ਪ੍ਰਵਾਸੀਆਂ ਦਾ ਰੁਪਈਆ ਅਤੇ ਡਾਲਰ

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

ਸਾਡੇ ਪ੍ਰਵਾਸੀ ਸੱਜਣ ਭਾਵੇਂ ਕਿਤੇ ਵੀ ਬੈਠੇ ਹੋਣ, ਉਹ ਪੰਜਾਬ ਨੂੰ ਨਹੀਂ ਭੁੱਲ ਸਕੇ।

ਪੰਜਾਬੀਆਂ ਨੇ ਸਾਰੇ ਸੰਸਾਰ ਵਿੱਚ ਸਫਲਤਾ ਦੇ ਝੰਡੇ ਗੱਡ ਰੱਖੇ ਹਨ। ਪੱਛਮੀਂ ਦੇਸ਼ਾਂ ਵਿੱਚ ਖਾਸ ਤੌਰ ‘ਤੇ ਅਲੌਕਿਕ ਸਫਲਤਾ ਪ੍ਰਾਪਤ ਕੀਤੀ ਹੈ। ਵਪਾਰ, ਸਿਆਸਤ, ਖੇਤੀਬਾੜੀ ਅਤੇ ਵੱਡੀਆਂ ਤੋਂ ਵੱਡੀਆਂ ਸਰਕਾਰੀ ਨੌਕਰੀਆਂ ਆਦਿ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ।

ਪ੍ਰਵਾਸੀਸਾਡੇ ਪ੍ਰਵਾਸੀ ਸੱਜਣ ਭਾਵੇਂ ਕਿਤੇ ਵੀ ਬੈਠੇ ਹੋਣ, ਉਹ ਪੰਜਾਬ ਨੂੰ ਨਹੀਂ ਭੁੱਲ ਸਕੇ। ਉਨ੍ਹਾਂ ਵਿਚੋਂ ਕਈਆਂ ਨੇ ਆਪਣੇ ਜੱਦੀ ਪਿੰਡਾਂ ਦੇ ਵਿਕਾਸ ਵਿੱਚ ਅਥਾਹ ਯੋਗਦਾਨ ਪਾਇਆ ਹੈ।

ਕਈ ਪਿੰਡ ਤਾਂ ਚੰਡੀਗੜ੍ਹ ਵਰਗੇ ਬਣਾ ਛੱਡੇ ਹਨ, ਲੋਕ ਦੂਰ ਦੂਰ ਤੋਂ ਵੇਖਣ ਲਈ ਆਉਂਦੇ ਹਨ। ਪਰ ਅਨੇਕਾਂ ਅਜਿਹੇ ਵੀ ਹਨ ਜੋ ਆਪਣੀਆਂ ਪੁਰਾਣੀਆਂ ਆਦਤਾਂ ਨੂੰ ਨਹੀਂ ਛੱਡ ਸਕੇ।

ਕੈਨੇਡਾ ਵਿੱਚ ਡਰੱਗ ਦੇ ਧੰਦਿਆਂ ਵਿੱਚ ਲੱਗੇ ਪੰਜਾਬੀਆਂ ਨੇ ਭਾਈਚਾਰੇ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਸੇ ਕਾਰਨ ਅਮਰੀਕਾ – ਕੈਨੇਡਾ ਬਾਰਡਰ ‘ਤੇ ਪੰਜਾਬੀ ਟਰੱਕ ਡਰਾਈਵਰਾਂ ਦੀ ਖਾਸ ਤੌਰ ‘ਤੇ ਸਖਤ ਤਲਾਸ਼ੀ ਲਈ ਜਾਂਦੀ ਹੈ।

ਹਫਤੇ ਦੋ ਹਫਤੇ ਬਾਅਦ ਕਿਸੇ ਨਾ ਕਿਸੇ ਪੰਜਾਬੀ ਮਾਲਕੀ ਵਾਲੇ ਟਰੱਕ ਵਿਚੋਂ ਕੁਵਿੰਟਲਾਂ ਦੇ ਹਿਸਾਬ ਕੋਕੀਨ – ਹੈਰੋਇਨ ਆਦਿ ਪਕੜੇ ਜਾਣ ਦੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹੀ ਰਹਿੰਦੀਆਂ ਹਨ।

