ਦੀਪ ਸਿੱਧੂ ਜੀ! ਬਿਖੜੇ ਹਨ ਰਾਸਤੇ ਚਲਨਾ ਸੰਭਲ ਸੰਭਲ ਕੇ…ਕਿਸਾਨ ਜਥੇਬੰਦੀਆਂ ਦੀ ਮਿਹਨਤ ਨੂੰ ਘਟਾ ਕੇ ਨਾ ਦੇਖੋ

ਆਪਣੀ ਪ੍ਰਸਿੱਧੀ ਨੂੰ ਅਹੰਕਾਰ ਵਿੱਚ ਨਾ ਬਦਲੋ
ਕਰਮਜੀਤ ਸਿੰਘ

ਕਰਮਜੀਤ ਸਿੰਘ

ਦੀਪ ਸਿੱਧੂ ਜੀ, ਇਹ ਧਿਆਨ ਵਿੱਚ ਵੀ ਰੱਖੋ ਕਿ ਕੀ ਕੋਈ ਤੁਹਾਡੀ ਤਾਕਤ ਦਾ ਗਲਤ ਇਸਤੇਮਾਲ ਤਾਂ ਨਹੀਂ ਕਰ ਰਿਹਾ?

ਇਤਿਹਾਸ ਕਈ ਵਾਰ ਇਹੋ ਜਿਹੇ ਨੁਕਤੇ ਉੱਤੇ ਇਕਾਗਰ ਹੋ ਜਾਂਦਾ ਹੈ, ਜਿੱਥੇ ਇਤਿਹਾਸ ਨੂੰ ਦਿਸ਼ਾ ਦੇਣ ਵਿਚ, ਸਮਝਣ ਵਿੱਚ ਆਪਣਾ ਆਪਣਾ ਰੋਲ ਅਦਾ ਕਰਨ ਵਾਲਿਆਂ ਉੱਤੇ ਬੜੀ ਵੱਡੀ ਜ਼ਿੰਮੇਵਾਰੀ ਆ ਜਾਂਦੀ ਹੈ। ਕਿਸਾਨ ਮੋਰਚਾ ਵੀ ਇਕ ਅਜਿਹੇ ਪੜਾਅ ਤੇ ਆਣ ਪਹੁੰਚਾ ਹੈ, ਜਿੱਥੇ ਇੱਕ ਪਾਸੇ ਸੂਝ-ਸਿਆਣਪ ਤੋਂ ਕੰਮ ਲੈਣਾ ਪੈਣਾ ਹੈ ਅਤੇ ਦੂਜੇ ਪਾਸੇ ਸੰਗਤ ਦੇ ਸਾਰੇ ਹਿੱਸਿਆਂ ਨੂੰ ਇਕ ਵਿਸ਼ਾਲ ਏਕਤਾ ਵਿਚ ਵੀ ਪਰੋਣਾ ਹੁੰਦਾ ਹੈ।

ਪਰ ਦੀਪ ਸਿੱਧੂ ਇੱਕਪਾਸੜ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਜਾਪਦੇ ਹਨ। ਉਹ ਆਪਣੇ ਨਿੱਜੀ ਵਿਚਾਰਾਂ ਨੂੰ ਸੰਗਤ ਦਾ ਹਿੱਸਾ ਹੀ ਨਹੀਂ ਬਣਾਉਣਾ ਚਾਹੁੰਦੇ, ਸਗੋਂ ਹਾਸਲ ਕੀਤੇ ਸਤਿਕਾਰ ਦੀ ਗਲਤ ਵਰਤੋਂ ਕਰ ਕੇ ਇਕ ਤਰ੍ਹਾਂ ਨਾਲ ਬਿਨਾਂ ਸੋਚੇ ਤੋਂ ਹੀ ਆਪਣੇ ਵਿਚਾਰ ਠੋਸ ਰਹੇ ਹਨ। ਇਸੇ ਥਾਂ ਉੱਤੇ ਉਨ੍ਹਾਂ ਨਾਲ ਸਾਡੇ ਮੱਤਭੇਦ ਖੜ੍ਹੇ ਹੋ ਜਾਂਦੇ ਹਨ।

ਦੀਪਵੈਸੇ ਤਾਂ ਦੀਪ ਸਿੱਧੂ ਹਰ ਰੋਜ਼ ਕੋਈ ਨਾ ਕੋਈ ਵੀਡੀਓ ਵਾਇਰਲ ਕਰਦੇ ਰਹਿੰਦੇ ਹਨ। ਪਰ ਪਿਛਲੇ ਦਿਨ ਉਨ੍ਹਾਂ ਦੀ ਇੱਕ ਵੀਡੀਓ ਨੇ ਉਨ੍ਹਾਂ ਦੀ ਸ਼ਖ਼ਸੀਅਤ ਵਿਚਲੀ ਸੁਹਿਰਦਤਾ, ਦੂਰਅੰਦੇਸ਼ੀ ਅਤੇ ਇਤਿਹਾਸ ਦੀ ਸਮਝ ਅੱਗੇ ਵੀ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਨੂੰ ਮਿਲ ਰਿਹਾ ਸਤਿਕਾਰ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਇਸ ਅਹਿਮ ਮੋੜ ‘ਤੇ ਸ਼ਾਇਦ ਉਨ੍ਹਾਂ ਦੀ ਨਿੱਜੀ ਹਸਤੀ ਵਿਚ ਅਹੰਕਾਰ ਅਤੇ ਈਰਖਾ ਦੇ ਅੰਸ਼ ਵੀ ਆ ਗਏ ਹਨ।

