ਬਰਾਂਡ ਐਬੰਸਡਰ ਸੋਨੂ: ਕਪਤਾਨ ਵਲੋਂ ਟੀਮ ਨੂੰ ਇਹ ਕਿਹੋ ਜਿਹਾ ਸੁਨੇਹਾ ?

ਬ੍ਰਾਂਡ ਅੰਬੈਸਡਰ ਬਿਨਾ ਮਾਸਕ ਹੀ ਮੁੱਖ ਮੰਤਰੀ ਨੂੰ ਮਿਲ ਆਏ
ਕੰਵਰ ਮਨਜੀਤ ਸਿੰਘ

ਕੰਵਰ ਮਨਜੀਤ ਸਿੰਘ

ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ

ਮਹੱਤਵਪੂਰਨ ਖਬਰ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਲ ਫ਼ਿਲਮ ਅਦਾਕਾਰ ਸੋਨੂ ਸੂਦ ਨੂੰ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ।

ਸੋਨੂ ਸੂਦ ਨੇ ਭਾਵੇਂ ਇਹ ਨਵੀਂ ਜਿੰਮੇਵਾਰੀ ਆਪਣੇ ਤਕੜੇ ਮੋਢਿਆਂ ਉਤੇ ਚੁੱਕ ਲਈ ਹੈ ਪਰ ਉਨ੍ਹਾਂ ਨੂੰ ਬ੍ਰਾਂਡ ਐਬੰਸਡਰ ਦੀ ਭੂਮਿਕਾ ਲਈ ਕਿਉਂ ਚੁਣਿਆ ਗਿਆ ਇਸ ਬਾਰੇ ਕੋਈ ਦੁਵਿਧਾ ਲੋਕਾਂ ਦੇ ਮਨਾਂ ਵਿਚ ਨਾ ਰਹੇ ਇਸ ਲਈ ਮੁਖ ਮੰਤਰੀ ਸਾਹਿਬ ਨੇ ਜੋ ਤਰਕ ਦਿਤੇ ਹਨ, ਉਹ ਪੰਜਾਬ ਵਾਸੀਆਂ ਦੇ ਗਲੇ ਉਤਰਨੇ ਥੋੜ੍ਹੇ ਮੁਸ਼ਕਿਲ ਹੀ ਜਾਪਦੇ ਹਨ। ਮੁਸ਼ਕਿਲ ਇਸ ਲਈ ਕਿਹਾ ਹੈ ਕਿ ਜਨਤਾ ਜਨਾਰਦਨ ਦੀ ਕੋਈ ਥਾਅ ਨਹੀਂ ਕਦੋਂ ਕਿਸ ਪਾਸੇ ਹੋ ਜਾਏ।

ਸੋਨੂ
ਸੋਨੂ ਸੂਦ ਕੈਪਟਨ ਨਾਲ ਅਮਰਿੰਦਰ ਸਿੰਘ

ਸਰਕਾਰੀ ਸੂਚਨਾ ਅਨੁਸਾਰ “ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂ ਸੂਦ, ਜੋ ਭਾਵੇਂ ਖੁਦ ਨੂੰ ਅਜਿਹਾ ਅਖਵਾਉਣ ਤੋਂ ਇਨਕਾਰ ਕਰਦੇ ਹਨ, ਨੇ ਆਪਣੇ ਮੋਢਿਆਂ ਉਤੇ ਨਵੀਂ ਜਿੰਮੇਵਾਰੀ ਚੁੱਕੀ ਹੈ। ਅੱਜ ਤੋਂ ਉਹ ਕੋਵਿਡ ਟੀਕਾਕਰਨ ਮੁਹਿੰਮ ਲਈ ਪੰਜਾਬ ਸਰਕਾਰ ਦੇ ਬਰਾਂਡ ਐਬੰਸਡਰ ਬਣ ਗਏ ਹਨ।”

ਇਸ ਸੰਬੰਧੀ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਲ ਸੋਨੂ ਸੂਦ ਨਾਲ ਮੀਟਿੰਗ ਤੋਂ ਬਾਅਦ ਹੀ ਕੀਤਾ।