ਇਸ ਤੋਂ ਇਲਾਵਾ ਇਹ ਡਰੱਗ ਸਮੱਗਲਰ ਭਰਾ ਮਾਰੂ ਜੰਗ ਵਿੱਚ ਵੀ ਰੁਝ੍ਹੇ ਹੋਏ ਹਨ। ਇਸ ਜੰਗ ਵਿੱਚ ਪੰਜਾਬ ਵਿੱਚ ਅੱਤਵਾਦ ਤੋਂ ਬਾਅਦ ਸਭ ਤੋਂ ਵੱਧ ਪੰਜਾਬੀ ਮਾਰੇ ਜਾ ਚੁੱਕੇ ਹਨ।

ਕਈ ਪ੍ਰਵਾਸੀਆਂ ਦਾ ਤਾਂ ਮਨ ਭਾਉਂਦਾ ਕੰਮ ਹੀ ਸਿਆਲਾਂ ਵਿੱਚ ਪੰਜਾਬ ਆ ਕੇ ਮੋਟੀਆਂ ਛਾਪਾਂ ਛੱਲੇ ਪਾ ਕੇ ਲੋਕਾਂ ਦਾ ਕਲੇਜਾ ਸਾੜਨਾ ਅਤੇ ਪਿੰਡ ਦੀ ਘਟੀਆ ਸਿਆਸਤ ਵਿੱਚ ਟੰਗ ਫਸਾਉਣੀ ਬਣ ਚੁੱਕਾ ਹੈ।

ਪੰਚਾਇਤਾਂ ਦੀ ਇਲੈਕਸ਼ਨ ਵੇਲੇ ਅਜਿਹੇ ਵਿਅਕਤੀ ਖਾਸ ਤੌਰ ‘ਤੇ ਪੰਜਾਬ ਪਹੁੰਚਦੇ ਹਨ। ਇਸੇ ਕਾਰਨ ਕਈ ਪ੍ਰਵਾਸੀ ਥਾਣਾ ਕਚਹਿਰੀਆਂ ਦੇ ਚੱਕਰਾਂ ਵਿੱਚ ਫਸੇ ਹੋਏ ਹਨ।

ਕਈ ਪ੍ਰਵਾਸੀ ਅਜਿਹੇ ਵੀ ਹਨ ਜੋ ਸਾਲ ਦੋ ਸਾਲ ਬਾਅਦ ਆ ਕੇ ਆਪਣੇ ਚਾਚੇ ਤਾਇਆਂ ਜਾਂ ਸਕੇ ਭਰਾਵਾਂ ਨਾਲ ਜ਼ਮੀਨ ਜਾਇਦਾਦ ਕਾਰਨ ਝਗੜੇ ਕਰਦੇ ਹਨ।

ਕਈ ਸਾਲ ਪਹਿਲਾਂ ਮੈਂ ਮਜੀਠਾ ਸਬ ਡਵੀਜ਼ਨ ਦਾ ਡੀ.ਐਸ.ਪੀ. ਲੱਗਾ ਹੋਇਆ ਸੀ ਤਾਂ ਥਾਣਾ ਝੰਡੇਰ ਦੇ ਇੱਕ ਪਿੰਡ ਵਿੱਚ ਦੋ ਬਜ਼ੁਰਗ ਸਕੇ ਭਰਾ ਜ਼ਮੀਨ ਦੇ ਝਗੜੇ ਕਾਰਨ ਆਪਸ ਵਿੱਚ ਲੜਨ ਲਈ ਹੀ ਹਰ ਸਾਲ ਪਿੰਡ ਪਹੁੰਚਦੇ ਸਨ।

