ਗਗਨ ਦਮਾਮਾ ਬਾਜਿਓ

ਹਾਕਮ ਖ਼ਿਲਾਫ਼ ਅੰਦੋਲਨ ਦਾ ਵਡੇਰਾ ਮਕਸਦ ਬਿਨ ਆਵਾਮ ਕਾਨੂੰਨਸਾਜ਼ੀ ਵਾਲੇ ਵਰਤਾਰੇ ਦਾ ਮੱਕੂ ਠੱਪਣਾ

ਚਾਰ ਛਿੱਲੜਾਂ ਦੇ ਘਾਟੇ ਦੀ ਲੜਾਈ ਨਹੀਂ, ਇਹ ਨਾਗਰਿਕ ਦੀ ਹੋਂਦ ਦੀ ਜੰਗ ਹੈ
ਐੱਸ ਪੀ ਸਿੰਘ

ਐੱਸ ਪੀ ਸਿੰਘ

ਇੱਕ ਲੰਬੇ ਸਮੇਂ ਤੋਂ ਹਾਕਮ ਨੇ ਗ਼ਰੂਰ ਨਾਲ ਪੀਡਾ ਰਿਸ਼ਤਾ ਰਚ ਰੱਖਿਆ ਸੀ।

ਕੂੜ ਪ੍ਰਧਾਨ ਫਿਰਦਾ ਵੇਖ ਗੁਰੂ ਦੂਰ ਦੁਰਾਡੇ ਦੇਸ਼ਾਂ ਦੇਸ਼ਾਂਤਰਾਂ ‘ਚ ਉਦਾਸੀਆਂ ਕਰ ਹਨ੍ਹੇਰੇ ਮਿਟਾਉਂਦਾ, ਜੱਗ ਰੁਸ਼ਨਾਉਂਦਾ ਰਿਹਾ, ਫਿਰ ਕਰਤਾਰ ਦੀ ਧਰਤੀ ਵਾਹ ਕਿਰਸਾਣੀ ਕੀਤੀ। ਅੱਜ ਗੁਰੂ ਦੇ ਜਾਇਆਂ ਗੁਰੂ ਦੇ ਪੁਰਬ ‘ਤੇ ਹਾਕਮ ਡਾਹਢਿਆਂ ਦੇ ਦਰਵਾਜੇ ਜਾ ਤੰਬੂ ਗੱਡੇ ਹਨ, ਹਨ੍ਹੇਰਗਰਦੀ ਦਾ ਫਸਤਾ ਵੱਢਣ ਦਾ ਪ੍ਰਣ ਕੀਤਾ ਹੈ। ਹਰੀਆਂ ਪੱਗਾਂ ਚੁੰਨੀਆਂ ਨੇ ਸਰਦ ਮੌਸਮ ‘ਚ ਮੁਹਾਜ਼ ਗਰਮ ਕੀਤਾ ਹੈ।

ਹਾਕਮਘੰਟਿਆਂ-ਬੱਧੀ, ਰਾਤ ਦਿਨ ਮੁਹਾਜ਼ ’ਤੇ ਡਟੇ ਕਿਸਾਨਾਂ ਮਜ਼ਦੂਰਾਂ ਨੂੰ ਵੇਖ ਅਤੇ ਟੀਵੀ ਦੀਆਂ ਗਰਮਾ-ਗਰਮ ਬਹਿਸਾਂ ਜਾਂ ਅਖ਼ਬਾਰਾਂ ਵਿੱਚ ਦਾਨਿਸ਼ ਤਬਸਰੇ ਪੜ੍ਹ ਕਿਸੇ ਨੂੰ ਓਪਰੀ ਨਜ਼ਰੇ ਇਹ ਭਾਸ ਸਕਦਾ ਹੈ ਕਿ ਫ਼ਸਲਾਂ ਦੇ ਵਾਜਬ ਭਾਅ ਨੂੰ ਲੈ ਕੇ, ਘੱਟੋ-ਘੱਟ ਖ਼ਰੀਦ ਮੁੱਲ ਬਾਰੇ ਕਿਸੇ ਕਾਨੂੰਨੀ ਚਾਰਾਗੋਈ ਨੂੰ ਲੈ ਕੇ ਜਾਂ ਖੇਤੀ-ਸਬੰਧਿਤ ਹਾਲੀਆ ਕੇਂਦਰੀ ਬਿਲਾਂ ਤੋਂ ਖ਼ੌਫਜ਼ਦਾ ਹੋ ਕੇ ਇਸ ਕਿੱਤੇ ਨਾਲ ਜੁੜੇ ਲੋਕ ਸੜਕਾਂ ’ਤੇ ਨਿਕਲ ਪਏ ਹਨ, ਦਿੱਲੀ ਦਰਬਾਰ ਸਾਹਵੇਂ ਅਹਿਤਜਾਜ ਕਰਨਾ ਲੋਚ ਰਹੇ ਹਨ, ਪਰ ਇਹ ਸਮਝ ਨਾ ਕੇਵਲ ਮਹਿਦੂਦ ਹੋਵੇਗੀ ਬਲਕਿ ਕਿਸਾਨ-ਮਜ਼ਦੂਰ ਘੋਲ ਦੀ ਮਸਨੂਈ ਰੂਪਕਾਰੀ ਹੋਵੇਗੀ। ਮਸਲਾ ਕੇਂਦਰ ਦੇ ਖੇਤੀ ਕਾਨੂੰਨਾਂ ਤੋਂ ਕਿਤੇ ਵਡੇਰਾ ਹੈ।

ਹਾਕਮਠਾਠਾਂ ਮਾਰਦਾ ਜੋਸ਼, ਖਾਈਆਂ ਪੂਰਦਾ ਹਜੂਮ, ਰੋਕਾਂ ਪੁੱਟ ਦਰਿਆ ਵਿੱਚ ਸੁੱਟਦਾ ਕਾਫ਼ਲਾ ਅਤੇ ਪੱਥਰਾਂ ਨੂੰ ਸੰਗਲ਼ ਮਾਰ ਬੁੜ੍ਹਕਾਉਂਦੀ ਅਤੇ ਟਰੈਕਟਰਾਂ-ਟਰਾਲੀਆਂ ਅਤੇ ਧਰਮੀ ਰੋਹ ਦੇ ਬੁੱਲ੍ਹਿਆਂ ’ਤੇ ਸਵਾਰ ਖਲਕਤ, ਪਾਣੀ ਦੀਆਂ ਤੋਪਾਂ ਤੇ ਜ਼ਹਿਰੀਲੀਆਂ ਗੈਸਾਂ ਦੀਆਂ ਹਨ੍ਹੇਰੀਆਂ ਦੀ ਹਿੱਕ ਚੀਰ, ਇਸ ਲਈ ਅੱਗੇ ਨਹੀਂ ਵਧਦੀ ਕਿ ਕਿਸੇ ਨੇ ਉਹਦਾ ਖੀਸਾ ਕੱਟ ਲਿਆ ਹੈ।

ਚੌਂਹ ਛਿੱਲੜਾਂ ਦੇ ਘਾਟੇ ਕਦੀ ਸੰਗਤ ਵਿਚ ਇਨ੍ਹਾਂ ਨੂਰ ਨਹੀਂ ਭਰ ਸਕਦੇ ਕਿ ਉਹ ਹਾਕਮ ਦਾ ਗਰੂਰ ਭੰਨਣ ਤੁਰ ਪਵੇ, ਦਿੱਲੀ ਨੂੰ ਇਉਂ ਵੰਗਾਰੇ। ਇਹ ਸਭ ਤਾਂ ਵਕਤੀ ਕਾਰਨ ਹਨ, ਰੱਬੀਂ ਬਣੇ ਬਹਾਨੇ ਹਨ। ਦਰਅਸਲ ਇਸ ਹਾਲੀਆ ਘਟਨਾਕ੍ਰਮ ਪਿੱਛੇ ਬਹੁਤ ਸਾਰੇ ਵਰਤਾਰੇ ਪਏ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਕਰਨੀ ਜ਼ਰੂਰੀ ਹੈ।

ਹਾਕਮਇੱਕ ਲੰਬੇ ਸਮੇਂ ਤੋਂ ਹਾਕਮ ਨੇ ਗ਼ਰੂਰ ਨਾਲ ਪੀਡਾ ਰਿਸ਼ਤਾ ਰਚ ਰੱਖਿਆ ਸੀ। ਗਊ-ਰੱਖਿਆ ਦੇ ਨਾਮ ਤੇ ਖ਼ੁਦਾ ਦੇ ਬੰਦਿਆਂ ਨੂੰ ਢੱਗੇ ਸਮਝ ਜਿਧਰ ਮਨ ਆਏ, ਓਧਰ ਹੱਕ ਰੱਖਿਆ ਸੀ। ਕਿਹੜਾ ਕੀ ਖਾਵੇ, ਕਿਸ ਨਾਲ ਵਿਆਹ ਕਰਾਵੇ, ਕਿਹੜਾ ਧਰਮ ਅਪਣਾਵੇ, ਸਭ ਹਾਕਮ ਹੀ ਤੈਅ ਕਰ ਰਿਹਾ ਸੀ।

ਤੁਹਾਡੀਆਂ ਗਲੀਆਂ, ਬਾਜ਼ਾਰਾਂ, ਚੌਕਾਂ, ਸ਼ਹਿਰਾਂ, ਰੇਲਵੇ ’ਟੇਸ਼ਨਾਂ, ਹਵਾਈ ਅੱਡਿਆਂ ਦੇ ਨਾਮ ਕਿਸ ਨੂੰ ਮਨਸੂਬ ਹੋਣਗੇ, ਇਹ ਇਲਾਹੀ ਫੁਰਮਾਨ ਉਹਦੇ ਢੋਲੀ ਦੱਸਦੇ ਸਨ। ਕੁਸਕਣ ਵਾਲਿਆਂ ਦੀ ਸਰੇਰਾਹ ਦੁਰਗਤ ਦੀਆਂ ਫ਼ਿਲਮਾਂ ਵਾਇਰਲ ਹੁੰਦੀਆਂ ਤਾਂ ਇਨਸਾਫ਼ ਦੀ ਚੱਕੀ ਦੇ ਪੁੜ ਜੰਮ ਜਾਂਦੇ ਪਰ ਹਾਕਮਾਂ ਦੇ ਜ਼ੁਲਮ ਦਾ ਪਰਚਮ ਹੋਰ ਬੁਲੰਦ ਹੁੰਦਾ।

ਹਾਕਮ

ਲੰਬੇ ਸਮੇਂ ਤੋਂ ਭੈਅ ਅਤੇ ਸਹਿਮ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਸੀ, ਚੁੱਪ ਦੀ ਭਗਵੀ ਚਾਦਰ ਵਿਛਾਈ ਜਾ ਰਹੀ ਸੀ। ਹਾਕਮ ਦੇ ਮੁਖ਼ਾਲਿਫ਼ਾਂ ਉਤੇ ਦੇਸ਼ਧ੍ਰੋਹੀ ਦਾ ਗਿਲਾਫ਼ ਚੜ੍ਹਾਉਣ ਦੀ ਰੀਤ ਤੁਰ ਪਈ ਸੀ। ਸਰਮੁ ਧਰਮੁ ਦੁਇ ਛਪਿ ਖਲੋਏ ਤਾਂ ਹਾਕਮ ਨੇ ਡਰ ਨੂੰ ਆਪਣਾ ਹਥਿਆਰ ਬਣਾ ਲਿਆ। ਮੁਲਕ ਨੂੰ ਕੰਨੋ ਕੰਨ ਖ਼ਬਰ ਹੋ ਗਈ ਕਿ ਇਨ੍ਹਾਂ ਨੂੰ ਕਿਸੇ ਦੀ ਪਰਵਾਹ ਨਹੀਂ।

ਫਿਰ ਅਜਬ ਇੱਕ ਭਾਣਾ ਵਾਪਰਿਆ। ਜ਼ਹਿਰ ਦੀ ਖੇਤੀ ਕਰਨ ਵਾਲਿਆਂ ਅੰਨ ਦੀ ਖੇਤੀ ਕਰਨ ਵਾਲਿਆਂ ਦੇ ਹੱਕ ਨੂੰ ਹੱਥ ਪਾ ਲਿਆ। ਭਾਣੇ ਵਿੱਚ ਰਹਿਣ ਵਾਲਿਆਂ ਦੀ ਫ਼ਿਤਰਤ ਨੂੰ ਕਮਜ਼ੋਰੀ ਸਮਝ ਹਾਕਮ ਨੇ ਨਾਕੱਸ ਕਾਨੂੰਨਾਂ ਦੇ ਰੱਸੇ ਨਾਲ ਨੂੜ੍ਹਨ ਦਾ ਟੋਟਕਾ ਵਰਤਿਆ। ਅਖੇ ਦਿੱਲੀ ਆ ਜਾ, ਤੈਨੂੰ ਸਮਝਾਵਾਂਗੇ ਤੇਰਾ ਕਿੰਨਾ ਭਲਾ ਕੀਤਾ ਹੈ। ਦਿੱਲੀ ’ਚ ਸਮਝਾਉਣ ਦੀ ਸ਼ਕਤੀ ਜੋ ਬੜੀ ਏ; ਪਰ ਸਾਲ ਕਸ਼ਮੀਰ ਨੂੰ ਵੀ ਤਾਂ ਸਮਝਾ ਵੰਞਿਆ ਸੀ। ਸੋਚਿਆ ਹੋਣੈ ਕਿ ਦਰਬਾਰ ਤੱਕ ਆਉਂਦਿਆਂ ਸਭਨਾਂ ਦੀਆਂ ਜੁੱਤੀਆਂ ਤੇ ਗਰੂਰ ਘੱਸ ਜਾਂਦਾ ਏ, ਇਹਨਾਂ ਨੂੰ ਵੀ ਪਲੋਸ ਲਵਾਂਗੇ।

______________________________

punjab todayਵਿਗਿਆਨ, ਤਕਨੀਕ ਅਤੇ ਵਾਤਾਵਰਣ ਬਦਲਾਓ ਦੇ ਮੱਦੇਨਜ਼ਰ ਆਉਣ ਵਾਲੇ ਸਮੇਂ ਵਿੱਚ ਸਾਡੀ ਆਰਥਿਕਤਾ, ਖੇਤੀ, ਵਪਾਰ, ਵਿਗਿਆਨ, ਜੀਵਨਸ਼ੈਲੀ ਸਭ ਕੁੱਝ ਹੈਰਾਨਕੁਨ ਤੇਜ਼ੀ ਨਾਲ ਬਦਲੇਗਾ। ਇਨ੍ਹਾਂ ਸਭ ਮੁਹਾਜ਼ਾਂ ‘ਤੇ ਵੱਡੇ ਪੱਧਰ ’ਤੇ ਕਾਨੂੰਨਸਾਜ਼ੀ ਹੋਣੀ ਹੈ। ਅੱਜ ਖੇਤੀ ਵਰਗੇ ਸ਼ੋਹਬੇ ਬਾਰੇ ਏਡੀ ਵੱਡੀ ਕਾਨੂੰਨਸਾਜ਼ੀ ਵਿੱਚੋਂ ਕਿਸਾਨ-ਮਜ਼ਦੂਰ-ਆੜ੍ਹਤੀ-ਵਪਾਰੀ ਨੂੰ ਬਾਹਰ ਰੱਖ ਕੇ ਕੀਤੀ ਫੈਸਲਾਸਾਜ਼ੀ ਦਾ ਵਿਰੋਧ ਨਾ ਕੀਤਾ ਤਾਂ ਕਲ ਨੂੰ ਬਾਕੀ ਮੁਹਾਜ਼ਾਂ ਤੇ ਹੋਣ ਵਾਲੀ ਨਵੀਂ ਕਾਨੂੰਨਸਾਜ਼ੀ ਵਿੱਚ ਨਾਗਰਿਕ ਨੂੰ ਕੌਣ ਪੁੱਛੇਗਾ?
_____________________________

ਪਰ ਖ਼ਲਕਤ ਕੋਈ ਖੀਸਾ ਕੱਟਣ ਦੀ ਸ਼ਿਕਾਇਤ ਲੈ ਕੇ ਦਿੱਲੀ ਨੂੰ ਕੂਚ ਨਹੀਂ ਸੀ ਕਰ ਰਹੀ, ਉਹ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲਿਆਂ ਦੀ ਆਵਾਜ਼ ਅਤੇ ਅਹਿਸਾਸ ਉਤੇ ਮਾਰੇ ਹਕੂਮਤੀ ਆਕੜ ਦੇ ਬੰਨ੍ਹ ਭੰਨਣ ਉੱਤੇ ਉਤਰ ਆਈ ਸੀ। ਚਿਰ ਬਾਅਦ ਦੇਸ਼ ਨੇ ਦੇਖਿਆ ਕਿ ਗ਼ਰੂਰ ਤੋੜਿਆ ਜਾ ਸਕਦਾ ਹੈ, ਚੜ੍ਹ ਕੇ ਪਾਣੀ ਵਾਲੀ ਤੋਪ ਉੱਤੇ ਜ਼ੁਲਮ ਦਾ ਨੱਕਾ ਮੋੜਿਆ ਜਾ ਸਕਦਾ ਹੈ।

ਪੰਜਾਬ ਅਤੇ ਹਰਿਆਣਾ ਨੇ ਨਵੀਆਂ ਸਾਂਝਾਂ ਪਾਈਆਂ ਨੇ, ਪੁਰਾਣੀਆਂ ਲੱਭੀਆਂ ਨੇ। ਸ਼ਰੀਕੇ ਦੀ ਥਾਂ ਇਨਸਾਫ਼ ਦੀ ਲੜਾਈ ਵਿੱਚ ਮੁਸ਼ਤਰਕਾ ਸ਼ਰੀਕ ਹੋਏ ਨੇ। ਇਹਨਾਂ ਰੂਹਦਾਰੀਆਂ ਨੇ ਮੁਖ਼ਾਲਫ਼ਤ ਦੀ ਵਿਆਕਰਣ ਬਦਲ ਕੇ ਰੱਖ ਦਿੱਤੀ ਹੈ।

ਹਾਕਮ ਖ਼ਿਲਾਫ਼ ਨਾਅਰਾ ਮਾਰਨ ਤੋਂ ਪਹਿਲਾਂ ਫਲਾਣੇ ਤੋਂ ਇਜਾਜ਼ਤ ਲਵੋ, ਧਰਨੇ ਵਾਲੀ ਦਰੀ ਫਲਾਣੇ ਸ਼ਮਸ਼ਾਨਘਾਟ ਕੋਲ ਵਿਛਾਓ, ਅੱਜ ਕਰੋਨਾ ਨੂੰ ਬੁਲਾਇਆ ਹੈ, ਤੁਸੀਂ ਕੱਲ ਨੂੰ ਆਓ – ਇਸ ਪਾਖੰਡਬਾਜ਼ੀ ਨੂੰ ਬੰਨ੍ਹ ਮਾਰ ਦਿੱਤਾ ਹੈ।

ਲੜਾਈ ਖੇਤੀ ਕਾਨੂੰਨਾਂ ਤੋਂ ਬਹੁਤ ਵਡੇਰੀ ਹੈ। ਇਹ ਦੇਸ਼ ਵਿਚ ਨਿਆਂ-ਫਰਹਾਮੀ ਅਤੇ ਵਿਕਾਸ ਬਾਰੇ ਸਮਝਸਾਜ਼ੀ ਅਤੇ ਸਮਝ-ਤਰਾਸ਼ੀ ਦੀ ਲੜਾਈ ਹੈ। ਅਸੀਂ ਮਸ਼ੀਨੀ ਤੇਜ਼ੀ ਨਾਲ ਨਵੀਆਂ ਗ਼ੈਰ-ਬਰਾਬਰੀਆਂ ਦੀ ਦਲਦਲ ਵਿੱਚ ਫਸਦੇ ਜਾ ਰਹੇ ਹਾਂ।

______________________________

punjab todayਨਗਾਰਿਆਂ ਦੇ ਡੱਗੇ ਕਿਸੇ ਰੂਸ ਚੀਨ ਤੋਂ ਨਹੀਂ ਸਿੱਖੇ, ਨਾਅਰੇ ਕਿਸੇ ਲੈਨਿਨਗ੍ਰਾਦ ਤੋਂ ਨਹੀਂ ਮੰਗੇ। ਜਿਨ੍ਹਾਂ ਬੰਦ ਬੰਦ ਕਟਵਾਏ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਤਿਨ੍ਹਾਂ ਦੀਆਂ ਸੰਤਾਨਾਂ ਨੇ ਹੱਕ ਦੇ ਡੰਕੇ ਆਣ ਵਜਾਏ ਹਨ।
_____________________________

ਹਾਕਮ

ਇਕ ਪਾਸੇ ਸੱਤਾ ਅਤੇ ਸੰਪਤੀ ਦਾ ਲਗਾਤਾਰ ਕੇਂਦਰੀਕਰਨ ਅਤੇ ਦੂਜੇ ਪਾਸੇ ਸਿਹਤ, ਸਿੱਖਿਆ, ਰੁਜ਼ਗਾਰ ਅਤੇ ਨਿਆਂ ਤੋਂ ਅਵਾਜ਼ਾਰ ਨਾਗਰਿਕ – ਸਾਡੀ ਰਾਜਨੀਤਕ ਜ਼ਮੀਨ ਵਿਚਲਾ ਹਰ ਘੋਲ ਹੁਣ ਗ਼ੈਰ-ਬਰਾਬਰੀ ਦੀ ਪਰਿਭਾਸ਼ਾ ਹੈ। ਦਿੱਲੀ ਦੇ ਬਾਰਡਰ ’ਤੇ ਅੱਜ ਨਾਬਰਾਬਰੀਆਂ ਖ਼ਿਲਾਫ਼ ਐਲਾਨ-ਏ-ਜੰਗ ਦੇ ਬਿਗਲ ਵੱਜ ਰਹੇ ਹਨ। ਇਹ ਖੀਸੇ ਦੇ ਚੌਂਹ ਛਿੱਲੜਾਂ ਦੇ ਨਹੀਂ, ਨਾਗਰਿਕਾਂ ਦੀ ਹੋਂਦ ਦੇ ਸਵਾਲ ਹਨ।

ਕੂੜ ਪ੍ਰਧਾਨ ਫਿਰਦਾ ਵੇਖ ਗੁਰੂ ਦੂਰ ਦੁਰਾਡੇ ਦੇਸ਼ਾਂ ਦੇਸ਼ਾਂਤਰਾਂ ‘ਚ ਉਦਾਸੀਆਂ ਕਰ ਹਨ੍ਹੇਰੇ ਮਿਟਾਉਂਦਾ, ਜੱਗ ਰੁਸ਼ਨਾਉਂਦਾ ਰਿਹਾ, ਫਿਰ ਕਰਤਾਰ ਦੀ ਧਰਤੀ ਵਾਹ ਕਿਰਸਾਣੀ ਕੀਤੀ।

ਅੱਜ ਗੁਰੂ ਦੇ ਜਾਇਆਂ ਗੁਰੂ ਦੇ ਪੁਰਬ ‘ਤੇ ਡਾਹਢਿਆਂ ਦੇ ਦਰਵਾਜੇ ਜਾ ਤੰਬੂ ਗੱਡੇ ਹਨ, ਹਨ੍ਹੇਰਗਰਦੀ ਦਾ ਫਸਤਾ ਵੱਢਣ ਦਾ ਪ੍ਰਣ ਕੀਤਾ ਹੈ। ਹਰੀਆਂ ਪੱਗਾਂ ਚੁੰਨੀਆਂ ਨੇ ਸਰਦ ਮੌਸਮ ‘ਚ ਮੁਹਾਜ਼ ਗਰਮ ਕੀਤਾ ਹੈ।

ਸੱਠਵਿਆਂ ਦੇ ਕਿਸੇ ਸਬਜ਼ ਇਨਕਲਾਬ ਨੇ ਇਸੇ ਸੁਰਖ ਮੁਹਾਜ਼ ’ਤੇ ਲਿਆ ਘੱਤਣਾ ਸੀ।

ਇਨ੍ਹਾਂ ਬੀਤੇ ਸਾਲਾਂ ਵਿੱਚ ਸਾਡੇ ਜੀਵਨ, ਸਮਾਜ ਅਤੇ ਸੰਸਾਰ ਵਿੱਚ ਆਈਆਂ ਤਬਦੀਲੀਆਂ ਬਾਰੇ ਸਕੂਲੀ ਬੱਚਿਆਂ ਦੇ ਲਘੂ-ਨਿਬੰਧਾਂ ਤੋਂ ਲੈ ਕੇ ਨੋਬੇਲ ਇਨਾਮਯਾਫ਼ਤਾ ਅਰਥਸ਼ਾਸਤਰੀਆਂ ਅਤੇ ਸਮਾਜਿਕ ਵਿਗਿਆਨੀਆਂ ਦੀਆਂ ਬੇਅੰਤ ਕਿਤਾਬਾਂ ਵਿਚ ਜਿਸ ਮਸ਼ੀਨੀ ਰਫ਼ਤਾਰ ਨਾਲ ਬਦਲਦੀਆਂ ਹਕੀਕਤਾਂ ਦਾ ਜ਼ਿਕਰ ਤੁਸਾਂ ਪੜ੍ਹਿਆ ਹੈ, ਆਉਣ ਵਾਲੇ ਸਮੇਂ ਵਿੱਚ ਇਸ ਤੋਂ ਵੀ ਵਧੇਰੇ ਤੇਜ਼ੀ ਨਾਲ ਸਾਡੀ ਆਰਥਿਕਤਾ, ਖੇਤੀ, ਵਪਾਰ, ਵਿਗਿਆਨ ਅਤੇ ਜੀਵਨਸ਼ੈਲੀ ਬਦਲਣ ਵਾਲੀ ਹੈ।

ਨਵੀਆਂ ਹਕੀਕਤਾਂ ਦੇ ਸਨਮੁੱਖ ਹੋਣ ਲਈ ਜ਼ਮੀਨ ਉੱਤੇ ਬਹੁਤ ਕੁਝ ਬਦਲ ਜਾਵੇਗਾ। ਵਾਤਾਵਰਨ ਤਬਦੀਲੀ ਦੇ ਮੱਦੇਨਜ਼ਰ ਵੀ ਵੱਡੇ ਬਦਲਾਓ ਆਉਣਗੇ। ਇਨ੍ਹਾਂ ਸਭ ਲਈ ਵੱਡੇ ਪੱਧਰ ’ਤੇ ਕਾਨੂੰਨਸਾਜ਼ੀ ਹੋਣੀ ਹੈ।

ਨਵੀਆਂ ਹਕੀਕਤਾਂ ਨਾਲ ਸਿੱਝਣ ਵਾਲੇ ਘਰ, ਮੁਹੱਲੇ, ਪਿੰਡ, ਸ਼ਹਿਰ ਕਿਹੋ ਜਿਹੇ ਹੋਣਗੇ, ਇਸ ਬਾਰੇ ਨਵੀਂਆਂ ਸਮਝਾਂ ਬਣ ਰਹੀਆਂ ਹਨ। ਭਵਿੱਖ ਵਿੱਚ ਇਹਨਾਂ ਬਦਲਾਵਾਂ ਦੇ ਮੱਦੇਨਜ਼ਰ ਮੁਲਕਾਂ ਦੇ ਆਪਸੀ ਰਿਸ਼ਤੇ ਇਨਕਲਾਬੀ ਅੱਜ ਤੇਜ਼ੀ ਨਾਲ ਬਦਲ ਰਹੇ ਹਨ।

ਜੇ ਸਾਊਦੀ ਅਰਬ ਦੇ ਇਜ਼ਰਾਈਲ ਨਾਲ ਹੱਥ ਮਿਲਾਉਣ ਬਾਰੇ ਜੁਆਰੀਆਂ ਨੇ ਜੂਆ ਖੇਡਣਾ ਸ਼ੁਰੂ ਕਰ ਦਿੱਤਾ ਹੈ ਤਾਂ ਤੁਸੀਂ ਕਿਸ ਹਕੀਕਤ ਨੂੰ ਹਤਮੀ ਸਮਝ ਰਹੇ ਹੋ, ਕਿਸ ਵਰਤਾਰੇ ਨੂੰ ਸਦੀਵੀ?

ਹਾਕਮਜੇ ਅੱਜ ਕੌਤਕ ਵਰਤ ਹੀ ਜਾਵੇ, ਸਿੰਘੂ ਬਾਰਡਰ ’ਤੇ ਆ ਕੇ ਕੋਈ ਹਿਰਦੇ-ਸਮਰਾਟ ਐੱਮਐੱਸਪੀ ਦੀ ਗਾਰੰਟੀ ਦਾ ਐਲਾਨ ਕਰ ਵੀ ਦੇਵੇ ਤਾਂ ਵੀ ਕੋਈ ਜਿੱਤ ਸਦੀਵੀ ਨਾ ਸਮਝਿਓ। ਇਹ ਮੁਸ਼ੱਕਤ ਅਸਲ ਵਿੱਚ ਆਉਣ ਵਾਲੇ ਘੋਲਾਂ ਵਿਚ ਆਪਣੀ ਹੋਂਦ ਨੂੰ ਬਣਾਈ ਰੱਖਣ ਦੀ ਲੜਾਈ ਹੈ ਤਾਂ ਜੋ ਜਿਵੇਂ ਜਿਵੇਂ ਨਵੀਆਂ ਭਵਿੱਖੀ ਹਕੀਕਤਾਂ ਨਾਲ ਸਿੱਝਣ ਲਈ ਕਾਨੂੰਨ ਬਣਨ, ਵਪਾਰ ਦੇ ਢੰਗ ਬਦਲਣ, ਮੰਡੀਆਂ ਦੀ ਬਣਤਰ ਬਦਲੇ, ਖੇਤੀ ਵਣਜ ਵਪਾਰ ਦੀ ਧਰਾਤਲ ਬਦਲੇ ਤਾਂ ਸਰਕਾਰਾਂ ਅਤੇ ਹਾਕਮਾਂ ਉੱਤੇ ਇਹ ਆਇਦ ਹੋਵੇ ਕਿ ਉਹ ਨਾਗਰਿਕਾਂ ਨੂੰ ਅਹਿਤਮਾਦ ਵਿਚ ਲੈਣ, ਉਨ੍ਹਾਂ ਨੂੰ ਅਕਲਸਾਜ਼ੀ ਵਿੱਚ ਹਿੱਸੇਦਾਰ ਬਣਾਉਣ।

ਹੱਲ-ਸਾਜ਼ੀ ਵਿੱਚ ਹਾਲੀ ਨੂੰ ਨਾਲ ਲੈ ਕੇ ਨਹੀਂ ਚੱਲੋਗੇ ਤਾਂ ਉਹ ਟਰੈਕਟਰ ’ਤੇ ਚੜ੍ਹ ਰਣਤੱਤੇ ’ਚ ਕੁੱਦਣ ਤੋਂ ਗੁਰੇਜ਼ ਨਹੀਂ ਕਰੇਗਾ।

ਵੈਸੇ ਇਹ ਨਗਾਰੇ ਸਿਰਫ਼ ਰਾਇਸੀਨਾ ਦੇ ਪਹਾੜ ਦੇ ਵਾਸੀਆਂ ਲਈ ਨਹੀਂ। ਬਾਕੀ ਅਦਾਰਿਆਂ ਨੂੰ ਵੀ ਕੰਨ ਹੋ ਜਾਣੇ ਚਾਹੀਦੇ ਹਨ। ਸਾਡੀਆਂ ਅਦਾਲਤਾਂ ਨੇ ਲੰਬੇ ਸਮੇਂ ਤੋਂ ਇਸ ਪਾਖੰਡ ਵਿੱਚ ਬੜਾ ਹਿੱਸਾ ਪਾਇਆ ਹੈ ਕਿ ਨਾਗਰਿਕਾਂ ਦੇ ਸਮੂਹ ਸੜਕਾਂ ’ਤੇ ਆਉਣ ਨਾਲ ਆਮ ਜ਼ਿੰਦਗੀ ਵਿੱਚ ਖ਼ਲਲ ਪੈ ਜਾਂਦਾ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਰੋਸ: ਮਸਲੇ ਦਾ ਹੱਲ ਕੀ ਹੈ?

ਜੇ ਕਾਨੂੰਨ ਆਪਣੀਆਂ ਅੱਖਾਂ ਤੋਂ ਹਕੂਮਤਾਂ ਦੀ ਬੰਨ੍ਹੀ ਪੱਟੀ ਹਟਾ ਕੇ ਵੇਖਦਾ ਤਾਂ ਉਹਨੂੰ ਦਿੱਸਦਾ ਕਿ ਜਦੋਂ ਆਮ ਜ਼ਿੰਦਗੀ ਵਿੱਚ ਹਾਕਮ ਖ਼ਲਲ ਪਾਉਂਦੇ ਹਨ, ਉਦੋਂ ਹੀ ਨਾਗਰਿਕ ਸੜਕਾਂ ’ਤੇ ਉਮੜਦੇ ਹਨ।

ਇਸ ਲੋਕ ਏਕਤਾ ਦਾ ਅੱਗੇ ਜਾਣਾ ਮੁਲਕ ਭਰ ਵਿੱਚ ਹੱਕੀ ਲੜਾਈਆਂ ਲਈ ਬਹੁਤ ਜ਼ਰੂਰੀ ਹੈ। ਘੱਟਗਿਣਤੀਆਂ, ਦਲਿਤਾਂ, ਔਰਤਾਂ, ਮਿਹਨਤਕਸ਼ਾਂ, ਫੈਕਟਰੀਆਂ ਕਾਰਖਾਨਿਆਂ ’ਚ ਕੰਮ ਕਰਦੇ ਕਿਰਤੀਆਂ, ਸਵਰਗ ਕਹਾਉਂਦੀ ਵਾਦੀ ਵਿੱਚ ਵਿਹੁ-ਚੱਕਰ ਵਿੱਚ ਕੁਚਲੇ ਜਾ ਰਹੇ ਨੌਜਵਾਨ ਦਿਲਾਂ ਨੂੰ ਦਿੱਲੀ ਦੇ ਬਾਰਡਰ ਤੋਂ ਸੈਨਤਾਂ ਮਿਲ ਰਹੀਆਂ ਹਨ।

ਗੁਰੂ-ਸੁਆਰੀ ਸੰਗਤ ਲੰਗਰ ਛਕ ਰਹੀ ਹੈ, ਯੁੱਧ ਕਰ ਰਹੀ ਹੈ, ਸੱਚ ਲਈ ਲੜ ਰਹੀ ਹੈ, ਹੱਕ ਲਈ ਲੜਨ ਵਾਲਿਆਂ ਲਈ ਨਵਾਂ ਨਿਸਾਬ ਘੜ ਰਹੀ ਹੈ।

ਨਗਾਰਿਆਂ ਦੇ ਡੱਗੇ ਕਿਸੇ ਰੂਸ ਚੀਨ ਤੋਂ ਨਹੀਂ ਸਿੱਖੇ, ਨਾਅਰੇ ਕਿਸੇ ਲੈਨਿਨਗ੍ਰਾਦ ਤੋਂ ਨਹੀਂ ਮੰਗੇ। ਜਿਨ੍ਹਾਂ ਬੰਦ ਬੰਦ ਕਟਵਾਏ, ਚਰਖੜੀਆਂ ’ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਤਿਨ੍ਹਾਂ ਦੀਆਂ ਸੰਤਾਨਾਂ ਨੇ ਹੱਕ ਦੇ ਡੰਕੇ ਆਣ ਵਜਾਏ ਹਨ। ਡਟੇ ਰਹੋ, ਸਹਿਜ ਵਿਚ ਰਹੋ, ਰੋਹ ਵਿਚ ਰਹੋ। ਕਰਤਾਰ ਭਲੀ ਕਰੇਗਾ।

(ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਜਾਣਦਾ ਸਮਝਦਾ ਹੈ ਕਿ ਘਰੋਂ ਜ਼ੁਲਮ-ਓ-ਸਿਤਮ ਨੂੰ ਨੱਥ ਪਾਉਣ ਟੁਰਿਆਂ ਲਈ ਵਸਲੋਂ ਉਰੇ ਮੁਕਾਮ ਨ ਕੋਈ, ਸੋ ਚਾਲ ਪਏ ਨਿਤ ਰਹਿੰਦੇ।)

ਇਹ ਵੀ ਪੜ੍ਹੋ : ਅਜੋਕੇ ਖੇਤੀ ਸੰਕਟ ਦਾ ਹੱਲ ਕੀ ਹੋ ਸਕਦਾ ਹੈ?

_____________________

ਦੇਖੋ ਵੀਡੀਓ:

 

ਧੰਨਵਾਦ ਸਹਿਤ : ਪੰਜਾਬੀ ਟ੍ਰਿਬਿਊਨ
ਐੱਸ ਪੀ ਸਿੰਘ

ਐੱਸ ਪੀ ਸਿੰਘ

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021 |