ਇਸ ਮੁਲਾਕਾਤ ਦੀ ਜੋ ਤਸਵੀਰ ਜਾਰੀ ਕੀਤੀ ਗਈ ਉਹ ਇਹ ਵਿਥਿਆ ਆਪਣੇ ਆਪ ਹੀ ਬਿਆਨ ਕਰਦੀ ਹੈ ਕਿ ਸਰਕਾਰ ਆਪਣੇ ਵਲੋਂ ਜਾਰੀ ਨਿਰਦੇਸ਼ਾਂ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੀ ਹੈ। ਕੋਵਿਡ ਦਾ ਮੁਕਾਬਲਾ ਕਰਨ ਲਈ ਕੀਤੀ ਗਈ ਮੀਟਿੰਗ ਵਿਚ ਹੀ ਦੋਹਾਂ ਮੁਲਾਕਾਤੀਆਂ ਨੇ ਮਾਸਕ ਨਹੀਂ ਪਾਏ ਹੋਏ।

ਦੂਜੇ ਪਾਸੇ ਆਲਮ ਇਹ ਹੈ ਕਿ ਜੇ ਤੁਸੀਂ ਆਪਣੀ ਨਿੱਜੀ ਕਾਰ ਵਿਚ ਵੀ ਆਪਣੀ ਧਰਮਪਤਨੀ ਜਾਂ ਫਿਰ ਇੱਕਲੇ ਹੀ ਸਫ਼ਰ ਕਰਦਿਆਂ ਮਾਸਕ ਆਪਣੇ ਚੇਹਰੇ ਤੋਂ ਹਟਾਉਣ ਦੀ ਗਲਤੀ ਕਰ ਲੈਂਦੇ ਹੋ ਤਾਂ ਮਹਾਰਾਜਾ ਸਾਹਿਬ ਦੀ ਪੁਲਿਸ ਤੁਹਾਡਾ ਚਲਾਨ ਕਰਨ ਦੀ ਸੇਵਾ ਤੁਰੰਤ ਕਰ ਦਿੰਦੀ ਹੈ।

ਸਰਕਾਰ ਅਨੁਸਾਰ ਜਿਸ ਜੀਵਨ ਸਾਥਣ ਨਾਲ ਤੁਸੀਂ ਦਿਨ ਰਾਤ ਬਿਨਾਂ ਮਾਸਕ ਦੇ ਇੱਕੋ ਕਮਰੇ ਵਿਚ ਰਹਿੰਦੇ ਹੋ, ਉਸ ਨਾਲ ਸਾਰੇ ਸ਼ੀਸ਼ੇ ਬੰਦ ਵਾਲੀ ਕਾਰ ‘ਚ ਬਿਨਾਂ ਮਾਸਕ ਦੇ ਸਫ਼ਰ ਨਹੀਂ ਕਰ ਸਕਦੇ। ਹਾਂ, ਜੇ ਸਰਕਾਰੀ ਬ੍ਰਾਂਡ ਐਬੰਸਡਰ ਅਤੇ ਸੂਬੇ ਦੇ ਰਹਿਬਰ ਮੁਲਾਕਾਤ ਵੇਲੇ ਮਾਸਕ ਨਹੀਂ ਪਹਿਨਦੇ ਤਾਂ ਕੋਈ ਹਰਜ ਨਹੀਂ।

