March 15, 2026

  • Facebook Icon
  • Twitter Icon
  • Youtube Icon
  • Instagram Icon

ਪੰਜਾਬ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਹੱਬ ਵਜੋਂ ਉੱਤਰੀ ਭਾਰਤ ‘ਚ ਉਭਰਨ ਲੱਗਾ

ਐਸ.ਏ.ਐਸ. ਨਗਰ: ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਦੇ ਦੂਜੇ ਦਿਨ ਰਾਜ ਵਿੱਚ ਨਿਵੇਸ਼ ਦੇ ਮੌਕਿਆਂ ਨੂੰ ਉਜਾਗਰ ਕਰਦਿਆਂ ਪਲਾਕਸ਼ਾ ਯੂਨੀਵਰਸਿਟੀ ਵਿੱਚ ਇਲੈਕਟ੍ਰਾਨਿਕਸ ਸਿਸਟਮ ਡਿਜ਼ਾਈਨ ਐਂਡ ਮੈਨੂਫੈਕਚਰਿੰਗ (ਈਐਸਡੀਐਮ) ਸਬੰਧੀ ਕਰਵਾਏ ਗਏ ਸੈਸ਼ਨ ਵਿੱਚ ਪੰਜਾਬ ਵਿੱਚ ਨਿਵੇਸ਼ ਕਰਨ ਦੇ ਫਾਇਦਿਆਂ ‘ਤੇ ਚਾਨਣ ਪਾਇਆ ਗਿਆ।

ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਚੇਅਰਪਰਸਨ ਸੀਮਾ ਬਾਂਸਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ 9 ਤਰਜੀਹੀ ਖੇਤਰਾਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ ਵਿੱਚ ਈਐਸਡੀਐਮ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਨੀਤੀਗਤ ਪ੍ਰੋਤਸਾਹਨਾਂ ਤੋਂ ਇਲਾਵਾ ਪੰਜਾਬ ਵਿੱਚ ਅਨੁਕੂਲ ਵਪਾਰਕ ਮਾਹੌਲ, ਉੱਚ ਕੋਟੀ ਦੇ ਤਕਨੀਕੀ ਸੰਸਥਾਨ, ਕੁਸ਼ਲ ਮਨੁੱਖੀ ਸਰਮਾਇਆ ਅਤੇ ਮਜ਼ਬੂਤ ਬੁਨਿਆਦੀ ਢਾਂਚਾ ਉਪਲਬਧ ਹੈ।

ਸੀਮਾ ਬਾਂਸਲ ਨੇ ਅੱਗੇ ਕਿਹਾ ਕਿ ਪੰਜਾਬ ਵਿਸ਼ਵ-ਪੱਧਰੀ ਉਦਯੋਗਿਕ ਢਾਂਚਾ ਮੁਹੱਈਆ ਕਰਵਾ ਕੇ, ਉਦਯੋਗ ਅਤੇ ਅਕਾਦਮਿਕ ਸੰਸਥਾਵਾਂ ਵਿਚਕਾਰ ਭਾਗੀਦਾਰੀ ਨੂੰ ਮਜ਼ਬੂਤ ਕਰਕੇ ਅਤੇ ਖੋਜ, ਡਿਜ਼ਾਈਨ ਅਤੇ ਨਵੀਤਮ ਵਿਕਾਸ ਨੂੰ ਉਤਸ਼ਾਹਿਤ ਕਰਕੇ ਮਜ਼ਬੂਤ ਈਐਸਡੀਐਮ ਇਕੋਸਿਸਟਮ ਤਿਆਰ ਕਰਨ ਲਈ ਵਚਨਬੱਧ ਹੈ।

ਟਾਪਨ ਸਪੈਸ਼ਲਿਟੀ ਫਿਲਮਜ਼ ਪ੍ਰਾਈਵੇਟ ਲਿਮਿਟਡ ਦੇ ਅਵਿਨਾਸ਼ ਸਿੰਘ ਨੇ ਪੰਜਾਬ ਵਿੱਚ ਕਾਰੋਬਾਰ ਕਰਨ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਦਯੋਗਾਂ ਨੂੰ ਸਮਰਥਨ ਦੇਣ ਵਿੱਚ ਬਹੁਤ ਸਰਗਰਮ ਰਹੀ ਹੈ ਅਤੇ ਰਾਜ ਵਿੱਚ ਆਪਣੀਆਂ ਇਕਾਈਆਂ ਸਥਾਪਿਤ ਕਰਦੇ ਸਮੇਂ ਉਨ੍ਹਾਂ ਦੀ ਕੰਪਨੀ ਨੂੰ ਉਮੀਦ ਤੋਂ ਵੱਧ ਪ੍ਰੋਤਸਾਹਨ ਪ੍ਰਾਪਤ ਹੋਏ।

ਇਸ ਦੌਰਾਨ ਐਚ.ਸੀ.ਐਲ. ਟੈਕਨੋਲੋਜੀ ਦੇ ਕਮਲਜੀਤ ਸਿੰਘ ਨੇ ਕਿਹਾ ਕਿ ਉਦਯੋਗਿਕ ਖੇਤਰਾਂ ਵਿੱਚ ਇਲੈਕਟ੍ਰਾਨਿਕ ਚਿਪਸ ਦੀ ਵੱਡੀ ਮੰਗ ਹੈ, ਜੋ ਈਐਸਡੀਐਮ ਉਦਯੋਗ ਵਿੱਚ ਵੱਡੀ ਵਿਕਾਸ ਸੰਭਾਵਨਾ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਕੁਸ਼ਲ ਮਨੁੱਖੀ ਸਰਮਾਇਆ, ਬੁਨਿਆਦੀ ਢਾਂਚੇ ਦੀ ਉਪਲਬਧਤਾ ਅਤੇ ਵਪਾਰ-ਪੱਖੀ ਨੀਤੀਆਂ ਕਾਰਨ ਪੰਜਾਬ ਨਿਵੇਸ਼ ਲਈ ਆਦਰਸ਼ ਸਥਾਨ ਹੈ।

ਹੋਰ ਵਕਤਾ ਸੀ.ਡੀ.ਆਈ.ਐਲ. ਸੈਮੀਕੰਡਕਟਰਜ਼ ਦੇ ਪ੍ਰਿਥਵੀਦੀਪ ਸਿੰਘ ਨੇ ਕਿਹਾ ਕਿ ਮੌਜੂਦਾ ਮੁਕਾਬਲੇ ਦੇ ਦੌਰ ਵਿੱਚ ਮੋਹਾਲੀ ਭਾਰਤ ਦੇ ਵੱਡੇ ਤਕਨੀਕੀ ਕੇਂਦਰਾਂ ਜਿਵੇਂ ਕਿ ਬੈਂਗਲੁਰੂ, ਅਹਿਮਦਾਬਾਦ ਅਤੇ ਜੈਪੁਰ ਨਾਲ ਮਜ਼ਬੂਤੀ ਨਾਲ ਮੁਕਾਬਲਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਕਰਸ਼ਕ ਨੀਤੀਆਂ, ਗੁਣਵੱਤਾ ਵਾਲੀ ਬਿਜਲੀ ਸਪਲਾਈ ਅਤੇ ਕਾਬਲ ਮਨੁੱਖੀ ਸਰਮਾਏ ਦੀ ਉਪਲਬਧਤਾ ਪੰਜਾਬ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਮੁੱਖ ਕਾਰਕ ਹਨ।

ਇਸ ਤੋਂ ਇਲਾਵਾ ਇੰਡੀਆ ਇਲੈਕਟ੍ਰਾਨਿਕਸ ਐਂਡ ਸੈਮੀਕੰਡਕਟਰ ਐਸੋਸੀਏਸ਼ਨ ਦੇ ਧਰਮੇਂਦਰ ਸਿੰਘ ਯਾਦਵ ਨੇ ਵੀ ਪੰਜਾਬ ਨੂੰ ਨਿਵੇਸ਼ ਲਈ ਇਕ ਆਦਰਸ਼ ਸਥਾਨ ਦੱਸਿਆ।

Disclaimer : punjabtoday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of punjabtoday.net or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Punjab Today Logo Final (punjabi)