ਉਨ੍ਹਾਂ ਦੇ ਪ੍ਰਵਾਸੀ ਬੱਚਿਆਂ ਦਾ ਕੈਨੇਡਾ ਵਿੱਚ ਚੰਗਾ ਕਾਰੋਬਾਰ ਸੀ ਤੇ ਆਪਸ ਵਿੱਚ ਬਹੁਤ ਪਿਆਰ ਸੀ। ਪਰ ਦੋਂਵੇ ਬਜ਼ੁਰਗ ਐਨੇ ਸੜੀਅਲ ਅਤੇ ਜ਼ਿੱਦੀ ਸਨ ਕਿ ਸਾਰਾ ਸਿਆਲ ਥਾਣੇ ਕਚਹਿਰੀ ਵਿੱਚ ਹੀ ਲੰਘਾ ਦਿੰਦੇ ਸਨ।

ਜਦੋਂ ਉਹ ਉਥੋਂ ਜਹਾਜ਼ ਚੜ੍ਹਦੇ ਤਾਂ ਉਨ੍ਹਾਂ ਦੇ ਪ੍ਰਵਾਸੀ ਲੜਕੇ ਝੰਡੇਰ ਥਾਣੇ ਅਤੇ ਡੀ.ਐਸ.ਪੀ. ਨੂੰ ਫੋਨ ਕਰ ਦਿੰਦੇ ਕਿ ਬਾਪੂ ਹੁਣੀ ਆ ਰਹੇ ਹਨ, ਇਨ੍ਹਾਂ ਨੂੰ ਟਾਲੀ ਜਾਇਉ ਪਰ ਕ੍ਰਿਪਾ ਕਰ ਕੇ ਕੋਈ ਪਰਚਾ ਵਗੈਰਾ ਨਾ ਕੱਟ ਦੇਣਾ।

ਇਹ ਸਲਾਨਾ ਲੜਾਈ ਉਨ੍ਹਾਂ ਦਾ ਪਸੰਦੀਦਾ ਟਾਈਮ ਪਾਸ ਸੀ। ਦੋਵੇਂ ਭਰਾ ਇੱਕ ਦੂਸਰੇ ਨੂੰ ਅਜਿਹੀਆਂ ਸੜੀਆਂ ਤੇ ਗੰਦੀਆਂ ਗਾਲ੍ਹਾਂ ਕੱਢਦੇ ਕਿ ਕੱਟੜ ਦੁਸ਼ਮਣ ਵੀ ਨਹੀਂ ਕੱਢਦੇ ਹੋਣੇ। ਪਿੰਡ ਦੇ ਮੁਫ਼ਤਖੋਰਾਂ ਵਾਸਤੇ ਦੋ ਚਾਰ ਮਹੀਨੇ ਵਧੀਆ ਮੀਟ ਸ਼ਰਾਬ ਦਾ ਪ੍ਰਬੰਧ ਹੋ ਜਾਂਦਾ ਸੀ।

ਇਸੇ ਤਰਾਂ ਖੰਨਾ ਜ਼ਿਲ੍ਹੇ ਵਿੱਚ ਇੱਕ ਬਹੁਤ ਵੱਡਾ ਪਿੰਡ ਹੈ ਜਿਸ ਨੂੰ ਵਲੈਤੀਆਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ। ਉਥੇ ਦੇ ਦੋ ਪ੍ਰਵਾਸੀ ਘਰਾਂ ਦਾ ਆਪਸ ਵਿੱਚ ਐਵੇਂ ਕਨਾਲ ਕੁ ਜਗ੍ਹਾ ਪਿੱਛੇ ਕਈ ਸਾਲਾਂ ਤੋਂ ਝਗੜਾ ਚੱਲਦਾ ਆ ਰਿਹਾ ਸੀ।

ਇੱਕ ਪਾਰਟੀ ਕੈਨੇਡਾ ਦੀ ਸੀ ਤੇ ਦੂਸਰੀ ਅਮਰੀਕਾ ਦੀ। ਮੇਰਾ ਖਿਆਲ ਹੈ ਕਿ ਜਿੰਨਾ ਪੈਸਾ ਉਹ ਇਸ ਜਗ੍ਹਾ ਦੀ ਖਾਤਰ ਥਾਣੇ ਕਚਹਿਰੀਆਂ ਵਿੱਚ ਫੂਕ ਚੁੱਕੇ ਸਨ, ਉੱਨੇ ਦੀ ਤਾਂ ਉਸ ਜ਼ਮਾਨੇ ਵਿੱਚ ਦਸ ਏਕੜ ਜ਼ਮੀਨ ਮੁੱਲ ਆ ਜਾਣੀ ਸੀ।

ਪ੍ਰਵਾਸੀਪਰ ਸਿਰਫ ਫੋਕੀ ਹੈਂਕੜਬਾਜ਼ੀ ਅਤੇ ਡਾਲਰਾਂ ਦਾ ਰੋਅਬ ਦਿਖਾਉਣ ਦੀ ਖਾਤਰ ਉਹ ਕਿਸੇ ਰਾਜ਼ੀਨਾਵੇਂ ‘ਤੇ ਨਹੀਂ ਸਨ ਪਹੁੰਚ ਸਕੇ। ਨਾ ਉਹ ਪੰਚਾਇਤ ਦੀ ਮੰਨਦੇ ਸਨ ਤੇ ਨਾ ਕਿਸੇ ਮੋਹਤਬਰ ਦੀ।

ਇੱਕ ਵਾਰ ਸਬੰਧਿਤ ਥਾਣੇ ਦਾ ਐਸ.ਐਚ.ਓ. ਅਜਿਹਾ ਥਾਣੇਦਾਰ ਆ ਲੱਗਾ ਜੋ ਕਿ ਦੋਂਵਾਂ ਦਾ ਹੀ ਗੂੜ੍ਹਾ ਮਿੱਤਰ ਸੀ। ਉਹ ਇੰਡੀਆ ਆਉਣ ਲੱਗਿਆਂ ਉਸ ਲਈ ਸਕਾਚ, ਜੈਕਟਾਂ ਜਾਂ ਬੂਟ ਲਿਆਉਣੇ ਕਦੇ ਨਹੀਂ ਸੀ ਭੁੱਲਦੇ।

ਥਾਣੇਦਾਰ ਦੀ ਪੋਸਟਿੰਗ ਦੀ ਖਬਰ ਸੁਣਦੇ ਸਾਰ ਦੋਵਾਂ ਨੂੰ ਚਾਅ ਚੜ੍ਹ ਗਿਆ। ਉਨ੍ਹਾਂ ਨੇ ਜ਼ਮੀਨ ਦਾ ਕਬਜ਼ਾ ਆਪਣੇ ਹੱਕ ਵਿੱਚ ਕਰਾਉਣ ਲਈ ਥਾਣੇਦਾਰ ਕੋਲ ਚੱਕਰ ਮਾਰਨੇ ਸ਼ੁਰੂ ਕਰ ਦਿੱਤੇ, ਇੱਕ ਕਹੇ ਮੇਰੇ ਹੱਕ ਵਿੱਚ ਕਰ ਤੇ ਦੂਸਰਾ ਕਹੇ ਮੇਰੇ ਹੱਕ ਵਿੱਚ ਕਰ। ਉਨ੍ਹਾਂ ਨੇ ਵੱਧ ਚੜ੍ਹ ਕੇ ਬੋਲੀ ਲਗਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਮੁੱਛ ਦਾ ਸਵਾਲ ਸੀ।

ਪ੍ਰਵਾਸੀਦੋਵੇਂ ਆਪਣੇ ਆਪ ਨੂੰ ਧੰਨਾ ਸੇਠ ਤੇ ਦੂਸਰੀ ਪਾਰਟੀ ਨੂੰ ਨੰਗ ਸਾਬਤ ਕਰਨ ਦੀ ਭਰਪੂਰ ਕੋਸ਼ਿਸ਼ ਕਰ ਰਹੇ ਸਨ। ਅਮਰੀਕਾ ਵਾਲੇ ਕਹਿਣ ਕਿ ਅਸੀਂ ਟਰਾਂਸਪੋਰਟਰ ਹਾਂ ਤੇ ਕੈਨੇਡਾ ਵਾਲੇ ਪ੍ਰਵਾਸੀ ਨੰਗ ਸੜਕਾਂ ‘ਤੇ ਰੇਹੜੀ ਲਗਾ ਕੇ ਪੁਰਾਣੇ ਕੱਪੜੇ ਵੇਚਦੇ ਹਨ।

ਕੈਨੇਡਾ ਵਾਲੇ ਕਹਿਣ ਕਿ ਸਾਡਾ ਗਾਰਮੈਂਟ ਦਾ ਇੰਪੋਰਟ ਐਕਸਪੋਰਟ ਦਾ ਕੰਮ ਹੈ ਤੇ ਅਮਰੀਕਾ ਵਾਲੇ ਪ੍ਰਵਾਸੀ ਟਰੱਕਾਂ ਵਿੱਚ ਕੋਕੀਨ ਢੋਂਹਦੇ ਹਨ।

ਥਾਣੇਦਾਰ ਧਰਮ ਸੰਕਟ ਵਿੱਚ ਪੈ ਗਿਆ। ਦੋਵੇਂ ਉਸ ਦੀਆਂ ਮੁਰਗੀਆਂ ਸਨ, ਉਹ ਕਿਸੇ ਨੂੰ ਵੀ ਨਰਾਜ਼ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ। ਦੋਵਾਂ ਪਾਰਟੀਆਂ ਨੇ ਉਸ ਦਾ ਦਰਵਾਜ਼ਾ ਵੱਢ ਕੇ ਖਾ ਲਿਆ। ਵਿਚਾਰਾ ਟੈਨਸ਼ਨ ਵਿੱਚ ਆ ਗਿਆ, ਸਮਝ ਨਾ ਆਵੇ ਕੀ ਕਰੇ ਤੇ ਕੀ ਨਾ ਕਰੇ।

ਇੱਕ ਦਿਨ ਅਮਰੀਕਾ ਵਾਲੇ ਇਲਾਕੇ ਦੇ ਐਮ.ਐਲ.ਏ. ਦਾ ਫੋਨ ਕਰਵਾ ਕੇ ਆਏ ਤੇ ਉਸ ਦੇ ਦਫਤਰ ਵਿੱਚ ਪਥੱਲਾ ਮਾਰ ਕੇ ਬੈਠ ਗਏ ਕਿ ਅੱਜ ਤਾਂ ਉਹ ਗੱਲ ਕਿਸੇ ਤਣ ਪੱਤਣ ਲਗਾ ਕੇ ਹੀ ਜਾਣਗੇ।

ਥਾਣੇਦਾਰ ਨੇ ਚਾਹ ਤੇ ਬਿਸਕੁਟ ਮੰਗਵਾ ਲਏ ਤੇ ਕਿਸੇ ਡੂੰਘੀ ਸੋਚ ਵਿੱਚ ਡੁੱਬ ਗਿਆ। ਉਹ ਸਮਝ ਗਿਆ ਕਿ ਅੱਜ ਤਾਂ ਇੱਕ ਨਾਲ ਵਿਗਾੜਨੀ ਹੀ ਪੈਣੀ ਹੈ। ਜੇ ਇਨ੍ਹਾਂ ਦੀ ਮਦਦ ਨਾ ਕੀਤੀ ਤਾਂ ਮੁਲਹਜ਼ੇਦਾਰੀ ਤਾਂ ਖਤਮ ਹੋ ਹੀ ਜਾਵੇਗੀ, ਕਿਤੇ ਐਮ.ਐਲ.ਏ. ਵੀ ਨਰਾਜ਼ ਹੋ ਕੇ ਬਦਲੀ ਨਾ ਕਰਵਾ ਦੇਵੇ।

ਅਮਰੀਕਾ ਵਾਲੇ ਨੇ ਚਾਹ ਸੁੜਕਦੇ ਹੋਏ ਥਾਣੇਦਾਰ ਨੂੰ ਕਿਹਾ ਕਿ ਭਾਜੀ ਸੇਵਾ ਦੱਸੋ, ਸਵੇਰੇ ਅਸੀਂ ਵੱਟ ਪਾਉਣੀ ਹੀ ਪਾਉਣੀ ਹੈ। ਥਾਣੇਦਾਰ ਨੇ ਹੌਲੀ ਜਿਹੀ ਅਵਾਜ਼ ਵਿੱਚ ਪੰਜਾਹ ਹਜ਼ਾਰ ਮੰਗ ਲਿਆ।

policeਅਮਰੀਕਾ ਵਾਲੇ ਨੇ ਇਹ ਸਮਝ ਕੇ ਕਿ ਸ਼ਾਇਦ ਇਸ ਨੇ ਪੰਜਾਹ ਹਜ਼ਾਰ ਰੁਪਈਆ ਮੰਗਿਆ ਹੈ, ਵਿੰਗਾ ਜਿਹਾ ਮੂੰਹ ਬਣਾ ਕੇ ਕਿਹਾ ਬੱਸ, ਐਨੇ ਹੀ?

ਥਾਣੇਦਾਰ ਨੇ ਨਾਰਦ ਮੁਨੀ ਦੇ ਸਟਾਈਲ ਵਿੱਚ ਗੱਲ ਸਾਫ ਕੀਤੀ ਕਿ ਤੁਸੀਂ ਸ਼ਾਇਦ ਸਮਝੇ ਨਹੀਂ, ਪੰਜਾਹ ਹਜ਼ਾਰ ਰੁਪਈਆ ਨਹੀਂ, ਪੰਜਾਹ ਹਜ਼ਾਰ ਡਾਲਰ

ਅਮਰੀਕਾ ਵਾਲੇ ਦੇ ਸੁਣ ਕੇ ਡੇਲੇ ਬਾਹਰ ਨੂੰ ਆ ਗਏ। ਉਸ ਨੂੰ ਉਥੂ ਛਿੜ ਗਿਆ ਤੇ ਚਾਹ ਬਿਸਕੁਟ ਸੰਘ ਵਿੱਚ ਫੱਸ ਗਏ। ਪੰਜਾਹ ਹਜ਼ਾਰ ਡਾਲਰ ਉਸ ਸਮੇਂ ਦੀ ਕੀਮਤ ਦੇ ਮੁਤਾਬਕ ਵੀਹ-ਪੱਚੀ ਲੱਖ ਰੁਪਈਏ ਦੇ ਬਰਾਬਰ ਸਨ।

ਵਲੈਤੀਏ ਨੂੰ ਸਿਆਲ ਵਿੱਚ ਹੀ ਮੁੜ੍ਹਕਾ ਆ ਗਿਆ ਤੇ ਇਹ ਕਹਿੰਦਾ ਹੋਇਆ ਚਾਹ ਵਿੱਚੇ ਛੱਡ ਕੇ ਥਾਣੇ ‘ਚੋਂ ਖਿਸਕ ਗਿਆ ਕਿ ਭਾਜੀ ਗੱਲ ਈ ਕੋਈ ਨਹੀਂ, ਸਵੇਰੇ ਆਉਂਦੇ ਹਾਂ।

ਸਵੇਰੇ ਕਿਸ ਨੇ ਆਉਣਾ ਸੀ? ਪਿੰਡ ਜਾ ਕੇ ਉਹ ਸਿੱਧਾ ਕੈਨੇਡਾ ਵਾਲਿਆਂ ਦੇ ਘਰ ਗਿਆ ਤੇ ਆਪਣੇ ਨਾਲ ਹੋਈ ਜੱਗੋਂ ਤੇਰ੍ਹਵੀਂ ਬਾਰੇ ਦੱਸ ਕੇ ਜ਼ਮੀਨ ਅੱਧੋ ਅੱਧ ਕਰ ਕੇ ਰਾਜ਼ੀਨਾਵਾਂ ਕਰ ਲਿਆ।

ਇਹ ਵੀ ਪੜ੍ਹੋ:

ਕਾਮਰੇਡ ਬਾਇਡਨ ਨੂੰ ਲਾਲ ਸਲਾਮ – ਵੇਖੋ ਕਿੱਥੇ ਆਇਆ ਇਨਕਲਾਬ

ਕੰਪਿਊਟਰ ਹੈਕਿੰਗ ਰਾਹੀਂ ਤੁਸੀਂ ਵੀ ਸਾਬਤ ਹੋ ਸਕਦੇ ਹੋ ਦੇਸ਼ਦ੍ਰੋਹੀ

——————-

ਦੇਖੋ ਵੀਡੀਓ:

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021 |