ਸੋਨੂਮੁੱਖ ਮੰਤਰੀ ਨੇ ਕਿਹਾ, “ਲੋਕਾਂ ਨੂੰ ਕੋਵਿਡ ਵੈਕਸੀਨ ਲੈਣ ਲਈ ਪ੍ਰੇਰਿਤ ਅਤੇ ਪ੍ਰਭਾਵਿਤ ਕਰਨ ਲਈ ਆਦਰਸ਼ਿਕ ਤੌਰ ਉਤੇ ਕੋਈ ਹੋਰ ਸ਼ਖਸੀਅਤ ਨਹੀਂ ਹੋ ਸਕਦੀ। ਪੰਜਾਬ ਵਿਚ ਵੈਕਸੀਨ ਪ੍ਰਤੀ ਲੋਕਾਂ ਦਰਮਿਆਨ ਬਹੁਤ ਹਿਚਕਚਾਹਟ ਹੈ। ਸੋਨੂ ਦੀ ਲੋਕਾਂ ਦਰਿਮਆਨ ਮਕਬੂਲੀਅਤ ਅਤੇ ਬੀਤੇ ਸਾਲ ਮਹਾਂਮਾਰੀ ਫੈਲਣ ਦੇ ਵੇਲੇ ਤੋਂ ਲੈ ਕੇ ਹਜਾਰਾਂ ਪਰਵਾਸੀ ਕਾਮਿਆਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਿਚ ਮਦਦ ਕਰਕੇ ਪਾਏ ਗਏ ਮਿਸਾਲੀ ਯੋਗਦਾਨ ਸਦਕਾ ਉਹ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰਨਗੇ।”

ਉਨ੍ਹਾਂ ਕਿਹਾ, “ਜਦੋਂ ਲੋਕ ਵੈਕਸੀਨ ਦੇ ਫਾਇਦੇ ਬਾਰੇ ਪੰਜਾਬ ਦੇ ਪੁੱਤਰ ਤੋਂ ਇਹ ਸੁਣਨਗੇ ਕਿ ਵੈਕਸੀਨ ਕਿੰਨੀ ਸੁਰੱਖਿਅਤ ਅਤੇ ਜ਼ਰੂਰੀ ਹੈ ਤਾਂ ਉਹ ਵਿਸ਼ਵਾਸ ਕਰਨਗੇ ਕਿਉਂਕਿ ਲੋਕ ਉਨ੍ਹਾਂ ਉਪਰ ਭਰੋਸਾ ਕਰਦੇ ਹਨ।”

ਇਹ ਬਿਆਨ ਪੜ੍ਹ ਕੇ ਖ਼ਿਆਲ ਆਇਆ, ਕੀ ਹੁਣ ਇਹ ਸਮਝਿਆ ਜਾਵੇ ਕਿ ਪੰਜਾਬ ਦੇ ਆਮ ਲੋਕਾਂ ਦਾ ਭਰੋਸਾ ਹੁਣ ਆਪਣੇ ਹਰਮਨਪਿਆਰੇ, ਦਿਲਾਂ ‘ਤੇ ਰਾਜ ਕਰਨ ਵਾਲੇ ਮੁੱਖ ਮੰਤਰੀ ‘ਤੇ ਨਹੀਂ ਰਿਹਾ ਜੋ ਉਹ ਕੈਪਟਨ ਅਮਰਿੰਦਰ ਸਿੰਘ ਵਲੋਂ ਵੈਕਸੀਨ ਲਵਾਉਣ ਦੀ ਅਪੀਲ ਨੂੰ ਅਣਗੌਲਿਆ ਕਰ ਰਹੇ ਹਨ?

ਕੀ ਸੂਬੇ ਵਿਚ ਕੋਵਿਡ ਟੀਕਾ ਕੇਵਲ ਪਰਵਾਸੀ ਕਾਮਿਆਂ ਨੂੰ ਲੱਗਣਾ ਹੈ ਜੋ ਪੰਜਾਬ ਸਰਕਾਰ ਅਨੁਸਾਰ ‘ਪਰਵਾਸੀ ਕਾਮਿਆਂ ਦੇ ਮਸੀਹਾ ਸੋਨੂ ਸੂਦ’ ਨੂੰ ਲੋਕਾਂ ਦੇ ਵੈਕਸੀਨ ਪ੍ਰਤੀ ਸ਼ੰਕੇ ਦੂਰ ਕਰਨ ਲਈ ਚੁਣਿਆ ਹੈ?

