿ ਸਥਿਤੀਆਂ ਮਨੁੱਖ ਲਈ ਹਮੇਸ਼ਾਂ ਹੀ ਚਿੰਤਾ ਦਾ ਵਿਸ਼ਾ ਰਹੀਆਂ ਹਨ.

ਇਹ ਚਿੰਤਾਵਾਂ ਮਨੁੱਖ ਦੀ ਬਰਬਾਦੀ ਤਾਂ ਕਰਦੀਆਂ ਹੀ ਹਨ, ਪਰ ਵਰਤਮਾਨ ਨੂੰ ਕੁਚਲਦੇ ਹੋਏ, ਭਵਿੱਖ ਦਾ ਬਹੁਤ ਨੁਕਸਾਨ ਕਰਦੀ ਹੈ ਅਤੇ ਭਵਿੱਖ ਨੂੰ ਫਿਰ ਤੋਂ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋਣ ਲਈ ਬਹੁਤ ਸਮਾਂ ਲਗ ਜਾਂਦਾ ਹੈ. ਆਰਥਿਕ ਹਾਣੀ ਦੇ ਨਾਲ-ਨਾਲ ਮਨੁੱਖੀ ਨੁਕਸਾਨ ਵੀ ਬਹੁਤ ਜ਼ਿਆਦਾ ਹੁੰਦਾ ਹੈ. ਇਸ ਤਰ੍ਹਾਂ ਦੀ ਕੁਦਰਤੀ ਪ੍ਰਕੋਪ ਉਮਰ ਹਰਾਸ ਵੀ ਕਰਦਾ ਹੈ. ਵਰਤਮਾਨ ਨੂੰ ਉਠਣ ਲਈ ਕਾਫੀ ਸਮਾਂ ਲਗਦਾ ਹੈ. ਭਵਿੱਖ ਦੀ ਵਿਕਲਾਂਗਤਾ ਨੂੰ ਤੰਦਰੁਸਤ ਹੋਣ ਲਈ ਬਹੁਤ ਸਮਾਂ ਲਗਦਾ ਹੈ.

ਕੁਦਰਤੀ ਪ੍ਰਕੋਪ ਤਾਂ ਕੁਦਰਤ ਦੇ ਕਾਬੂ ਵਿਚ ਹੀ ਰਹਿੰਦਾ ਹੈ. ਕੁਦਰਤ ਕਦ, ਕੀ ਕਰੇ? ਕਿਸੇ ਨੂੰ ਵੀ ਨਹੀਂ ਪਤਾ ਹੁੰਦਾ. ਤਰੱਕੀ ਪਸੰਦ ਮਨੁੱਖ ਤਾਂ ਇਸਦਾ ਸਾਹਮਣਾ ਹੀ ਕਰ ਸਕਦੇ ਹਨ. ਇਹ ਚਿੰਤਾ ਮਨੁੱਖ ਦੀ ਖ਼ੁਦ ਪੈਦਾ ਕੀਤੀ ਹੋਈ ਨਹੀਂ ਹੁੰਦੀ. ਵਿਕਸਿਤ ਦੇਸ਼ਾਂ ਨੇ ਬੇਸ਼ਕ ਪ੍ਰਾਕਿਤਿਕ ਪ੍ਰਕੋਪ ਦੀਆਂ ਚਿੰਤਾਵਾਂ ਦੇ ਅਨੇਕ ਹੱਲ ਲਭ ਲਏ ਹਨ, ਪਰ ਉਸਦੀ ਭਵਿੱਖਬਾਣੀ ਕੁਝ ਅਸੰਭਵ ਹੈ. ਇਸ ਤਰ੍ਹਾਂ ਦੀਆਂ ਚਿੰਤਾਵਾ ਬਹੁਤ ਵੇਦਨਾਪਰਦ ਅਤੇ ਸਾਰੇ ਜਨ ਸਮੂਹ ਲਈ ਬਰਾਬਰ ਹੁੰਦੀਆਂ ਹਨ.