ਚੱਲ ਰਹੇ ਕਿਸਾਨੀ ਸੰਘਰਸ਼ ਨਾਲ ਕਈ ਵੀਰਾਂ ਤੇ ਜਥੇਬੰਦੀਆਂ ਦੇ ਵਿਚਾਰਾਂ ਵਿੱਚ ਵਖਰੇਵੇਂ ਹੋ ਸਕਦੇ ਹਨ । ਪਰ ਜਦੋਂ ਸੰਘਰਸ਼ ਇੱਕ ਗੰਭੀਰ ਅਤੇ ਨਾਜ਼ੁਕ ਮੋੜ ‘ਤੇ ਆਣ ਖਲੋਂਦਾ ਹੈ ਤਾਂ ਉਸ ਸਮੇਂ ਸੋਚਾਂ ਉੱਤੇ ਵੱਡਾ ਬੋਝ ਪਾ ਕੇ ਹੀ ਜੇ ਤੁਸੀਂ ਕਿਸੇ ਫ਼ੈਸਲੇ ‘ਤੇ ਪਹੁੰਚਦੇ ਵੀ ਹੋ ਤਾਂ ਨਾ ਕੇਵਲ ਸਬੰਧਤ ਵੀਰਾਂ ਅੱਗੇ ਸਗੋਂ ਵਿਰੋਧੀ ਵਿਚਾਰਾਂ ਦੀ ਰਾਏ ਲੈ ਕੇ ਹੀ ਕੋਈ ਫੈਸਲਾਕੁੰਨ ਗੱਲ ਕਰਨੀ ਚਾਹੀਦੀ ਹੈ। ਰੁਕਾਵਟਾਂ ਹੀ ਕਈ ਵਾਰ ਰਾਹ ਬਣਦੀਆਂ ਹਨ।

ਕਿਸਾਨੀ ਸੰਘਰਸ਼ ਵਿੱਚ ਦੋ ਹਕੀਕਤਾਂ ਨੂੰ ਜੇ ਅਸੀਂ ਨਜ਼ਰਅੰਦਾਜ਼ ਕਰਦੇ ਹਾਂ ਤਾਂ ਆਪਣੇ ਅਨਾੜੀਪਣ ਅਤੇ ਕੱਚੇ ਪਣ ਦਾ ਵਿਖਾਵਾ ਹੀ ਕਰ ਰਹੇ ਹੋਵਾਂਗੇ।

ਇਹ ਵੀ ਪੜ੍ਹੋ : ਹਿਤ ਅਤੇ ਹੱਕ ਵਿਚਲਾ ਫ਼ਰਕ

ਇੱਕ ਹਕੀਕਤ ਇਹ ਹੈ ਕਿ ਇਹ ਸੰਘਰਸ਼ ਕਿਸਾਨ ਜਥੇਬੰਦੀਆਂ ਨੇ ਕਈ ਮਹੀਨਿਆਂ ਅਤੇ ਅਸਲ ਵਿੱਚ ਕਈ ਸਾਲਾਂ ਦੀ ਕਰੜੀ ਮਿਹਨਤ ਨਾਲ ਵਰਤਮਾਨ ਪੜਾਅ ਉਤੇ ਲਿਆਂਦਾ ਹੈ। ਇਨ੍ਹਾਂ ਵਿੱਚੋਂ ਬਹੁਤੀਆਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਖੱਬੇ ਪੱਖੀ ਰੁਝਾਨ ਰੱਖਦੀਆਂ ਹਨ। ਬਿਨਾਂ ਸ਼ੱਕ ਉਨ੍ਹਾਂ ਕੋਲ ਸੰਗਤਾਂ ਨੂੰ ਜਥੇਬੰਦਕ ਲੀਹਾਂ ਉੱਤੇ ਪਾਉਣ ਦਾ ਡੂੰਘਾ,ਸਰਬਪੱਖੀ ਅਨੁਭਵ ਤੇ ਤਜਰਬਾ ਹੈ। ਦਿਲਚਸਪ ਹਕੀਕਤ ਇਹ ਵੀ ਹੈ ਕਿ ਇਸ ਜਜ਼ਬੇ ਨਾਲ ਮਾਨਵਤਾ ਨਾਲ ਵੀ ਉਨ੍ਹਾਂ ਦੀ ਗੂੜ੍ਹੀ ਸਾਂਝ ਹੈ।

ਦੂਜੀ ਹਕੀਕਤ ਇਹ ਹੈ ਕਿ ਇਨ੍ਹਾਂ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਦੇ ਝੰਡੇ ਹੇਠ ਆਈਆਂ ਸੰਗਤਾਂ ਵਿਚ ਸਿੱਖ ਜਜ਼ਬਾ, ਸਿੱਖ ਇਤਿਹਾਸ, ਸਿੱਖ ਸੱਭਿਆਚਾਰ, ਸਿੱਖ ਰਾਜਨੀਤੀ ਆਪਣੇ ਭਰ ਜੋਬਨ ਉੱਤੇ ਹੈ।ਟਿਕਰੀ ਬਾਰਡਰ ਨੂੰ “ਬੰਦਾ ਸਿੰਘ ਬਹਾਦਰ” ਦਾ ਨਾਅ ਰਖਣ ਦਾ ਮਨੋਰਥ ਭਲਾ ਕੀ ਸੰਦੇਸ਼ ਦਿੰਦਾ ਹੈ? ਪਰ ਇਹ ਵੀ ਇੱਕ ਸੱਚਾਈ ਹੈ ਕਿ ਉਹ ਜਥੇਬੰਧਕ ਨਹੀਂ ਹਨ। ਤੁਸੀਂ ਵੇਖ ਹੀ ਸਕਦੇ ਹੋ ਕਿ ਸਾਡੀਆਂ ਸਭ ਜਥੇਬੰਦੀਆਂ ਇਸ ਬਰਕਤ ਤੋਂ ਕਰੀਬ ਕਰੀਬ ਅਜੇ ਵਾਂਝੀਆਂ ਹਨ।

ਆਖਿਰਕਾਰ ਦੀਪ ਸੰਧੂ ਅੱਜ ਕੱਲ੍ਹ ਕਰ ਕੀ ਰਹੇ ਹਨ ? ਉਹ ਇਨ੍ਹਾਂ ਦੋਵਾਂ ਹਕੀਕਤਾਂ ਦੀ ਪਛਾਣ ਤਾਂ ਕਰਦੇ ਹਨ। ਪਰ ਖੱਬੇ ਪੱਖੀਆਂ ਦੀ ਲੀਡਰਸ਼ਿਪ ਨੂੰ ਛੁਟਿਆ ਕੇ ਦੇਖਦੇ ਹਨ। ਉਨ੍ਹਾਂ ਦੀ ਨਿਜੀ ਈਰਖਾ ਵਿੱਚ ਬਹੁਤੀ ਵਾਰ ਪੰਥ ਦੀ ਸਾਂਝੀ ਰਾਇ ਵੀ ਸ਼ਾਮਲ ਨਹੀਂ ਹੁੰਦੀ। ਇਸ ਲਈ ਉਹ ਵਿਵਾਦਗ੍ਰਸਤ ਵੀ ਬਣਦੇ ਜਾ ਰਹੇ ਹਨ। ਇਉਂ ਵੀ ਲੱਗਦਾ ਹੈ ਕਿ ਉਨ੍ਹਾਂ ਨੇ ਇਸ ਸੰਘਰਸ਼ ਦਾ ਨਾਇਕ ਬਣਾਉਣ ਦੀ ਇੱਛਾ ਨੂੰ ਵੀ ਲੁਕੋਇਆ ਹੋਇਆ ਹੈ।

ਆਪਣੀ ਵੀਡੀਓ ਵਿੱਚ ਦੀਪ ਸਿੱਧੂ ਨੇ ਸੰਘਰਸ਼ ਦੀ ਵਿਸ਼ਾਲ, ਵਿਆਪਕ, ਹੈਰਾਨਕੁੰਨ, ਅਲੌਕਿਕ ਅਤੇ ਇਤਿਹਾਸਕ ਤਾਕਤ ਨੂੰ ਨਜ਼ਰਅੰਦਾਜ਼ ਕੀਤਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਬਿੱਲਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੇ ਦ੍ਰਿੜ੍ਹ ਇਰਾਦੇ ਦੀ ਢੰਗ ਢੰਗ ਨਾਲ ਦੀਪ ਸਿੱਧੂ ਨੇ ਅਸਹਿਮਤੀ ਅਤੇ ਆਲੋਚਨਾ ਵੀ ਪ੍ਰਗਟ ਕੀਤੀ ਹੈ। ਇਸ ਵੀਡੀਓ ਵਿਚ ਇਕ ਅਣਦਿਸਦੇ ਡਰਾਵੇ ਨਾਲ ਸੰਗਤਾਂ ਨੂੰ ਉਨ੍ਹਾਂ ਨੇ ਡਰਾਇਆ ਹੋਇਆ ਹੈ॥ ਇਸ ਵਿੱਚ ਉਨ੍ਹਾਂ ਨੇ ਸੰਵਾਦ ਦੀ ਵਿਆਖਿਆ ਜੋ ਸਾਹਮਣੇ ਲਿਆਂਦੀ ਹੈ, ਉਹ ਇੱਕ ਤਰ੍ਹਾਂ ਨਾਲ ਚਾਹੇ ਜਾਂ ਅਣਚਾਹੇ ਸਰਕਾਰ ਦੇ ਏਜੰਡੇ ਦਾ ਹਿੱਸਾ ਬਣ ਗਈ ਹੈ।

ਡਰ ਪੈਦਾ ਕਰਨ ਦੀ ਰਾਜਨੀਤੀ ਜੋ ਉਨ੍ਹਾਂ ਨੇ ਪੇਸ਼ ਕੀਤੀ ਹੈ, ਉਸ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਦੇ ਗੁਪਤ ਏਜੰਡੇ ਦਾ ਹਿੱਸਾ ਹੈ। ਪਰ ਅਸੀਂ ਇਸ ਧਾਰਨਾ ਨੂੰ ਮੂਲੋਂ ਹੀ ਰਦ ਕਰਦੇ ਹਾਂ। ਪਰ ਅਸੀਂ ਇਹ ਜ਼ਰੂਰ ਪੁਛਦੇ ਹਾਂ ਕਿ ਕੀ ਕਿਸਾਨ ਜਥੇਬੰਦੀਆਂ ਕਦੇ ਵੀ ਸੰਵਾਦ ਤੋਂ ਮੁਨਕਰ ਹੋਈਆਂ ਹਨ?

ਇਹ ਵੀ ਪੜ੍ਹੋ : ਹਿਤ ਅਤੇ ਹੱਕ ਵਿਚਲਾ ਫ਼ਰਕ

ਉਨ੍ਹਾਂ ਨੇ ਪਿਛਲੀਆਂ ਮੀਟਿੰਗਾਂ ਵਿੱਚ ਗੱਲਬਾਤ ਦੇ ਹੁਨਰ ਦਾ ਜੋ ਇਤਿਹਾਸ ਸਿਰਜਿਆ ਹੈ ਉਸ ਨੇ ਸਰਕਾਰੀ ਸਮਾਗਮਾਂ ਦੇ ਸੰਕਲਪ ਨੂੰ ਆਪਣੀ ਸਮਝ ਦੇ ਸੰਕਲਪ ਨਾਲ ਹਰਾਇਆ ਹੈ। ਦੀਪ ਸਿੱਧੂ ਆਖ਼ਿਰਕਾਰ ਕਿਹੜੇ ਸੰਵਾਦ ਦੀ ਦੁਹਾਈ ਪਾ ਰਹੇ ਹਨ?

ਇਹ ਠੀਕ ਹੈ ਕਿ ਇਹੋ ਜਿਹੇ ਮੌਕਿਆਂ ਤੇ ਦੋਵਾਂ ਤਾਕਤਾਂ ਵਿੱਚ ਰੱਸਾਕਸ਼ੀ ਦਾ ਮੁਕਾਬਲਾ ਹੁੰਦਾ ਹੈ। ਪਰ ਰਾਜਨੀਤਕ ਡਿਪਲੋਮੇਸੀ ਵਿੱਚ ਕਿਸਾਨ ਜਥੇਬੰਦੀਆਂ ਨੇ ਸੰਗਤਾਂ ਦੀ ਤਾਕਤ ਦੇ ਸਹਾਰੇ ਨਾਲ ਜੋ ਦ੍ਰਿੜ੍ਹ ਸਟੈਂਡ ਲਏ ਹਨ, ਉਹ ਭਵਿੱਖ ਦਾ ਇਤਿਹਾਸ ਸਿਰਜਣਗੇ। ਪਰ ਦੀਪ ਸਿੱਧੂ ਇਕ ਅਜਿਹੀ ਰਾਜਨੀਤਕ ਡਿਪਲੋਮੇਸੀ ਦੀ ਵਕਾਲਤ ਕਰ ਰਹੇ ਹਨ ਜੋ ਕਿਸੇ ਨਾ ਕਿਸੇ ਰੂਪ ਵਿੱਚ ਬਿੱਲਾਂ ਵਿਚ ਸੋਧਾਂ ਦੀ ਹੀ ਵਕਾਲਤ ਕਰਨ ਦੀ ਰਣਨੀਤੀ ਅਤੇ ਰਾਜਨੀਤੀ ਹੈ। ਇੰਜ ਇਹ ਰਣਨੀਤੀ ਸਰਕਾਰੀ ਏਜੰਡੇ ਦਾ ਸੂਖ਼ਮ ਹਿੱਸਾ ਬਣ ਗਈ ਹੈ। ਸਰਕਾਰ ਵੀ ਇਹੋ ਤਾਂ ਚਾਹੁੰਦੀ ਹੈ।

ਦੀਪਦੀਪ ਸਿੱਧੂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਸ ਸਮੇਂ ਦਿੱਲੀ ਵਿੱਚ ਲੱਗਾ ਮੋਰਚਾ ਮੋਦੀ ਸਰਕਾਰ ਨੂੰ ਉੱਨਾ ਨੂੰ ਹੁਣ ਤਕ ਮਿਲਣ ਦਾ ਸਭ ਤੋਂ ਵੱਡਾ ਚੈਲੇਂਜ ਹੈ, ਸਭ ਤੋਂ ਵੱਡੀ ਮੁਸੀਬਤ ਹੈ, ਖਾਸ ਤੌਰ ਤੇ ਉਸ ਸਮੇਂ ਜਦੋਂ ਉਨ੍ਹਾਂ ਨੇ ਵਿਰੋਧ ਵਿੱਚ ਖੜੀਆਂ ਸਭ ਤਾਕਤਾਂ, ਰੁਕਾਵਟਾਂ ਅਤੇ ਕਹਿੰਦੇ ਕਹਾਉਂਦੇ ਵਿਅਕਤੀਆਂ ਨੂੰ ਹਾਸ਼ੀਏ ਤੇ ਸੁੱਟ ਦਿੱਤਾ ਸੀ।

ਸਭ ਤਾਕਤਾਂ ਅਤੇ ਸਤਾਏ ਹੋਏ ਲੋਕ ਵੀ ਇਸ ਅਗੰਮੀ ਨਜ਼ਾਰੇ ਨੂੰ ਦੇਖ ਰਹੇ ਹਨ। ਉਲਟ ਤਾਕਤਾਂ ਨੇ ਵੀ ਕਰੜੀ ਨਜ਼ਰ ਰੱਖੀ ਹੋਈ ਹੈ। ਹੁਣ ਤੱਕ ਇਸ ਸੰਘਰਸ਼ ਨੂੰ ਸਰਕਾਰੀ ਧਿਰਾਂ ਨੇ ਖ਼ਾਲਿਸਤਾਨੀ ਖਾਤੇ ਵਿੱਚ ਪਾਉਣ, ਸਮਾਜ ਵਿਰੋਧੀ ਅਨਸਰਾਂ ਦੀ ਸਾਜ਼ਿਸ਼ ਦਸਣ ਅਤੇ ਸਿਆਸਤ ਤੋਂ ਪ੍ਰੇਰਿਤ ਪ੍ਰੋਗਰਾਮ ਵਰਗੇ ਕਈ ਬਿਆਨਾਂ ਨਾਲ ਇਕ ਵੱਖਰਾ ਨੈਰੇਟਿਵ ਸਿਰਜਿਆ ਹੈ। ਕੁਝ ਗੋਦੀ ਚੈਨਲ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਹੋਏ ਹਨ। ਪਰ ਇਹ ਸਭ ਕੁਝ ਅਸਫਲ ਹੋ ਚੁੱਕਾ ਹੈ।

ਇਹ ਵੀ ਪੜ੍ਹੋ : ਅਜੋਕੇ ਖੇਤੀ ਸੰਕਟ ਦਾ ਹੱਲ ਕੀ ਹੋ ਸਕਦਾ ਹੈ?

ਦੀਪ ਸਿੱਧੂ ਜੀ, ਤੁਹਾਨੂੰ ਇਸ ਰੁਝਾਨ ਦੀ ਪ੍ਰਸੰਸਾ ਕਰਨੀ ਚਾਹੀਦੀ ਸੀ। ਇਹ ਕਿਸਾਨ ਜਥੇਬੰਦੀਆਂ ਦੀ ਅਸਿੱਧੀ ਜਿੱਤ ਹੈ। ਪਰ ਤੁਸੀਂ ਇਸ ਜਿੱਤ ਦੀ ਇਤਿਹਾਸਕ ਅਹਿਮੀਅਤ ਨੂੰ ਘਟਾ ਕੇ ਵੇਖ ਰਹੇ ਹੋ ਅਤੇ ਆਪਣਾ ਵੱਖਰਾ ਨੈਰੇਟਿਵ ਸਿਰਜ ਰਹੇ ਹੋ। ਜੋ ਕਈ ਤਰ੍ਹਾਂ ਦੇ ਭੁਲੇਖੇ ਤੇ ਗ਼ਲਤ ਫਹਿਮੀਆਂ ਪੈਦਾ ਕਰ ਰਿਹਾ ਹੈ। ਤੁਸੀਂ ਭਾਵੇਂ ਇਹੋ ਜਿਹਾ ਨਾ ਵੀ ਚਾਹੁੰਦੇ ਹੋਵੋ ਪਰ ਜਾਗਦੇ ਤੇ ਦੂਰਅੰਦੇਸ਼ ਹਲਕਿਆਂ ਵਿਚ ਵਿਚਾਰ ਇਹੋ ਹੀ ਹੋ ਰਹੇ ਹਨ।

ਦੀਪ ਸਿੱਧੂ ਨੂੰ ਇਕ ਹਕੀਕਤ ਨੂੰ ਦਿਲ ਵਿੱਚ ਵਸਾ ਲੈਣਾ ਚਾਹੀਦਾ ਹੈ। ਉਹ ਇਹ ਹੈ ਕਿ ਜਿਸ ਤਰ੍ਹਾਂ ਕਿਸਾਨਾਂ ਦਾ ਵੱਡਾ ਇਕੱਠ ਉੱਥੇ ਜਮ੍ਹਾਂ ਹੋ ਗਿਆ ਹੈ ਅਤੇ ਜਿਸ ਜਜ਼ਬੇ ਨਾਲ ਉਹ ਉੱਥੇ ਬੈਠਾ ਹੋਇਆ ਹੈ, ਪਿਛਲੇ ਸੌ ਸਾਲਾਂ ਦੇ ਇਤਿਹਾਸ ਵਿਚ ਇਸ ਤਰ੍ਹਾਂ ਦਾ ਵਰਤਾਰਾ ਕਦੇ ਨਹੀਂ ਹੋਇਆ। ਇਹ ਗਲ ਸਭ ਸਵੀਕਾਰ ਕਰਦੇ ਹਨ।

ਦੀਪ

ਇਹ ਸੱਚੇ ਰੱਬ ਦਾ ਕ੍ਰਿਸ਼ਮਾ ਹੀ ਹੈ। ਦੀਪ ਜੀ, ਤੁਸੀਂ ਵੀ ਅਕਸਰ ਇਹੋ ਧਾਰਨਾ ਰੱਖਦੇ ਹੋ। ਪਰ ਜਦੋਂ ਤੁਸੀਂ ਆਪਣੀ ਰਾਜਨੀਤਕ ਵਿਆਕਰਣ ਨਾਲ ਇਸ ਅਨੋਖੇ ਤੇ ਅਲੌਕਿਕ ਦ੍ਰਿਸ਼ ਨੂੰ ਵੇਖਦੇ ਹੋ ਅਤੇ ਆਪਣੀ ਕੂਟਨੀਤਕ ਸਿਆਸਤ ਦੀਆਂ ਟਰਮਾਂ (terms) ਵਿੱਚ ਪੇਸ਼ ਕਰਦੇ ਹੋ ਅਤੇ ਕੂਟਨੀਤਕ ਸਿਆਸਤ ਦੀ “ਅੰਤਰਮੁਖੀ ਤਾਕਤ” ਤੋਂ ਬੇਪ੍ਰਵਾਹ ਰਹਿੰਦੇ ਹੋ ਤਾਂ ਕਿਰਪਾ ਕਰਕੇ ਇਹ ਯਾਦ ਰੱਖੋ ਕਿ ਅਸੀਂ ਜਿੱਤ ਕੇ ਵੀ ਹਾਰ ਜਾਵਾਂਗੇ। ਸਿੱਖ ਕੌਮ ਦੀ ਅੰਤਰਮੁਖੀ ਕੂਟਨੀਤਕ ਤਾਕਤ ਅੱਗੇ ਸਿਰ ਝੁਕਾਉਣਾ ਵੀ ਵਰਤਮਾਨ ਕੂਟਨੀਤਕ ਸਿੱਖ ਸਿਆਸਤ ਦਾ ਹਿੱਸਾ ਅਜੇ ਨਹੀਂ ਬਣਿਆ। ਇਹ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਦੁਖਾਂਤ ਹੈ।

ਰਾਜਨੀਤਕ ਹਲਕਿਆਂ ਵਿੱਚ ਇਹ ਬਹਿਸ ਵੀ ਚੱਲਦੀ ਹੈ ਕਿ ਦੀਪ ਸਿੱਧੂ ਨੂੰ ਛੇਤੀ ਹੀ ਪ੍ਰਸਿੱਧੀ ਮਿਲ ਗਈ ਹੈ। ਤੁਸੀਂ ਬਹੁਤੀ ਵਾਰ ਸੰਜਮ ਨੂੰ ਗਵਾ ਲੈਂਦੇ ਹੋ। ਤੁਸੀਂ ਅਜੇ ਇਸ ਗੱਲ ਨੂੰ ਦਿਲੋਂ ਸਵੀਕਾਰ ਨਹੀਂ ਕੀਤਾ ਕਿ ਇਹ ਪ੍ਰਸਿੱਧੀ ਤੁਹਾਨੂੰ ਕਿਸਾਨ ਜਥੇਬੰਦੀਆਂ ਨੇ ਹੀ ਦਿੱਤੀ ਹੈ। ਤੁਸੀ ਇਸ ਅਹਿਸਾਨ ਨੂੰ ਦਿਲੋਂ ਅਜੇ ਮੰਨਿਆ ਨਹੀਂ।

ਦੀਪ ਸਿੱਧੂ ਜੀ, ਤੁਹਾਡੀ ਵੱਡੀ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਤੁਸੀਂ ਸਿੱਖ ਪੰਥ ਦੀ ਹੋਂਦ ਦੇ ਖਤਰੇ ਨਾਲ ਇਸ ਕਿਸਾਨੀ ਸੰਘਰਸ਼ ਨੂੰ ਜੋੜਿਆ ਅਤੇ ਅਗਾਂਹ ਵਧਾਇਆ ਹੈ।ਇਹ ਯਕੀਨਨ ਪੈਰਾਡਾਈਮ ਸ਼ਿਫਟ ਹੈ ਪਰ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੂਨ 1984 ਤੋਂ ਬਾਅਦ ਤੋਂ ਪਿੱਛੋਂ ਹਜ਼ਾਰਾਂ ਸ਼ਹਾਦਤਾਂ ਨੇ ਹੋਂਦ ਦੇ ਸੰਕਲਪ ਨੂੰ ਆਪਣੇ ਪਿੰਡੇ ਤੇ ਹੰਢਾਇਆ ਹੈ। ਇਸ ਲਈ ਤੁਹਾਡੀ ਪ੍ਰਾਪਤੀ ਤੋਂ ਪਹਿਲਾਂ ਪੰਥ ਨੇ ਇਸ ਪ੍ਰਾਪਤੀ ਨੂੰ ਸ਼ਹਾਦਤਾਂ ਦੇ ਕੇ ਜਨਮ ਦਿੱਤਾ ਹੈ। ਉਸ ਦੇ ਕਈ ਰੂਪ ਰੰਗ ਅਜੇ ਵੀ ਕਿਸੇ ਨਾ ਕਿਸੇ ਰੂਪ ਵਿੱਚ ਸਰਗਰਮ ਹਨ।

ਇਹ ਵੀ ਪੜ੍ਹੋ :  ਹਾਕਮ ਖ਼ਿਲਾਫ਼ ਅੰਦੋਲਨ ਦਾ ਵਡੇਰਾ ਮਕਸਦ ਬਿਨ ਆਵਾਮ ਕਾਨੂੰਨਸਾਜ਼ੀ ਵਾਲੇ ਵਰਤਾਰੇ ਦਾ ਮੱਕੂ ਠੱਪਣਾ

ਦੀਪ ਸਿੱਧੂ ਜੀ, ਕੀ ਤੁਸੀਂ ਇਸ ਸਵਾਲ ਨਾਲ ਗੁਥਮਗੁਥਾ ਹੋਏ ਹੋ ਕਿ ਤੁਸੀਂ ਝੱਟਪੱਟ ਪੰਥ ਵਿੱਚ ਛਾ ਜਾਣਾ ਚਾਹੁੰਦੇ ਹੋ? ਪਰ ਸਿਆਣੇ ਆਖਦੇ ਹਨ ਕਿ ਚੰਨ, ਬਰਫ਼ ਤੇ ਫੁੱਲ ਇੱਕੋ ਸਮੇਂ ਵਿੱਚ ਨਹੀਂ ਮਾਣੇ ਜਾ ਸਕਦੇ। ਸੰਜਮ ਅਤੇ ਸਹਿਜ ਨੂੰ ਖ਼ੁਸ਼ੀਆਂ ਦੀ ਮਾਂ ਕਿਹਾ ਜਾਂਦਾ ਹੈ। ਤੁਹਾਨੂੰ ਯਕੀਨਨ ਪ੍ਰਸ਼ੰਸਾ ਮਿਲ ਰਹੀ ਹੈ ਅਤੇ ਤੁਸੀਂ ਇਸ ਦੇ ਹੱਕਦਾਰ ਵੀ ਹੋ। ਪਰ ਪ੍ਰਸੰਸਾ ਦਾ ਤੀਜਾ ਚੌਥਾ ਹਿੱਸਾ ਹੀ ਸੱਚ ਅਖਵਾਉਂਦਾ ਹੈ। ਇਸ ਨੁਕਤੇ ਨੂੰ ਵੀ ਧਿਆਨ ਵਿੱਚ ਰੱਖ ਲੈਣਾ ਚਾਹੀਦਾ ਹੈ।

Punjab

ਤੁਸੀਂ ਅਕਸਰ ਹੀ ਆਪਣੀ ਵੀਡੀਓਜ਼ ਵਿਚ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤਰ ਆਖਦੇ ਹੋ। ਪਰ ਦਿੱਲੀ ਵਿੱਚ ਹਜ਼ਾਰਾਂ ਪੁੱਤਰਾਂ ਧੀਆਂ ਅਤੇ ਸਾਡੀਆਂ ਬਜ਼ੁਰਗ ਮਾਤਾਵਾਂ ਨੇ ਲੰਮਾ ਡੇਰਾ ਲਾ ਰੱਖਿਆ ਹੈ। ਦੀਪ ਸਿੱਧੂ ਜੀ, ਇੱਥੇ ਬਿਨਾਂ ਜਿਤੇ ਵਾਪਸ ਮੁੜਨਾ ਇਤਿਹਾਸਕ ਗੁਨਾਹ ਹੋਵੇਗਾ। ਇਸ ਜਿੱਤ ਨੇ ਹੀ, ਹਾਂ ਇਸੇ ਜਿੱਤ ਨੇ ਹੀ ਦੁਨੀਆਂ ਭਰ ਵਿਚ ਸਰਬੱਤ ਦੇ ਭਲੇ ਦੇ ਪਰਚਮ ਝੁਲਾਉਂਣੇ ਹਨ ਅਤੇ ਸਾਡੇ ਰਾਜਨੀਤਿਕ ਤਾਣੇ ਬਾਣੇ ਵਿਚ ਬੁਨਿਆਦੀ ਤਬਦੀਲੀ ਦੀ ਮਿਸਾਲ ਬਣਨੀ ਹੈ।

ਦੀਪ ਸਿੱਧੂ ਜੀ, ਤੁਸੀਂ ਜੇ ਡਰਾਉਣਾ ਹੀ ਹੈ ਤਾਂ ਇਨ੍ਹਾਂ ਪੁੱਤਰਾਂ-ਧੀਆਂ ਨੂੰ ਗੁਰੂ-ਪਿਆਰ ਦੇ ਡਰ ਨਾਲ ਜੋੜੋ। ਗੁਰੂ ਪਿਆਰ ਦੇ ਡਰ ਵਿੱਚੋਂ ਨਿਕਲੀ ਕੂਟਨੀਤਕ ਸਿਆਸਤ ਨਾਲ ਜੋੜੋ। ਯਾਦ ਰੱਖੋ ਸੰਤ ਜਰਨੈਲ ਸਿੰਘ ਜੀ ਨੇ ਗੁਰੂ ਪਿਆਰ ਦੇ ਡਰ ਨਾਲ ਹੀ ਸਿੱਖ ਕੌਮ ਨੂੰ ਜੋੜਿਆ ਸੀ। ਜਦਕਿ ਇੰਝ ਲੱਗਦਾ ਹੈ ਤੁਹਾਡਾ ਡਰ ਸਿੱਖ ਸੰਗਤਾਂ ਦੇ ਹੌਸਲੇ ਡੇਗ ਰਿਹਾ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਰੋਸ: ਮਸਲੇ ਦਾ ਹੱਲ ਕੀ ਹੈ?

ਵਾਹਿਗੁਰੂ ਨੇ ਤੁਹਾਨੂੰ ਦੁਨੀਆਂ ਦੇ ਗਿਆਨ ਨਾਲ ਨਿਵਾਜਿਆ ਹੈ। ਤੁਹਾਡੇ ਕੋਲ ਉਸ ਗਿਆਨ ਨੂੰ ਪੇਸ਼ ਕਰਨ ਦਾ ਅੰਦਾਜ਼ ਸਿੱਖ ਕੌਮ ਦੇ ਦਿਲਾਂ ਨੂੰ ਛੂੰਹਦਾ ਵੀ ਹੈ। ਪਰ ਗੁੱਸਾ ਨਾ ਕਰਨਾ, ਕਈ ਵਾਰ ਤੁਹਾਡਾ ਗਿਆਨ ਰੌਸ਼ਨੀ ਨਹੀਂ ਦਿੰਦਾ ਸਗੋਂ ਕਿਸੇ ਹਨੇਰੀ ਗੁਫ਼ਾ ਵੱਲ ਧੱਕਦਾ ਹੈ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਹਾਨੂੰ ਆਪਣੀ ਕੌਮ ਨਾਲ ਦਿਲੀ ਪਿਆਰ ਹੈ ਅਤੇ ਇਸ ਪਿਆਰ ਦਾ ਅਹਿਸਾਸ ਤੁਹਾਡੇ ਅੰਦਰ ਡੂੰਘਾ ਉਤਰ ਵੀ ਗਿਆ ਹੈ। ਤੁਹਾਡੇ ਕੋਲ ਤੱਥਾਂ ਨੂੰ ਜਜ਼ਬਿਆਂ ਦਾ ਰੂਪ ਦੇਣ ਦਾ ਹੁਨਰ ਵੀ ਹੈ।

ਦੀਪਪਰ ਸਾਡੀ ਬੇਨਤੀ ਹੈ ਕਿ ਇਸ ਸੰਘਰਸ਼ ਨੂੰ ਆਪਣੇ ਗਿਆਨ ਦਾ ਇਸਤੇਮਾਲ ਕਰਕੇ ਕੁਝ ਰਿਆਇਤਾਂ ਅਤੇ ਸੋਧਾਂ ਨਾਲ ਹੀ ਖ਼ਾਲਸਾ ਪੰਥ ਨੂੰ ਸੰਤੁਸ਼ਟ ਕਰਨ ਦੇ ਮਾਰਗ ਉੱਤੇ ਨਾ ਪਾਓ। ਅਸੀਂ ਫਿਰ ਦਹਾਕਿਆਂ ਤੱਕ ਨਹੀਂ ਉੱਠ ਸਕਾਂਗੇ,ਜਿਵੇਂ ਹੁਣ ਉੱਠੇ ਹਾਂ। ਇਸ ਸਮੇਂ ਸਾਡੀ ਹਾਲਤ ਇਹ ਹੈ ਕਿ ਸਾਡੇ ਸੱਚੇ ਹਮਾਇਤੀ ਤੇ ਇੱਥੋਂ ਤਕ ਸਾਡੇ ਸੱਚੇ ਵਿਰੋਧੀ ਵੀ ਸਾਨੂੰ ਪ੍ਰਸੰਸਾ ਦੀ ਦ੍ਰਿਸ਼ਟੀ ਨਾਲ ਦੇਖ ਰਹੇ ਹਾਂ ਅਤੇ ਅੰਦਰੋ ਅੰਦਰੀ ਸਾਡੀਆਂ ਸਿਫ਼ਤਾਂ ਕਰਦੇ ਹਨ। ਕੀ ਤੁਹਾਡੀ ਦਿੱਬ-ਦ੍ਰਿਸ਼ਟੀ ਇਸ ਅਣਦਿਸਦੇ ਅਤੇ ਮਹਾਨ ਵਰਤਾਰੇ ਨੂੰ ਦੇਖ ਨਹੀਂ ਰਹੀ?

ਦੀਪ ਸਿੱਧੂ ਜੀ, ਇਹ ਠੀਕ ਹੈ ਕਿ ਤੁਹਾਡੇ ਨਾਲ ਨੌਜਵਾਨ ਜਜ਼ਬੇ ਜੁੜੇ ਹੋਏ ਹਨ। ਉਹ ਤੁਹਾਡੇ ਵਿੱਚੋਂ ਕਿਸੇ ਵੱਡੀ ਮੰਜ਼ਿਲ ਦੀ ਤਲਾਸ਼ ਕਰ ਰਹੇ ਹਨ। ਉਹ ਆਪਣੇ ਦੁੱਖਾਂ ਦਰਦਾਂ ਦਾ ਹੱਲ ਤੁਹਾਡੇ ਵਿੱਚੋਂ ਲੱਭਦੇ ਹਨ ਅਤੇ ਤੁਸੀਂ ਕਿਰਪਾ ਕਰਕੇ ਆਪਣੀ ਇਸ ਪ੍ਰਾਪਤੀ ਨੂੰ ਸੋਧਾਂ ਤਕ ਹੀ ਸੀਮਤ ਨਾ ਕਰੋ। ਸਗੋਂ ਰੱਦ ਕਰਨ ਦੇ ਇਰਾਦੇ ਦਾ ਜਜ਼ਬਾ ਭਰੋ।

ਇਸ ਦੇ ਨਾਲ ਹੀ ਸਲਾਹਕਾਰਾਂ ਉੱਤੇ ਵੀ ਭਾਵੇਂ ਟੇਕ ਰੱਖੋ। ਪਰ ਉਨ੍ਹਾਂ ਉਤੇ ਬਾਜ਼ ਨਿਗ੍ਹਾ ਵੀ ਰੱਖੋ। ਦੀਪ ਸਿੱਧੂ ਜੀ, ਇਹ ਧਿਆਨ ਵਿੱਚ ਵੀ ਰੱਖੋ ਕਿ ਕੀ ਕੋਈ ਤੁਹਾਡੀ ਤਾਕਤ ਦਾ ਗਲਤ ਇਸਤੇਮਾਲ ਤਾਂ ਨਹੀਂ ਕਰ ਰਿਹਾ? ਜਦਕਿ ਇਨ੍ਹਾਂ ਗੁਪਤ ਸਾਜ਼ਿਸ਼ਾਂ ਵਿੱਚ ਸਰਕਾਰਾਂ ਵੀ ਹੁੰਦੀਆਂ ਹਨ ਤੇ ਕਈ ਵਾਰ ਆਪਣੇ ਵੀ। ਚਾਪਲੂਸਾਂ ਤੋਂ ਵੀ ਸਾਵਧਾਨ ਰਹੋ ਕਿਉਂਕਿ ਚਾਪਲੂਸੀ ਦੋਵਾਂ ਕੰਨਾਂ ਨਾਲ ਸੁਣੀ ਜਾਂਦੀ ਹੈ ਅਤੇ ਸੱਚ ਸਿਰਫ਼ ਅੱਧੇ ਕੰਨ ਨਾਲ ਸੁਣਿਆ ਜਾਂਦਾ ਹੈ।

ਇਹ ਵੀ ਪੜ੍ਹੋ : ਕਿਹੜੀ ਕਿਹੜੀ ਜਿੱਤ ਪ੍ਰਾਪਤ ਹੋਈ ਹੈ ਇਸ ਗੱਲਬਾਤ ਤੋਂ?

______________________________

ਵੇਖੋ ਵੀਡੀਓ :

ਕਰਮਜੀਤ ਸਿੰਘ

ਕਰਮਜੀਤ ਸਿੰਘ

ਲੇਖਕ ਸੀਨੀਅਰ ਪੱਤਰਕਾਰ ਹੈ।

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021