ਰਿਟਾਇਰਮੈਂਟ

ਹਰਪਾਲ ਸਿੰਘ ਪੰਨੂ

ਹਰਪਾਲ ਸਿੰਘ ਪੰਨੂ

ਰਿਟਾਇਰਮੈਂਟ ਕਿੱਸਾ ਰਚਣ ਦਾ ਕਾਰਨ: ਯਾਰਾਂ ਦੀ ਫੁਰਮਾਇਸ਼

ਥੋੜ੍ਹੇ ਜਿਹੇ ਹੀ ਮੁਲਾਜ਼ਮ ਅਜਿਹੇ ਦੇਖੇ ਜਿਨ੍ਹਾਂ ਵਾਸਤੇ ਰਿਟਾਇਰਮੈਂਟ ਮੌਤ ਵਾਂਗ ਸਾਹਮਣੇ ਨਹੀਂ ਆਈ। ਵਧੀਕ ਗਿਣਤੀ ਅਜਿਹੇ ਮਹਾਂਪੁਰਖਾਂ ਦੀ ਹੈ ਜਿਹੜੇ ਇਸ ਸਮੇਂ ਮਾਨਸਿਕ ਤਵਾਜ਼ਨ ਗੁਆ ਬੈਠਦੇ ਹਨ। ਜਿਥੇ ਨੌਕਰੀ ਕੀਤੀ ਉਸ ਦਫਤਰ ਵਿੱਚ ਜਾ ਬੈਠਦੇ ਹਨ ਪਰ ਕੋਈ ਆਖਾ ਨਹੀਂ ਮੰਨਦਾ, ਕਿਸੇ ਕੋਲ ਗੱਲ ਕਰਨ ਸੁਣਨ ਦੀ ਫੁਰਸਤ ਨਹੀਂ, ਦੁਖੀ ਹੋ ਕੇ ਘਰ ਆ ਜਾਂਦੇ ਹਨ ਤਾਂ ਘਰ ਵਾਲਿਆਂ ਲਈ ਮੁਸੀਬਤ ਬਣਦੇ ਹਨ।

ਤੁਰਦੇ ਤੁਰਦੇ ਧੁੱਪ ਵਿੱਚ ਰੁਕ ਜਾਂਦੇ ਹਨ ਹਨ, ਫਿਰ ਪਿਛੇ ਵੱਲ ਮੁੜਦੇ ਹਨ, ਕੋਈ ਚੀਜ਼ ਭੁੱਲ ਆਏ ਹਨ ਇਸ ਕਰਕੇ ਨਹੀਂ, ਸਗੋਂ ਕੁਝ ਵੀ ਯਾਦ ਨਹੀਂ ਰਿਹਾ, ਇਸ ਕਰਕੇ ਪਰਤਦੇ ਹਨ। ਜਿਧਰ ਜਾ ਰਹੇ ਹਨ, ਪਤਾ ਨਹੀਂ ਲੱਗਦਾ ਕਿਉਂ ਜਾ ਰਹੇ ਹਨ।

ਰਿਟਾਇਰਮੈਂਟਇਨਾਂ ਦੀ ਹਾਲਤ ਐਨ ਉਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਅਚਾਨਕ, ਮਾਂ, ਬੱਚੇ ਤੋਂ ਦੁਧ ਛੁਡਾ ਲਵੇ। ਬੱਚਾ ਬੌਂਦਲ ਜਾਂਦਾ ਹੈ, ਉਸ ਨੂੰ ਪਤਾ ਨਹੀਂ ਲਗਦਾ ਉਸ ਤੋਂ ਕੀ ਪਾਪ ਹੋ ਗਿਆ। ਉਹ ਕਦੀ ਚੁਗਾਠ ਨਾਲ ਲੱਗਾ ਗਲੀ ਵਲ ਦੇਖਦਾ ਰਹਿੰਦਾ ਹੈ, ਕਦੀ ਰੋ ਪੈਂਦਾ ਹੈ ਕਦੀ ਬਿਨਾ ਕਾਰਨ ਹੱਸ ਪੈਂਦਾ ਹੈ।

ਇਹ ਤਾਂ ਬੱਚੇ ਦੀ ਹਾਲਤ ਹੋਈ, ਬੁੱਢੇ ਦੀ ਹਾਲਤ ਵੀ ਰਿਟਾਇਰਮੈਂਟ ਵੇਲੇ ਅਜਿਹੀ ਕਿਉਂ ਹੋ ਜਾਂਦੀ ਹੈ? ਇਹ ਸਵਾਲ ਕੱਲ੍ਹ ਨਾਗਸੈਨ ਨੂੰ ਪੁੱਛਿਆ।

ਨਾਗਸੈਨ ਨੇ ਦੱਸਿਆ- ਬਹੁਤ ਸਾਰੇ ਅਜਿਹੇ ਸਰਕਾਰੀ ਡਾਕਟਰ ਦੇਖੋਗੇ ਜਿਹੜੇ ਆਪਣੇ ਕਿੱਤੇ ਵਿੱਚ ਨਿਪੁੰਨ ਹਨ। ਉਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਪ੍ਰਾਈਵੇਟ ਪ੍ਰੈਕਟਿਸ ਕਰਨ, ਪਰ ਅਜਿਹੀ ਆਗਿਆ ਨਹੀਂ।

ਉਨ੍ਹਾਂ ਦੀ ਇੱਛਾ ਅਸਤੀਫਾ ਦੇ ਕੇ ਪ੍ਰੈਕਟਿਸ ਕਰਨ ਦੀ ਨਹੀਂ ਹੁੰਦੀ, ਚਾਹੁੰਦੇ ਹਨ ਕਿ ਰਿਟਾਇਰਮੈਂਟ ਤੱਕ ਦੇ ਪੈਨਸ਼ਨ ਆਦਿਕ ਲਾਭ ਲੈਕੇ ਫਿਰ ਆਪਣਾ ਕੰਮ ਕਰਨ। ਉਨ੍ਹਾਂ ਦੀ ਇੱਛਾ ਜਲਦੀ ਰਿਟਾਇਰ ਹੋਣ ਦੀ ਹੁੰਦੀ ਹੈ ਤੇ ਜਿਥੇ ਅਜਿਹੀ ਸੁਵਿਧਾ ਹੋਵੇ ਕਿ ਵਲੰਟਰੀ ਰਿਟਾਇਰਮੈਂਟ ਮਿਲ ਸਕੇ ਉਹ ਰਿਟਾਇਰਮੈਂਟ ਲੈ ਲੈਂਦੇ ਹਨ।

ਪਰ ਨਾਲਾਇਕ ਬੰਦਾ ਚਾਹੇਗਾ ਕਿ ਰਿਟਾਇਰਮੈਂਟ ਦੀ ਉਮਰ ਹੱਦ ਸੱਠ ਦੀ ਥਾਂ ਪੈਂਹਠ ਸਾਲ ਹੋ ਜਾਵੇ। ਸੱਤਰ ਸਾਲ ਹੋ ਜਾਵੇ ਫਿਰ ਤਾਂ ਕਹਿਣੇ ਹੀ ਕੀ। ਨਾਲਾਇਕ ਬੱਚਾ ਸਾਰੀ ਉਮਰ ਲਈ ਸਰਕਾਰੀ ਚੁੰਘਣੀ ਚਾਹੇਗਾ।

ਬਾਪੂ ਜੀ ਮੈਨੂੰ ਸਕੂਲ ਵਿੱਚ ਦਾਖਣ ਕਰਵਾਉਣ ਵਾਸਤੇ ਲੈ ਗਏ। ਮਾਸਟਰ ਜੀ ਨੇ ਨਾਮ ਪੁੱਛਿਆ, ਉਮਰ ਪੁੱਛੀ। ਬਾਪੂ ਜੀ ਨੇ ਕਿਹਾ- ਦੇਖ ਲੋ ਤੁਸੀਂ ਆਪੇ। ਸੱਤ ਕੁ
ਸਾਲ ਦਾ ਹੋਣੈ ਇਹ।

ਮਾਸਟਰ ਜੀ ਨੇ ਕਿਹਾ- ਸੱਤ ਸਾਲ ਦਾ ਕਿਥੇ ਐ ਇਹ ਮਸਾਂ ਪੰਜ ਸਾਲ ਦਾ ਹੋਣੈ। ਦਿਸਦਾ ਨੀਂ? ਨਿਕਾ ਜਿਹਾ ਤਾਂ ਹੈ।

ਬਾਪੂ ਜੀ ਨੇ ਕਿਹਾ- ਤਾਂ ਫੇਰ ਪੰਜ ਸਾਲ ਦਾ ਹੋਊਗਾ। ਜੀ ਸਾਨੂੰ ਅਨਪੜ੍ਹਾਂ ਨੂੰ ਕੀ ਪਤਾ।

ਮਾਸਟਰ ਜੀ ਨੇ ਮੈਨੂੰ ਕਿਹਾ- ਮੈਂ ਤੇਰਾ ਬਹੁਤ ਵੱਡਾ ਫਾਇਦਾ ਕਰ ਦਿਤੈ ਮੁੰਡਿਆ। ਜਦੋਂ ਤੂੰ ਅਫਸਰ ਬਣਕੇ ਪੈਨਸ਼ਨ ਲਵੇਂਗਾ ਨਾ, ਉਦੋਂ ਮੈਨੂੰ ਯਾਦ ਕਰੇਂਗਾ ਕਿ ਬਾਪੂ ਨੇ ਨੁਕਸਾਨ ਕਰਵਾ ਦੇਣਾ ਸੀ, ਮਾਸਟਰ ਨੇ ਬਚਾ ਲਿਆ। ਘਰ ਆ ਕੇ ਖੂਬ ਹੱਸੇ।

ਅੱਵਲ ਤਾਂ ਮੈਨੂੰ ਪੜ੍ਹਨਾ ਆਏਗਾ ਹੀ ਨਹੀਂ। ਚਿਠੀ ਲਿਖਣੀ ਪੜ੍ਹਨੀ ਆ ਜਾਵੇ ਬਸ ਹੋਰ ਕੀ ਚਾਹੀਦੈ? ਵਿਦਿਆ ਕਰਮਾਂ ਵਾਲਿਆਂ ਦੇ ਨਸੀਬਾਂ ਵਿੱਚ ਹੋਇਆ ਕਰਦੀ ਹੈ। ਸਾਡੇ ਗਰੀਬਾਂ ਦੇ ਕਰਮ ਕਿਥੇ? ਚਲੋ ਮੰਨ ਲਉ, ਪੜ੍ਹ ਲਿਖ ਵੀ ਗਏ। ਫੇਰ ਨੌਕਰੀ ਧਰੀ ਪਈ ਐ? ਇਹਨਾਂ ਮਾਸਟਰਾਂ ਨੂੰ ਤੇ ਸਾਰੇ ਵਡੇਰਿਆਂ ਨੂੰ ਬਸ ਅਸੀਸਾਂ ਜਿਹੀਆਂ ਦੇਣ ਦੀ ਆਦਤ ਪਈ ਹੋਈ ਹੁੰਦੀ ਹੈ। ਕੁਝ ਨਾ ਕੁਝ ਕਹਿਣਾ ਤਾਂ ਹੁੰਦਾ ਈ ਐ, ਚਲੋ ਅਸੀਸ ਹੀ ਸਹੀ।

ਮੇਰੇ ਇਹ ਮਾਸਟਰ ਜੀ ਅਜੇ ਚੰਗੀ ਸਿਹਤ ਵਿੱਚ ਹਨ। ਜਦੋਂ ਮਿਲਦੇ ਹਾਂ, ਇਹ ਗੱਲ ਯਾਦ ਕਰਕੇ ਦੋਵੇਂ ਖੂਬ ਹੱਸਦੇ ਹਾਂ।

ਰਿਟਾਇਰਮੈਂਟਚਲੋ ਆਪਣੇ ਕਿੱਤੇ, ਆਪਣੇ ਭਾਈਚਾਰੇ ਦੀ ਗੱਲ ਕਰੀਏ। ਸਾਡੇ ਵਿਭਾਗ ਵਿੱਚ ਬੰਗਾਲ ਤੋਂ ਆਈ ਪ੍ਰੋਫੈਸਰ ਭਾਸਵਤੀ ਭੱਟਾਚਾਰੀਆਂ ਬੜੀ ਹੱਸਮੁਖ ਮੈਡਮ ਸੀ।

ਗੱਲਾਂ ਕਰਦਿਆਂ ਇਕ ਦਿਨ ਮੈਂ ਕਿਹਾ- ਕਈ ਅਧਿਆਪਕ ਅਜਿਹੇ ਦੇਖੇ ਹਨ, ਜੇ ਕਿਤੇ ਹੁਣ ਨੌਕਰੀ ਲੈਣੀ ਪੈ ਜਾਵੇ, ਉਨ੍ਹਾਂ ਨੂੰ ਕੋਈ ਕਲਰਕ ਵੀ ਨਾ ਰੱਖੇ।

ਉਹ ਬੋਲੀ- ਇਸੀ ਲੀਏ ਤੋਂ ਪ੍ਰੋਫੈਸਰੀ ਕਰਨੀ ਪੜ ਰਹੀ ਹੈ, ਅਗਰ ਕਹੀਂ ਕਲਰਕ ਲਗ ਸਕਤੇ ਤੋ ਜਰੂਰ ਲਗ ਜਾਤੇ। ਕਿਉਂਕਿ ਔਰ ਕਹੀਂ ਨੌਕਰੀ ਮਿਲੇਗੀ ਨਹੀਂ, ਸੋ ਯਹੀ ਠੀਕ ਹੈ।

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਕਿ ਅਧਿਆਪਕਾਂ ਦੀ ਉਮਰ ਹੱਦ ਸੱਠ ਤੋਂ ਪੈਂਹਠ ਸਾਲ ਕਰ ਦਿੱਤੀ ਜਾਵੇ।

ਪੰਜਾਬੀ ਯੂਨੀਵਰਸਿਟੀ ਆਪਣੇ ਤੌਰ ਤੇ ਫੈਸਲਾ ਕਰ ਚੁਕੀ ਹੈ ਕਿ ਕਿ 30 ਜੂਨ ਅਤੇ 31 ਦਸੰਬਰ, ਸਾਲ ਵਿੱਚ ਕੇਵਲ ਦੋ ਵਾਰ ਅਧਿਆਪਕਾਂ ਦੀ ਰਿਟਾਇਰਮੈਂਟ ਹੋਇਆ ਕਰੇਗੀ ਤਾਂ ਕਿ ਕਲਾਸਾਂ ਦਾ ਨੁਕਸਾਨ ਨਾ ਹੋਵੇ। ਸੱਠ ਸਾਲ ਤੋਂ ਬਾਦ ਖੋਜ ਦਾ ਕੰਮ ਕਰਨ ਲਈ ਦੋ ਸਾਲ ਹੋਰ ਵੀ ਦਿਤੇ ਜਾਂਦੇ ਹਨ। ਇਸ ਨਾਲ ਸਬਰ ਨਹੀਂ ਆਉਂਦਾ।

ਰਿਟਾਇਰਮੈਂਟ

ਆਪਣੇ ਆਲੇ ਦੁਆਲੇ ਮੈਂ ਅਜਿਹੇ ਅਧਿਆਪਕ ਦੇਖ ਰਿਹਾ ਹਾਂ ਜਿਨ੍ਹਾਂ ਨੇ ਸਾਰੀ ਉਮਰ ਧਰਮ, ਗੁਰਬਾਣੀ, ਜੀਵਨ ਮੁਕਤੀ ਉਪਰ ਕੰਮ ਕੀਤਾ, ਮਾਇਆ ਤੋਂ ਮੁਕਤ ਰਹਿਣ ਦੇ ਉਪਦੇਸ਼ ਦਿਤੇ, ਦੇਖਣ ਨੂੰ ਪੂਰੇ ਧੂਪੀਏ ਜਾਪੀਏ ਲਗਦੇ ਹਨ, ਉਮਰ 65 ਸਾਲ ਕਰਵਾਉਣ ਵਾਸਤੇ ਉਹ ਅਦਾਲਤਾਂ ਦੇ ਚੱਕਰ ਲਾ ਰਹੇ ਹਨ, ਵਕੀਲਾਂ ਕੋਲ ਮੁਕੱਦਮਾ ਦਾਇਰ ਕਰਨ ਲਈ ਸਾਹੋ ਸਾਹ ਹੋਏ ਪਏ ਹਨ।

ਉਨਾਂ ਦੀ ਇਹ ਹਾਲਤ ਦੇਖਦਿਆਂ ਮੇਰੇ ਮਨ ਵਿੱਚ ਆਉਂਦਾ ਹੈ ਕਿ ਇਸ ਹਿਸਾਬ ਤਾਂ ਇਨਾਂ ਨੇ ਚੋਲਾ ਛੱਡਣੋ ਵੀ ਮੁਨਕਿਰ ਹੋ ਜਾਣਾ ਹੈ। ਜਦੋਂ ਜਮਦੂਤ ਆਇਆ ਇਹ ਹਾਈਕੋਰਟ ਦਾ ਸਟੇਅ ਆਰਡਰ ਉਸ ਦੇ ਹੱਥ ਫੜਾ ਦੇਣਗੇ।

ਮੋਹਨ ਸਿੰਘ ਸੰਧੂ ਅੰਗਰੇਜ਼ੀ ਦਾ ਪ੍ਰੋਫੈਸਰ ਹੁੰਦਾ ਸੀ। ਕਿਹਾ ਕਰਦਾ- ਰਿਟਾਇਰ ਹੋਇਆ ਪ੍ਰੋਫੈਸਰ ਮੈਨੂੰ ਸਬਜੀ ਮੰਡੀ ਦਾ ਸਾਨ੍ਹ ਲਗਦਾ ਹੁੰਦੈ। ਕਦੀ ਏਸ ਰੇਹੜੀ ਤੇ ਬੁਰਕ ਮਾਰ ਲਿਆ, ਫਿਰ ਅਗਲੀ ਤੇ ਚਲਾ ਗਿਆ। ਜੇ ਦੁਕਾਨਦਾਰ ਤੱਕੜੀ ਦੀ ਡੰਡੀ ਨੱਕ ਤੇ ਮਾਰ ਦੇਵੇ ਤਾਂ ਵੀ ਬੁਰਾ ਨਹੀਂ ਮਨਾਏਗਾ, ਰਤਾ ਕੰਨ ਹਲਾਏਗਾ, ਪੁਛ
ਘੁਮਾਏਗਾ, ਅਗਲੀ ਰੇਹੜੀ ਕੋਲ ਜਾ ਖਲੋਏਗਾ।

ਲੰਘੇ ਜਾਂਦੇ ਦੋਸਤ ਨੇ ਇੱਕ ਪ੍ਰੋਫੈਸਰ ਨੂੰ ਪੁੱਛ ਲਿਆ- ਪਤਾ ਲੱਗੈ ਤੁਸੀਂ ਪੈਨਸ਼ਨ ਲੈ ਲਈ?

ਪ੍ਰੋਫੈਸਰ ਨੇ ਕਿਹਾ- ਪੈਨਸ਼ਨ ਤਾਂ ਸਾਰੀ ਉਮਰ ਲਈ ਹੈ। ਹੁਣ ਕੰਮ ਕਰਨ ਦਾ ਮਨ ਬਣਾ ਰਿਹਾਂ।

ਇਟਾਲੀਅਨ ਲੇਖਕ ਕੁਲੌਦੀ ਦਾ ਨਾਵਲ ਪਿਨਾਕੀਓ ਜਿਸ ਨੇ ਹੁਣ ਤਕ ਨਹੀਂ ਪੜ੍ਹਿਆ ਜਰੂਰ ਪੜ੍ਹੇ। ਲਿਖਿਆ ਤਾਂ ਉਸਨੇ ਬੱਚਿਆਂ ਲਈ ਸੀ ਪਰ ਵੱਡਿਆਂ ਦੇ ਵੀ ਕੰਮ ਦੀ ਚੀਜ਼ ਹੈ।

ਰਿਟਾਇਰਮੈਂਟ ਸਕੂਲੀਏ ਮੁੰਡੇ ਪਿਨਾਕੀਓ ਨੂੰ ਗ੍ਰਿਫਤਾਰ ਕਰਨ ਵਾਸਤੇ ਹੌਲਦਾਰ ਨੇ ਪੁਲਸ ਦਾ ਕੁੱਤਾ ਉਸ ਮਗਰ ਦੌੜਾ ਦਿਤਾ। ਪਿਨਾਕੀਓ ਦੂਰ ਤੱਕ ਤੇਜ਼ ਦੌੜਦਾ ਰਿਹਾ, ਅੱਗੇ ਸਮੁੰਦਰ ਆ ਗਿਆ, ਉਸਨੇ ਸਮੁੰਦਰ ਵਿੱਚ ਛਾਲ ਲਾ ਦਿਤੀ। ਜੋਸ਼ ਵਿੱਚ ਆਏ ਕੁੱਤੇ ਨੇ ਵੀ ਮਗਰੇ ਛਾਲ ਮਾਰ ਦਿੱਤੀ। ਕੁੱਤਾ ਪਿਨਾਕੀਉ ਵਾਂਗ ਵਧੀਆ ਤੈਰਾਕ ਨਾ ਹੋਣ ਕਰਕੇ ਡੁੱਬਣ ਲੱਗਾ ਤਾਂ ਪਿਨਾਕੀਓ ਅਗੇ ਬਚਾਉਣ ਦੀਆਂ ਮਿੰਨਤਾਂ ਕਰਨ ਲੱਗਾ।

ਪਿਨਾਕੀਓ ਨੇ ਹੱਸਦਿਆਂ ਕਿਹਾ- ਮੈਨੂੰ ਵੱਢਣ ਲੱਗਾ ਸੀ ਤੂੰ ਤਾਂ। ਤੈਨੂੰ ਪਤਾ ਈ ਨੀ ਕਿ ਮੈਂ ਬੇਕਸੂਰ ਆਂ। ਕੁੱਤੇ ਨੇ ਕਿਹਾ- ਪਹਿਲਾਂ ਬਾਹਰ ਤਾਂ ਕੱਢ ਮੈਨੂੰ। ਫੇਰ ਦੱਸਾਂਗਾ। ਪਿਨਾਕੀਉ ਨੇ ਤਰਸ ਖਾ ਕੇ ਕੁੱਤਾ ਬਾਹਰ ਕੱਢ ਲਿਆਂਦਾ।

ਕੁੱਤੇ ਨੇ ਕਿਹਾ- ਤੂੰ ਮੇਰੇ ਘਰ ਆ ਕੇ ਦੇਖੀਂ। ਠਾਣੇ ਵਿਚੋਂ ਛੁਟੀ ਮਿਲਣ ਸਾਰ ਮੈਂ ਗਲੀ ਦੇ ਬੱਚਿਆਂ ਨਾਲ ਖੇਡਿਆਂ ਕਰਦਾਂ। ਕੋਈ ਮੇਰੇ ਕੰਨ ਪੁਟਦੈ, ਕੋਈ ਪੂਛ ਖਿਚਦੈ, ਕੋਈ ਮੇਰੀ ਪਿਠ ਤੇ ਸਵਾਰ ਹੋ ਜਾਂਦੈ। ਮੈਨੂੰ ਬੱਚੇ ਚੰਗੇ ਲਗਦੇ ਨੇ।

ਪਿਨਾਕੀਓ ਨੇ ਪੁੱਛਿਆ- ਪਰ ਮੈਂ ਤੇਰਾ ਕੀ ਵਿਗਾੜਿਆ ਸੀ ਉਏ? ਮੇਨੂੰ ਵੱਢਣ ਕਿਉਂ ਲੱਗਾ ਸੀ ਤੂੰ?

ਕੁੱਤੇ ਨੇ ਕਿਹਾ- ਮੇਰੀ ਰਿਟਾਇਰਮੈਂਟ ਵਿੱਚ ਬਸ ਦੋ ਮਹੀਨੇ ਰਹਿੰਦੇ ਨੇ। ਜੇ ਹੌਲਦਾਰ ਦਾ ਹੁਕਮ ਨਾ ਮੰਨਦਾ, ਫੇਰ ਉਹਨੇ ਮੇਰੀ ਪੈਨਸ਼ਨ ਬੰਦ ਕਰਵਾ ਦੇਣੀ ਸੀ। ਮੈਂ ਆਪਣੇ ਕਤੂਰਿਆਂ ਨੂੰ ਕੀ ਖੁਵਾਉਂਦਾ ਫੇਰ? ਹੁਣ ਤੂੰ ਨੱਠ। ਹੌਲਦਾਰ ਵੀ ਭੱਜਿਆ ਆਉਂਦਾ ਹੋਣੈ। ਜੇ ਗੱਲਾਂ ਕਰਦਿਆਂ ਦੇਖ ਲਿਆ, ਆਪਾਂ ਦੋਵਾਂ ਨੂੰ ਕੁੱਟੇਗਾ।

hospital wardਰਜਨੀਸ਼ ਨੇ ਕਿਹਾ ਸੀ- ਸਾਰੀ ਦੁਨੀਆਂ ਮੈਨੂੰ ਬਿਮਾਰਾਂ ਦਾ ਹਸਪਤਾਲ ਲਗਦੀ ਹੈ। ਹਸਪਤਾਲ ਵੀ ਏਸ ਤਰ੍ਹਾਂ ਦਾ ਜਿਥੇ ਮਰੀਜ਼ ਬਹੁਤੇ ਨੇ ਤੇ ਮੰਜੇ ਥੋੜ੍ਹੇ। ਫਰਸ਼ ਤੇ ਪਏ ਮਰੀਜ਼ ਉਡੀਕੀ ਜਾਂਦੇ ਨੇ ਕਿ ਬੈੱਡ ਉਪਰਲਾ ਮਰੀਜ਼ ਮਰੇ ਤਾਂ ਮੰਜਾ ਮਿਲੇ।

ਜਦੋਂ ਬੈੱਡ ਵਾਲਾ ਕੋਈ ਮਰੀਜ਼ ਮਰਦਾ ਹੈ ਤਾਂ ਹੇਠਾਂ ਲੇਟੇ ਮਰੀਜ਼ ਆਪਸ ਵਿੱਚ ਲੜ ਪੈਂਦੇ ਨੇ, ਹਰੇਕ ਖਾਲੀ ਮੰਜੇ ਉਪਰ ਆਪਣਾ ਹੱਕ ਜਮਾਉਂਦਾ ਹੈ। ਸਭ ਨੂੰ ਪਤਾ ਹੈ ਮਰਨਾ ਹੈ ਪਰ ਹਰੇਕ ਮੰਜੇ ਉਪਰ ਮਰਨ ਦਾ ਇਛੁਕ ਹੈ। ਬਿਮਾਰੀ ਨਾਲ ਮਰਨ ਦੀ ਥਾਂ ਮੰਜੇ ਵਾਸਤੇ ਲੜਾਈ ਕਰਨ ਕਰਕੇ ਬਹੁਤੇ ਮਰੀਜ਼ ਮਰਦੇ ਦੇਖੇ.

ਅਨੰਦਪੁਰ, ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਚਾਰ ਬੰਦੇ ਅਰਥੀ ਚੁੱਕੀ ਲਈ ਜਾਂਦੇ ਦੇਖੇ। ਪੁੱਛਿਆ- ਕਿਸਦੀ ਮ੍ਰਿਤੂ ਹੋ ਗਈ?

ਦੱਸਿਆ- ਜੀ ਗੇਂਦਾ ਰਾਮ ਦੀ। ਉੱਧਰ ਰਹਿੰਦਾ ਸੀ। ਮਹਾਰਾਜ ਨੇ ਪੁਛਿਆ- ਦੀਵਾਨ ਵਿਚ ਆਇਆ ਦੇਖਿਆ ਨਹੀਂ ਕਦੀ। ਦੱਸਿਆ- ਜੀ ਕਿਹਾ ਕਰਦਾ ਸੀ ਗੁਰੂ ਜੀ ਦੇ ਲਾਗੇ ਗਏ ਤਾਂ ਮੁਗਲ ਮਾਰ ਦੇਣਗੇ।

ਮਹਾਰਾਜ ਹੱਸ ਪਏ, ਫੁਰਮਾਇਆ- ਏਨਾ ਸਿਆਣਾ ਸੀ ਫਿਰ ਇਸਦੇ ਟਿਕਾਣੇ ਦਾ ਸਿਰਨਾਵਾਂ ਜਮਰਾਜ ਨੂੰ ਕੌਣ ਦੱਸ ਆਇਆ?

 

——————–

ਦੇਖੋ ਵੀਡਿਓ:

ਹਰਪਾਲ ਸਿੰਘ ਪੰਨੂ

ਹਰਪਾਲ ਸਿੰਘ ਪੰਨੂ

harpalsinghpannu@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021