ਕੰਪਿਊਟਰ ਹੈਕਿੰਗ ਰਾਹੀਂ ਤੁਸੀਂ ਵੀ ਸਾਬਤ ਹੋ ਸਕਦੇ ਹੋ ਦੇਸ਼ਦ੍ਰੋਹੀ; ਭੀਮਾ-ਕੋਰੇਗਾਓਂ ਕੇਸ ਨੇ ਦਰਸਾਇਆ

ਸ਼੍ਰੀਗ੍ਰੀਸ਼ ਜਾਲੀਹਾਲ

ਸ਼੍ਰੀਗ੍ਰੀਸ਼ ਜਾਲੀਹਾਲ

ਅਮਰੀਕਾ ਦੀ ਮੋਹਰੀ ਡਿਜੀਟਲ ਫੋਰੈਂਸਿਕ ਕੰਪਨੀ ਦੀ ਇਕ ਨਵੀਂ ਰਿਪੋਰਟ ਗ੍ਰਿਫਤਾਰ ਸਮਾਜਕ ਕਾਰਕੁੰਨ, ਰੋਨਾ ਵਿਲਸਨ ਦੇ ਡਿਵਾਈਸਾਂ ਦੇ ਹੈਕ ਕੀਤੇ ਜਾਣ ਦਾ ‘ਪੁਖ਼ਤਾ’ ਸਬੂਤ ਪੇਸ਼ ਕਰਦੀ ਹੈ ਅਤੇ ਦੱਸਦੀ ਹੈ ਕਿ ਕਿਵੇਂ 22 ਫਾਈਲਾਂ ਵਿਲਸਨ ਦੇ ਕੰਪਿਊਟਰ ਵਿਚ ਪਾਈਆਂ ਗਈਆਂ ਸਨ। ਇਹ ਫਾਈਲਾਂ ਹੀ ਉਸ ਭੀਮ-ਕੋਰੇਗਾਓਂ ਕੇਸ ਵਿੱਚ ਪ੍ਰਮੁੱਖ ਸਬੂਤ ਦੇ ਤੌਰ ‘ਤੇ ਦਰਜ ਹਨ, ਜਿਸ ਕੇਸ ‘ਚ 16 ਸਿੱਖਿਆ ਸ਼ਾਸਤਰੀ, ਵਕੀਲ ਅਤੇ ਕਲਾਕਾਰ ਬਿਨਾਂ ਜ਼ਮਾਨਤ ਜਾਂ ਮੁਕੱਦਮਾ ਚਲਾਏ ਜਾਣ ਦੇ ਜੇਲ੍ਹ ਵਿੱਚ ਬੰਦ ਹਨ।

ਅਮਰੀਕਾ ਦੀ ਡਿਜੀਟਲ ਫੋਰੈਂਸਿਕ ਕੰਪਨੀ ਦੀ ਇੱਕ ਨਵੀਂ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੱਕ ਹੈਕਰ ਨੇ ਜਨਵਰੀ 2018 ਵਿੱਚ ਮਹਾਰਾਸ਼ਟਰ ਦੇ ਕਸਬੇ ਭੀਮ-ਕੋਰੇਗਾਓਂ ਵਿੱਚ ਹਿੰਸਾ ਤੋਂ ਕੁਝ ਦਿਨ ਬਾਅਦ, ਸਮਾਜਕ ਕਾਰਕੁੰਨ, ਰੋਨਾ ਵਿਲਸਨ ਦੇ ਕੰਪਿਊਟਰ ਵਿੱਚ 22 “ਸਾਜ਼ਿਸ਼ੀ” ਫਾਈਲਾਂ ਪਾ ਦਿੱਤੀਆਂ ਸਨ।

ਇਹ ਫਾਈਲਾਂ ਹੀ ਖ਼ਾਸ ਸਬੂਤ ਵਜੋਂ, 15 ਨਵੰਬਰ 2018 ਤੋਂ ਹੁਣ ਤੱਕ ਪਹਿਲਾਂ ਪੁਣੇ ਪੁਲਿਸ ਅਤੇ ਫਿਰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੁਆਰਾ ਦਰਸਾਈਆਂ ਜਾ ਰਹੀਆਂ ਹਨ।

ਇਸੇ ਸਬੂਤ ਕਾਰਨ ਵਿਲਸਨ ਅਤੇ 15 ਹੋਰ ਲੋਕ – ਜਿਨ੍ਹਾਂ ਵਿਚ ਵਕੀਲ, ਵਿਦਵਾਨ ਅਤੇ ਕਲਾਕਾਰ ਸ਼ਾਮਲ ਹਨ – ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਬਿਨਾਂ ਜ਼ਮਾਨਤ ਦੇ ਜੇਲ੍ਹ ਭੇਜਿਆ ਗਿਆ ਸੀ (ਇਕ ਕਵੀ ਵਰਵਰਾ ਰਾਓ ਨੂੰ ਛੱਡ ਕੇ, ਜੋ ਹੁਣ ਜ਼ਮਾਨਤ ‘ਤੇ ਹੈ) ਅਤੇ ਜਿਨ੍ਹਾਂ ਵਿਰੁੱਧ ਦੋ ਸਾਲ ਤੋਂ ਵੱਧ ਸਮੇਂ ਤੋਂ ਦੇਸ਼ ਦ੍ਰੋਹੀ ਦੇ ਦੋਸ਼ ਸੰਬੰਧੀ ਕੇਸ ਅਦਾਲਤ ਵਿਚ ਸ਼ੁਰੂ ਨਹੀਂ ਹੋਏ। ।

ਕੰਪਿਊਟਰ
ਰੋਨਾ ਵਿਲਸਨ

ਆਰਸਨਲ ਕੰਸਲਟਿੰਗ ਤੋਂ ਮਿਲੀ ਨਵੀਂ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਲਸਨ ਦੇ ਕੰਪਿਊਟਰ ਵਿਚ ਇਹ ਫਾਈਲਾਂ ਪਾਉਣ ਵਾਲੇ ਨੇ ਕਦੇ ਵੀ ਸਿੱਧੇ ਤੌਰ ‘ਤੇ ਕੰਪਿਊਟਰ ਨੂੰ ਖੋਲ੍ਹਿਆ, ਛੇੜਿਆ ਜਾਂ ਵਰਤਿਆ ਨਹੀਂ ਸੀ, ਬਲਕਿ ਹੈਕਰ ਨੇ ਇਸ ਕੰਮ ਲਈ ਇਕ ਸਾੱਫਟਵੇਅਰ ਦੀ ਵਰਤੋਂ ਕੀਤੀ। ਆਰਸਨਲ ਨੇ ਵਿਲਸਨ ਦੇ ਵਕੀਲਾਂ ਦੀ ਬੇਨਤੀ ‘ਤੇ ਉਸ ਦੇ ਕੰਪਿਊਟਰ ਦੀ ਇਲੈਕਟ੍ਰਾਨਿਕ ਕਾਪੀ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੂੰ ਇਹ ਅਦਾਲਤ ਦੇ ਹੁਕਮਾਂ ਤੋਂ ਬਾਅਦ ਨਵੰਬਰ 2019 ਵਿੱਚ ਪੁਲਿਸ ਤੋਂ ਮਿਲੀ।

ਨਵੀਂ ਰਿਪੋਰਟ ਫਰਵਰੀ 2021 ਵਿਚ ਆਈ ਅਰਸੇਨਲ ਦੀ ਪਹਿਲੀ ਰਿਪੋਰਟ ਦਾ ਅਨੁਸਰਣ ਹੈ। ਉਸ ਰਿਪੋਰਟ ਵਿੱਚ ਇਹ ਸਿੱਟਾ ਕੱਢਿਆ ਗਿਆ ਸੀ ਕਿ ਕੰਪਿਊਟਰ ਵਿਚ 10 ਫਾਈਲਾਂ ਪਾਉਣ ਲਈ ਸਾੱਫਟਵੇਅਰ ਦੀ ਵਰਤੋਂ ਕਰਕੇ ਹੈਕ ਕੀਤਾ ਗਿਆ ਸੀ,ਜਿਨ੍ਹਾਂ ਵਿਚ ਜਿਆਦਾਤਰ “ਸਾਜ਼ਿਸ਼ੀ” ਚਿੱਠੀਆਂ ਸਨ, ਅਤੇ ਕੰਪਿਊਟਰ ਨੂੰ ਲਗਾਤਾਰ ਇਲੈਕਟ੍ਰਾਨਿਕ ਜਾਸੂਸੀ ਦਾ ਨਿਸ਼ਾਨਾ ਬਣਾਇਆ ਗਿਆ।

ਦੂਜੀ ਰਿਪੋਰਟ, ਜੋ ਹਾਲੇ ਜਨਤਕ ਕੀਤੀ ਜਾਣੀ ਹੈ, ਪਰ ਜਿਸ ਦੀ ਇਸ ਪੱਤਰਕਾਰ ਦੁਆਰਾ ਸਮੀਖਿਆ ਕੀਤੀ ਗਈ ਹੈ, ਕਹਿੰਦੀ ਹੈ: “ਸ੍ਰੀ ਵਿਲਸਨ ਦੇ ਕੰਪਿਊਟਰ ਉੱਤੇ ਅਤਿਰਿਕਤ ਫਾਇਲਾਂ ‘ਤੇ ਉਸ ਵਲੋਂ ਕਿਸੇ ਕਿਸਮ ਦਾ ਕੋਈ ਕੰਮ ਕਰਨ ਦਾ ਸਬੂਤ ਨਹੀਂ ਹੈ, ਅਤੇ ਇਹ 24 ਵਿਚੋਂ 22 ਫਾਈਲਾਂ ਸਿੱਧੇ ਤੌਰ ‘ਤੇ ਰਿਪੋਰਟ ‘ਚ ਪਛਾਣੇ ਗਏ ਹਮਲਾਵਰ ਨਾਲ ਸੰਬੰਧਿਤ ਹਨ।”

ਅਤਿਰਿਕਤ 24 ਫਾਈਲਾਂ ਵਿੱਚ ਮੁੱਖ ਤੌਰ ਤੇ ਪਾਬੰਦੀਸ਼ੁਦਾ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਓਵਾਦੀ) ਦੇ ਮੈਂਬਰਾਂ ਦਰਮਿਆਨ ਮਨਘੜਤ ਪੱਤਰ ਵਿਹਾਰ, ਫੰਡ ਲੈਣ ਦੇਣ ਬਾਰੇ ਵਿਚਾਰ-ਵਟਾਂਦਰੇ, ਸੰਗਠਨਾਂ ਵਿੱਚ ਔਰਤਾਂ ਦੀ ਨੁਮਾਇੰਦਗੀ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ, ਪਾਰਟੀ ਮੈਂਬਰਾਂ ਨੂੰ ਇੱਕ ਦੂਜੇ ਨਾਲ ਸੰਚਾਰ ਵਿੱਚ ਮੁਸ਼ਕਿਲਾਂ, ਸਰਕਾਰ ਵਲੋਂ ਹਮਲੇ ਉੱਤੇ ਚਿੰਤਾਵਾਂ ਅਤੇ ਕੁਝ ਮਾਓਵਾਦੀ ਗੁਰੀਲਿਆਂ ਦੀਆਂ ਫੋਟੋਆਂ ਸ਼ਾਮਲ ਹਨ।

ਇਸ ਪਤਰਕਾਰ ਨੇ ਐਨ ਆਈ ਏ ਦੇ ਬੁਲਾਰੇ ਅਤੇ ਪੁਲਿਸ ਸੁਪਰਡੈਂਟ ਜਯਾ ਰਾਏ, ਨੂੰ ਇਸ ਸੰਬੰਧੀ ਵਿਸਥਾਰ ਪੂਰਵਕ ਪ੍ਰਸ਼ਨ ਪੁੱਛਣ ਲਈ ਈਮੇਲ ਕੀਤੀ। ਇਨ੍ਹਾਂ ਸੁਆਲਾਂ ਵਿਚ ਆਰਸਨਲ ਵਲੋਂ ਕੀਤੇ ਗਏ ਇੰਕਸ਼ਾਫ ਅਤੇ ਸਰਕਾਰੀ ਫੋਰੈਂਸਿਕ ਲੈਬ ਵਲੋਂ ਪੇਸ਼ ਕੀਤੀਆਂ ਰਿਪੋਰਟਾਂ ਬਾਰੇ ਵੀ ਪੁੱਛਿਆ ਗਿਆ ਸੀ।

ਰਾਏ ਨੇ ਈਮੇਲ ਦਾ ਜਵਾਬ ਨਹੀਂ ਦਿੱਤਾ। ਪਰ, ਫੋਨ ‘ਤੇ ਪਤਰਕਾਰ ਨਾਲ ਗੱਲ ਕਰਦਿਆਂ, ਉਸਨੇ ਕਿਹਾ, “ਅਸੀਂ ਪ੍ਰਾਈਵੇਟ ਲੈਬਾਂ ਦੀਆਂ ਰਿਪੋਰਟਾਂ ਦਾ ਨੋਟਿਸ ਨਹੀਂ ਲੈਂਦੇ, ਸਾਡੀ ਫੋਰੈਂਸਿਕ ਪ੍ਰੀਖਿਆ ਲਈ ਅਧਿਕਾਰਿਤ ਲੈਬਜ਼ ਹਨ ਜਿਵੇਂ ਕਿ ਆਰ ਐਫ ਐਸ ਐਲ (ਰੀਜਨਲ ਫੋਰੈਂਸਿਕ ਸਾਇੰਸ ਲੈਬਾਰਟਰੀ) ਅਤੇ ਸੀ ਐਫ ਐਸ ਐਲ (ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ)।”

ਹਾਲਾਂਕਿ 16 ਦੋਸ਼ੀਆਂ ਖ਼ਿਲਾਫ਼ ਕੇਸ ਵਿੱਚ ਕਈ ਸਾਲ ਲੱਗਣ ਦੀ ਸੰਭਾਵਨਾ ਹੈ, ਇਸ ਸਮੇਂ ਉਨ੍ਹਾਂ ਦੇ ਵਕੀਲਾਂ ਦਾ ਧਿਆਨ ਸਮਾਜਕ ਕਾਰਕੁੰਨਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰਵਾਉਣ ‘ਤੇ ਕੇਂਦਰਿਤ ਹੈ। ਉਦਾਹਰਣ ਦੇ ਤੌਰ ਤੇ ਵਿਲਸਨ ਦੇ ਵਕੀਲ ਦੂਜੀ ਆਰਸਨਲ ਰਿਪੋਰਟ ਦੀ ਵਰਤੋਂ ਆਪਣੀ ਦਲੀਲ ਨੂੰ ਪੁਖਤਾ ਬਣਾਉਣ ਲਈ ਕਰਨਗੇ ਕਿ ਪ੍ਰਾਇਮਰੀ ਇਲੈਕਟ੍ਰਾਨਿਕ ਸਬੂਤ ਝੂਠੇ ਬਣਾਏ ਗਏ ਸਨ ਅਤੇ ਉਸਦੇ ਕੰਪਿਊਟਰ ਨਾਲ ਛੇੜਛਾੜ ਸੰਬੰਧੀ ਇੰਕਸ਼ਾਫ਼ ਸਾਰੇ ਇਲੈਕਟ੍ਰਾਨਿਕ ਸਬੂਤਾਂ ਨੂੰ ਬੇਕਾਰ ਅਤੇ ਵਿਸ਼ਵਾਸ਼-ਹੀਣ ਬਣਾ ਦਿੰਦੇ ਹਨ।

16 ਦੋਸ਼ੀਆਂ ਨੂੰ ਇਕੋ ਲੜੀ ਵਿਚ ਪਰੋਂਦੇ ਇਲੈਕਟ੍ਰਾਨਿਕ ਸਬੂਤ

16 ਸਮਾਜਕ ਕਾਰਕੁੰਨਾਂ ਦੇ ਵਿਰੁੱਧ ਕੇਸ, ਏਲਗਾਰ ਪ੍ਰੀਸ਼ਦ, ਇਕ ਸਮਾਗਮ ਜੋ 31 ਦਸੰਬਰ, 2017 ਨੂੰ ਪੁਣੇ ਤੋਂ 28 ਕਿਲੋਮੀਟਰ ਉੱਤਰ-ਪੂਰਬ ਵਿਚ, ਲਗਭਗ 9,000 ਵਸਨੀਕਾਂ ਵਾਲੇ ਕਸਬੇ ਭੀਮਾ-ਕੋਰੇਗਾਓਂ ਵਿਚ ਆਯੋਜਿਤ ਕੀਤਾ ਗਿਆ, ਬਾਅਦ ਹੋਈ ਹਿੰਸਾ ਅਤੇ ਸਾੜਨ-ਫੂਕਣ ਦੀਆਂ ਘਟਨਾਵਾਂ ਤੇ ਆਧਾਰਿਤ ਹੈ।

ਇਹ ਸਮਾਗਮ ਬ੍ਰਿਟਿਸ਼ ਫੌਜ ਜਿਸ ਵਿਚ ਜ਼ਿਆਦਾਤਰ ਦਲਿਤ ਫੌਜੀ ਸਨ, ਵਲੋਂ ਉੱਚ-ਜਾਤੀਆਂ ਵਾਲੀ ਪੇਸ਼ਵਾ ਫੌਜ ‘ਤੇ ਜਿੱਤ ਦਰਜ ਕਰਨ ਦੀ ਦੂਜੀ ਸ਼ਤਾਬਦੀ ਨੂੰ ਸਮਰਪਿਤ ਸੀ। ਸਮਾਗਮ ਤੋਂ ਬਾਅਦ ਹਿੰਸਾ ਅਤੇ ਸਾੜ-ਫੂਕ ਉਦੋਂ ਹੋਈ ਜਦੋਂ ਹਿੰਦੂ ਉੱਚ ਜਾਤੀਆਂ ਦੇ ਲੋਕ ਦਲਿਤਾਂ ਵਲੋਂ ਆਪਣੀ ਬਹਾਦਰੀ ਦੇ ਵਿਰਸੇ ਨੂੰ ਮਨਾਉਣ ਲਈ ਆਯੋਜਿਤ ਸਮਾਗਮ ਤੋਂ ਚਿੜ੍ਹ ਕੇ ਉਨ੍ਹਾਂ ਨਾਲ ਭਿੜ ਪਏ।

ਛੇਤੀ ਹੀ, ਪੁਣੇ ਪੁਲਿਸ ਦੀ ਜਾਂਚ ਨੇ ਇਸ ਹਿੰਸਾਤਮਕ ਦੁਰਘਟਨਾ ਨੂੰ ਮਾਓਵਾਦੀ ਸਾਜ਼ਿਸ਼ ਦਾ ਰੂਪ ਦੇ ਦਿੱਤਾ ਅਤੇ ਸਾਜ਼ਿਸ਼ ਦਾ ਦੋਸ਼ “ਸ਼ਹਿਰੀ ਨਕਸਲੀਆਂ” ਦੇ ਸਿਰ ਮੜ੍ਹ ਦਿੱਤਾ ਗਿਆ।

“ਸ਼ਹਿਰੀ ਨਕਸਲੀ” (urban naxals) ਸ਼ਬਦ ਨੂੰ ਸੱਜੇ ਪੱਖ ਦੇ ਸਮਰਥਕਾਂ ਅਤੇ ਨੇਤਾਵਾਂ ਨੇ ਸ਼ਹਿਰੀ ਬੁੱਧੀਜੀਵੀਆਂ ਅਤੇ ਸਮਾਜਕ ਕਾਰਕੁੰਨਾਂ ਦਾ ਮਜ਼ਾਕ ਉਡਾਉਣ ਲਈ ਉਸੇ ਸਮੇਂ ਪ੍ਰਚੱਲਿਤ ਕੀਤਾ ਸੀ।

ਪੁਲਿਸ ਨੇ ਸਮਾਗਮ ਦੇ ਕਾਰਕੁੰਨਾਂ ਅਤੇ ਪ੍ਰਬੰਧਕਾਂ ‘ਤੇ ਛਾਪਾ ਮਾਰਿਆ ਅਤੇ ਲੈਪਟਾਪ, ਹਾਰਡ ਡਿਸਕ ਅਤੇ ਹੋਰ ਉਪਕਰਣ ਜ਼ਬਤ ਕੀਤੇ। ਚਾਰਜਸ਼ੀਟ ਦੇ ਅਨੁਸਾਰ, ਭੀਮਾ ਕੋਰੇਗਾਓਂ ਸਮਾਗਮ ਦੇ ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੁਧੀਰ ਧਵਲੇ ਨਾਲ ਕਥਿਤ ਸੰਪਰਕ ਕਰਕੇ ਪੁਲਿਸ ਨੇ ਰੋਨਾ ਵਿਲਸਨ ਅਤੇ ਐਡਵੋਕੇਟ ਸੁਰੇਂਦਰ ਗਡਲਿੰਗ ਦੇ ਸਥਾਨਾਂ ‘ਤੇ ਛਾਪਾ ਮਾਰਿਆ।

ਕੰਪਿਊਟਰਵਿਲਸਨ ਦੇ ਕੰਪਿਊਟਰ ‘ਤੇ ਪਾਈਆਂ ਗਈਆਂ ਫਾਈਲਾਂ ਉਸ ਦੇ ਨਾਲ ਨਾਲ, ਵਕੀਲ-ਕਾਰਕੁੰਨ ਸੁਧਾ ਭਾਰਦਵਾਜ, ਕਵੀ ਰਾਓ ਅਤੇ ਹੋਰਾਂ ਵਿਰੁੱਧ ਜਮ੍ਹਾਂ ਕਰਵਾਏ ਗਏ ਸਬੂਤਾਂ ਵਿਚੋਂ ਇਕ ਸਨ।

ਕੰਪਿਊਟਰਜਦੋਂ ਰਾਜ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਮੌਜੂਦਾ ਮਹਾਂਵਿਕਾਸ ਅਗਾੜੀ ਦੇ ਹੱਕ ‘ਚ ਸੱਤਾ ਦਾ ਪਰਿਵਰਤਨ ਹੋਇਆ, ਐਨਆਈਏ ਨੇ ਸੂਬਾ ਪੁਲਿਸ ਤੋਂ ਜਾਂਚ ਦੀ ਜ਼ਿੰਮੇਵਾਰੀ ਲੈਣ ਤੋਂ ਬਾਅਦ, ਇਕ ਵਾਧੂ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿਚ ਪਾਦਰੀ ਸਟੈਨ ਸਵੈਨੀ, ਦਿੱਲੀ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਭਾਸ਼ਾ ਵਿਗਿਆਨ ਦੇ ਪ੍ਰੋਫੈਸਰ ਹਨੇਬਾਬੂ ਤਰਾਏਲ, ਗੋਆ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਇੱਕ ਪ੍ਰੋਫੈਸਰ ਆਨੰਦ ਤੇਲਤੂੰਬੜੇ ਅਤੇ ਪੱਤਰਕਾਰ ਗੌਤਮ ਨਵਲੱਖਾ ਨੂੰ ਵੀ ਨਾਮਜ਼ਦ ਕੀਤਾ ਗਿਆ।

ਉਨ੍ਹਾਂ ‘ਤੇ ਦੋਸ਼ ਲਗਾਇਆ ਗਿਆ ਸੀ ਕਿ ਉਹ ਇੱਕ ਪਾਬੰਦੀਸ਼ੁਦਾ ਮਾਓਵਾਦੀ ਸਮੂਹ ਨਾਲ ਮਿਲਕੇ ਭਾਰਤ ਸਰਕਾਰ ਵਿਰੁੱਧ ਸਾਜਿਸ਼ ਰਚ ਰਹੇ ਸਨ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂ.ਏ.ਪੀ.ਏ), 1967 ਦੇ ਤਹਿਤ ਦੋਸ਼ ਆਇਦ ਕੀਤੀ ਗਏ। ਯੂ.ਏ.ਪੀ.ਏ. ਜੋ ਇੱਕ ਅੱਤਵਾਦ ਰੋਕੂ ਕਾਨੂੰਨ ਹੈ ਜਿਸ ਚ ਦੋਸ਼ੀਆਂ ‘ਤੇ ਨੂੰ ਆਪਣੇ ਬੇਦੋਸ਼ੇ ਹੋਣ ਦਾ ਸਬੂਤ ਆਪ ਸਾਬਿਤ ਕਰਨਾ ਪੈਂਦਾ ਹੈ।

ਹੈਕਰ ਦੇ ਕੰਮ ਨੂੰ ਉਜਾਗਰ ਕਰਨਾ

ਨਵੀਂ ਰਿਪੋਰਟ ਵਿੱਚ ਇਲੈਕਟ੍ਰਾਨਿਕ ਕਾਰਵਾਈਆਂ ਦੀ ਇੱਕ ਲੜੀ ਦਾ ਪਤਾ ਲਗਾਇਆ ਗਿਆ – ਜਿਸ ਨੂੰ “ਪ੍ਰਕਿਰਿਆ ਦੇ ਦਰੱਖਤ” (process tree) ਵਜੋਂ ਜਾਣਿਆ ਜਾਂਦਾ ਹੈ – ਨੂੰ ਸਾਜ਼ਿਸੀ ਦਸਤਾਵੇਜ਼ ਪਾਉਣ ਲਈ ਵਰਤਿਆ ਜਾਂਦਾ ਸੀ ਅਤੇ ਡਿਜਿਟਲ ਫੁੱਟਪ੍ਰਿੰਟਸ ਤੋਂ ਪਤਾ ਲਗਾ ਕਿ ਇਹ ਕਾਰਾ ਉਸੇ ਹੈਕਰ ਦਾ ਸੀ ਜਿਸ ਨੇ ਪਹਿਲਾਂ ਵਾਲਿਆਂ 10 ਫਾਈਲਾਂ ਪਈਆਂ ਸਨ।

ਕੰਪਿਊਟਰਆਰਸਨਲ ਨੂੰ ਅਜਿਹੀਆਂ ਉਦਾਹਰਣਾਂ ਮਿਲੀਆਂ ਜਿਥੇ ਹੈਕਰ ਨੇ ਫਾਈਲਾਂ ਦਾ ਨਾਮ ਬਦਲਿਆ ਅਤੇ ਇੱਕ ਕੇਸ ਵਿੱਚ, ਇੱਕ ਗਲਤੀ ਵੀ ਕੀਤੀ ਜੋ ਬਾਅਦ ਵਿੱਚ ਸੁਧਾਰੀ ਗਈ ਸੀ।

ਆਰਸੇਨਲ ਦੇ ਪ੍ਰਧਾਨ ਮਾਰਕ ਸਪੈਨਸਰ ਨੇ ਇਸ ਪੱਤਰਕਾਰ ਨੂੰ ਨਵੀਂ ਰਿਪੋਰਟ ਦੀ ਮਹੱਤਤਾ ਬਾਰੇ ਦੱਸਿਆ: “mohila meeting jan.pdf ” ਜੋ process tree ਰਾਹੀਂ ਪਤਾ ਲਗਾਇਆ ਹੈ, ਦੂਜੀ ਰਿਪੋਰਟ ਦੀ ਅਹਿਮ ਖੋਜ ਹੈ। ਹਾਲਾਂਕਿ ਰਿਪੋਰਟ I ਅਤੇ II ਵਿੱਚ ਹੈਕਰ ਦੀ ਗਤੀਵਿਧੀ ਨਾਲ ਸਬੰਧਤ ਬਹੁਤ ਸਾਰੀਆਂ ਕਾਰਵਾਈਆਂ ਦਾ ਜ਼ਿਕਰ ਹੈ, ਪਰ ਇਹ process tree ਸਭ ਤੋਂ ਮਹੱਤਵਪੂਰਣ ਹੈ “.

ਸਪੈਨਸਰ ਨੇ ਜਿਸ ਮਹਿਲਾ ਮੀਟਿੰਗ ਫਾਈਲ ਦਾ ਜ਼ਿਕਰ ਕੀਤਾ ਹੈ ਉਸ ਵਿੱਚ 2 ਜਨਵਰੀ 2018 ਨੂੰ ਹੋਈ ਔਰਤਾਂ ਦੀ ਇੱਕ ਕਥਿਤ ਬੈਠਕ ਦੇ ਮਿੰਟ ਹਨ। ਇਸ ਵਿਚ ਹੋਰ ਸਹਿ-ਦੋਸ਼ੀ ਸਮਾਜਕ ਕਾਰਕੁੰਨਾਂ – ਭਾਰਦਵਾਜ, ਸ਼ੋਮਾ ਸੇਨ ਅਤੇ ਹੋਰਨਾਂ ਨੂੰ ਐਮਓ ਜਾਂ ਜਨਤਕ ਸੰਗਠਨਾਂ ਦੇ ਮੈਂਬਰਾਂ ਵਜੋਂ ਦਰਸਾਇਆ ਗਿਆ ਹੈ।

ਜਿਸ ਪ੍ਰਕਿਰਿਆ ਦੇ ਰੁੱਖ ਦਾ ਜ਼ਿਕਰ ਸਪੈਨਸਰ ਨੇ ਕੀਤਾ, ਉਸ ਰਾਹੀਂ ਟਰੈਕ ਕੀਤਾ ਗਿਆ ਕਿ ਕਿਵੇਂ ਅਤੇ ਕਦੋਂ ਹਮਲਾਵਰ ਨੇ ਇੱਕ ਪੀੜਤ ਦੇ ਕੰਪਿਊਟਰ ਨੂੰ ਹੈਕ ਕੀਤਾ ਅਤੇ ਉਸ ‘ਤੇ ਫਾਇਲਾਂ ਪਾਈਆਂ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ 22 ਫਾਈਲਾਂ NetWire ਨਾਂ ਦੇ ਸਾੱਫਟਵੇਅਰ ਦੀ ਵਰਤੋਂ ਕਰਕੇ ਲਗਾਈਆਂ ਗਈਆਂ ਸਨ ਜੋ ਹੈਕਰਾਂ ਲਈ ਡਿਵਾਈਸ ਦਾ ਦਰਵਾਜ਼ਾ ਖੋਲ੍ਹਦਾ ਹੈ।

ਹੈਕਰ ਨੇ ਫਿਰ ਦੂਰੋਂ ਹੀ ਕੰਪਿਊਟਰ ਵਿਚਲੀ ਸਮੱਗਰੀ ਨੂੰ ਬਦਲਿਆ, ਜੋੜਿਆ ਜਾਂ ਮਿਟਾ ਦਿੱਤਾ ਅਤੇ ਕੰਪਿਊਟਰ ਦੀ ਗਤੀਵਿਧੀ ਤੇ ਨਜ਼ਰ ਰੱਖੀ। ਦੂਜੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਿਲਸਨ ਦੇ ਲੈਪਟਾਪ ਵਿਚ ਇਹ ਦੂਰੋਂ ਕੰਟਰੋਲ ਕੀਤੇ ਜਾ ਰਹੇ ਇਲੈਕਟ੍ਰਾਨਿਕ ਟਰੋਜਨ ਘੋੜੇ ਨੂੰ ਕਈ ਫਾਈਲਾਂ ਪਹੁੰਚਾਉਣ ਲਈ ਕਿਵੇਂ ਇਸਤੇਮਾਲ ਕੀਤਾ ਗਿਆ ਸੀ। ਇਸੇ ਸੋਫਟਵੇਰ ਨੂੰ ਇਸ ਤੋਂ ਇਲਾਵਾ, ਪਹਿਲੀ ਰਿਪੋਰਟ ਵਿਚ ਜ਼ਿਕਰ ਕੀਤੇ ਗਏ ਲੋਕਾਂ ਤੋਂ ਇਲਾਵਾ, ਬਾਅਦ ਵਿਚ ਵਿਲਸਨ ਨੂੰ ਅਤੇ ਹੋਰਾਂ ਨੂੰ ਫਸਾਉਣ ਲਈ ਜਾਂਚਕਰਤਾਵਾਂ ਦੁਆਰਾ ਇਸਤੇਮਾਲ ਕੀਤਾ ਗਿਆ ਸੀ।

ਟਰੋਜਨ ਹਾਰਸ ਦੇ ਅੰਦਰ

‘ਮਹਿਲਾ ਮੀਟਿੰਗ ਦਸਤਾਵੇਜ਼’ ਦੀ process tree ਤੋਂ ਗਿਆਤ ਹੋਇਆ ਹੈ ਕਿ ਭੀਮ-ਕੋਰੇਗਾਓਂ ਹਿੰਸਾ ਤੋਂ 11 ਦਿਨ ਬਾਅਦ 11 ਜਨਵਰੀ 2018 ਨੂੰ ਸ਼ਾਮ 5:04 ਵਜੇ ਇਕ ਲਾਗ-ਇਨ ਤੋਂ ਬਾਅਦ NetWire ਆਪਣੇ ਆਪ ਚਾਲੂ ਕੀਤਾ ਗਿਆ।

ਹਮਲਾਵਰ ਨੇ ਕਮਾਂਡ ਪ੍ਰੋਂਪਟ ਖੋਲ੍ਹਿਆ ਅਤੇ ਤਿੰਨ ਫਾਇਲਾਂ ਨੂੰ ਸ਼ਾਮ 5-10 ਵਜੇ ਤੋਂ 5: 12 ਦੇ ਵਿਚਕਾਰ ਖੋਲਿਆ – ਜਿਸ ਵਿਚੋਂ ਇਕ “mohila meeting jan.pdf” ਸੀ। ਫਿਰ ਇਹਨਾਂ ਫਾਈਲਾਂ ਨੂੰ ਅਸਥਾਈ ਤੌਰ ‘ਤੇ UnRAR ਜੋ ਕਿ WinZip ਵਰਗਾ ਸੋਫਟਵੇਅਰ ਹੈ ਦੀ ਵਰਤੋਂ ਕਰਦਿਆਂ ਇੱਕ ਛੁਪੇ ਫੋਲਡਰ ਵਿੱਚ ਖੋਲ੍ਹਿਆ ਗਿਆ, ਜਿਸਦਾ ਨਾਮ “Adobe.exe ” ਰੱਖਿਆ ਗਿਆ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਹਮਲਾਵਰ ਨੇ ਇੱਕ ਫਾਈਲ ਪਾਉਣ ਦੀ ਕਮਾਂਡ ਲਿਖਦਿਆਂ ਗਲਤੀ ਕੀਤੀ ਅਤੇ ਬਾਅਦ ਵਿੱਚ ਇਸ ਨੂੰ ਸਹੀ ਕੀਤਾ।

ਸਪੈਨਸਰ ਨੇ ਕਿਹਾ, “ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਹਮਲਾਵਰ ਗਲਤੀਆਂ ਕਰਦੇ ਹੋਣ, ਇਸ ਲਈ ਕੋਈ ਵੀ ਗਲਤੀ ਸਾਡੇ ਲਈ ਬੜੀ ਦਿਲਚਸਪ ਹੁੰਦੀ ਹੈ।”

ਕੰਪਿਊਟਰਆਰਸਨਲ ਨੇ ਇਸ ਸਕ੍ਰੀਨ-ਤਸਵੀਰ ਸਮੇਤ ਕਈ ਹੋਰ ਸੂਚਨਾਵਾਂ ਵੀ ਸਾਂਝੀਆਂ ਕੀਤੀਆਂ ਹਨ ਜੋ ਉਸ ਅਨੁਸਾਰ “ਰੋਨਾ ਵਿਲਸਨ ਦੇ ਕੰਪਿਊਟਰ ਉੱਤੇ ਚੱਲ ਰਹੇ NetWire ਦਾ ਹੋਣ ਦੇ ਪੁਖਤਾ ਸਬੂਤ ਹਨ।

ਸਪੈਨਸਰ ਨੇ ਕਿਹਾ, “ਇਹ ਹਮਲਾਵਰ ਦੇ ਕਮਾਂਡ-ਐਂਡ-ਕੰਟਰੋਲ ਸਰਵਰ ਨਾਲ ਨੈਟਵਾਇਰ ਦਾ ਸੰਚਾਰ ਦਰਸਾਉਂਦਾ ਹੈ ਜੋ ਅਸੀਂ ਰੋਨਾ ਵਿਲਸਨ ਦੇ ਕੰਪਿਊਟਰ ਉੱਤੇ ਸਰਗਰਮ ਵਿੰਡੋਜ਼ ਹਾਈਬਰਨੇਸ਼ਨ ਤੋਂ ਬਰਾਮਦ ਕੀਤਾ ਹੈ।” “ਹਾਈਬਰਨੇਸ਼ਨ 14 ਜਨਵਰੀ 2018 ਨੂੰ ਹੋਇਆ ਸੀ। ਆਈ ਪੀ ਐਡਰੈੱਸ ਇੱਕ ਹੋਸਟ ਨਾਮ ਨਾਲ ਜੁੜਿਆ ਹੋਇਆ ਹੈ ਜੋ ਅਸੀਂ ਪਹਿਲਾਂ ਹੀ ਰਿਪੋਰਟ I ਵਿੱਚ ਜਾਰੀ ਕੀਤਾ ਸੀ, ਪਰ ਹੁਣ ਲੋਕ ਇੱਕ ਉਦਾਹਰਣ ਵੇਖ ਸਕਦੇ ਹਨ ਕਿ ਅਸੀਂ ਇੰਨੇ ਵੇਰਵੇ ਕਿਵੇਂ ਜਾਣਦੇ ਹਾਂ?”

ਲੈਪਟਾਪ ਤੋਂ ਇਲਾਵਾ, ਹਾਰਡ ਡਿਸਕ ਵਿਚਲੀਆਂ ਫਾਈਲਾਂ ਅਤੇ ਪੈੱਨ ਡ੍ਰਾਇਵ ਵੀ ਵਿਲਸਨ ਅਤੇ ਹੋਰਾਂ ‘ਤੇ ਪੇਚ ਕੱਸਣ ਵਿਚ ਮਦਦਗਾਰ ਸਨ। ਹਮਲਾਵਰ ਨੇ ਇਹ ਸੁਨਿਸ਼ਚਿਤ ਕੀਤਾ ਕਿ ਵਿਲਸਨ ਦੇ ਕੰਪਿਊਟਰ ਤੋਂ ਫਾਈਲਾਂ ਆਪਣੇ ਆਪ ਬਾਹਰੀ ਹਾਰਡ ਡਰਾਈਵ ਤੇ ਟ੍ਰਾਂਸਫਰ ਹੋ ਜਾਂਦੀਆਂ ਸਨ ਜਦੋਂ ਵੀ ਇਹ ਨੈੱਟਵਰਕ ਨਾਲ ਜੁੜਦਾ।

ਸਪੈਨਸਰ ਨੇ ਕਿਹਾ, “ਕਿਰਪਾ ਕਰਕੇ ਯਾਦ ਰੱਖੋ ਕਿ ਆਖਰਕਾਰ ਤੁਹਾਨੂੰ ਰਿਪੋਰਟਾਂ I ਜਾਂ II ਵਿੱਚ ਸਾਂਝੇ ਕੀਤੇ ਕਿਸੇ ਵੀ ਤੱਥ ਨੂੰ ਸਹੀ ਸਮਝਣ ਲਈ ਸਾਡੇ ਕਹੇ ਤੇ ਇਤਬਾਰ ਕਰਨ ਦੀ ਲੋੜ ਨਹੀਂ ਹੈ। ਕਿਉਂਕਿ ਸਾਡੀ ਖੋਜਾਂ ਨੂੰ ਸਮਰੱਥ ਡਿਜੀਟਲ ਫੋਰੈਂਸਿਕ ਪ੍ਰੈਕਟੀਸ਼ਨਰ ਉਸੇ ਇਲੈਕਟ੍ਰਾਨਿਕ ਪ੍ਰਮਾਣ ਦੀ ਪਹੁੰਚ ਨਾਲ ਦੁਹਰਾ ਸਕਦੇ ਹਨ। ”

“ਪ੍ਰਕਿਰਿਆ ਦੇ ਰੁੱਖ (process tree) ਨੇ ਹਮਲਾਵਰ ਨੂੰ ਰੰਗੇ ਹੱਥੀਂ ਫੜ ਲਿਆ ਹੈ,” ਸਪੈਨਸਰ ਨੇ ਕਿਹਾ. “ਇਹ ਬਹੁਤ ਸਪੱਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਕਿਵੇਂ ਹਮਲਾਵਰ ਨੇ ਰੋਨਾ ਵਿਲਸਨ ਦੇ ਕੰਪਿਊਟਰ ਤੇ ਸਾਜ਼ਿਸ਼ੀ ਫਾਈਲਾਂ ਪਹੁੰਚਾ ਦਿੱਤੀਆਂ।

“ਇਹ ਇਸ ਤਰ੍ਹਾਂ ਦੀ ਖੋਜ ਹੈ ਜਿਸ ਉਤੇ ਤਕਨੀਕੀ ਮਾਹਿਰਾਂ ਨੂੰ ਵੀ ‘ਵਾਹ’ ਕਹਿਣਾ ਚਾਹੀਦਾ ਹੈ।” ਸਪੈਨਸਰ ਨੇ ਕਿਹਾ, ਜਿਸਨੇ ਬੋਸਟਨ ਮੈਰਾਥਨ ਤੇ 2013 ਵਿੱਚ ਹੋਏ ਬੰਬ ਧਮਾਕੇ ਨਾਲ ਸਬੰਧਤ ਕੰਪਿਊਟਰਾਂ ਦੀ ਪੜਤਾਲ ਵੀ ਕੀਤੀ ਸੀ।

ਇਲੈਕਟ੍ਰਾਨਿਕ ਸਬੂਤ ਤੋਂ ਵੱਧ ਹੈ ਸਾਡੇ ਕੋਲ : ਐਨ.ਆਈ.ਏ.

ਐਨਆਈਏ ਨੇ ਇੱਕ ਵਿਸ਼ੇਸ਼ ਅਦਾਲਤ ਵਿੱਚ, ਆਨੰਦ ਤੇਲਤੂੰਬੜੇ ਦੇ ਵਕੀਲਾਂ ਦੁਆਰਾ ਆਰਸਨਲ ਦੀ ਪਹਿਲੀ ਰਿਪੋਰਟ ਦੇ ਅਧਾਰ ‘ਤੇ ਕੀਤੀ ਗਈ ਜ਼ਮਾਨਤ ਪਟੀਸ਼ਨ ਦੇ ਜਵਾਬ ਵਿੱਚ ਕਿਹਾ ਸੀ ਕਿ ਇਨ੍ਹਾਂ ਨਤੀਜਿਆਂ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ‘ ਪ੍ਰਮਾਣਿਤ ਨਹੀਂ ’ਹੈ।

ਹਾਲਾਂਕਿ ਵਿਲਸਨ ਅਤੇ ਹੋਰਾਂ ਦੇ ਇਲੈਕਟ੍ਰਾਨਿਕ ਉਪਕਰਣਾਂ ਤੋਂ ਮਿਲੇ ਸਬੂਤਾਂ ‘ਤੇ ਸੂਬਾ ਪੁਲਿਸ ਅਤੇ ਐਨਆਈਏ ਵੱਲੋਂ ਸੈਂਕੜੇ ਪੰਨਿਆਂ’ ਦੀ ਚਾਰਜਸ਼ੀਟ ਸ਼ੀਟ ਦਾਇਰ ਕੀਤੀ ਗਈ ਹੈ, ਜਿਸ ਦੀ ਭਰੋਸੇਯੋਗਤਾ ਨੂੰ ਹੁਣ ਸੁਤੰਤਰ ਫੋਰੈਂਸਿਕ ਮਾਹਰ ਨੇ ਖਾਰਿਜ ਕਰ ਦਿੱਤਾ ਹੈ।

10 ਫਰਵਰੀ ਨੂੰ ਇੱਕ ਬਿਆਨ ਵਿੱਚ, ਐਨਆਈਏ ਨੇ ਅਸਿੱਧੇ ਤੌਰ ਤੇ ਆਰਸਨਲ ਦੀ ਪਹਿਲੀ ਰਿਪੋਰਟ ਨੂੰ ਖਾਰਿਜ ਕੀਤਾ ਸੀ.

“ਅਦਾਲਤ ਵਿਚ ਦਾਇਰ ਚਾਰਜਸ਼ੀਟ ਵਿਚ ਫੌਰੈਂਸਿਕ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ, ਜੋ ਕਿ ਇਕ ਮਾਨਤਾ ਪ੍ਰਾਪਤ ਲੈਬ ਤੋਂ ਹਨ, ਜਿਨ੍ਹਾਂ ਨੂੰ ਭਾਰਤੀ ਅਦਾਲਤ ਨੇ ਸਵੀਕਾਰ ਕੀਤਾ ਹੈ। ਇਸ ਕੇਸ ਵਿੱਚ, ਇਹ ਪੁਣੇ ਵਿੱਚ ਖੇਤਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ਦੁਆਰਾ ਕੀਤਾ ਗਿਆ ਸੀ. ਉਨ੍ਹਾਂ ਦੀ ਰਿਪੋਰਟ ਅਨੁਸਾਰ ਅਜਿਹਾ ਕੋਈ ਮਾਲਵੇਅਰ ਨਹੀਂ ਮਿਲਿਆ,”ਐਨਆਈਏ ਦੇ ਬੁਲਾਰੇ ਰਾਏ ਨੇ ਕਿਹਾ। “ਬਾਕੀ ਸਭ ਤੱਥਾਂ ਨੂੰ ਭਟਕਾਉਣਾ ਹੈ।”

ਅਸੀਂ ਅਦਾਲਤ ਵਿਚ ਸਰਕਾਰੀ ਵਕੀਲ ਦੁਆਰਾ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਵਲੋਂ 13 ਅਕਤੂਬਰ 2018 ਨੂੰ ਸਰਕਾਰੀ ਫੋਰੈਂਸਿਕ ਲੈਬ ਤੋਂ ਇਹ ਇਹ ਪੁੱਛ-ਪੜਤਾਲ ਕੀਤੀ ਸੀ ਕਿ ਮੁਲਜ਼ਮਾਂ ਦੇ ਇਲੈਕਟ੍ਰਾਨਿਕ ਉਪਕਰਣਾਂ ਨਾਲ ਛੇੜਛਾੜ ਤਾਂ ਨਹੀਂ ਕੀਤੀ ਗਈ ਸੀ, ਦਾ ਜ਼ਿਕਰ ਕੀਤਾ ਹੈ। ਪਰ ਸਰਕਾਰੀ ਲੈਬ ਨੇ ਕੋਈ ਟਿੱਪਣੀ ਹੀ ਨਹੀਂ ਕੀਤੀ। ਇਸਤਗਾਸਾ ਪੱਖ ਨੇ ਕਿਹਾ ਕਿ ਹੋਰ ਫੋਰੈਂਸਿਕ ਰਿਪੋਰਟਾਂ ਦਾ ਇੰਤਜ਼ਾਰ ਸੀ, ਐਨਆਈਏ ਦੀ ਇੱਕ ਰਿਪੋਰਟ ਵਿੱਚ ਜੋ ਚਾਰਜਸ਼ੀਟ ਦਾ ਇੱਕ ਹਿੱਸਾ ਹੈ , “ਕੁਝ ਐਫਐਸਐਲ (ਫੋਰੈਂਸਿਕ ਸਾਇੰਸ ਲੈਬਾਰਟਰੀ) ਦੀਆਂ ਰਿਪੋਰਟਾਂ ਪ੍ਰਾਪਤ ਹੋਣੀਆਂ ਬਾਕੀ ਹਨ।”

ਭੀਮਾ ਕੋਰੇਗਾਓਂ ਕੇਸ ਦੇ ਦੋਸ਼ੀ

ਇਸ ਪਤਰਕਾਰ ਵਲੋਂ ਟਿੱਪਣੀ ਲਈ ਪੁੱਛੇ ਜਾਣ ‘ਤੇ ਐਨਆਈਏ ਦੇ ਬੁਲਾਰੇ ਰਾਏ ਨੇ ਕਿਹਾ,’ ਐਨਆਈਏ ਪਹਿਲਾਂ ਹੀ ਇਸ ਕੇਸ ਵਿਚ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ ਅਤੇ ਫਿਲਹਾਲ ਇਹ ਕੇਸ ਅਦਾਲਤ ‘ਚ ਹੈ। ਮੈਂ ਅਦਾਲਤ ਦੇ ਕਿਸੇ ਵੀ ਮਾਮਲੇ ‘ਤੇ ਟਿੱਪਣੀ ਨਹੀਂ ਕਰਾਂਗੀ । ” ਪੱਤਰਕਾਰ ਨੇ ਇਸ ਤੱਥ ਬਾਰੇ ਇਕ ਵਿਸ਼ੇਸ਼ ਪ੍ਰਸ਼ਨ ਪੁੱਛਿਆ ਸੀ ਕਿ ਆਰਐਫਐਸਐਲ ਨੇ ਰਿਕਾਰਡ ਉੱਤੇ ਸਬੂਤ ਨਾਲ ਛੇੜਛਾੜ ਕਰਨ ਦੇ ਸਵਾਲਾਂ ਦਾ ਜਵਾਬ ਹੀ ਨਹੀਂ ਦਿੱਤਾ ਸੀ।

ਸ਼ੁਰੂ ਵਿੱਚ ਪੁਲਿਸ ਅਤੇ ਬਾਅਦ ਵਿੱਚ ਐਨਆਈਏ ਨੇ ਆਪਣੀ ਪੜਤਾਲਾਂ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਮੁਲਜ਼ਮਾਂ ਖ਼ਿਲਾਫ਼ ਇਲੈਕਟ੍ਰਾਨਿਕ ਸਬੂਤ ਤੋਂ ਇਲਾਵਾ ਹੋਰ ਵੀ ਸਬੂਤ ਹਨ। ਮਨੁੱਖੀ ਅਧਿਕਾਰ ਕਾਰਕੁੰਨਾਂ ਅਤੇ ਵਕੀਲਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਕਾਰਕੁੰਨਾਂ ਨੂੰ ਨਿਸ਼ਾਨਾ ਬਣਾਉਣ ਲਈ ਸਬੂਤ ਇਕੱਠੇ ਕੀਤੇ ਹਨ ਜੋ ਇਹ ਮੰਨਦੀ ਹੈ ਕਿ ਉਹ ਇਸਦੀ ਵਿਚਾਰਧਾਰਾ ਦੇ ਵਿਰੁੱਧ ਹੈ।

ਵਿਲਸਨ ਦੇ ਸੀਨੀਅਰ ਵਕੀਲ ਮਿਹਿਰ ਦੇਸਾਈ ਨੇ ਕਿਹਾ, “ਜਾਪਦਾ ਹੈ ਕਿ ਇਸ ਸਾਜ਼ਿਸ਼ ਦਾ ਤਾਣਾ ਬਾਣਾ 2014 ਤੋਂ ਬਾਅਦ ਹੀ ਬੁਣਨਾ ਸ਼ੁਰੂ ਹੋ ਗਿਆ ਸੀ, ਤਾਂ ਕਿ ਮਨੁੱਖੀ ਅਧਿਕਾਰਾਂ ਦੀ ਹਿਫਾਜ਼ਤ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਵੇ ਕਿ ਲਈ ਉਹ ਲੰਬੇ ਸਮੇਂ ਤੱਕ ਨਜ਼ਰਬੰਦ ਰਹਿਣ।”

“ਅਧਿਕਾਰੀਆਂ ਨੇ ਸਬੂਤ ਵਜੋਂ ਪੇਸ਼ ਕੀਤੇ ਇਲੈਕਟ੍ਰਾਨਿਕ ਦਸਤਾਵੇਜ਼ ਵਿਚ ਇਕ ‘ਭਾਰਤੀ ਇਨਕਲਾਬ ਦੀ ਰਣਨੀਤੀ ਅਤੇ ਜੁਗਤੀ’ ਵੀ ਹੈ। ਇਹ ਕੋਈ ਗੁਪਤ ਦਸਤਾਵੇਜ਼ ਨਹੀਂ ਹੈ। ਇਹ ਸਰਵਜਨਕ ਡੋਮੇਨ ਵਿੱਚ ਉਪਲਬਧ ਹੈ,” ਉਸਨੇ ਕਿਹਾ। ਅਤੇ ਗੂਗਲ ‘ਤੇ ਖੋਜ ਕਰਨ ‘ਤੇ ਸੱਚਮੁੱਚ ਇਹ ਦਸਤਾਵੇਜ਼ ਸਾਹਮਣੇ ਆ ਜਾਂਦਾ ਹੈ।

ਭੜਕਾਊ ਗੀਤ, ‘ਗੁੰਮਰਾਹ ਕਰਨ ਵਾਲਾ ਇਤਿਹਾਸ’: ਹੋਰ ਸਬੂਤ

ਇਲੈਕਟ੍ਰਾਨਿਕ ਰਿਕਾਰਡਾਂ, ਚਸ਼ਮਦੀਦ ਗਵਾਹਾਂ ਦੀਆਂ ਗਵਾਹੀਆਂ ਤੋਂ ਇਲਾਵਾ, 16 ਦੋਸ਼ੀਆਂ ਵਿਰੁੱਧ ਇਸ ਕੇਸ ਨੂੰ ਮਜ਼ਬੂਤ ਕਰਨ ਲਈ, ਪੁਣੇ ਪੁਲਿਸ ਨੇ ਐਲਗਰ ਪਰਿਸ਼ਦ ਚ ਪਛੜੇ ਭਾਈਚਾਰੇ ਅੰਦਰ “ਭੜਕਾਊ ਗੀਤਾਂ ਦੀ ਵਰਤੋਂ ,”ਗੁੰਮਰਾਹਕੁੰਨ ਇਤਿਹਾਸ ਦੇ ਪ੍ਰਸਾਰ ਅਤੇ “ਮਾਓਵਾਦੀ ਵਿਚਾਰਧਾਰਾ ਫੈਲਾਉਣ” ਦੀ ਕੋਸ਼ਿਸ਼ ਦਾ ਵੀ ਹਵਾਲਾ ਦਿੱਤਾ। ਦੋਸ਼ ਪੱਤਰ ਵਿਚ ਇਹ ਮਨਸੂਬ ਕੀਤੇ ਗਏ ‘ਸਬੂਤ’ ਐਨ.ਆਈ.ਏ. ਵੱਲੋਂ ਅਦਾਲਤ ਵਿਚ 16 ਦੋਸ਼ੀਆਂ ਦੇ ਖਿਲਾਫ ਵਰਤੇ ਜਾ ਰਹੇ ਹਨ।
ਇਹ ਸਾਰੀਆਂ ਗਤੀਵਿਧੀਆਂ ਦੇਸ਼ ਧ੍ਰੋਹ ਅਤੇ ਭਾਰਤ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਦਸੀਆਂ ਗਈਆਂ ਹਨ।

ਸਮਾਗਮ ਵਿਚ ਗਾਏ ਗਏ ਵਿਰੋਧ ਦੇ ਗੀਤਾਂ ਨੂੰ ਦੋਸ਼-ਪੱਤਰ ਵਿਚ ਇਕ ਸਾਜ਼ਿਸ਼ ਦੇ ਸਬੂਤ ਵਜੋਂ ਹਵਾਲਾ ਦੇਣ ਦੇ ਸੰਦਰਭ ਦਾ ਜਵਾਬ ਦਿੰਦਿਆਂ ਦੇਸਾਈ ਨੇ ਪੁੱਛਿਆ “ਕਿਸ ਨੂੰ ਭੜਕਾਉਣ ਲਈ?”

ਉਨ੍ਹਾਂ ਨੇ ਅੰਨਾਭਾਊ ਸਾਠੇ, ਸ਼ਾਹਿਰ ਅਮਰ ਸ਼ੇਖ, ਡੀ ਐਨ ਗਵੰਕਰ ਅਤੇ ਵਿਲਾਸ ਘੋਗਰੇ ਅਤੇ ਸੰਭਾਜੀ ਭਗਤ ਵਰਗੇ ਸਮਾਜ ਸੁਧਾਰਕਾਂ ਅਤੇ ਇਨਕਲਾਬੀ ਕਵੀਆਂ ਦਾ ਹਵਾਲਾ ਦਿੰਦਿਆਂ ਕਿਹਾ, “ਮਹਾਰਾਸ਼ਟਰ ਵਿਚ ਵਿਰੋਧ ਅਤੇ ਜਾਤੀ ਵਿਰੋਧੀ ਗੀਤ ਗਾਉਣ ਦੀ ਇਕ ਸਭਿਆਚਾਰਕ ਰਵਾਇਤ ਹੈ।”
ਚਾਰਜਸ਼ੀਟ ਵਿੱਚ ਸਮੂਹ ਵਲੋਂ ਕਥਿਤ ਤੌਰ ‘ਤੇ ਪੇਸ਼ ਕੀਤੇ ਗਏ ਇੱਕ ਗਾਣੇ ਦੇ ਬੋਲ ਵੀ ਦਰਜ ਹਨ:

“ਜਬ ਜ਼ੁਲਮ ਹੋ ਤੋ ਬਗਾਵਤ ਹੋਨੀ ਚਾਹੀਏ ਸ਼ਹਰ ਮੇਂ , ਅਗਰ ਬਗ਼ਾਵਤ ਨਾ ਹੋ ਤੋ, ਬਿਹਤਰ ਹੋ ਕੇ, ਯੇ ਰਾਤ ਢਲਨੇ ਸੇ ਪਹਿਲੇ ਸ਼ਹਰ ਜਲ ਕਰ ਰਾਖ ਹੋ ਜਾਏ”।

ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਦਸਤਾਵੇਜ਼ਾਂ ਵਿਚ ਵਿਲਸਨ ਸਣੇ 16 ਮੁਲਜ਼ਮਾਂ ਨੇ ਇਹ ਸਿੱਟਾ ਕੱਢਿਆ ਸੀ ਕਿ ਦਲਿਤ ਭਾਈਚਾਰਾ, ਭਾਜਪਾ ਅਤੇ ਆਰਐਸਐਸ ਦੇ ਵਿਰੁੱਧ ਹੋ ਗਿਆ ਹੈ ਕਿਉਂਕਿ ਉਹ ਸਮਝਦੇ ਹਨ ਕਿ ਉਹ ਦੋਵੇਂ ਬ੍ਰਾਹਮਣ-ਕੇਂਦਰਿਤ ਹਨ। ਦੋਸ਼ ਪੱਤਰ ਨੇ ਇਹ ਸਿੱਟਾ ਕੱਢਿਆ ਕਿ ਦੋਸ਼ੀ ਇਸ ਦਲਿਤ ਦਾਅਵੇ ਦੀ ਵਰਤੋਂ ਭਾਜਪਾ ਅਤੇ ਆਰਐਸਐਸ ਖ਼ਿਲਾਫ਼ ‘ਹਫੜਾ-ਦਫੜੀ’ ਪੈਦਾ ਕਰਨ ਲਈ ਕਰ ਰਹੇ ਸਨ। ਅਧਿਕਾਰੀਆਂ ਨੇ ਇਸ ਸਬੂਤ ਦੇ ਅਧਾਰ ‘ਤੇ ਇੱਕ ਹੋਰ ਛਾਲ ਲਗਾਈ ਕਿ ਇਸ ਲਈ ਇਹ 16 ਕਾਰਕੁੰਨ, ਕਵੀ ਅਤੇ ਵਿਦਵਾਨ ਦੇਸ਼ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੇ ਵਿਰੁੱਧ ਕੰਮ ਕਰ ਰਹੇ ਸਨ।

ਪੁਲਿਸ ਚਾਰਜਸ਼ੀਟ ਦੇ ਇਕ ਖਾਸ ਪੈਰਾ ਵਿਚ ਨੋਟ ਕੀਤਾ ਗਿਆ ਸੀ: “ਜ਼ਬਤ ਕੀਤੀ ਗਏ ਪੱਤਰ-ਵਿਹਾਰ ਤੋਂ ਇਹ ਪਤਾ ਲੱਗਿਆ ਹੈ ਕਿ ਪੱਛੜੇ ਵਰਗ ਦੀ ਸੋਚ ਹੁਣ ਬੀਜੇਪੀ ਅਤੇ ਆਰਐਸਐਸ ਦੇ ਬ੍ਰਾਹਮਣ-ਕੇਂਦਰਤ ਏਜੰਡੇ ਦੇ ਵਿਰੁੱਧ ਹੋ ਗਈ ਹੈ। ਇਹ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਦਲਿਤਾਂ ਦੇ ਮਨਾਂ ਵਿਚ ਇਸ ਕਿਸਮ ਦੀ ਬੇਚੈਨੀ ਨੂੰ ਪੂੰਜੀ ਵਜੋਂ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਦਾ ਫਾਇਦਾ ਚੁੱਕਦਿਆਂ ਵੱਡੇ ਪੱਧਰ’ ਤੇ ਅਰਾਜਕਤਾ ਵਾਲੀ ਸਥਿਤੀ ਪੈਦਾ ਕੀਤੀ ਜਾ ਸਕਦੀ ਹੈ। ”

ਇਹ ਵੀ ਪੜ੍ਹੋ:  ਇਨਸਾਫ਼ ਗੁਆਚ ਗਿਆ – ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ

Also Read: People bent on committing hara-kiri with leaders egging them on!

ਵੇਖੋ ਵੀਡੀਓ :

 

ਇਹ ਖ਼ਬਰ ਅੰਗਰੇਜ਼ੀ ਵਿਚ ਵੀ ਆਰਟੀਕਲ14 (www.article-14.com) ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ।
ਸ਼੍ਰੀਗ੍ਰੀਸ਼ ਜਾਲੀਹਾਲ

ਸ਼੍ਰੀਗ੍ਰੀਸ਼ ਜਾਲੀਹਾਲ

ਸ਼੍ਰੀਗੀਰੇਸ਼ ਜਾਲੀਹਾਲ, ਦਿ ਰਿਪੋਰਟਰਜ਼ ਕੁਲੈਕਟਿਵ (www.reporters-collective.in) ਦੇ ਮੈਂਬਰ ਹਨ।

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2023 |