ਆਪਣੇ ਵਿਹਾਰ ਤੋਂ ਉਤਪਨ ਚਿੰਤਾਵਾਂ ਵਿਚ ਅਹੰਕਾਰ, ਬੇਈਮਾਨੀ, ਝੂਠ, ਗੈਰ-ਕਾਨੂੰਨੀ ਕਾਰਜ, ਅਨੈਤਿਕ ਕਾਰਜ, ਨਸ਼ਾ, ਚੋਰੀ, ਡਕੈਤੀ, ਅਨੁਸ਼ਾਸਨਹੀਣਤਾ, ਸ਼ੁਹਰਤ, ਅਮੀਰੀ-ਗ਼ਰੀਬੀ, ਅਸਮਾਨਤਾ, ਉਚ-ਨੀਚ, ਅੰਧ-ਵਿਸ਼ਵਾਸ, ਕਲੇਸ਼, ਨਾ ਮੰਨਣ ਦੀ ਭਾਵਨਾ, ਉਮਰ ਦਾ ਅੰਤਰ, ਹੀਣਤਾ, ਅਧਿਕਾਰਾਂ ਅਤੇ ਫ਼ਰਜ਼ਾਂ ਦਾ ਅਨੁਚਿਤ ਪ੍ਰਯੋਗ ਆਦਿ ਕਾਰਣ ਆ ਜਾਂਦੇ ਹਨ. ਇਨ੍ਹਾਂ ਚਿੰਤਾਵਾਂ ਦਾ ਮਤਲਬ ਤਾਂ ਮਨੁੱਖ ਦੁਆਰਾ ਖ਼ੁਦ ਪੈਦਾ ਕੀਤੀਆਂ ਗਈਆਂ ਚਿੰਤਾਵਾਂ ਹੀ ਹੈ.

ਚਿੰਤਾਚਿੰਤਾਵਾਂ ਮਨੁੱਖ ਨੂੰ ਖੋਖਲਾ ਕਰ ਦਿੰਦੀਆਂ ਹਨ. ਚਿੰਤਾ ਇਕ ਐਸਾ ਘੁਣ ਹੈ ਜੋ ਮਨੁੱਖ ਨੂੰ ਆਪਣੇ ਵਿਚੋਂ ਵਿਚ ਹੀ ਖਾਈ ਜਾਂਦਾ ਹੈ. ਚਿੰਤਾਵਾਂ ਦਿਮਾਗ ਉਪਰ ਗਹਿਰਾ ਪ੍ਰਭਾਵ ਪਾਉਂਦੀਆਂ ਹਨ. ਮਨੁੱਖ ਵਿਚ ਏਨੀਂ ਜ਼ਿਆਦਾ ਗਰਮੀ ਹੁੰਦੀ ਹੈ ਕਿ ਉਸਦੀ ਗਰਮੀ ਨਾਲ ਬਿਜਲੀ ਦਾ ਬਲਬ ਜਗ ਸਕਦਾ ਹੈ. ਚਿੰਤਾ ਦਾ ਮੂਲ ਪ੍ਰਭਾਵ ਦਿਮਾਗ ‘ਚੋਂ ਹੁੰਦਾ ਹੋਇਆ ਫਿਰ ਦਿਲ ‘ਚੋਂ ਹੁੰਦਾ ਹੋਇਆ ਸਾਰੇ ਸਰੀਰ ਉਪਰ ਪੈਂਦਾ ਹੈ.

ਸਰੀਰ ਦਾ ਕੰਟਰੋਲ ਦਿਮਾਗ਼ ਦੇ ਕੋਲ ਹੀ ਹੈ. ਦਿਮਾਗ ਸਰੀਰ ਨੂੰ ਅੱਗ ਵੀ ਲਗਾ ਸਕਦਾ ਹੈ ਅਤੇ ਬਰਫ ਦੀ ਤਰ੍ਹਾਂ ਠੰਡਾ ਵੀ ਕਰ ਸਕਦਾ ਹੈ. ਚਿੰਤਾ ਦੀ ਅਗਨੀ ਨਾਲ ਦਿਮਾਗ ਗਰਮੀ ਫੜ੍ਹਦਾ ਹੈ. ਵੇਖਿਆ ਜਾਵੇ ਤਾਂ ਮਨੁੱਖ ਸਰੀਰ ਵਿਚ ਉਹ ਸਭ ਕੁਝ ਹੈ ਜੋ ਬਾਹਰ ਹੈ, ਭਾਵਕਿ ਸਰੀਰ ਵਿਚ ਉਹ ਸਭ ਕੁਝ ਹੈ ਜੋ ਬ੍ਰਹਮੰਡ ਉਹ ਪਿੰਡ ਵਿਚ ਵੀ ਹੈ.

ਮਨੁੱਖ ਜਦ ਚਿੰਤਾ ਕਰਦਾ ਹੈ ਤਾਂ ਉਸਦੇ ਦਿਮਾਗ਼ ਉਪਰ ਗਹਿਰਾ ਅਸਰ ਹੁੰਦਾ ਹੈ, ਜਿਸ ਤਰ੍ਹਾਂ ਕਿ ਕਿਸੇ ਦੀ ਸੰਤਾਨ ਚੰਗੀ ਨਈ, ਘਰ ਦਾ ਕਲੇਸ਼, ਬੇਈਮਾਨੀ ਦਾ ਅਸਰ, ਅਦਾਲਤੀ ਝਗੜਾ, ਕੋਈ ਵੀ ਭਿਅੰਕਰ ਬਿਮਾਰੀ ਆਦਿ ਦੀ ਚਿੰਤਾ ਮਨੁੱਖ ਦੇ ਤਨ-ਮਨ-ਦਿਮਾਗ ਉਪਰ ਗਹਿਰਾ ਅਸਰ ਛੱਡਦੀ ਹੈ. ਅੱਜ ਕੱਲ੍ਹ ਤਾਂ ਦਿਲ ਦੀ ਗਤੀ ਦਾ ਰੁਕਣਾ (ਹਾਰਟ ਅਟੈਕ), ਵਧਦਾ-ਘਟਦਾ ਖ਼ੂਨ ਦਾ ਦਬਾਅ (ਬਲੱਬ ਪ੍ਰੈਸ਼ਰ), ਸ਼ੂਗਰ ਆਦਿ ਲਗਾਤਾਰ ਵਧਣਾ ਆਦਿ ਚਿੰਤਾ ਦਾ ਕਾਰਣ ਬਣ ਜਾਂਦੇ ਹਨ.

ਇਨ੍ਹਾਂ ਸਭ ਚਿੰਤਾਵਾਂ ਦਾ ਦਿਮਾਗ਼ ਉਪਰ ਗਹਿਰਾ ਪ੍ਰਭਾਵ ਪੈਂਦਾ ਹੈ. ਦਿਮਾਗ਼ ਦੀ ਅਗਨੀ ਨਾਲ ਸੰਚਾਲਿਤ ਧਮਣੀਆਂ, ਸ਼ਿਰਾਵਾਂ (ਨਾੜੀਆਂ) ਵੀ ਪਿਘਲ ਸਕਦੀਆਂ ਹਨ ਜਾਂ ਫੱਟ ਸਕਦੀਆਂ ਹਨ. ਬਿਮਾਰੀਆਂ ਦੇ ਵਧਣ ਨਾਲ ਹੀ ਦਿਮਾਗ਼ ਵਿਚ ਗਰਮੀ ਵਧ ਜਾਂਦੀ ਹੈ, ਜਿਸ ਨਾਲ ਖੂਨ ਦਾ ਸੰਚਾਰ ਸਹੀ ਨਹੀਂ ਰਹਿੰਦਾ. ਇਨ੍ਹਾਂ ਬਿਮਾਰੀਆਂ ਦੇ ਕਾਰਨ ਚਿੰਤਾ ਮਨੱਖ ਨੂੰ ਚਿਤਾ ਤਕ ਲੈ ਜਾਂਦੀ ਹੈ.

ਚਿੰਤਾ ਮਨੁੱਖ ਦਾ ਘਰ ਹੈ. ਚਿੰਤਾ ਇਕ ਐਸੀ ਲਿਖਾਵਟ ਹੈ ਜੋ ਮਨੁੱਖ ਦੀ ਕਾਰਜ਼ਸ਼ੈਲੀ ਦੇ ਪੰਨਿਆਂ ਉਪਰ ਇਤਿਹਾਸ ਲਿਖਦੀ ਹੈ. ਇਹ ਇਤਿਹਾਸ ਮਨੁੱਖ ਦੀ ਚਿਤਾ ਤਕ ਚਲਦਾ ਰਹਿੰਦਾ ਹੈ. ਮਨੁੱਖ ਦੀ ਚਿਤਾ ਨਾਲ ਹੀ ਚਿੰਤਾ ਵੀ ਖ਼ਤਮ ਹੋ ਜਾਂਦੀ ਹੈ.

ਚਿੰਤਾ ਨੂੰ ਪੂਜਣ ਵਾਲੇ ਹੀ ਸੁਖਦ ਜੀਵਨ ਪਾਉਂਦੇ ਹਨ. ਚਿੰਤਾ ਨੂੰ ਅਭਿਵਾਦਨ, ਅਭਿਨੰਦਨ ਨਾਲ, ਸਰਲ ਸਹਿਜ, ਧੀਰਜ ਲਾਲ ਅਪਣਾਉਂਦੇ ਜਾਓ, ਉਸਦੇ ਹੱਲ ਲਭਦੇ ਜਾਓ ਤਾਂ ਤੁਸੀਂ ਸੁਖਦ ਆਨੰਦਮਈ ਅਵਸਥਾ ਵੱਲ ਵਧਦੇ ਚਲੇ ਜਾਓਗੇ. ਚਿੰਤਾ ਦੇ ਪੁਜਾਰੀ ਲੋਕ ਹੀ ਉਪਲਬਧੀਆਂ ਨੂੰ ਚੁੰਮਦੇ ਹਨ. ਸੰਸਕ੍ਰਿਤ ਦੇ ਇਕ ਸ਼ਲੋਕ ਮੁਤਾਬਿਕ:ਚਿੰਤਾ ਅਤੇ ਚਿਤਾ ਵਿਚੋਂ ਚਿੰਤਾ ਅਧਿਕ ਬਲਵਤੀ ਹੁੰਦੀ ਹੈ ਕਿਉਂਕਿ ਚਿਤਾ ਤਾਂ ਨਿਰਜੀਵ (ਸ਼ਵ) ਨੂੰ ਸਾੜਦੀ ਹੇ ਜਦਕਿ ਚਿੰਤਾ ਜੀਵਿਤ ਨੂੰ ਹੀ ਸਾੜਦੀ ਰਹਿੰਦੀ ਹੈ.

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ”ਮਾਰੂ ਮਹਲਾ 4′ ਵਿਚ ਚਿੰਤਾ ਬਾਰੇ ਵਰਣਨ ਹੈ:

ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥ ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥ ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥

‘ਸਲੋਕ ਮਹਲਾ 2: ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥

ਗੁਰੂ ਅੰਗਦ ਦੇਵ ਕਹਿ ਰਹੇ ਹਨ ਅਰਦਾਸ ਅਤੇ ਵਾਹਿਗੁਰੂ ਦੇ ਚਰਨਾਂ ਵਿਚ ਡਿਗਣ ਕਰਕੇ ਸਤਿਗੁਰੂ ਸਹਾਰਾ ਬਖਸ਼ਦੇ ਹਨ. ਫਿਰ ਆਪਣਾ ਆਪ ਅਰਪਨ ਕਰਕੇ ਵਾਹਿਗੁਰੂ ਨੂੰ ਸਹਾਈ ਸਮਝਣ ਕਰਕੇ ਸਾਰੀ ਚਿੰਤਾ ਮੁੱਕ ਜਾਂਦੀ ਹੈ.

