ਜੰਕ ਫੂਡ ਅਤੇ ਆਨਲਾਈਨ ਗੇਮਾਂ ਵਿੱਚ ਫਸ ਗਈ ਨਵੀਂ ਪੀੜ੍ਹੀ

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

ਇਸ ਵੇਲੇ ਵਿਸ਼ਵ ਭਰ ਵਿੱਚ ਨਵੀ ਪੀੜ੍ਹੀ ਜੰਕ ਫੂਡ ਅਤੇ ਆਨਲਾਈਨ ਗੇਮਾਂ ਦੀ ਦਲਦਲ ਵਿੱਚ ਅਫੀਮ ਦੇ ਨਸ਼ੇ ਨਾਲ ਵੀ ਜਿਆਦਾ ਬੁਰੀ ਤਰਾਂ ਜਕੜੀ ਜਾ ਚੁਕੀ ਹੈ। ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਚੰਡੀਗੜ੍ਹ ਦੇ ਇੱਕ ਲੜਕੇ ਨੇ ਪਬਜੀ ਗੇਮ ਵਿੱਚ ਆਪਣੇ ਮਾਪਿਆਂ ਦੇ ਸੋਲਾਂ ਲੱਖ ਰੁਪਏ ਉਡਾ ਦਿੱਤੇ। ਪਿਛਲੇ ਸਾਲ ਆਨਲਾਈਨ ਗੇਮ ਖੇਡਣ ਤੋਂ ਵਰਜਣ ‘ਤੇ ਇੱਕ ਲੜਕੇ ਨੇ ਆਪਣੀ ਮਾਂ ਨੂੰ ਚਾਕੂ ਮਾਰ ਦਿੱਤਾ ਸੀ। ਜੇ ਇੱਕ ਘਰ ਵਿੱਚ ਪਰਿਵਾਰ ਦੇ ਚਾਰ ਮੈਬਰ ਹਨ ਤਾਂ ਚਾਰੇ ਆਪਸ ਵਿੱਚ ਗੱਲ ਕਰਨ ਦੀ ਬਜਾਏ ਆਪੋ ਆਪਣੇ ਮੋਬਾਇਲ, ਲੈਪਟਾਪ ਅਤੇ ਆਈਪੈਡ ‘ਤੇ ਉਗਲਾਂ ਮਾਰਨ ਵਿੱਚ ਰੁੱਝੇ ਹੁੰਦੇ ਹਨ।

ਜੰਕ ਫੂਡਘਰ ਦੇ ਰਾਸ਼ਨ ਜਿੰਨਾ ਖਰਚਾ ਮਹੀਨੇ ਦੇ ਇੰਟਰਨੈੱਟ ਦਾ ਆਉਦਾ ਹੈ ਕਿਉਂਕਿ ਬੱਚੇ ਹੌਲੀ ਚੱਲਣ ਵਾਲਾ ਇੰਟਰਨੈਟ ਪਸੰਦ ਨਹੀ ਕਰਦੇ। ਤੇਜ਼ ਇੰਟਰਨੈਟ ਲੈਣ ਲਈ ਬਹਾਨਾ ਇਹ ਮਾਰਿਆ ਜਾਂਦਾ ਹੈ ਕਿ ਅਸੀ ਸਕੂਲ-ਕਾਲਜ ਦਾ ਕੰਮ ਕਰਨਾ ਹੈ, ਪਰ ਬਾਅਦ ਵਿੱਚ ਇਸ ਦੀ ਵਰਤੋਂ ਸਿਰਫ ਸੋਸ਼ਲ ਮੀਡੀਆ ਚਲਾਉਣ ਅਤੇ ਗੇਮਾਂ ਖੇਡਣ ਲਈ ਹੀ ਕੀਤੀ ਜਾਂਦੀ ਹੈ। ਮਾਪਿਆਂ ਦੇ ਗਲ ‘ਚ ਅੰਗੂਠਾ ਦੇ ਕੇ ਗੇਮਾਂ ਖੇਡਣ ਅਤੇ ਦੋਸਤਾਂ ‘ਤੇ ਪ੍ਰਭਾਵ ਪਾਉਣ ਲਈ ਲੇਟੈਸਟ ਮਾਡਲ ਦੇ ਮਹਿੰਗੇ ਤੋਂ ਮਹਿੰਗੇ ਮੋਬਾਇਲ, ਲੈਪਟਾਪ ਅਤੇ ਕੰਪਿਊਟਰ ਖਰੀਦੇ ਜਾਂਦੇ ਹਨ। ਇਨਕਾਰ ਕਰਣ ‘ਤੇ ਆਤਮਹੱਤਿਆ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਕਈ ਥਾਵਾਂ ‘ਤੇ ਕਰ ਵੀ ਲਈ ਗਈ ਹੈ।

ਆਨਲਾਈਨ ਗੇਮ ਉਸ ਡਿਜ਼ੀਟਲ ਗੇਮ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਖੇਡਣ ਲਈ ਪੂਰੇ ਜਾਂ ਅੰਸ਼ਕ ਤੌਰ ‘ਤੇ ਇੰਟਰਨੈਟ ਦੀ ਜ਼ਰੂਰਤ ਪੈਦੀ ਹੈ। ਸਾਫਟਵੇਅਰ ਕੰਪਨੀਆਂ ਲਈ ਅੱਜ ਇਹ ਇੱਕ ਬਹੁਤ ਹੀ ਵੱਡਾ ਅਤੇ ਲਾਭਕਾਰੀ ਬਜ਼ਾਰ ਬਣ ਚੁੱਕਾ ਹੈ। ਸਿਰਫ 2019 ਵਿੱਚ ਆਨਲਾਈਨ ਗੇਮਾਂ ਬਣਾਉਣ ਵਾਲੀਆਂ ਕੰਪਨੀਆਂ ਨੇ 170 ਕਰੋੜ ਡਾਲਰ (12800 ਕਰੋੜ ਰੁਪਿਆ) ਦੀ ਕਮਾਈ ਕੀਤੀ ਸੀ ਜਿਸ ਵਿੱਚ 42 ਕਰੋੜ ਡਾਲਰ (3150 ਕਰੋੜ ਰੁਪਿਆ) ਚੀਨ ਅਤੇ 35 ਕਰੋੜ ਡਾਲਰ (2625 ਕਰੋੜ ਰੁਪਿਆ) ਅਮਰੀਕੀ ਕੰਪਨੀਆਂ ਦੇ ਹਿੱਸੇ ਆਏ।

ਆਨਲਾਈਨ ਗੇਮਾਂ ਇੱਕ ਸਧਾਰਨ ਸ਼ਬਦ ਬੁਝਾਰਤ ਤੋਂ ਲੈ ਕੇ ਖੂਨੀ ਲੜਾਈਆਂ ਤੱਕ ਹੋ ਸਕਦੀਆਂ ਹਨ ਜੋ ਇੱਕ ਸਮੇ ਅਨੇਕਾਂ ਪਲੇਅਰਾਂ ਨਾਲ ਖੇਡੀਆਂ ਜਾਂਦੀਆਂ ਹਨ। ਪਲੇਅਰ ਨੂੰ ਪਤਾ ਹੀ ਨਹੀ ਹੁੰਦਾ ਕਿ ਵਿਰੋਧੀ ਖਿਡਾਰੀ ਕੌਣ ਹੈ ਤੇ ਕਿਸ ਦੇਸ਼ ਤੋਂ ਹੈ। ਖੇਡਦੇ ਸਮੇ ਇੱਕ ਦੂਸਰੇ ਨੂੰ ਉਚੀ ਉਚੀ ਗੰਦੀਆਂ ਗਾਲ੍ਹਾਂ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

ਗੇਮਾਂ ਮਨੋਰੰਜਨ ਤੋਂ ਹਟ ਕੇ ਗਰੈਡ ਆਟ ਥੀਫ ਵਰਗੀਆਂ ਗੇਮਾਂ ਤੱਕ ਪਹੁੰਚ ਗਈਆਂ ਹਨ ਜਿੰਨ੍ਹਾ ਵਿੱਚ ਪਲੇਅਰ ਨੇ ਵੱਧ ਤੋਂ ਵੱਧ ਪੁਲਿਸ ਵਾਲਿਆਂ ਅਤੇ ਬੇਕਸੂਰ ਲੋਕਾਂ ਨੂੰ ਸਿਰ ਫੇਹ ਕੇ ਤੇ ਗੋਲੀਆਂ ਮਾਰ ਕੇ ਮਾਰਨਾ ਹੁੰਦਾ ਹੈ। ਵੱਧ ਲੋਕਾਂ ਨੂੰ ਮਾਰਨ ਵਾਲਾ ਜੇਤੂ ਮੰਨਿਆ ਜਾਂਦਾ ਹੈ। ਪਲੇਅਰ ਅਸਲੀ ਦੁਨੀਆਂ ਨੂੰ ਭੁੱਲ ਕੇ ਹਿੰਸਾ ਅਤੇ ਖੂਨ ਖਰਾਬੇ ਦੀ ਕਾਲਪਨਿਕ ਦੁਨੀਆਂ ਵਿੱਚ ਪਹੁੰਚ ਜਾਂਦੇ ਹਨ। ਗੇਮਾਂ ਖੇਡਦੇ ਸਮੇ ਘੰਟਿਆਂ ਬੱਧੀ ਬੈਠੇ ਰਹਿਣ ਨਾਲ ਬੱਚਿਆਂ ਵਿੱਚ ਮੋਟਾਪਾ, ਬਲੱਡ ਪ੍ਰੈਸ਼ਰ, ਡਿਪਰੈਸ਼ਨ, ਹਿੰਸਾ ਅਤੇ ਮਾਨਸਿਕ ਰੋਗਾਂ ਦਾ ਬੇਹੱਦ ਵਾਧਾ ਹੋ ਰਿਹਾ ਹੈ।

ਆਨਲਾਈਨ ਗੇਮਾਂਹੁਣ ਤੱਕ ਦੀ ਸਭ ਤੋਂ ਖਤਰਨਾਕ ਗੇਮ, ਪਬਜੀ ਕਾਰਨ ਸਿਰਫ ਭਾਰਤ ਵਿੱਚ ਹੀ ਦਰਜ਼ਨਾਂ ਨੌਜਵਾਨ ਆਤਮ ਹੱਤਿਆ ਕਰ ਚੁਕੇ ਹਨ। ਗੇਮ ਖੇਡਦੇ ਹੋਏ ਅਗਲੇ ਲੈਵਲ ਵਿੱਚ ਪਹੁੰਚਣ ਅਤੇ ਕਾਲਪਨਿਕ ਦੁਸ਼ਮਣ ਨੂੰ ਮਾਰਨ ਲਈ ਸੈਂਕੜੇ ਤੋਂ ਲੈ ਕੇ ਲੱਖਾਂ ਰੁਪਏ ਤੱਕ ਦੇ ਹਥਿਆਰ ਖਰੀਦਣੇ ਪੈਂਦੇ ਹਨ।

ਆਨਲਾਈਨ ਗੇਮਾਂ ਦੀ ਸ਼ੁਰੂਆਤ 1970 ਵਿੱਚ ਇੱਕ ਸਧਾਰਨ ਐਮ.ਡੀ.ਯੂ. ਗੇਮ ਨਾਲ ਸ਼ੁਰੂ ਹੋਈ ਸੀ ਜੋ ਹੁਣ ਅਰਬਾਂ ਖਰਬਾਂ ਦਾ ਕਾਰੋਬਾਰ ਬਣ ਚੁਕਾ ਹੈ। ਸੰਸਾਰ ਦੀਆਂ ਸਭ ਤ ਵੱਧ ਖੇਡੀਆਂ ਜਾਣ ਵਾਲੀਆਂ ਗੇਮਾਂ ਵਿੱਚ ਪਬਜੀ, ਫੌਰਨਾਈਟ ਬੈਟਲ, ਐਪਕਸ ਲੀਜ਼ੈਡਜ਼, ਲੀਗ ਆਫ ਲੀਜ਼ੈਡਜ਼, ਕਾਊਂਟਰ ਸਟਰਾਈਕ ਗਲੋਬਲ ਓਫੈਸਿਵ, ਹਰਥਸਟ ਨ, ਮਾਈਨਕਰਾਫਟ, ਡ ਟਾ ਟੂ, ਦੀ ਡਵੀਜ਼ਨ ਟੂ ਅਤੇ ਦੀ ਸਪਲਟੂਨ ਹਨ। ਨੌਜਵਾਨਾਂ ਦਾ ਆਨਲਾਈਨ ਗੇਮਾਂ ਪ੍ਰਤੀ ਖਬਤ ਬਾਰੇ ਇਸ ਗੱਲ ਤੋਂ ਪਤਾ ਚਲਦਾ ਹੈ ਕਿ ਪਬਜ਼ੀ ਹੁਣ ਤਕ ਸੱਠ ਕਰੋੜ ਅਤੇ ਬੈਟਲ ਗਰਾਊਂਡ ਸੱਤ ਕਰੋੜ ਵਾਰ ਡਾਊਨਲਡ ਹੋ ਚੁਕੀ ਹੈ। ਬਾਕੀ ਗੇਮਾਂ ਦਾ ਵੀ ਇਹ ਹੀ ਹਾਲ ਹੈ।

ਪਹਿਲਾਂ ਬੱਚੇ ਘਰ ਵਿੱਚ ਖਾਂਦੇ ਸਨ ਤੇ ਬਾਹਰ ਜਾ ਕੇ ਖੇਡਦੇ ਸਨ, ਪਰ ਹੁਣ ਬਾਹਰ ਜਾ ਕੇ ਖਾਂਦੇ ਹਨ ਤੇ ਘਰ ਦੇ ਅੰਦਰ ਖੇਡਦੇ ਹਨ। ਸਕੂਲਾਂ ਕਾਲਜਾਂ ਦੇ ਖੇਡ ਮੈਦਾਨ ਖਾਲੀ ਪਏ ਭਾਂ ਭਾਂ ਕਰ ਰਹੇ ਹਨ। ਜੇ ਕਿਸੇ ਬੱਚੇ ਨੂੰ ਮਾਪੇ ਧੱਕੇ ਮਾਰ ਕੇ ਬਾਹਰ ਸੈਰ ਜਾਂ ਦੌੜ ਲਾਉਣ ਲਈ ਭੇਜ ਵੀ ਦਿੰਦੇ ਹਨ ਤਾਂ ਉਹ ਗਰਾਉੂਡ ਦੇ ਬਾਹਰ ਬੈਠਾ ਮੋਬਾਇਲ ‘ਤੇ ਗੇਮ ਖੇਡਦਾ ਦਿਖਾਈ ਦਿੰਦਾ ਹੈ।

ਜੰਕ ਫੂਡ ਜਾਂ ਕਬਾੜ ਖੁਰਾਕ ਦੂਸਰੀ ਵੱਡੀ ਅਲਾਮਤ ਹੈ ਜੋ ਨਵੀਂ ਪੀੜੀ ਨੂੰ ਘੁਣ ਵਾਂਗ ਖਾ ਰਹੀ ਹੈ। ਜੰਕ ਫੂਡ ਉਸ ਖਾਣੇ ਨੂੰ ਕਿਹਾ ਜਾਂਦਾ ਹੈ ਜੋ ਘਰ ਨਾ ਬਣਿਆ ਹੋਵੇ ਤੇ ਜਿਸ ਵਿੱਚ ਨਮਕ, ਖੰਡ ਅਤੇ ਚਰਬੀ (ਜਾਨਵਰ ਜਾਂ ਵਨਸਪਤੀ) ਦੀ ਬਹੁਤਾਤ ਹੋਵੇ ਅਤੇ ਪ੍ਰੋਟੀਨ, ਵਿਟਾਮਿਨ, ਮਿਨਰਲ ਅਤੇ ਫਾਈਬਰ ਆਦਿ ਸਿਹਤ ਵਧਾਊ ਪਦਾਰਥਾਂ ਦੀ ਮਾਤਰਾ ਨਾਂਹ ਦੇ ਬਰਾਬਰ ਹੋਵੇ। ਇਸ ਵਿੱਚ ਪੀਜ਼ਾ, ਬਰਗਰ, ਨੂਡਲਜ਼, ਆਈਸ ਕਰੀਮ, ਕੇਕ, ਪੇਸਟਰੀ, ਚਿਪਸ, ਕੋਲਡ ਡਰਿੰਕ, ਸਮੋਸੇ, ਪਕੌੜੇ, ਟਿੱਕੀ ਆਦਿ ਸ਼ਾਮਲ ਹਨ।

ਜੰਕ ਫੂਡਇਸ ਖਾਣੇ ਨੂੰ ਤਿਆਰ ਕਰਨ ਵਿੱਚ ਮੁੱਖ ਤੌਰ ‘ਤੇ ਮੈਦਾ, ਨਮਕ, ਖੰਡ, ਤੇਲ, ਆਲੂ ਅਤੇ ਪਨੀਰ ਦੀ ਵਰਤੋ ਕੀਤੀ ਜਾਂਦੀ ਹੈ। ਕਈ ਵਾਰ ਸਿਹਤ ਵਧਾਊ ਖਾਣੇ ਦਾ ਭੁਲੇਖਾ ਪਾਉਣ ਲਈ ਇਸ ਵਿੱਚ ਕੁਝ ਸਬਜ਼ੀਆਂ ਆਦਿ ਵੀ ਮਿਲਾ ਦਿਤੀਆਂ ਜਾਂਦੀਆਂ ਹਨ। ਇਸ ਖਾਣੇ ਦੇ ਸਿਹਤ ‘ਤੇ ਪੈਣ ਵਾਲੇ ਮਾਰੂ ਪ੍ਰਭਾਵਾਂ ਕਾਰਨ ਅਨੇਕਾਂ ਦੇਸ਼ਾਂ ਵਿੱਚ ਇਸ ਦੀ ਇਸ਼ਤਿਹਾਰਬਾਜ਼ੀ ‘ਤੇ ਪਾਬੰਦੀ ਲਗਾਈ ਜਾ ਚੁਕੀ ਹੈ। ਜੰਕ ਫੂਡ ਸ਼ਬਦ ਦੀ ਵਰਤੋ ਸਭ ਤੋਂ ਪਹਿਲਾਂ 1950 ਵਿੱਚ ਵਿਗਿਆਨੀ ਮਾਈਕਲ ਜੈਕਬਸੰਨ ਨੇ ਕੀਤੀ ਸੀ।

ਦੁਨੀਆਂ ਵਿੱਚ ਜੰਕ ਫੂਡ ਨੂੰ ਹਰਮਨ ਪਿਆਰਾ ਬਣਾ ਕੇ ਕਰੋੜਾਂ ਲੋਕਾਂ ਦੀ ਸਿਹਤ ਨਾਲ ਖੇਡਣ ਦਾ ਸਿਹਰਾ ਅਮਰੀਕਨ ਕੰਪਨੀਆਂ ਦੇ ਸਿਰ ਬੱਝਦਾ ਹੈ। ਪੀਜ਼ਾ ਹੱਟ, ਮੈਕਡਾਨਲਡ, ਡ ਮੀਨ, ਕੈਟਕੀ ਫਰਾਈਡ ਚਿਕਨ, ਸਬਵੇ, ਕੋਕ, ਪੈਪਸੀ ਆਦਿ ਸੰਸਾਰ ਦੀਆਂ 90% ਪ੍ਰਸਿੱਧ ਜੰਕ ਫੂਡ ਕੰਪਨੀਆਂ ਅਮਰੀਕਾ ਦੀਆਂ ਹੀ ਹਨ। ਅਮਰੀਕਨ ਜੰਕ ਫੂਡ ਕੰਪਨੀਆਂ ਦੀ 2019 ਦੀ ਕਮਾਈ 70 ਅਰਬ ਡਾਲਰ (5250 ਅਰਬ ਰੁਪਿਆ) ਹੈ ਜੋ ਕਈ ਵਿਕਾਸਸ਼ੀਲ ਦੇਸ਼ਾਂ ਦੇ ਕੁੱਲ ਬਜਟ ਤੋਂ ਵੱਧ ਬਣਦੀ ਹੈ। ਇਸ ਵਿੱਚ ਸਿਰਫ ਮੈਕਡਾਨਲਡ ਦੀ ਕਮਾਈ 22 ਅਰਬ ਡਾਲਰ (1695 ਅਰਬ ਰੁਪਿਆ) ਹੈ ਤੇ ਇਹ ਸੰਸਾਰ ਦੀ ਸਭ ਤ ਵੱਡੀ ਜੰਕ ਫੂਡ ਕੰਪਨੀ ਹੈ। ਇਨ੍ਹਾਂ ਕੰਪਨੀਆਂ ਕਾਰਨ ਅਮਰੀਕਾ ਵਿੱਚ ਮੋਟਾਪੇ ਦੀ ਸਮੱਸਿਆ ਮਹਾਂਮਾਰੀ ਦਾ ਰੂਪ ਧਾਰਨ ਕਰ ਚੁਕੀ ਹੈ।

ਦੁਨੀਆਂ ਦਾ ਸਭ ਤ ਪਹਿਲਾ ਜੰਕ ਫੂਡ, ਜੋ ਕਿ ਖੰਡ ਵਾਲਾ ਪੋਪਕੋਰਨ ਸੀ, 1896 ਦੌਰਾਨ ਅਮਰੀਕਾ ਵਿੱਚ ਬਣਾਇਆ ਗਿਆ ਸੀ। ਇਸ ਦੇ ਸਿਰਫ 10 ਸਾਲ ਦੇ ਅੰਦਰ ਸੰਸਾਰ ਦੀ ਸਭ ਤੋਂ ਵੱਧ ਵਿਕਣ ਵਾਲੀ ਪੋਪਕੋਰਨ ਬਣਦੇ ਸਾਰ ਹੀ ਅਮਰੀਕਾ ਵਿੱਚ ਜੰਕ ਫੁਡ ਕੰਪਨੀਆਂ ਦਾ ਹੜ੍ਹ ਆ ਗਿਆ। ਕੀ ਕਾਰਨ ਹੈ ਕਿ ਜੰਕ ਫੂਡ ਇਨਸਾਨ ਨੂੰ ਨਸ਼ੇ ਦੀ ਆਦਤ ਵਾਂਗ ਆਪਣੀ ਲਪੇਟ ਵਿੱਚ ਲੈ ਲੈਂਦਾ ਹੈ?

ਅਸਲ ਵਿੱਚ ਜੰਕ ਫੂਡ ਵਿੱਚ ਮਿਲਾਏ ਜਾਣ ਵਾਲੇ ਰਸਾਇਣ ਇਨਸਾਨੀ ਦਿਮਾਗ ਦੇ ਉਨ੍ਹਾਂ ਹਿੱਸਿਆਂ ਤੇ ਅਸਰ ਕਰਦੇ ਹਨ ਜਿਨ੍ਹਾਂ ਨੂੰ ਕੋਕੀਨ ਅਤੇ ਹੈਰੋਇਨ ਵਰਗੇ ਨਸ਼ੇ ਪ੍ਰਭਾਵਿਤ ਕਰਦੇ ਹਨ। ਜੰਕ ਫੂਡ ਕੰਪਨੀਆਂ ਹਰ ਸਾਲ ਅਰਬਾਂ ਡਾਲਰ ਸਿਰਫ ਇਸ ਰਿਸਰਚ ‘ਤੇ ਖਰਚ ਕਰਦੀਆਂ ਹਨ ਕਿ ਲੂਣ, ਤੇਲ, ਚਰਬੀ ਅਤੇ ਮਸਾਲਿਆ ਦੇ ਮਿਸ਼ਰਣ ਕਿਸ ਅਨੁਪਾਤ ਨਾਲ ਖਾਣੇ ਵਿੱਚ ਮਿਲਾਏ ਜਾਣ ਤਾਂ ਜੋ ਮਨੁੱਖੀ ਦਿਮਾਗ ਨੂੰ ਵੱਧ ਤੋਂ ਵੱਧ ਗੁਲਾਮ ਬਣਾਉਣ। ਇਸ ਕਾਰਣ ਦਿਮਾਗ ਨੂੰ ਜੰਕ ਫੂਡ ਖਾਣ ਤੋਂ ਬਾਅਦ ਨਸ਼ੇ ਕਰਨ ਵਾਂਗ ਸੰਤੁਸ਼ਟੀ ਹਾਸਲ ਹੁੰਦੀ ਹੈ।

ਜੰਕ ਫੂਡ ਦਾ ਸਭ ਤ ਬੁਰਾ ਪ੍ਰਭਾਵ ਦਿਲ ‘ਤੇ ਪੈਦਾ ਹੈ। ਮੋਟਾਪਾ ਵਧ ਜਾਣ ਕਾਰਨ ਖੂਨ ਵਾਲੀਆਂ ਨਾੜੀਆਂ ਜਾਮ ਹੋਣ ਲੱਗ ਪੈਦੀਆਂ ਹਨ ਤੇ 30 ਸਾਲ ਦੀ ਉਮਰ ਵਿੱਚ ਹੀ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਸਿਹਤਮੰਦ ਖਾਣਾ ਖਾਣ ਵਾਲਿਆਂ ਨਾਲ 200 ਗੁਣਾ ਵਧ ਜਾਂਦੀ ਹੈ।

ਜੰਕ ਫੂਡਜੰਕ ਫੂਡ ਦਾ ਦਿਮਾਗ ‘ਤੇ ਪ੍ਰਭਾਵ ਵੇਖਣ ਲਈ ਅਮਰੀਕਾ ਦੀ ਸਕਰਿਪਸ ਰਿਸਰਚ ਇੰਸਟੀਚਿਊਟ (ਨਿਊ ਯਾਰਕ) ਵਿੱਚ ਚੂਹਿਆਂ ‘ਤੇ ਇੱਕ ਪ੍ਰੀਖਣ ਕੀਤਾ ਗਿਆ ਜਿਸ ਦੌਰਾਨ ਚੂਹਿਆਂ ਨੂੰ ਦੋ ਮਹੀਨੇ ਤੱਕ ਲਗਾਤਾਰ ਜੰਕ ਫੂਡ ਦਿੱਤਾ ਗਿਆ। ਜਦ ਦੋ ਮਹੀਨੇ ਬਾਅਦ ਚੂਹਿਆਂ ਨੂੰ ਜੰਕ ਫੂਡ ਦੀ ਬਜਾਏ ਸਹੀ ਖੁਰਾਕ ਦਿੱਤੀ ਗਈ ਤਾਂ ਉਨ੍ਹਾਂ ਨੇ ਉਸ ਵਲ ਵੇਖਿਆ ਵੀ ਨਾ। ਦੋ ਹਫਤੇ ਭੁੱਖੇ ਰਹਿਣ ਤੋਂ ਬਾਅਦ ਕਿਤੇ ਜਾ ਕੇ ਉਨ੍ਹਾਂ ਨੇ ਸਹੀ ਖੁਰਾਕ ਨੂੰ ਮੂੰਹ ਲਗਾਇਆ। ਇਨਸਾਨੀ ਦਿਮਾਗ ‘ਤੇ ਵੀ ਇਹ ਇਸੇ ਤਰਾਂ ਅਸਰ ਕਰਦਾ ਹੈ।

ਜੰਕ ਫੂਡ ਖਾਣ ਵਾਲੇ ਬੱਚਿਆਂ ਨੂੰ ਫਲ, ਸਬਜ਼ੀਆਂ ਅਤੇ ਦੁੱਧ ਦਹੀ ਜ਼ਹਿਰ ਵਰਗਾ ਲਗਦਾ ਹੈ। ਬੱਚਿਆਂ ਨੂੰ ਇਹ ਸਮਝ ਨਹੀ ਹੈ ਕਿ ਕੰਪਨੀਆਂ ਨੇ ਤਾਂ ਜੰਕ ਫੂਡ ਵੇਚਣ ਲਈ ਸਿਰਫ ਉਸ ਦੇ ਸਵਾਦ ‘ਤੇ ਧਿਆਨ ਦੇਣਾ ਹੈ, ਪੌਸ਼ਟਿਕਤਾ ‘ਤੇ ਨਹੀ। ਪੱਛਮੀ ਲੋਕਾਂ ਕੋਲ ਤਾਂ ਟਾਈਮ ਦੀ ਕਮੀ ਹੋਣ ਕਾਰਨ ਜੰਕ ਫੂਡ ਖਾਣਾ ਉਨ੍ਹਾਂ ਦੀ ਮਜ਼ਬੂਰੀ ਬਣ ਗਿਆ ਪਰ ਭਾਰਤ ਵਰਗੇ ਪਰਿਵਾਰਵਾਦੀ ਦੇਸ਼ ਵਿੱਚ ਵੀ ਇਹ ਜ਼ਹਿਰ ਬਣ ਕੇ ਡੂੰਘੀਆਂ ਜੜ੍ਹਾਂ ਜਮਾ ਚੁਕਾ ਹੈ।

ਇਸ ਲਈ ਮਾਪਿਆਂ ਨੂੰ ਇਸ ਗੱਲ ਵੱਲ ਖਾਸ ਧਿਆਨ ਦੇਣਾ ਪਵੇਗਾ ਤੇ ਸਖਤ ਮਿਹਨਤ ਕਰਨੀ ਪਵੇਗੀ ਕਿ ਬੱਚੇ ਜੰਕ ਫੂਡ ਵੱਲ ਰੁਚਿਤ ਨਾ ਹੋਣ। ਖਾਣਾ ਪਕਾਉਣ ਦੇ ਕਸ਼ਟ ਤੋਂ ਬਚਣ ਲਈ ਬਚਪਨ ਵਿੱਚ ਹੀ ਬੱਚਿਆਂ ਨੂੰ ਮੈਗੀ ਨੂਡਲਜ਼ ਖਵਾਉਣ ਵਾਲੀਆਂ ਮਾਵਾਂ ਨੂੰ ਇਸ ਗੱਲ ਵੱਲ ਜਿਆਦਾ ਧਿਆਨ ਦੇਣ ਦੀ ਜਰੂਰਤ ਹੈ।

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

ਲੇਖਕ ਪੰਜਾਬ ਪੁਲਿਸ ਦੇ ਏ.ਆਈ.ਜੀ. ਅਹੁਦੇ ਤੋਂ ਸੇਵਾ ਮੁਕਤ ਹੋਏ ਹਨ.

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |