ਮਿਲਖਾ ਦੀ ਮਿਲਖ — ਨਾਮੀ ਤੇ ਗੁਮਨਾਮੀ ਹੀਰਿਆਂ ਨੂੰ ਅੱਥਰੂਆਂ ਭਰੀ ਸਲਾਮ!

ਅਵਤਾਰ ਸਿੰਘ

ਅਵਤਾਰ ਸਿੰਘ

ਮਿਲਖਾ ਸਿੰਘ ਦੀ ਜ਼ਿੰਦਗੀ ਵੀ ਵੇਦਨਾ, ਸੰਵੇਦਨਾ, ਯਾਤਨਾ, ਮੁਸ਼ੱਕਤ ਅਤੇ ਮੁਹੱਬਤ ਦੀ ਯੱਕਮੁਸ਼ਤ ਮਿਸਾਲ ਸੀ।

ਮੈਂ ਆਪਣੇ ਬਚਪਨ ਵਿੱਚ ਉਹ ਸਾਰੀਆਂ ਖੇਡਾਂ ਖੇਡੀਆਂ, ਜਿਹੜੀਆਂ ਪੇਂਡੂ ਨਿਆਣੇ ਖੇਡਦੇ ਹਨ। ਖਿੱਦੋ ਖੂੰਡੀ, ਘੁੱਥੇ ਲੂਣ ਤੇਲ, ਲੁਕਣ ਮੀਟੀ, ਛੂਹਣ ਛੁਆਈ, ਪਿੱਠੂ ਕੈਮ, ਪੀੜੀ, ਚੋਂਡਾ, ਬੱਚੇ ਕੱਢਣ, ਨੱਕਾ ਪੂਰ, ਕੋਟਲਾ ਛਪਾਕੀ, ਖੋਹ ਖੋਹ, ਕੱਦੂ ਪੇਠੇ, ਕੌਂ ਬਿੱਲੀ, ਰੋੜੇ ਅਤੇ ਪੀਚੋ ਰਾਣੀ ਬੜੀ ਖੇਡੀ।

ਸਕੂਲ ਵਿੱਚ ਨਾ ਹੋਇਆਂ ਨਾਲ਼ ਦਾ ਫੁੱਟਬਾਲ, ਦੌੜ ਅਤੇ ਨਾਮ ਧਰੀਕ ਕਬੱਡੀ ਖੇਡੀ। ਸਕੂਲ ਦੇ ਨਿਆਣਿਆਂ ਨਾਲ਼ ਨਵੇਂਸ਼ਹਿਰ ਆਪਣੇ ਸਕੂਲ ਦੇ ਵਾਲੀਬਾਲ, ਫੁੱਟਬਾਲ ਤੇ ਕਬੱਡੀ ਦੇ ਮੈਚ ਦੇਖਣ ਜਾਂਦਾ ਰਿਹਾ। ਪਰ ਮੇਰੇ ਅੰਦਰ ਸਪੋਰਟਸ ਦਾ ਰੰਚਕ ਮਾਤਰ ਵੀ ਸ਼ੌਂਕ ਪੈਦਾ ਨਾ ਹੋ ਸਕਿਆ।

ਇਕ ਇੰਟਰਵਿਊ ਵਿੱਚ ਮੈਨੂੰ ਪੁੱਛਿਆ ਗਿਆ ਕਿ ਅਗਲੀ ਓਲੰਪਿਕ ਕਿਥੇ ਹੋਣੀ ਹੈ ਤਾਂ ਮੈਨੂੰ ਪਤਾ ਨਹੀਂ ਸੀ। ਫਿਰ ਪੁੱਛਿਆ ਕਿ ਪਿਛਲੀ ਓਲੰਪਿਕ ਕਿਥੇ ਹੋਈ ਸੀ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ। ਇੰਟਰਵਿਊ ਲੈਣ ਵਾਲ਼ੇ ਜ਼ੋਰ ਦੀ ਠਹਾਕਾ ਮਾਰ ਕੇ ਹੱਸ ਪਏ ਸਨ। ਪਰ ਮੈਂ ਰੱਤੀ ਭਰ ਵੀ ਸ਼ਰਮਿੰਦਾ ਨਹੀਂ ਸੀ ਹੋਇਆ ਕਿ ਮੈਨੂੰ ਸਪੋਰਟਸ ਦਾ ਊੜਾ ਐੜਾ ਵੀ ਨਹੀਂ ਪਤਾ।

________________________________________

ਮੈਂ ਸਮਝਦਾ ਹਾਂ ਕਿ ਬੰਦੇ ਨੇ ਅਸਲ ਅਫ਼ਸੋਸ ਆਪਣੇ ਆਪ ਨਾਲ਼ ਹੀ ਕਰਨਾ ਹੁੰਦਾ ਹੈ। ਬਾਹਰੀ ਅਫ਼ਸੋਸ ਤਾਂ ਨਿਰਾ ਡਰਾਮਾ ਹੁੰਦਾ ਹੈ ਤੇ ਇਹ ਡਰਾਮਾ ਉਹ ਲੋਕ ਜ਼ਿਆਦਾ ਅਸਰਦਾਇਕ ਢੰਗ ਨਾਲ਼ ਕਰਦੇ ਹਨ, ਜਿਨ੍ਹਾਂ ਦਾ ਤੁਰ ਗਏ ਨਾਲ਼ ਕੋਈ ਭਾਵਕ ਰਿਸ਼ਤਾ ਨਹੀਂ ਹੁੰਦਾ।
________________________________________

ਪ੍ਰੋ ਹਰਪਾਲ ਸਿੰਘ ਸਟੈਫੀਗ੍ਰਾਫ ‘ਤੇ ਫ਼ਿਦਾ ਹੋਏ ਰਹਿੰਦੇ ਤੇ ਅਕਸਰ ਵਿੰਬਲਡਨ ਦੀਆਂ ਗੱਲਾਂ ਕਰਦੇ। ਕੋਈ ਰੋਨਾਲ਼ਡੋ, ਕੋਈ ਮੈਰਾਡੋਨਾ, ਕੋਈ ਮਾਈਕਲ ਜੌਰਡਨ ਤੇ ਕੋਈ ਸਚਿਨ ਤੇਂਦੂਲਕਰ ਦਾ ਦੀਵਾਨਾ ਹੋਇਆ ਰਹਿੰਦਾ। ਸ਼ਾਮ ਸਿੰਘ ਹਾਕੀ ਵਾਲ਼ੀ ਸਰਬਜੀਤ ਦਾ ਨਾਂ ਜਪਦਾ ਤੇ ਕੁਲਜੀਤ ਸਾਰਾ ਸਾਲ ਸ਼ਾਰਜਾ ਸ਼ਾਰਜਾ ਕਰਦਾ ਰਹਿੰਦਾ। ਜਗਦੀਸ਼ ਹਾਕੀ ਦਾ ਤਕੜਾ ਖੇਡਾਰੀ ਹੋਣ ਦੇ ਬਾਵਜੂਦ ਸਪੋਰਟਸ ਦੀ ਕਦੇ ਹੀ ਗੱਲ ਕਰਦਾ; ਜਦ ਕਰਦਾ ਤਾਂ ਬੜੀ ਹੀ ਸਿੱਕੇਬੰਦ ਗੱਲ ਕਰਦਾ। ਪਰ ਮੈਨੂੰ ਕਿਸੇ ਦਾ ਵੀ ਕੁਝ ਪਤਾ ਨਹੀਂ ਸੀ ਹੁੰਦਾ ਤੇ ਨਾ ਹੀ ਨਾ ਪਤਾ ਹੋਣ ਦੀ ਕੋਈ ਨਮੋਸ਼ੀ ਸੀ।

ਰਾਮੂੰ ਦੇ ਚੱਕ ਵਾਲ਼ੇ ਮੇਰੇ ਜੀਜਾ ਜੀ, ਤਾਰਾ ਸਿੰਘ ਮਿਲ਼ਟਰੀ ਵਿੱਚ ਹਾਕੀ ਦੇ ਖੇਡਾਰੀ ਸਨ। ਮੇਰੀ ਭੈਣ ਦੇ ਘਰੇ ਉਨ੍ਹਾਂ ਦੀ ਟੀਮ ਦੀਆਂ ਦਰਜਣਾ ਫੋਟੋਆਂ ਸਨ ਤੇ ਦਰਜਣਾ ਹੀ ਕੱਪ ਅਤੇ ਟ੍ਰੌਫੀਆਂ ਹੁੰਦੀਆਂ ਸਨ। ਉਨ੍ਹਾਂ ਨੇ ਮੈਨੂੰ ਕਾਲਜ ਪੜ੍ਹਦੇ ਨੂੰ ਮਿਲ਼ਟਰੀ ਦੀ ਹਾਕੀ ਅਤੇ ਬਾਲ ਲਿਆ ਕੇ ਦਿੱਤੀ ਤੇ ਮੈਨੂੰ ਡਰਿਵਲਿੰਗ ਦੀ ਸੰਖੇਪ ਜਹੀ ਕੋਚਿੰਗ ਦਿੱਤੀ। ਮੈਂ ਕਈ ਸਾਲ ਉਸ ਹਾਕੀ ਨਾਲ਼ ਬਾਲ ਨੂੰ ਪੱਕੀ ਕੰਧ ਵਿੱਚ ਮਾਰ ਮਾਰ ਕੇ ਅਭਿਆਸ ਕਰਦਾ ਰਿਹਾ ਤੇ ਸੋਲੋ ਡਰਿਵਲਿੰਗ ਦਾ ਮਾਸਟਰ ਹੋ ਗਿਆ।

ਉਹ ਹਾਕੀ ਮੈਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਹੋਸਟਲ ਵਿੱਚ ਵੀ ਰੱਖੀ। ਫਿਰ ਫਗਵਾੜੇ ਵੀ ਉਹ ਹਾਕੀ ਮੈਂ ਆਪਣੇ ਨਾਲ਼ ਲੈ ਆਇਆ ਸੀ। ਉਸ ਹਾਕੀ ਦਾ ਕੱਪੜਾ ਉਤਰਦਾ ਰਿਹਾ ਤੇ ਮੈਂ ਹੋਰ ਲਪੇਟਦਾ ਰਿਹਾ। ਉਸ ਬਾਲ ਦਾ ਵੀ ਕਦੀ ਕੱਖ ਨਾ ਵਿਗੜਿਆ। ਪਰ ਉਸ ਹਾਕੀ ਦਾ ਜੋੜ ਖੁੱਲ ਗਿਆ ਤੇ ਮੈਂ ਰਿਪੇਅਰ ਵੀ ਨਾ ਕਰਾਈ। ਫਿਰ ਅੱਗੇ ਪਤਾ ਨਹੀਂ ਕੀ ਹੋਇਆ ਹੁਣ ਉਹ ਹਾਕੀ ਤੇ ਬਾਲ ਮੇਰੇ ਕੋਲ਼ ਨਹੀਂ ਰਹੇ। ਅੱਜ ਮੈਨੂੰ ਉਸ ਹਾਕੀ ਅਤੇ ਬਾਲ ਦਾ ਹੇਰਵਾ ਤੇ ਗੁੰਮ ਜਾਣ ਦਾ ਅਫ਼ਸੋਸ ਹੋ ਰਿਹਾ ਹੈ।

ਪਿਛਲੇ ਦਿਨੀਂ ਮੇਰੇ ਜੀਜਾ ਜੀ ਕੋਰੋਨਾ ਦੀ ਲਪੇਟ ਵਿੱਚ ਆ ਗਏ ਤੇ ਰੱਬ ਨੂੰ ਪਿਆਰੇ ਹੋ ਗਏ। ਅਸੀਂ ਕੋਰੋਨਾ ਦੇ ਡਰੋਂ ਉਨ੍ਹਾਂ ਦੇ ਸੰਸਕਾਰ ‘ਤੇ ਹੀ ਜਾ ਸਕੇ ਤੇ ਕਿਸੇ ਨਾਲ਼ ਅਫ਼ਸੋਸ ਵੀ ਨਾ ਕਰ ਸਕੇ। ਵੈਸੇ ਮੇਰਾ ਵਿਚਾਰ ਹੈ ਜਦ ਕੋਈ ਰੱਬ ਨੂੰ ਪਿਆਰਾਂ ਹੁੰਦਾ ਹੈ ਤਾਂ ਅਸਲ ਵਿੱਚ ਸਾਡੇ ਅੰਦਰ ਹੀ ਕੋਈ ਰਿਸ਼ਤਾ ਖੁਰਦਾ ਤੇ ਮਰਦਾ ਹੈ।

ਮੈਂ ਸਮਝਦਾ ਹਾਂ ਕਿ ਬੰਦੇ ਨੇ ਅਸਲ ਅਫ਼ਸੋਸ ਆਪਣੇ ਆਪ ਨਾਲ਼ ਹੀ ਕਰਨਾ ਹੁੰਦਾ ਹੈ। ਬਾਹਰੀ ਅਫ਼ਸੋਸ ਤਾਂ ਨਿਰਾ ਡਰਾਮਾ ਹੁੰਦਾ ਹੈ ਤੇ ਇਹ ਡਰਾਮਾ ਉਹ ਲੋਕ ਜ਼ਿਆਦਾ ਅਸਰਦਾਇਕ ਢੰਗ ਨਾਲ਼ ਕਰਦੇ ਹਨ, ਜਿਨ੍ਹਾਂ ਦਾ ਤੁਰ ਗਏ ਨਾਲ਼ ਕੋਈ ਭਾਵਕ ਰਿਸ਼ਤਾ ਨਹੀਂ ਹੁੰਦਾ। ਐਨਤੋਨ ਚੈਖੋਵ ਲਿਖਦਾ ਹੈ ਕਿ ਤੁਰ ਗਏ ਦੇ ਸਿਰਹਾਣੇ ਖੜ੍ਹ ਕੇ ਭਾਸ਼ਣ ਕਰਨ ਵਾਲ਼ੇ ਦੇ ਜੁਮਲੇ ਉਨ੍ਹਾਂ ਨੂੰ ਹੀ ਪ੍ਰਭਾਵਤ ਕਰਦੇ ਹਨ, ਜਿਨ੍ਹਾਂ ਦਾ ਤੁਰ ਗਏ ਨਾਲ਼ ਕੋਈ ਰਿਸ਼ਤਾ ਨਹੀਂ ਹੁੰਦਾ।

ਮੈਨੂੰ ਯਾਦ ਹੈ ਮੇਰੇ ਜੀਜਾ ਜੀ ਮੈਨੂੰ ਮਿਲਖਾ ਸਿੰਘ ਦੀਆਂ ਗੱਲਾਂ ਦੱਸਦੇ ਹੁੰਦੇ ਸਨ। ਉਹ ਕਦੀ ਉਸ ਪਲਟਣ ਵਿੱਚ ਰਹੇ ਹੋਣਗੇ, ਜਿੱਥੇ ਮਿਲਖਾ ਸਿੰਘ ਵੀ ਹੋਵੇਗਾ। ਉਨ੍ਹਾਂ ਨੇ ਮਿਲਖਾ ਸਿੰਘ ਨੂੰ ਆਵਾਗੌਣ ਦੌੜਦੇ ਹੋਏ ਦੇਖਿਆ ਹੋਇਆ ਸੀ। ਮੇਰੇ ਜੀਜਾ ਜੀ ਮੇਰੇ ਅੰਦਰ ਸਪੋਰਟਸ ਤਾਂ ਨਾ ਜਗਾ ਸਕੇ, ਪਰ ਉਨ੍ਹਾਂ ਨੇ ਮੇਰੇ ਅੰਦਰ ਮਿਲਖਾ ਸਿੰਘ ਪ੍ਰਤੀ ਉਤਸੁਕਤਾ ਪੈਦਾ ਕਰ ਦਿੱਤੀ ਸੀ।

ਮਿਲਖਾਜਦ ‘ਭਾਗ ਮਿਲਖਾ ਭਾਗ’ ਫ਼ਿਲਮ ਆਈ ਸੀ ਤਾਂ ਅਸੀਂ ਸਾਰਾ ਪਰਿਵਾਰ ਜਲੰਧਰ ਫ਼ਿਲਮ ਦੇਖਣ ਗਏ। ਉਹ ਫ਼ਿਲਮ ਦੇਖਦਾ ਹੋਇਆ ਮੈਂ ਏਨਾ ਰੋਇਆ ਕਿ ਜਿੰਨਾ ‘ਦੇਵਦਾਸ’ ਦੇਖਦਾ ਹੋਇਆ ਰੋਇਆ ਸੀ।

‘ਦੇਵਦਾਸ’ ਵਿੱਚ ਜਾਗੀਦਾਰਾਨਾ ਪੁੱਠ ਵਾਲ਼ੀ ‘ਸੱਚੀ’ ਮੁਹੱਬਤ ਦੇ ਸੁਹਲ ਜਜ਼ਬਾਤ ਸਨ ਤੇ ‘ਭਾਗ ਮਿਲਖਾ ਭਾਗ’ ਵਿੱਚ ਗੁਰਬਤ ਵਿੱਚ ਗੁੰਨ੍ਹੀ ਹੋਈ ‘ਸੁੱਚੀ’ ਮੁਹੱਬਤ ਦੇ ਮਾਸੂਮ ਜਜ਼ਬਾਤ ਸਨ। ਮੁਹੱਬਤ ਸੱਚੀ ਹੋਵੇ ਚਾਹੇ ਸੁੱਚੀ, ਇੱਕੋ ਗੱਲ ਹੈ। ਇਸੇ ਕਰਕੇ ਮੈਂ ‘ਭਾਗ ਮਿਲਖਾ ਭਾਗ’ ਦੇਖਦਾ ਹੋਇਆ ਵੀ ‘ਦੇਵਦਾਸ’ ਜਿੰਨਾ ਹੀ ਰੋਇਆ ਸੀ।

ਇਸ ਫ਼ਿਲਮ ਤੋਂ ਮੈਂ ਏਨਾ ਪ੍ਰਭਾਵਤ ਹੋਇਆ ਸੀ ਕਿ ਅਗਲੇ ਦਿਨ ਅਸੀਂ ਫਿਰ ਸਾਰਾ ਪਰਿਵਾਰ ਮੁੜਕੇ ਇਹੀ ਫ਼ਿਲਮ ਦੇਖਣ ਚਲੇ ਗਏ। ਹੈਰਾਨੀ ਦੀ ਗੱਲ ਸੀ ਕਿ ਮੇਰੀਆਂ ਅੱਖਾਂ ਨੇ ਅਗਲੇ ਦਿਨ ਵੀ ਓਨਾ ਹੀ ਨੀਰ ਵਹਾਇਆ ਸੀ।

ਮੈਂ ਬਹੁਤ ਚੰਗੀ ਤਰਾਂ ਸਪਸ਼ਟ ਨਹੀਂ ਕਰ ਸਕਦਾ ਕਿ ਉਸ ਫ਼ਿਲਮ ਵਿੱਚ ਕਿਹੜੀ ਚੀਜ਼ ਨੇ ਮੈਨੂੰ ਜ਼ਿਆਦਾ ਰੋਣ ‘ਤੇ ਏਨਾ ਮਜਬੂਰ ਕੀਤਾ ਸੀ। ਉਂਜ ਉਸ ਫ਼ਿਲਮ ਦਾ ਕੋਈ ਇੱਕ ਇੰਚ ਅਤੇ ਸਕਿੰਟ ਵੀ ਅਜਿਹਾ ਨਹੀਂ ਸੀ, ਜਿਹੜਾ ਸਾਡੇ ਅੱਥਰੂ ਛਲਕਾਉਣ ਦੀ ਅਥਾਹ ਸਮਰੱਥਾ ਨਾ ਰੱਖਦਾ ਹੋਵੇ। ਮਿਲਖਾ ਸਿੰਘ ਦੀ ਜ਼ਿੰਦਗੀ ਵੀ ਵੇਦਨਾ, ਸੰਵੇਦਨਾ, ਯਾਤਨਾ, ਮੁਸ਼ੱਕਤ ਅਤੇ ਮੁਹੱਬਤ ਦੀ ਯੱਕਮੁਸ਼ਤ ਮਿਸਾਲ ਸੀ।

ਜਦ ਪੰਜਾਬ ਵਿੱਚ ਮਿਲਖਾ ਸਿੰਘ ਦੀ ਫ਼ਿਲਮ ਲੱਗੀ ਸੀ ਤਾਂ ਉਸ ਵੇਲੇ ਪੰਜਾਬ ਨੇ ਇਕ ਨਖਿੱਧ ਫ਼ਿਲਮ ਦਾ ਟੈਕਸ ਮਾਫ ਕਰ ਦਿੱਤਾ ਸੀ, ਜਿਸ ਕਰਕੇ ਮਿਲਖਾ ਸਿੰਘ ਦੀ ਫ਼ਿਲਮ ਸਿਰਫ਼ ਪੰਜਾਬ ਵਿੱਚ ਹੀ ਆਪਣੇ ਜਲਵੇ ਨਾ ਵਿਖੇਰ ਸਕੀ। ਕਿਸੇ ਨਾਮਨਪਦੰਦ ਪ੍ਰਤਿਭਾ ਅਤੇ ਪ੍ਰਸਿੱਧੀ ਨੂੰ ਨਿਗੂਣੀ ਸਾਬਤ ਕਰਨ ਦਾ ਇਹ ਵੀ ਇਕ ਤਰੀਕਾ ਹੈ। ਮਿਲਖਾ ਸਿੰਘ ਪੰਜਾਬ ਦਾ ਪੁੱਤ ਥੋੜਾ ਸੀ!

ਮਿਲਖਾਆਪਣੇ ਜੀਜਾ ਜੀ ਤੋਂ ਸੁਣੀਆਂ ਗੱਲਾਂ ਤੇ ਫਿਰ ਫ਼ਿਲਮ ਦੇਖਣ ਬਾਦ ਮੈਂ ਮਿਲਖਾ ਸਿੰਘ ਦਾ ਥੋੜਾ ਜਿਹਾ ਦੀਵਾਨਾ ਹੋ ਗਿਆ ਸੀ। ਉਨ੍ਹਾਂ ਨੂੰ ਮਿਲਣ ਦੀ ਤੇ ਆਪਣੇ ਕਾਲਜ ਬੁਲਾਉਣ ਦੀ ਤਮੰਨਾ ਵੀ ਉੱਠੀ, ਪਰ ਪੂਰੀ ਨਾ ਹੋ ਸਕੀ। ਪ੍ਰੋ ਹਰਪਾਲ ਸਿੰਘ ਉਨ੍ਹਾਂ ਨੂੰ ਕਈ ਦਫ਼ਾ ਮਿਲ਼ੇ, ਪਰ ਮੈਂ ਆਪਣੇ ਮਨ ਦੀ ਖ਼ਾਹਿਸ਼ ਪੂਰੀ ਨਾ ਕਰ ਸਕਿਆ। ਇਹ ਜ਼ਰੂਰੀ ਨਹੀਂ ਕਿ ਸਾਡੀ ਹਰ ਰੀਝ ਪੂਰੀ ਹੋਵੇ, ਪਰ ਮੈਨੂੰ ਇਸ ਰੀਝ ਦੇ ਪੂਰੀ ਨਾ ਹੋ ਸਕਣ ਦਾ ਹੇਰਵਾ ਸਦਾ ਰਹੇਗਾ।

ਅੱਜ ਜਦ ਮਿਲਖਾ ਸਿੰਘ ਦੇ ਅਕਾਲ ਚਲਾਣੇ ਦੀ ਖ਼ਬਰ ਆਈ ਤਾਂ ਮੈਨੂੰ ਆਪਣੇ ਜੀਜਾ ਜੀ ਦੀ ਯਾਦ ਆਈ ਤੇ ਲੱਗਿਆ ਜਿਵੇਂ ਦੋਵਾਂ ਦਾ ਕੋਈ ਨਿਕਟ ਸੰਬੰਧ ਹੋਵੇ। ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਮੈਂ ਇਕ ਵਾਰੀ ਆਪਣੇ ਜੀਜਾ ਜੀ ਨੂੰ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਾਲ਼ੇ ਹਾਕੀ ਗ੍ਰਾਊਂਡ ਵਿੱਚ ਪ੍ਰਗਟ ਸਿੰਘ ਦੀ ਟੀਮ ਦੇ ਵਿਰੁੱਧ ਖੇਡਦੇ ਹੋਏ ਦੇਖਿਆ ਹੋਇਆ ਹੈ।

ਮਹੀਨਾ ਪਹਿਲਾਂ ਕੋਰੋਨਾ ਮੇਰੇ ਜੀਜਾ ਜੀ ਨੂੰ ਸਾਡੇ ਤੋਂ ਖੋਹ ਕੇ ਲੈ ਗਿਆ ਤੇ ਹੁਣ ਮਿਲਖਾ ਸਿੰਘ ਨੂੰ ਆ ਕੇ ਲੈ ਗਿਆ। ਮੇਰੇ ਜੀਜਾ ਜੀ ਵੀ ਦੇਸ਼ ਦੇ ਅਣਥੱਕ ਖੇਡਾਰੀ ਸਨ ਤੇ ਮਿਲਖਾ ਸਿੰਘ ਵੀ ਅਨਮੋਲ ਅਥਲੀਟ ਸੀ। ਇਹ ਗੱਲ ਵੱਖਰੀ ਹੈ ਕਿ ਇਕ ਦਾ ਨਾਂ ਨਹੀਂ ਸੀ ਤੇ ਇਕ ਦਾ ਬਹੁਤ ਵੱਡਾ ਨਾਂ ਸੀ।

ਫੇਸਬੁੱਕ ‘ਤੇ ਦੇਖਿਆ ਹੈ ਕੁਝ ਬਦਜ਼ੁਬਾਨ ਲੋਕ ਮਿਲਖਾ ਸਿੰਘ ਬਾਬਤ ਆਪਣੀ ਜ਼ੁਬਾਨ ਗੰਦੀ ਕਰ ਰਹੇ ਹਨ। ਬਦਜ਼ੁਬਾਨ ਲੋਕ ਹੋਰ ਕਰ ਵੀ ਕੀ ਸਕਦੇ ਹਨ। ਜਿਨ੍ਹਾਂ ਨੂੰ ਜਿਹੋ ਜਹੀ ਤਾਲੀਮ ਮਿਲ਼ੀ ਹੈ, ਉਨ੍ਹਾਂ ਨੇ ਉਹੋ ਕੁਝ ਹੀ ਉਗਲਣਾ ਹੁੰਦਾ ਹੈ। ਤੁੰਮੇ ਦੀਆਂ ਜੜਾਂ ਵਿੱਚ ਜਿੰਨਾ ਮਰਜ਼ੀ ਸ਼ਹਿਦ ਪਾਉਂਦੇ ਰਹੋ, ਉਹਨੇ ਕਦੇ ਮਿੱਠਾ ਨਹੀਂ ਹੋਣਾ ਹੁੰਦਾ।

ਮਿਲਖਾ ਸਿੰਘ ਦਾ ਦੋਸ਼ ਇਹੀ ਹੈ ਨਾ ਕਿ ਉਹਨੇ ਕਿਸੇ ਮੌਕਾਪ੍ਰਸਤ, ਤਿਕੜਮਬਾਜ਼ ਅਤੇ ਐਰੇ ਗੈਰੇ ਨੱਥੂ ਖਹਿਰੇ ਦੀ ਤਰਾਂ ਧਰਮ ਅਤੇ ਧਰਮ-ਯੁੱਧ ਦੇ ਨਾਂ ਤੇ ਆਪਣੇ ਹੀ ਲੋਕਾਂ ਨੂੰ ਬਲੈਕਮੇਲ ਨਹੀਂ ਕੀਤਾ। ਜੇ ਇਹ ਵੀ ਚਾਰ ਬਿਆਨ ਦਾਗ਼ ਕੇ ਕਿਤੋਂ ਟਿਕਟ ਹਥਿਆ ਲੈਂਦਾ ਤਾਂ ਮਿਲਖਾ ਸਿੰਘ ਦੀ ਵੁੱਕਤ ਕਿਸੇ ਖ਼ਾਲੀ ਗੜਵੇ ਜਾਂ ਸੱਖਣੇ ਵਲ਼ਟੋਹੇ ਤੋਂ ਵੱਧ ਨਹੀਂ ਸੀ ਹੋਣੀ।

ਫੇਸਬੁੱਕ ‘ਤੇ ਕਿਸੇ ਨੇ ਮਿਲਖਾ ਸਿੰਘ ਨੂੰ ‘ਜੂਠ’ ਲਿਖਿਆ ਹੈ। ਮੈਨੂੰ ਇਸ ਸ਼ਬਦ ਦਾ ਇਸਤੇਮਾਲ ਕਰਨ ਵਾਲ਼ੇ ਬਦਜ਼ੁਬਾਨ ‘ਤੇ ਕੋਈ ਗਿਲਾ ਨਹੀਂ। ਗਿਲਾ ਇਸ ਧਰਤੀ ‘ਤੇ ਹੈ ਕਿ ਉਹਦੇ ਗ਼ਰਕ ਜਾਣ ਲਈ ਇਹ ਧਰਤੀ ਪਾਟ ਕਿਉਂ ਨਾ ਗਈ! ਇਹਦੇ ਇਲਾਵਾ ਆਪਣੇ ਦੇਸ਼, ਸਮਾਜ, ਸ਼ਾਸਨ, ਪ੍ਰਸ਼ਾਸਨ, ਪ੍ਰਬੰਧ ਅਤੇ ਆਪਣੇ ‘ਤੇ ਅਫ਼ਸੋਸ ਹੈ ਕਿ ਅਸੀਂ ਆਪਣੇ ਦੋ ਹੀਰਿਆਂ ਵਰਗੇ ਨਾਮੀ ਅਤੇ ਗੁਮਨਾਮੀ ਖੇਡਾਰੀਆਂ ਨੂੰ ਕੋਰੋਨਾ ਦੀ ਲਪੇਟ ਤੋਂ ਬਚਾ ਨਾ ਸਕੇ।

ਮਿਲਖਾਇਹ ਲਿਖਦੇ ਹੋਏ ਮੇਰੀਆਂ ਅੱਖਾਂ ਨਮ ਹੋ ਗਈਆਂ ਹਨ। ਮੈਨੂੰ ਮੇਰੇ ਜੀਜਾ ਜੀ ਯਾਦ ਆ ਰਹੇ ਹਨ। ਉਹ ਹਾਕੀ, ਬਾਲ ਤੇ ਸਾਲਾਂ ਭਰ ਦੀ ਮੇਰੀ ਸੋਲੋ ਡਰਿਵਲਿੰਗ; ਮਿਲਖਾ ਸਿੰਘ ਦੀਆਂ ਗੱਲਾਂ, ‘ਭਾਗ ਮਿਲਖਾ ਭਾਗ’ ਤੇ ਮੇਰੇ ‘ਦੇਵਦਾਸ’ ਜਿੰਨੇ ਅੱਥਰੂ।

ਦੋਹਾਂ ਹੀਰਿਆਂ ਦੀ ਅਣਥੱਕ ਮਿਹਨਤ ਨੂੰ ਸਲਾਮ ਕਰਦਾ ਹੋਇਆ ਮੈਂ ਉਨ੍ਹਾਂ ਦੀ ਆਤਮਾ ਨੂੰ ਇਕ ਸਲਾਹ ਦੇਣੀ ਚਾਹੁੰਦਾ ਹਾਂ ਕਿ ਅਗਰ ਤੁਹਾਡੀ ਦੁਬਾਰਾ ਜਨਮ ਲੈਣ ਦੀ ਮਰਜ਼ੀ ਹੋਈ ਤਾਂ ਇਨ੍ਹਾਂ ਨਾਸ਼ੁਕਰੇ, ਜਹਾਲਤ ਦੇ ਪੁੰਜ ਅਤੇ ਮੁਤੱਸਵਪੁਣੇ ਨਾਲ਼ ਨੱਕੋ ਨੱਕ ਭਰੇ ਹੋਏ ਬਦਜ਼ੁਬਾਨ ਲੋਕਾਂ ਵਿੱਚ ਬਿਲਕੁਲ ਨਾ ਜਨਮਣਾ।

ਅਖ਼ੀਰ ਵਿੱਚ ਸਲਾਮੀ ਵਜੋਂ ਇਨ੍ਹਾਂ ਦੋਵੇਂ ਹੀਰਿਆਂ ਨੂੰ ਸੁਰਜੀਤ ਪਾਤਰ ਦੇ ਸ਼ਿਅਰ ਨਾਲ਼ ਸਲਾਮੀ ਦੇ ਰਿਹਾ ਹਾਂ:

ਉਹ ਸੂਲੀ ਚੜ੍ਹਾ ਕੇ ਪੁੱਛਦੇ ਨੇ ਉਸਨੂੰ
ਤੂੰ ਸਾਡੇ ਤੋਂ ਉੱਚਾ ਐ ਮਨਸੂਰ ਕਿਉਂ ਹੈਂ.

________________________________________

Watch video:

ਅਵਤਾਰ ਸਿੰਘ

ਅਵਤਾਰ ਸਿੰਘ

avtar61@gmail.com

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021 |