‘ਸਲੋਕ ਮਹਲਾ 5’ ਵਿਚ ਚਿੰਤਾ ਬਾਰੇ ਵਰਣਨ ਹੈ ਕਿ

ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥ ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥੧॥

ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਭੋਗ ਦੇ ਸ਼ਬਦਾਂ ਵਿਚ ਗੁਰੂ ਜੀ ਲਿਖਦੇ ਹਨ ਕਿ ਚਿੰਤਾ ਕਿਸ ਦੀ ਕਰਨੀ ਹੈ, ਕਿਉਂਕਿ ਕੁਝ ਵੀ ਉਸਦੇ ਹੁਕਮ ਤੋਂ ਬਗੈਰ ਹੁੰਦਾ ਹੀ ਨਹੀਂ ਹੈ.

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥੫੧॥

‘ਸਲੋਕ ਮਹਲਾ 2’ ਵਿਚ ਚਿੰਤਾ ਬਾਰੇ ਸਲੋਕ ਹੈ:

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥

ਦਸਵੇਂ ਪਾਤਸ਼ਾਹ ਜੀ ਸਵਈਆ ਵਿਚ ਲਿਖਦੇ ਹਨ… : ਦੀਨਨ ਕੀ ਪ੍ਰਤਿਪਾਲ ਕਰੈ ਨਿਤ ਸੰਤ ਉਬਾਰ ਗਨੀਮਨ ਗਾਰੈ ॥ ਪੱਛ ਪਸੂ ਨਗ ਨਾਗ ਨਰਾਧਪ ਸਰਬ ਸਮੈ ਸਭ ਕੋ ਪ੍ਰਤਿਪਾਰੈ ॥

ਇਸੇ ਤਰ੍ਹਾਂ ਹੀ ਕਾਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਦੇ ਅਨੁਸ਼ਾਸਨ ਨਾ ਚਿੰਤਾ ਬਲਹੀਨ ਹੁੰਦੀ ਹੈ. ਸੁਖਦ ਚਿੰਤਾ ਤਰੱਕੀ ਦਾ ਦੂਸਰਾ ਨਾਮ ਹੈ.

ਦੁਖਦ ਚਿੰਤਾ ਮੌਤ ਦਾ ਦੂਸਰਾ ਨਾਮ, ਚਿੰਤਾ ਬਿਮਾਰੀਆਂ ਦਾ ਘਰ, ਚਿੰਤ ਡਰ ਦਾ ਦੈਂਤ, ਚਿੰਤਾ ਹਝੰਆ ਦਾ ਨਾਂਅ, ਚਿੰਤਾ ਗਮ ਦੀ ਪੌੜੀ, ਚਿੰਤਾ ਸੋਚ ਦੀਆਂ ਕਿਰਚੀਆਂ, ਚਿੰਤਾ ਜਵਾਨੀ ਵਿਚ ਬੁਢਾਪੇ ਦਾ ਅਹਿਸਾਸ, ਚਿੰਤਾ ਨਰਕ ਦੇ ਦਰਵਾਜ਼ੇ ਖੋਲ੍ਹਦੀ, ਚਿੰਤਾ ਦੁੱਖ ਦੇ ਦਸਤਖ਼ਤ.

ਮਨੁੱਖ ਤਾਂ ਚਲਦਾ ਫਿਰਦਾ ਯੰਤਰ ਹੈ . ਇਸਦੇ ਇਰਦ ਗਿਰਦ ਤਾਂ ਅਨੇਕਾਂ ਚੀਜ਼ਾਂ ਚਲ ਰਹੀਆਂ ਹਨ . ਕਿਸੇ ਵੀ ਮਨੁੱਖ ਦਾ ਕੋਈ ਪਤਾ ਨਹੀਂ ਕਦ ਕਿਸੇ ਹਾਦਸੇ ਦਾ ਸ਼ਿਕਾਰ ਹੋ ਜਾਏ ਅਤੇ ਚਿੰਤਾ ਵਿਚ ਗ੍ਰਸਤ ਹੋ ਜਾਏ.

ਫਿਰ ਵੀ ਮਨੁੱਖ ਆਪਣੀਆਂ ਆਦਤਾਂ ਵਿਚ ਅਨੁਸ਼ਾਸਤ, ਸੱਚ, ਪਿਆਰ-ਸਤਿਕਾਰ ਭਰ ਲਵੋ ਤਾਂ ਉਸ ਦੀਆਂ ਅੱਧੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ. ਹੰਕਾਰ, ਭੱਜ ਨੱਠ, ਆਲਸ, ਝੂਠ ਆਦਿ ਤੱਤ ਚਿੰਤਾ ਨੂੰ ਕਿਸੇ ਨਾ ਕਿਸੇ ਰੂਪ ਵਿਚ ਜਨਮ ਦਿੰਦੇ ਹਨ.

ਸੰਤੁਲਿਤ ਸੋਚ ਨਾਲ, ਧੀਰਜ ਨਾਲ ਹਰ ਕਾਰਜ ਕਰੋ ਤਾਂ ਚਿੰਤਾ ਘੱਟ ਹੁੰਦੀ ਹੈ. ਮਨੁੱਖ ਚਿੰਤਾ ਖੁਦ ਮੁੱਲ ਲੈਂਦਾ ਹੈ. ਉਸ ਦਾ ਇਹ ਪ੍ਰਾਚੀਨ ਸੁਭਾਅ ਹੈ . ਫਿਰ ਵੀ ਸਮਝਦਾਰ ਆਦਮੀ ਚਿੰਤਾ ਦੇ ਘੇਰੇ ਤੋਂ ਬਚਣ ਲਹੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਚੰਗੇ ਸਕਾਰਤਮਿਕ ਢੰਗ ਨਾਲ ਬਤੀਤ ਹੋ ਸਕੇ . ਮਨੁੱਖ ਕੁਦਰਤ ਹੀ ਸਭ ਤੋਂ ਅਦਭੁਤ ਅਤੇ ਬਹੁਕੀਮਤੀ ਦਾਤ ਹੈ .

ਚਿੰਤਾ ਦੂਰ ਕਰਨ ਲਈ ਮਨੁੱਖ ਨੂੰ ਚੰਗੇ ਸੁਹਿਰਦ ਦੋਸਤ, ਚੰਗਾ ਸ਼ੁੱਧ ਵਾਤਾਵਰਣ, ਸੱਚਾਈ, ਯੋਗ, ਆਧਿਆਤਮਿਕਤਾ, ਬਾਣੀ, ਭਜਨ, ਦਾਨ-ਪੁੰਨ, ਚੰਗੀਆਂ ਪੁਸਤਕਾਂ, ਚੰਗੇ ਕਰਮ ਅਤੇ ਚੰਗੀ ਸੰਗਤ ਦਾ ਆਸਰਾ ਲੈਣਾ ਚਾਹੀਦਾ ਹੈ.

ਮਨੁੱਖ ਦਾ ਅਸਲੀ ਧਰਮ ਤਾਂ ਸੱਚਾਈ ਅਤੇ ਖੁਸ਼ੀ ਹੀ ਹੈ . ਪਰਮਾਤਮਾ ਦਾ ਸਰੂਪ ਹੈ ਮਨੁੱਖ . ਇਸ ਵਿਚ ਹੀ ਪਰਮਾਤਮਾ ਦੀ ਹੋਂਦ ਛੁਪੀ ਹੋਈ ਹੈ. ਪਰਮਾਤਮਾ ਦੀ ਹੋਂਦ ਤੋਂ ਬਗੈਰ ਮਨੁੱਖ ਅਧੂਰਾ ਹੈ.

ਸਭ ਤੋਂ ਮੁਸ਼ਕਿਲ ਹੈ ਇਕ ਚੰਗੇ ਮਾਂ-ਬਾਪ ਹੋਣਾ ਅਤੇ ਉਸ ਤੋਂ ਵੀ ਮੁਸ਼ਕਿਲ ਹੈ ਇਕ ਚੰਗਾ ਬੇਟਾ-ਬੇਟੀ (ਸੰਤਾਨ) ਦਾ ਹੋਣਾ. ਫਿਰ ਕਟੁੰਬ ਚਲਦਾ ਹੈ.

ਚਿੰਤਾ ਦੂਰ ਕਰਨ ਲਈ ਮਨੋਰੰਜਨ, ਨੈਤਿਕ ਕਾਰਜ, ਕਾਨੂੰਨ ਦੀ ਉਲੰਘਣਾ ਨਾ ਕੀਤੀ ਜਾਏ, ਦੇਸ਼ ਪ੍ਰਤੀ ਸੁਹਿਰਦਤਾ ਦਿਖਾਓ, ਬੇਈਮਾਨ, ਭਰਿਸ਼ਟ, ਰਿਸ਼ਵਤਖੋਰ ਨਾ ਬਣੋ, ਬੇਕਾਰ ਸਮੇਂ ਦਾ ਸਦਉਪਯੋਗ ਕਰੋ, ਦਿਖਾਵਟੀ ਪ੍ਰੇਮ ਪ੍ਰਦਰਸ਼ਨ ਨਾ ਕਰੋ, ਖੁਦ ਹੀ ਕਾਰਜ ਸਿੱਧ ਬਣਾਓ . ਪਿਆਰ ਸਤਿਕਾਰ ਦੀ ਭਾਵਨਾ ਵੰਡੋ, ਵੰਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ ਕਰੋ ਆਦਿ ਕਾਰਜ ਲਗਾਤਾਰ ਕਰਦੇ ਚਲੇ ਜਾਓ.

ਚਿੰਤਾ ਦੂਰ ਕਰਨ ਦੇ ਦੋ ਮੁੱਖ ਸਰੋਤ ਹਨ: ਨਿਮਰਤਾ ਅਤੇ ਸ਼ਾਂਤੀ. ਇਹ ਦੋ ਸਤੰਭ ਸਾਰੇ ਜੀਵਨ ਦਾ ਆਧਾਰ ਹਨ . ਸਾਰੀ ਸੋਚ ਇਸਦੀ ਨੀਂਹ ਉਪਰ ਖੜ੍ਹੀ ਹੈ . ਨਿਮਰਤਾ ਅਤੇ ਸ਼ਾਂਤੀ ਹੀ ਸੁਖਦ ਵਾਤਾਵਰਣ ਉਪਤਨ ਕਰਦੇ ਹਨ. ਦੂਸਰਿਆਂ ਨੂੰ ਸੁੱਖ ਦੇਣ ਵਾਲੇ ਲਗਭਗ ਸੁੱਖੀ ਰਹਿੰਦੇ ਹਨ ਅਤੇ ਚਿੰਤਾ ਤੋਂ ਵੀ ਮੁਕਤ ਰਹਿੰਦੇ ਹਨ.