ਸੋਨੂ
ਬਰਾਂਡ ਐਬੰਸਡਰ ਨੂੰ ਮਾਸਕ ਦੀ ਲੋੜ ਨਹੀਂ!

ਵੈਸੇ ਕੀ ਇਹ ਸੁਆਲ ਪੁੱਛਣਯੋਗ ਹੈ ਕਿ ਕਿਸ ਸਰਵੇ ਰਾਹੀਂ ਗਿਆਤ ਹੋਇਆ ਕਿ ਪੰਜਾਬ ਵਾਸੀ ਜੋ ਵੈਕਸੀਨ ਲਵਾਉਣ ਤੋਂ ਮੁੱਖ ਮੰਤਰੀ ਜਾਂ ਹੋਰ ਸਿਆਸੀ ਆਗੂਆਂ, ਵਿਸ਼ੇ ਦੇ ਮਾਹਿਰਾਂ, ਅਧਿਕਾਰੀਆਂ, ਸਮਾਜ ਸੇਵਕਾਂ, ਬੁਧੀਜੀਵੀਆਂ ਅਤੇ ਡਾਕਟਰਾਂ ਦੇ ਸਮਝਾਉਣ ‘ਤੇ ਵੀ ਝਿਜਕ ਰਹੇ ਹਨ ਉਹ ‘ਪਰਵਾਸੀ ਕਾਮਿਆਂ ਦੇ ਮਸੀਹਾ’ ਦੀ ਤਸਵੀਰ ਇਸ਼ਤਿਹਾਰ ‘ਤੇ ਦੇਖ ਕੇ ‘ਟੀਕਾ ਉਤਸਵ’ ਮਨਾਉਣ ਲਈ ਸਹਿਮਤ ਹੋ ਜਾਣਗੇ?

ਜੋ ਪੋਸਟਰ ਪੰਜਾਬ ਸਰਕਾਰ ਨੇ ਇਸ ਸੰਬੰਧੀ ਜਾਰੀ ਕੀਤਾ ਹੈ ਉਸ ‘ਤੇ ਸੋਨੂ ਸੂਦ ਦੀ ਤਸਵੀਰ ਤਾਂ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਨਹੀਂ ਭਾਂਵੇਂ ਉਨ੍ਹਾਂ ਦੇ ‘ਮਿਸ਼ਨ ਫ਼ਤਹਿ’ ਦਾ ਲੋਗੋ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਦੇ ਲਿੰਕ ਜ਼ਰੂਰ ਦਿਤੇ ਗਏ ਹਨ।

ਕੀ ਮੁੱਖ ਮੰਤਰੀ ਦੀ ਭਰੋਸੇਯੋਗਤਾ ਵਾਲੀ ਸੂਈ ਪਿਛਾਂਹ ਨੂੰ ਖਿਸਕ ਰਹੀ ਹੈ ਜੋ ਹੁਣ ਪੰਜਾਬ ਦੇ ਲੋਕ ਇਕ ਫ਼ਿਲਮੀ ਅਦਾਕਾਰ ਦੇ ਕਹੇ ‘ਤੇ ਵਿਸ਼ਵਾਸ ਭਾਵੇਂ ਕਰ ਲੈਣ ਪਰ ਆਪਣੇ ਚੁਣੇ ਹੋਏ ਨੇਤਾ ਦੇ ਕਥਨ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਹਨ?

ਇਸ ਮੁਲਾਕਾਤ ਮੌਕੇ ਸੋਨੂ ਨੇ ਕਿਹਾ ਕਿ ਜੀਵਨ ਬਚਾਉਣ ਵਾਲੀ ਇਸ ਵੈਕਸੀਨ ਲਈ ਬਰਾਂਡ ਐਬੰਸਡਰ ਨਿਯੁਕਤ ਹੋਣ ਉਤੇ ਉਹ ਖੁਸ਼ੀ ਅਤੇ ਮਾਣ ਮਹਿਸੂਸ ਕਰਦੇ ਹਨ। ਉਨ੍ਹਾਂ ਅਨੁਸਾਰ, “ਮੇਰੇ ਗ੍ਰਹਿ ਸੂਬੇ ਦੇ ਲੋਕਾਂ ਦੀਆਂ ਜਿੰਦਗੀਆਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦੀ ਇਸ ਵਿਆਪਕ ਮੁਹਿੰਮ ਦਾ ਹਿੱਸਾ ਬਣਨ ਉਤੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ।”

ਇਸ ਮੁਲਾਕਾਤ ਦੌਰਾਨ ਸੋਨੂ ਸੂਦ ਨੇ ਮੁੱਖ ਮੰਤਰੀ ਨੂੰ ਆਪਣੀ ਕਿਤਾਬ ‘ਆਈ ਐਮ ਨੋ ਮਸੀਹਾ’ ਵੀ ਭੇਟ ਕੀਤੀ ਜਿਸ ਬਾਰੇ ਉਨ੍ਹਾਂ ਦੱਸਿਆ ਕਿ ਇਸ ਵਿਚ ਮੋਗਾ ਤੋਂ ਮੁੰਬਈ ਤੱਕ ਦੇ ਤਜਰਬਿਆਂ ਨੂੰ ਕਲਮਬੰਦ ਕੀਤਾ ਗਿਆ ਹੈ।

ਵੈਸੇ ਜਦੋਂ ਕੋਈ ਵਿਅਕਤੀ ਆਪਣੇ ਬਾਰੇ ਇਕ ਕਿਤਾਬ ਲਿਖ ਕੇ ਇਹ ਪ੍ਰਚਾਰਨ ਲਈ ਮਜ਼ਬੂਰ ਹੋ ਜਾਵੇ ਕਿ “ਮੈਂ ਮਸੀਹਾ ਨਹੀਂ” ਤਾਂ ਇਸ ਦਾ ਭਾਵ ਇਹ ਹੀ ਹੈ ਕਿ ਜਿਨ੍ਹਾਂ ਨੂੰ ਉਸਦੇ ਮਸੀਹਾ ਹੋਣ ਦੀ ਅਜੇ ਖਬਰ ਨਹੀਂ ਜਾਂ ਜਿਨ੍ਹਾਂ ਨੇ ਅਜੇ ਇਹ ਤੱਥ ਪ੍ਰਵਾਨ ਨਹੀਂ ਕੀਤਾ, ਉਹ ਵੀ ਸਾਵਧਾਨ ਹੋ ਜਾਣ ਅਤੇ ਪੰਜਾਬ ਦੀ ਜਨਤਾ, ਕੈਪਟਨ ਸਰਕਾਰ ਦੀ ਸ਼ੁਕਰਗੁਜ਼ਾਰ ਹੈ ਇਹ ਇਲਾਹੀ ਸੰਦੇਸ਼ ਉਨ੍ਹਾਂ ਤਕ ਪਹੁੰਚਾਉਣ ਦੀ ਖੇਚਲ ਕੀਤੀ।

ਇਹ ਵੀ ਪੜ੍ਹੋ: ਅੰਦੋਲਨ, ਏਕਤਾ ਅਤੇ ਗੋਡਾ – ਯਕਮੁਸ਼ਤ ਇਨਕਲਾਬ ਤੋਂ ਕਿਸੇ ਅੰਦੋਲਨਜੀਵੀ ਨੂੰ ਕਾਹਦਾ ਡਰ?

ਕੀ ਕਾਂਗਰਸ ਹਾਈਕਮਾਂਡ ਤਕ ਇਹ ‘ਧੀਮੀ ਗਤੀ ਸੇ ਸਮਾਚਾਰ’ ਪਹੁੰਚ ਰਹੇ ਹਨ ਕਿ ਕੈਪਟਨ ਸਾਹਿਬ ਅੱਜ ਕਲ ਆਪਣੀ ਲੋਕਪ੍ਰਿਯਤਾ ਸੰਬੰਧੀ ਸ਼ੱਕੀ ਤਰਬੀਅਤ ਰੱਖ ਰਹੇ ਹਨ?

ਨਹੀਂ ਤਾਂ ਵੱਡੇ ਬਾਦਲ ਸਾਹਿਬ ਤੋਂ ਹੀ ਸਿੱਖ ਲੈਂਦੇ ਜਿਨ੍ਹਾਂ ਨੂੰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ 108 ਵਾਲੀ ਐਮਬੂਲੈਂਸ ਤੇ ਉਨ੍ਹਾਂ ਦੇ ਮੁਸਕਰਾਉਂਦੀ ਮੂਰਤ ਦੇ ਦਰਸ਼ਨ ਕਰ ਕੇ ਹੀ ਦੁਰਘਟਨਾ ਗ੍ਰਸਤ ਅਤੇ ਗੰਭੀਰ ਮਰੀਜ਼ ਨੌ-ਬਰ-ਨੌ ਹੋਣ ਦੀ ਪ੍ਰਤਿਗਿਆ ਕਰ ਲੈਂਦੇ ਸਨ।

ਵੈਸੇ ਤਾਂ ਮਹਾਰਾਜਾ ਸਾਹਿਬ ਦੇ ਦਰਬਾਰ ਵਿਚ ਸਲਾਹਕਾਰਾਂ ਦੀ ਇਕ ਵੱਡੀ ਫੌਜ ਤਾਇਨਾਤ ਹੈ ਪਰ ਫਿਰ ਵੀ ਇਕ ਤੁੱਛ ਬੁੱਧੀ ਵਾਲੇ ਵਿਅਕਤੀ ਲਈ ਵੀ ਇਹ ਜਾਣਕਾਰੀ ਦਿਲਚਸਪੀ ਦੀ ਵਾਇਸ ਹੈ ਕਿ ਕਿਸ ਨੇ ਇਹ ਸੁਝਾਇਆ ਕਿ ਪੰਜਾਬ ਦੇ 45 ਸਾਲ ਤੋਂ ਵੱਧ ਉਮਰ ਦੇ ਵਸਨੀਕ (ਵੈਕਸੀਨ ਲਵਾਉਣ ਲਈ ਘਟੋ ਘਟ ਉਮਰ) ਜੋ ਸਾਹਿਬ-ਏ-ਆਲਮ ਦੇ ਕਹਿਣ ਤੇ ਟੀਕਾ ਨਹੀਂ ਲਵਾ ਰਹੇ ਉਹ ‘ਪਰਵਾਸੀ ਕਾਮਿਆਂ ਦੇ ਮਸੀਹਾ’ ਸ੍ਰੀ ਸੋਨੂ ਸੂਦ ਜੀ ਦੇ ਮਸ਼ਵਰੇ ‘ਤੇ ਟੀਕਾ ਉਤਸਵ ਵਿਚ ਭਾਗ ਲੈਣ ਲਈ ਉਮੜ ਉਮੜ ਪੈਣਗੇ?

ਅਖੀਰ ਵਿਚ ਕਿਸੇ ਸ਼ਾਇਰ ਦਾ ਇਹ ਸ਼ੇਅਰ ਹੀ ਸੱਚ ਬਿਆਨਦਾ ਪ੍ਰਤੀਤ ਹੁੰਦਾ ਹੈ:

ਸਿਆਸਤ ਕੀ ਅਪਨੀ ਅਲਗ ਇਕ ਜ਼ੁਬਾਂ ਹੈ 
ਲਿਖਾ ਹੋ ਜੋ ਇਕਰਾਰ, ਇਨਕਾਰ ਪੜ੍ਹਨਾ !!

Also Read: Centre wants to give farmers what they wanted, Farmers all set to fight against it

_______________________

ਵੇਖੋ ਵੀਡੀਓ :

 

ਕੰਵਰ ਮਨਜੀਤ ਸਿੰਘ

ਕੰਵਰ ਮਨਜੀਤ ਸਿੰਘ

punjabtoday.ho@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |