ਚੁੱਕੀ ਫਿਰ ਕਲਮ ਕਾਮਰੇਡ ਨੇ, ਮਾਰੀ ਕਿਸਾਨ ਮੋਰਚੇ ਦੀ ਪਿੱਠ ‘ਚ ਟਿਕਾ ਕੇ

ਪੀ ਟੀ ਟੀਮ

ਪੀ ਟੀ ਟੀਮ

ਐਤਵਾਰ, 10 ਜਨਵਰੀ ਦੀ ਇੰਡਿਯਨ ਐਕਸਪ੍ਰੈਸ ਅਖ਼ਬਾਰ ਦੀ ਖ਼ਬਰ ਪੜ੍ਹੋ, ਅੰਦੋਲਨ ਦੀ ਰੂਹ ਦਿਸਦੀ ਹੈ।

“With motivational protest songs celebrating the Punjabi spirit and a banner declaring – Paidal Rosh March, a tractor-trolley slowly tags after a group of 12 farmers on way to Delhi on foot to protest Centre’s farm laws. It’s a seven-day journey …cover(ing) 310 kms to culminate at the capital’s gates on January 13.

As the group walks in the bitter cold, the speakers mounted on the tractor keep the spirits up with intermittent chants of ‘Waheguru’.”

ਕਿਸਾਨ ਮੂੰਹ ਚੱਕ ਕੇ ਵਾਹਿਗੁਰੂ ਵਾਹਿਗੁਰੂ ਜੱਪਦੇ ਦਿੱਲੀ ਨੂੰ ਟੁਰੇ ਜਾ ਰਹੇ ਹਨ, ਕਾਮਰੇਡ ਬੁੱਧੀਜੀਵੀ ਉਹਨਾਂ ਦੀ ਪਿੱਠ ਤੇ ਚੜ੍ਹ ਕੇ ਮਾਸਕੋ ਨੂੰ ਟੁਰਿਆ ਹੋਇਆ ਹੈ। ਅਖੇ ਅੰਦੋਲਨ ਸ਼ੁੱਧ ਰੂਪ ਵਿਚ ਧਰਮ ਨਿਰਪੱਖ ਚੱਲ ਰਿਹਾ ਹੈ। ਸਾਰਾ ਸਿੰਘੂ ਬਾਰਡਰ ਚਮਕੌਰ ਦੀ ਕੱਚੀ ਗੜ੍ਹੀ ਬਣਿਆ ਪਿਆ ਹੈ, ਦਿੱਲੀ ਦੇ ਲਾਲ ਕਿਲ੍ਹੇ ਨੂੰ ਵੰਗਾਰ ਰਿਹਾ ਹੈ, ਪਰ ਕਾਮਰੇਡ ਨੂੰ ਲੈਨਿਨਗਰਾਦ ਨਜ਼ਰ ਆ ਰਿਹਾ ਹੈ। ਓਥੇ ਕੀਰਤਨ ਚੱਲ ਰਿਹਾ ਹੈ, ਇਹਨੂੰ Internationale ਸੁਣਨ ਡਿਹਾ ਹੈ। ਕੋਈ ਹੋਰ ਲਿੱਖੇ ਤਾਂ ਸ਼ਾਇਦ ਅਸੀਂ ਸੋਚੀਏ ਕਿ ਬੌਧਿਕ ਕੰਗਾਲੀ ਹੋ ਸਕਦੀ ਹੈ, ਇਹ ਸਰਾਸਰ ਬੌਧਿਕ ਬੇਈਮਾਨੀ ਹੈ। ਹੋਰ ਤਾਂ ਕਿਸੇ ਦੀ ਘੱਟ ਸੁਣਦੇ ਨੇ ਕਾਮਰੇਡ, ਪਰ ਜਦੋਂ ਉਹਨਾਂ ਦਾ ਵੱਡਾ ਹਿਤੈਸ਼ੀ ਸਵਰਾਜਬੀਰ ਦੇਸ਼ ਭਗਤ ਯਾਦਗਾਰ ਹਾਲ ਵਿਚ ਜਾ ਕੇ ਘੰਟਾ ਡੇਢ੍ਹ ਘੰਟਾ ਬੋਲਦਾ ਹੈ, ਉਦੋਂ ਤਾਂ ਸੁਣ ਲਿਆ ਕਰਨ, ਕਿ ਕੰਨਾਂ ਵਿੱਚ ਨਫ਼ਰਤ ਵਿੱਚ ਭਿਓਂ ਕੇ ਰੂੰ ਤੁੰਨੀ ਹੁੰਦੀ ਹੈ?

ਪੜ੍ਹੋ ਕਾਮਰੇਡੀ ਕਾਰਸਤਾਨੀਆਂ – ਵੱਡਾ ਕਾਮਰੇਡ ਲਿਖਦਾ ਹੈ
ਇਹ ਲਹਿਰ ਆਪ ਮੁਹਾਰੇ ਉੱਠੀ ਹੋਈ ਅਚਾਨਕ ਲਹਿਰ ਨਾ ਹੋ ਕੇ ਕਿਸਾਨ ਜਥੇਬੰਦੀਆਂ ਦੀਆਂ ਉਨ੍ਹਾਂ ਧਾਰਨਾਵਾਂ ਅਤੇ ਇਨ੍ਹਾਂ ਨੂੰ ਠੋਸ ਸ਼ਕਲ ਦੇਣ ਲਈ ਉਨ੍ਹਾਂ ਦੀਆਂ ਕੰਮ ਕਰਨ ਦੀਆਂ ਵਿਧੀਆਂ ਦਾ ਸਿੱਟਾ ਹੈ ਜਿਸ ਰਾਹੀਂ ਉਨ੍ਹਾਂ ਨੇ ਆਪਣੇ ਕਾਰਜ ਖੇਤਰ ਵਿਚ ਲੋਕਾਂ ਨੂੰ ਕਾਰਪੋਰੇਟ ਜਗਤ, ਕੌਮਾਂਤਰੀ ਵਿੱਤੀ ਸੰਸਥਾਵਾਂ ਅਤੇ ਸਰਕਾਰਾਂ ਦੇ ਆਪਸੀ ਅੰਤਰ-ਸੰਬੰਧਾਂ, ਆਪਸੀ ਨਿਰਭਰਤਾ ਅਤੇ ਇਨ੍ਹਾਂ ਦੇ ਲੋਕ ਵਿਰੋਧੀ ਕਿਰਦਾਰ ਤੋਂ ਲੋਕਾਂ ਨੂੰ ਜਾਗਰੂਕ ਕਰ ਕੇ ਸੰਘਰਸ਼ ਦੇ ਰਾਹ ਪਾਇਆ।”

ਕਾਮਰੇਡਸਾਰੀ ਲਹਿਰ ਵਿੱਚੋਂ ਜਜ਼ਬੇ, ਸਿੱਖੀ ਦੀ ਵਿਰਾਸਤ, ਉਮੰਗ, ਲੋਰ, ਜੂਝਣ ਦੀ ਗੁਰੂ-ਬਖਸ਼ੀ ਗੁੜ੍ਹਤੀ ਨੂੰ ਖਾਰਜ ਕਰਨ ਲਈ ਕਾਮਰੇਡ ਦਾ ਜ਼ੋਰ ਲੱਗਾ ਪਿਆ ਹੈ। ਸ਼ੁਕਰ ਏਨਾ ਹੀ ਹੈ ਕਿ ਕਿਸਾਨ ਜਥੇਬੰਦੀਆਂ ਅਤੇ ਸਿੱਖੀ ਵਿਰਸੇ ਵਿੱਚ ਗੜੁੱਚ ਭਾਈਚਾਰਾ ਜਾਨ ਹੀਲ ਕੇ ਇੱਕ ਹੋ ਕੇ ਲੜ ਰਿਹਾ ਹੈ। ਗੁਰੂ ਦੀ ਵਿਰਾਸਤ ਨੂੰ ਬਹੁਤੇ ਕਾਮਰੇਡ ਕਾਰਕੁਨਾਂ ਨੇ ਸਿਰ ਮੱਥੇ ਲਾਇਆ ਹੋਇਆ ਹੈ ਕਿਉਂਜੋ ਇਹ ਓਨੀ ਹੀ ਉਨ੍ਹਾਂ ਦੀ ਵੀ ਵਿਰਾਸਤ ਹੈ ਜਿੰਨ੍ਹੀ ਕਿਸੇ ਸਿੱਖ ਫ਼ਲਸਫ਼ੇ ‘ਚ ਗੜੁੱਚ ਖਾਲਸੇ ਦੀ। ਬਸ ਐਸਾ ਕੋਈ ਨਿਰੋਲ ਕਾਮਰੇਡੀ ਬੁੱਧੀਜੀਵੀ ਲਹਿਰ, ਅੰਦੋਲਨ ਅਤੇ ਵੱਡੀ ਭਾਈਚਾਰਕ ਸਾਂਝ ਵਿੱਚੋਂ ਸਿੱਖੀ ਅਤੇ ਸਾਂਝ ਨੂੰ ਖਾਰਜ ਕਰਨ ਤੇ ਤੁਲਿਆ ਹੋਇਆ ਹੈ। ਇਹ ਲੇਖ ਉਹਦਾ ਆਪਣਾ ਜ਼ਾਤੀ ਸਿੰਘੂ ਬਾਰਡਰ ਖਿਲਾਫ ਮੋਰਚਾ ਹੈ।

Lest you miss the rest of the intellectual pursuits of our dear comrade – here’s the link to his fulminations in Punjabi Tribune of Jan 6, 2021.

ਕਿਸਾਨਾਂ, ਪੰਜਾਬੀਆਂ, ਕਾਮਰੇਡਾਂ, ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਧਰਮੀਆਂ ਆਸਤਿਕਾਂ ਨਾਸਤਕਾਂ ਨੇ ਰਲ ਕੇ ਚਲਣਾ ਸਿੱਖਿਆ ਹੈ, ਏਕਤਾ ਦਾ ਮੁਜ਼ਾਹਰਾ ਕੀਤਾ ਹੈ, ਲਗਾਤਾਰ ਵੱਖਰੇਵਿਆਂ ਨਾਲ ਨਜਿੱਠਦਿਆਂ ਸਾਂਝ ਨੂੰ ਪਹਿਲ ਦਿੱਤੀ ਹੈ। ਇਹੋ ਜਿਹੀ ਲੇਖਣੀ ਨੇ ਮੋਰਚੇ ਤੋਂ ਬਾਅਦ ਮੋਰਚੇ ਦੀ ਇਤਿਹਾਸਕਾਰੀ ਕਰਨੀ ਹੈ। ਇਹ ਮੋਰਚੇ ਦੀ ਰੂਪਕਾਰੀ ਨੂੰ ਵਿਗਾੜਨ ਦੀ ਕਾਮਰੇਡ ਵੱਲੋਂ ਕੀਤੀ ਸਮੇਂ-ਸਿਰ ਪਹਿਲ ਹੈ। ਇਸੇ ਤਰ੍ਹਾਂ ਕੋਈ ਵੀ ਮੁਤੱਸਬੀ ਇਤਿਹਾਸ ਨੂੰ ਪਲੀਤ ਕਰਦਾ ਹੈ। ਕਾਮਰੇਡੀ ਮੁਤੱਸਬੀ ਹੋਵੇ ਜਾਂ ਧਾਰਮਿਕ ਕੱਟੜਤਾ, ਐਸੀ ਹਰ ਬੇਈਮਾਨ ਵੰਨਗੀ ਕਿਸੇ ਵੀ ਲੋਕ ਅੰਦੋਲਨ ਦੇ ਇਤਿਹਾਸਕ ਪਰਿਪੇਖ ਨੂੰ ਪਲੀਤ ਕਰਨਾ ਲੋਚਦੀ ਹੁੰਦੀ ਹੈ। ਸਮੇਂ ਸਿਰ ਇਹਨਾਂ ਕੋਸ਼ਿਸ਼ਾਂ ਦਾ ਮੱਕੂ ਬੰਨਣਾ ਚਾਹੀਦਾ ਹੈ।

ਇਹ ਵੀ ਪੜ੍ਹੋ :  ਵੇਖੋ ਵਾਹੀ ਕਲਮ ਧੂਹ ਕੇ, ਪੰਜਾਬ ਦੇ ਜੰਮਿਆਂ ਸ਼ੇਰ ਬੁੱਧੀਜੀਵੀਆਂ ਨੇ

______________

Watch video:

ਪੀ ਟੀ ਟੀਮ

ਪੀ ਟੀ ਟੀਮ

punjabtodaynews@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2024 |