ਖੁਸ਼ੀ ਵਾਲੀ ਖਬਰ: ਮਾਪਿਆਂ ਦੀ ਰੈਜੀਡੈਂਸੀ ਖੁੱਲ੍ਹੀ

ਇਮੀਗ੍ਰੇਸ਼ਨ ਨਿਊਜ਼ੀਲੈਂਡ ਕਈ ਸਾਲਾਂ ਦੀ ਬੰਦ ਪਈ ਮਾਪਿਆਂ ਦੀ ਰੈਜੀਡੈਂਟ ਵੀਜ਼ਾ ਸ਼੍ਰੇਣੀ 14 ਨਵੰਬਰ ਤੋਂ ਖੋਲ੍ਹੇਗੀ

ਹਰਜਿੰਦਰ ਸਿੰਘ ਬਸਿਆਲਾ

ਹਰਜਿੰਦਰ ਸਿੰਘ ਬਸਿਆਲਾ

ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਮੰਤਰੀ ਸ੍ਰੀ ਮਾਈਕਲ ਵੁੱਡ ਨੇ ਅੱਜ ਇਕ ਵਿਸ਼ੇਸ਼ ਚਰਚਾ ਦੇ ਵਿਚ ਨਿਊਜ਼ੀਲੈਂਡ ਦੇ ਕਈ ਸਾਲਾਂ ਤੋਂ ਬੰਦ ਚੱਲ ਰਹੀ ਮਾਪਿਆਂ ਦੇ ਪੱਕੇ ਬੁਲਾਉਣ ਵਾਲੀ ਇਮੀਗ੍ਰੇਸ਼ਨ ਨੀਤੀ ਨੂੰ ਹੁਣ 14 ਨਵੰਬਰ 2022 ਤੋਂ ਖੋਲ੍ਹਿਆ ਜਾ ਰਿਹਾ ਹੈ। ਇਸ ਸਬੰਧੀ ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) 14 ਨਵੰਬਰ ਨੂੰ ਖੁੱਲ੍ਹ ਜਾਣੇ ਹਨ। ਪ੍ਰਤੀ ਸਾਲ ਹੁਣ 2500 ਮਾਪਿਆਂ ਨੂੰ ਰੈਜੀਡੈਂਸੀ ਦਿੱਤੀ ਜਾਵੇਗੀ।

punjabi coupleਆਮਦਨ ਨੂੰ ਲੈ ਕੇ ਸਪਾਂਸਰਸ਼ਿਪ ਦੀਆਂ ਸ਼ਰਤਾਂ ਦੇ ਵਿਚ ਬਦਲਾਅ ਕੀਤਾ ਗਿਆ ਹੈ। ਹੁਣ ਸਪਾਂਸਰਸ਼ਿਪ ਦੇ ਵਿਚ ਇਕ ਅਡਲਟ ਬੱਚੇ ਦੀ ਥਾਂ ਦੋ ਬੱਚੇ ਉਸਦੀ ਪਾਰਟਨਰ ਦੇ ਨਾਲ ਆ ਸਕਣਗੇ। ਸਪਾਂਸਰਸ਼ਿੱਪ ਦੇ ਲਈ ਪਹਿਲਾਂ ਕਿਸੇ ਨੂੰ ਬੁਲਾਉਣ ਦੇ ਲਈ ਉਸਦੀ ਆਮਦਨ ਔਸਤਨ ਨਿਊਜ਼ੀਲੈਂਡ ਆਮਦਨ ਤੋਂ ਦੁੱਗਣੀ ਹੋਣੀ ਚਾਹੀਦੀ ਸੀ, ਪਰ ਹੁਣ ਇਹ ਡੇਢ ਗੁਣਾ ਕਰ ਦਿੱਤੀ ਗਈ ਹੈ। ਇਹ ਸ਼ਰਤ ਪਹਿਲਾਂ ਈ. ਓ. ਆਈ. ਦੇ ਚੁੱਕੇ ਲੋਕਾਂ ਉਤੇ ਵੀ ਲਾਗੂ ਹੋ ਜਾਵੇਗੀ।

ਨਵਾਂ ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ): ਪ੍ਰਾਪਤ ਈ. ਓ. ਆਈ, ਨੂੰ ਇਕ ਬਕਸੇ ਵਿਚ ਪਾ ਕੇ ਬੇਤਰਤੀਬ ਤਰੀਕੇ ਨਾਲ ਚੁਣਿਆ ਜਾਵੇਗਾ। ਪਹਿਲਾ ਗਰੁੱਪ ਅਗਸਤ 2023 ਦੇ ਵਿਚ ਲਿਆ ਜਾਵੇਗਾ ਅਤੇ ਫਿਰ ਹਰ ਤਿੰਨ ਮਹੀਨੇ ਬਾਅਦ।

ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ) ਭਰਨ ਵਿਚ ਕਾਹਲੀ ਦੀ ਲੋੜ ਨਹੀਂ: ਈ. ਓ. ਆਈ, ਦਾਖਲ ਕਰਨ ਦੇ ਲਈ ਕਾਹਲੀ ਦੀ ਲੋੜ ਨਹੀਂ ਹੈ। ਇਹ ਜਿਸ ਡੱਬੇ ਵਿਚ ਜਾਵੇਗਾ ਉਥੇ 2 ਸਾਲ ਵਾਸਤੇ ਰਹੇਗਾ। ਸੋ ਜੇਕਰ ਤੁਸੀਂ ਅਗਲੇ ਸਾਲ ਅਗਸਤ ਤੱਕ ਦਾਖਲ ਕਰਦੇ ਹੋ ਤਾਂ ਤੁਹਾਡਾ 2 ਸਾਲ ਵਾਲਾ ਸਮਾਂ ਉਥੋਂ ਸ਼ੁਰੂ ਹੋਵੇਗਾ।

ਮਈ 2023 ਤੋਂ ਦਾਖਲ ਹੋਣਗੇ ਈ. ਓ. ਆਈ. (ਐਕਸਪ੍ਰੈਸ਼ਨ ਆਫ ਇੰਟਰਸਟ): ਈ. ਓ.ਆਈ. ਮਈ 2023 ਤੋਂ ਦਾਖਲ ਕੀਤੇ ਜਾ ਸਕਣਗੇ ਜੋ ਕਿ ਆਨ ਲਾਈਨ ਹੋਣਗੇ। 500 ਵੀਜੇ ਬੈਲਟ ਬਾਕਸ ਰਾਹੀਂ ਪ੍ਰਾਪਤ ਨਵੇਂ ਈ. ਓ. ਆਈ. ਵਿਚੋਂ ਲਏ ਜਾਣਗੇ। ਪਹਿਲਾਂ ਤੋਂ ਪ੍ਰਾਪਤ ਈ. ਓ. ਆਈ. ਨੂੰ ਤਰੀਕਾਂ ਅਨੁਸਾਰ ਪਰਖਿਆ ਜਾਵੇਗਾ। 14 ਨਵੰਬਰ ਤੋਂ ਇਨ੍ਹਾਂ ਦੀ ਚੋਣ ਹੋਵੇਗੀ ਅਤੇ ਹਰ ਤਿੰਨ ਮਹੀਨੇ ਬਾਅਦ ਚੁਣਿਆ ਜਾਵੇਗਾ। ਇਹ ਸਾਰੇ ਈ. ਓ. ਆਈ. 3-4 ਸਾਲਾਂ ਵਿਚ ਨਿਬੇੜੇ ਜਾਣਗੇ। ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ ਕਿ ਉਹ ਅੱਪਡੇਟ ਕਰ ਦੇਣ ਜਾਂ ਅਰਜ਼ੀ ਵਾਪਿਸ ਲੈਣੀ ਹੈ ਤਾਂ ਵੀ ਲੈ ਸਕਦੇ ਹਨ।

ਮਾਪਿਆਂ ਦੇ ਨਿਊਜ਼ੀਲੈਂਡ ਰਹਿੰਦੇ ਪੱਕੇ ਅਤੇ ਨਾਗਰਿਕ ਬੱਚੇ ਇਕੱਲੇ-ਇਕੱਲੇ ਜਾਂ ਇਕੱਠੇ ਸਪਾਂਸਰ ਕਰ ਸਕਦੇ ਹਨ, ਜਾਂ ਫਿਰ ਉਨ੍ਹਾਂ ਦੇ ਜੀਵਨ ਸਾਥੀ ਜਾਂ ਭੈਣ ਭਰਾ ਵੀ ਸਪਾਂਸਰ ਕਰ ਸਕਦੇ ਹਨ।

ਕੌਣ ਸਪਾਂਸਰ ਕਰ ਸਕਦਾ: ਸਪਾਂਸਰ ਕਰਨ ਵਾਲਾ ਤੁਹਾਡਾ ਧੀਅ ਪੁੱਤ ਜੇਕਰ ਨਿਊਜ਼ੀਲੈਂਡ ਤਿੰਨ ਸਾਲ ਤੋਂ ਪੱਕਾ ਹੈ ਤਾਂ ਵੀ ਉਹ ਸਪਾਂਸਰ ਕਰ ਸਕਦਾ ਹੈ। ਜੇਕਰ ਤੁਹਾਡੇ ਪੁੱਤਰ ਨੂੰਹ ਵੱਲੋਂ ਸਪਾਂਸਰ ਕਰਨਾ ਹੈ ਤਾਂ ਉਨ੍ਹਾਂ ਨੂੰ ਇਥੇ 12 ਮਹੀਨੇ ਇਕੱਠੇ ਰਹਿੰਦਿਆ ਨੂੰ ਹੋਣੇ ਚਾਹੀਦੇ ਹਨ।

____________

ਇਹ ਵੀ ਪੜ੍ਹੋ:

ਮੌਤਾਂ ਦੀ ਗਿਣਤੀ ‘ਤੇ ਵੀ ਝੂਠ ਦਾ ਪਰਦਾ? ਨਮੋ ਹੈ ਸਿਆਸਤਦਾਨੋ!

ਪੰਜਾਬ: ਬੇਆਬ ਬੇਆਬਰੂ ਬੇਅਦਬ ਬੇਅਬਾਦ

ਕੈਪਟਨ ਸਾਹਿਬ! ਆਖ਼ਰੀ ਲਮਹੇਂ ਦੀ ਦਾਸਤਾਨ

यह भी पढ़िये:

अफगान सेना के अमेरिकी हथियार आखिर अब किसके कब्जे में हैं?

युद्ध के मैदान में खेले जा रहे खेल से कौन हो रहा मालामाल?

संघ और तालिबान

Death Registers Expose The Gujarat Model Of Counting The Dead

ਹਰਜਿੰਦਰ ਸਿੰਘ ਬਸਿਆਲਾ

ਹਰਜਿੰਦਰ ਸਿੰਘ ਬਸਿਆਲਾ

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2022 |