ਖੁਸ਼ੀ ਨੂੰ ਲੱਭਣਾ ਪੈਂਦਾ ਹੈ. ਖੁਸ਼ੀ ਤੁਹਾਡੇ ਦਰ ‘ਤੇ ਖੁਦ ਚਲਕੇ ਨਹੀਂ ਆਉਂਦੀ. ਪਰਿਵਾਰ ਦੇ ਜੀਆਂ ਵਿਚ, ਦੋਸਤਾਂ-ਮਿੱਤਰਾਂ ਵਿਚ, ਕੁਦਰਤ ਵਿਚ, ਵਾਤਾਵਰਣ ਵਿਚ ਆਦਿ ਕਣ-ਕਣ ਵਿਚ ਖੁਸ਼ੀ ਮੌਜੂਦ ਹੈ, ਕੇਵਲ ਲੱਭਣ ਦੀ ਜ਼ਰੂਰਤ ਹੈ. ਜਿਸ ਦੇ ਕੋਲ ਸੱਚ ਅਤੇ ਨਿਮਰਤਾ ਦਾ ਕੀਮਤੀ ਗਹਿਣਾ ਹੈ ਸਮਝੋ ਉਸਦੇ ਦਰ ਉਪਰ ਖੁਸ਼ੀ ਬੰਦਨਵਾਰ ਸੰਜੋਦੀ ਹੈ. ਨਿਮਰਤਾ, ਸ਼ਾਂਤੀ, ਹੌਸਲਾ, ਸੱਚ ਦੇ ਸਿਧਾਂਤ ਉਪਰ ਹੀ ਖੁਸ਼ੀ ਦੀ ਮੰਜ਼ਿਲ ਹੈ, ਜੋ ਚਿੰਤਾ ਨੂੰ ਦੂਰ ਕਰਦੀ ਹੈ.

ਦੂਜਿਆਂ ਨੂੰ ਪਰੇਸ਼ਾਨ ਕਰਨ ਵਾਲੇ ਮਨੁੱਖ ਨੂੰ ਕਦੀ ਖੁਸ਼ੀ ਨਹੀਂ ਮਿਲਦੀ. ਉਹ ਹਮੇਸ਼ਾਂ ਚਿੰਤਾ ਦੇ ਖੂਹ ਵਿਚ ਡਿੱਗਿਆ ਰਹਿੰਦਾ ਹੈ. ਹਰ ਇਕ ਵਸਤੂ ਵਿਚ ਚਿੰਤਾ ਹੈ, ਹਰ ਇਕ ਕਾਰਜ ਵਿਚ ਖੁਸ਼ੀ ਹੈ. ਤੁਹਾਨੂੰ ਲੱਭਣ ਦੀ ਜਾਚ ਹੋਵੇ.

ਆਓ ਚਲੀਏ ਕਿਸੇ ਖੁਸ਼ੀ ਦੇ ਮੰਦਿਰ ਵਿਚ ਜਿੱਥੇ ਭਗਵਾਨ ਦੀ ਅਰਚਨਾ-ਪੂਜਾ ਹੋ ਰਹੀ ਹੋਵੇ . ਜਿੱਥੇ ਆਧਿਆਤਮਿਕ-ਸ਼ੁਭਕਾਮਨਾਵਾਂ ਹੋਣ ਅਤੇ ਚੰਗਾ ਜੀਵਨ ਮਾਰਗ ਹੋਵੇ. ਇਕ ਸ਼ੇਅਰ ਹੈ: ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ, ਕਹੀਂ ਜ਼ਮੀਂ ਤੋ ਕਹੀਂ ਆਸਮਾਂ ਹੀਂ ਮਿਲਤਾ.

____________

ਇਹ ਵੀ ਪੜ੍ਹੋ:

ਗੁਰੂ ਵਲੋਂ ਸੰਤ ਸਿਪਾਹੀ ਦੀ ਸਿਰਜਨਾ: ਕੁਝ ‘ਅਣ-ਸੁਲਝੇ’ ਸੁਆਲ ਬਨਾਮ ਕਲਪਨਾ

ਪਰਵਾਸ, ਚਕਾਚੌਂਧ ਅਤੇ ਸਾਡੀ ਨੌਜਵਾਨ ਪੀੜ੍ਹੀ

ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ

Elections ’24 – Can history repeat itself?

यह भी पढ़िये:

रामदेव जैसे बाबा लोग इतने मज़े में क्यों हैं?

ਬਲਵਿੰਦਰ ਬਾਲਮ

ਬਲਵਿੰਦਰ ਬਾਲਮ

ਓਂਕਾਰ ਨਗਰ ਗੁਰਦਾਸਪੁਰ ਪੰਜਾਬ

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |