ਮੈਂ ਜੀ, ਤੁਹਾਡੀ ਜਿੱਤ ਲਈ 100 ਅਖੰਡ ਪਾਠ ਸੁੱਖੇ ਹਨ!

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

ਕਾਕਾ ਸ਼ੁਕਰ ਹੈ ਕਿ ਤੂੰ ਪੰਜਾਬ ਦੇ ਕਿਸੇ ਗੁਰਦਵਾਰਾ ਸਾਹਿਬ ਵਿੱਚ ਹੀ ਜਿੱਤ ਦੀ ਸੁੱਖਣਾ ਸੁੱਖੀ ਹੈ।

ਅੱਜ ਕਲ੍ਹ ਦੇ ਜ਼ਮਾਨੇ ਵਿੱਚ ਅਫ਼ਸਰਾਂ ਲਈ ਚੰਗੀ ਜਗ੍ਹਾ ‘ਤੇ ਪੋਸਟਿੰਗ ਕਰਵਾਉਣੀ ਅਤੇ ਲੀਡਰਾਂ ਲਈ ਕਿਸੇ ਚੰਗੀ ਪਾਰਟੀ ਦੀ ਐਮ.ਅੇਲ.ਏ. ਜਾਂ ਐਮ.ਪੀ. ਦੀ ਟਿਕਟ ਹਾਸਲ ਕਰਨੀ ਬਹੁਤ ਹੀ ਟੇਢੀ ਖੀਰ ਹੈ। ਇਸ ਕੰਮ ਲਈ ਕਈ ਤਰਾਂ ਦੇ ਪਾਪੜ ਵੇਲਣੇ ਪੈਂਦੇ ਹਨ।

ਪਰ ਅਜਿਹੇ ਲੋਕ ਸਿਰਫ਼ ਮੌਕੇ ਦੇ ਅਫ਼ਸਰਾਂ ਅਤੇ ਰਾਜ ਕਰ ਰਹੀ ਪਾਰਟੀ ਦੇ ਹੀ ਵਫ਼ਾਦਾਰ ਹੁੰਦੇ ਹਨ। ਇੱਕ ਵਾਰ ਕੋਈ ਅਫ਼ਸਰ ਬਦਲ ਕੇ ਕਿਸੇ ਨਵੀਂ ਜਗ੍ਹਾ ‘ਤੇ ਪਹੁੰਚਿਆ ਤਾਂ ਦਫ਼ਤਰ ਦਾ ਸੁਪਰਡੈਂਟ ਉਸ ਕੋਲ ਪੁਰਾਣੇ ਅਫ਼ਸਰ ਦੀ ਬਦਨਾਮੀ ਕਰਨ ਲੱਗਾ ਕਿ ਉਹ ਤਾਂ ਬਹੁਤ ਹੀ ਕੁਰੱਪਟ, ਮੂੰਹਫੱਟ ਅਤੇ ਸਿਰੇ ਦਾ ਘਟੀਆ ਬੰਦਾ ਸੀ,ਆਦਿ ਆਦਿ।

ਕਾਫੀ ਦੇਰ ਚੁਗਲੀਆਂ ਸੁਣਨ ਤੋਂ ਬਾਅਦ ਨਵਾਂ ਅਫ਼ਸਰ ਬੋਲਿਆ, “ਤੇ ਬਾਊ ਜੀ ਮੈਂ ਕਿਹੋ ਜਿਹਾ ਬੰਦਾ ਹਾਂ?” ਸੁਪਰਡੈਂਟ ਹੀਂ ਹੀਂ ਕਰ ਕੇ ਬੋਲਿਆ, “ਜਨਾਬ ਮੌਕੇ ਦਾ ਅਫ਼ਸਰ ਵੀ ਕਦੇ ਮਾੜਾ ਹੁੰਦਾ ਹੈ?”

ਹਰ ਬੰਦੇ ਨੂੰ ਐਨੀ ਸਮਝ ਤਾਂ ਹੋਣੀ ਹੀ ਚਾਹੀਦੀ ਹੈ ਕਿ ਜੇ ਅੱਜ ਇਹ ਵਿਅਕਤੀ ਪੁਰਾਣੇ ਅਫ਼ਸਰ ਦੀ ਬਦਨਾਮੀ ਕਰ ਰਿਹਾ ਹੈ ਤਾਂ ਕੱਲ ਨੂੰ ਮੇਰੀ ਵੀ ਕਰੇਗਾ। ਪਰ ਅਜਿਹੇ ਲੋਕਾਂ ਦੀ ਮਿੱਠੀ ਜ਼ੁਬਾਨ, ਤਾਰੀਫ਼ ਦਾ ਢੰਗ ਅਤੇ ਚੁਗਲੀ ਦੀ ਮੁਹਾਰਤ ਜੋਗੀ ਦੀ ਬੀਨ ਵਾਂਗ ਮਾਲਕ ਨੂੰ ਕੀਲ ਲੈਂਦੀ ਹੈ।

ਥਾਣੇਦਾਰ10-15 ਸਾਲ ਪਹਿਲਾਂ ਦੀ ਗੱਲ ਹੈ ਕਿ ਜਰਨੈਲ ਸਿੰਘ (ਕਾਲਪਨਿਕ ਨਾਮ) ਨਾਮ ਦਾ ਇੰਸਪੈਕਟਰ ਥਾਣੇ ਜੰਡਿਆਲੇ ਦਾ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਦਿਨ ਸਵੇਰੇ ਸਵੇਰ ਇੱਕ ਨੇਤਾ ਕਿਸੇ ਕੰਮ ਥਾਣੇ ਆਣ ਪਹੁੰਚਿਆ। ਉਹ ਅਜੇ ਕਾਰ ਵਿੱਚ ਹੀ ਬੈਠਾ ਸੀ ਕਿ ਮੁੰਸ਼ੀ ਨੇ ਦੌੜਕੇ ਐਸ.ਐਚ.ਉ. ਨੂੰ ਦੱਸਿਆ ਕਿ ਫਲਾਣੇ ਨੇਤਾ ਜੀ ਆਏ ਹਨ।

ਐਸ.ਐਚ.ਉ. ਦੀ ਪੋਸਟਿੰਗ ਕਰਵਾਉਣ ਵਿੱਚ ਉਸ ਨੇਤਾ ਦਾ ਕਾਫੀ ਹੱਥ ਸੀ। ਇਸ ਲਈ ਉਹ ਫ਼ਟਾਫ਼ਟ ਗਿਆ ਤੇ ਸੈਲਿਊਟ ਮਾਰਕੇ ਇੱਕਦਮ ਨੇਤਾ ਦੀ ਕਾਰ ਦੀ ਬਾਰੀ ਖੋਲ੍ਹ ਦਿੱਤੀ।

ਨੇਤਾ ਨੇ ਐਸ.ਐਚ.ਉ ਨੂੰ ਆਉਂਦੇ ਨਹੀਂ ਸੀ ਵੇਖਿਆ ਤੇ ਆਪਣੇ ਧਿਆਨ ਬਾਰੀ ਨਾਲ ਢੋਅ ਲਾ ਕੇ ਕਿਸੇ ਨਾਲ ਮੋਬਾਇਲ ‘ਤੇ ਗੱਲ ਕਰ ਰਿਹਾ ਸੀ। ਅਚਾਨਕ ਬਾਰੀ ਖੁਲ੍ਹ ਜਾਣ ਕਾਰਨ ਉਸਦਾ ਸੰਤੁਲਨ ਵਿਗੜ ਗਿਆ ਤੇ ਉਹ ਧੜੰਮ ਕਰਦਾ ਬਾਹਰ ਜਾ ਡਿੱਗਾ।

ਉਸ ਦਾ ਮੋਬਾਇਲ ਕਿਤੇ ਤੇ ਪੱਗ ਕਿਤੇ ਖਿੱਲਰ ਗਈ। ਉੱਪਰੋਂ ਸਿਤਮ ਇਹ ਹੋਇਆ ਕਿ ਥਾਣੇ ਵਿੱਚ ਆਪਣੇ ਕੰਮ ਕਰਾਉਣ ਲਈ ਨੇਤਾ ਦੀ ਉਡੀਕ ਵਿੱਚ ਖੜ੍ਹੇ ਇਲਾਕੇ ਦੇ ਲੋਕ ਵੀ ਉੱਚੀ ਉੱਚੀ ਹੱਸ ਪਏ। ਐਸ.ਐਚ.ਉ. ਨੇ ਬਥੇਰੀਆਂ ਮਾਫੀਆਂ ਮੰਗੀਆਂ ਪਰ ਨੇਤਾ ਉਸਦੀ ਬਦਲੀ ਕਰਵਾ ਕੇ ਹੀ ਹਟਿਆ।

ਕਾਫੀ ਸਾਲ ਪਹਿਲਾਂ ਹੋਈਆਂ ਚੋਣਾਂ ਵਿੱਚ ਪੰਜਾਬ ਦੇ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜਨੀਤਕ ਪਰਿਵਾਰ ਦਾ ਮੈਂਬਰ ਕਾਕਾ ਸਿੰਘ (ਕਾਲਪਨਿਕ ਨਾਮ) ਜ਼ਿਮਨੀ ਚੋਣ ਲੜ ਰਿਹਾ ਸੀ। ਵਿਰੋਧੀ ਪਾਰਟੀ ਨੇ ਉਸ ਨੂੰ ਹਰਾਉਣ ਲਈ ਪੂਰਾ ਟਿੱਲ ਲਗਾਇਆ ਹੋਇਆ ਸੀ ਤੇ ਰਾਜਨੀਤਕ ਪਰਿਵਾਰ ਲਈ ਉਹ ਚੋਣ ਜ਼ਿੰਦਗੀ ਮੌਤ ਦਾ ਸਵਾਲ ਬਣੀ ਹੋਈ ਸੀ।

ਆਖਰ ਹਰ ਪ੍ਰਕਾਰ ਦੇ ਸਾਮ, ਦਾਮ, ਦੰਡ, ਭੇਦ ਅਤੇ ਰਾਜਨੀਤਕ ਪੈਂਤਰੇਬਾਜ਼ੀਆਂ ਵਰਤਣ ਦੇ ਬਾਵਜੂਦ ਵਿਰੋਧੀ ਪਾਰਟੀ ਦਾ ਉਮੀਦਵਾਰ ਹਾਰ ਗਿਆ ਤੇ ਕਾਕਾ ਸਿੰਘ ਜਿੱਤ ਗਿਆ। ਉਸ ਦੇ ਘਰ ਢੋਲ ਢਮੱਕੇ ਵੱਜਣ ਲੱਗ ਪਏ ਤੇ ਸੈਂਕੜੇ ਲੋਕ ਜਿੱਤ ਦੀ ਵਧਾਈਆਂ ਦੇਣ ਅਤੇ ਇਹ ਦੱਸਣ ਲਈ ਪਹੁੰਚ ਗਏ ਕਿ ਉਨ੍ਹਾਂ ਨੇ ਕਾਕਾ ਸਿੰਘ ਦੀ ਜਿੱਤ ਲਈ ਕਿੰਨੇ ਸਿਰਤੋੜ ਯਤਨ ਕੀਤੇ ਹਨ।

ਕਈ ਅਜਿਹੇ ਲੋਕ ਵੀ ਮੌਕਾ ਦਾ ਫਾਇਦਾ ਉਠਾਉਣ ਲਈ ਪਹੁੰਚ ਗਏ ਜਿਨ੍ਹਾਂ ਨੇ ਚੋਣ ਦੌਰਾਨ ਉਸ ਹਲਕੇ ਵਿੱਚ ਪੈਰ ਵੀ ਨਹੀਂ ਸੀ ਪਾਇਆ। ਜਦੋਂ ਜਿੱਤ ਦੇ ਜਸ਼ਨ ਥੋੜ੍ਹੇ ਜਿਹੇ ਮੱਠੇ ਪਏ ਤਾਂ ਮੰਗਤਾ ਜੀ ਨਾਮ ਦਾ ਇੱਕ ਅਫ਼ਸਰ ਵੀ ਮੌਕੇ ਦਾ ਫਾਇਦਾ ਉਠਾਉਣ ਬਾਰੇ ਸੋਚਣ ਲੱਗਾ। ਹਾਲਾਂਕਿ ਮੰਗਤਾ ਜੀ ਦਾ ਚੋਣ ਹਲਕੇ ਨਾਲ ਦੂਰ ਦੂਰ ਦਾ ਵੀ ਕੋਈ ਵਾਸਤਾ ਨਹੀ ਸੀ ਤਾਂ ਨਾ ਹੀ ਉਸ ਦੀ ਉਸ ਹਲਕੇ ਵਿੱਚ ਕੋਈ ਵੋਟ ਸੀ।

ਮੰਗਤਾ ਜੀ ਕਈ ਸਾਲਾਂ ਤੋਂ ਆਪਣੀਆਂ ਭੈੜੀਆਂ ਕਰਤੂਤਾਂ ਕਾਰਨ ਗੁੱਠੇ ਲੱਗਾ ਹੋਇਆ ਸੀ ਤੇ ਕਿਸੇ ਮਲਾਈਦਾਰ ਪੋਸਟਿੰਗ ਲਈ ਤਰਸ ਰਿਹਾ ਸੀ। ਉਹ ਜਾਣਦਾ ਸੀ ਕਿ ਕਾਕਾ ਸਿੰਘ ਦਾ ਪਰਿਵਾਰ ਬਹੁਤ ਹੀ ਧਾਰਮਿਕ ਪ੍ਰਵਿਰਤੀ ਦਾ ਹੈ ਤੇ ਉਸ ਨੇ ਇਸ ਗੱਲ ਦਾ ਫਾਇਦਾ ਉਠਾਉਣ ਦੀ ਸਕੀਮ ਬਣਾ ਲਈ।

ਜਿੱਤਉਸ ਨੇ ਸੁਖਜੀਤ ਸਿੰਘ ਦੇ ਇੱਕ ਨਜ਼ਦੀਕੀ ਨੇਤਾ ਦੇ ਤਰਲੇ ਮਿੰਨਤਾਂ ਕਰ ਕੇ ਮੁਲਾਕਾਤ ਦਾ ਜੁਗਾੜ ਵੀ ਫਿੱਟ ਕਰ ਲਿਆ। ਹੁਣ ਮੰਗਤਾ ਜੀ ਦੀ ਕਿਸਮਤ ਮਾੜੀ ਸੀ ਕਿ ਸੁਖਜੀਤ ਸਿੰਘ ਦਾ ਪੀ.ਏ. ਉਸ ਦੀਆਂ ਕਰਤੂਤਾਂ ਬਾਰੇ ਪਹਿਲਾਂ ਤੋਂ ਹੀ ਜਾਣਦਾ ਸੀ।

ਜਦੋਂ ਪੀ.ਏ. ਨੇ ਮੰਗਤਾ ਜੀ ਨੂੰ ਆਉਂਦਾ ਵੇਖਿਆ ਤਾਂ ਉਸ ਨੇ ਸੁਖਜੀਤ ਸਿੰਘ ਦੇ ਕੰਨ ਵਿੱਚ ਉਸ ਬਾਰੇ ਫੂਕ ਮਾਰ ਦਿੱਤੀ। ਇਸ ਗੱਲ ਤੋਂ ਅਣਜਾਣ ਮੰਗਤਾ ਜੀ ਨੇ ਸੁਖਜੀਤ ਸਿੰਘ ਦੇ ਪੈਰਾਂ ਨੂੰ ਹੱਥ ਲਾਇਆ ਤੇ ਬਹੁਤ ਹੀ ਨਿਮਰਤਾ ਨਾਲ ਕਿਹਾ ਕਿ ਸਰ ਮੈਂ ਇੱਕ ਬੇਨਤੀ ਕਰਨੀ ਹੈ।

ਸੁਖਜੀਤ ਸਿੰਘ ਵੱਲੋਂ ਹਾਂ ਵਿੱਚ ਸਿਰ ਹਿਲਾਉਣ ‘ਤੇ ਉਸ ਨੇ ਕਿਹਾ ਕਿ ਮੈਂ ਕਾਕਾ ਸਿੰਘ ਜੀ ਦੀ ਜਿੱਤ ਲਈ ਫ਼ਲਾਣੇ ਗੁਰਦਾਵਾਰੇ ਵਿੱਚ ਸੌ ਲੜੀਵਾਰ ਆਖੰਡ ਪਾਠ ਸੁੱਖੇ ਹਨ। ਇਸ ਲਈ ਤੁਸੀਂ ਮੇਰੀ ਪੋਸਟਿੰਗ ਉਸ ਸ਼ਹਿਰ ਵਿੱਚ ਕਰਵਾ ਦਿਉ ਤਾਂ ਜੋ ਮੈਂ ਇਹ ਮਹਾਨ ਸੇਵਾ ਆਪਣੀ ਹਾਜ਼ਰੀ ਵਿੱਚ ਸੰਪੂਰਨ ਕਰਵਾ ਸਕਾਂ। ਅਸਲ ਵਿੱਚ ਉਹ ਗੁਰਦਵਾਰਾ ਪੰਜਾਬ ਦੇ ਇੱਕ ਬਹੁਤ ਹੀ ਪ੍ਰਸਿੱਧ ਉਦਯੋਗਿਕ ਸ਼ਹਿਰ ਵਿੱਚ ਸਥਿੱਤ ਸੀ।

ਸੁਖਜੀਤ ਸਿੰਘ ਫੌਰਨ ਉਸ ਦੀ ਮੰਸ਼ਾ ਸਮਝ ਗਿਆ ਕਿ ਇਹ ਆਪਣੀ ਇੱਕ ਸਾਲ ਦੀ ਪੋਸਟਿੰਗ ਪੱਕੀ ਕਰਨ ਲਈ ਆਇਆ ਹੈ।

ਉਸ ਨੇ ਹੱਸ ਕੇ ਕਿਹਾ, “ਕਾਕਾ ਸ਼ੁਕਰ ਹੈ ਕਿ ਤੂੰ ਪੰਜਾਬ ਦੇ ਕਿਸੇ ਗੁਰਦਵਾਰਾ ਸਾਹਿਬ ਵਿੱਚ ਹੀ ਜਿੱਤ ਦੀ ਸੁੱਖਣਾ ਸੁੱਖੀ ਹੈ। ਜੇ ਕਿਤੇ ਹੇਮਕੁੰਟ ਜਾਂ ਹਜ਼ੂਰ ਸਾਹਿਬ ਵਿਖੇ ਜਿੱਤ ਦੀ ਸੁੱਖ ਲੈਂਦਾ ਤਾਂ ਸਾਨੂੰ ਤੇਰੀ ਪੋਸਟਿੰਗ ਲਈ ਉੱਤਰਾਖੰਡ ਜਾਂ ਮਹਾਰਾਸ਼ਟਰ ਦੇ ਮੁੱਖ ਮੰਤਰੀਆਂ ਦੇ ਤਰਲੇ ਕੱਢਣੇ ਪੈਣੇ ਸਨ। ਹੁਣ ਤੇਰੀ ਭਲਾਈ ਇਸੇ ਵਿੱਚ ਹੈ ਕਿ ਤੂੰ ਇਹ ਸੇਵਾ ਆਪਣੇ ਪੱਲੇ ਤੋਂ ਕਰਵਾ ਤੇ ਜੇ ਪੈਸੇ ਨਹੀਂ ਹੈਗੇ ਤਾਂ ਮੇਰੇ ਪੀ.ਏ. ਕੋਲੋਂ ਮੰਗ ਲੈ।”

ਮੰਗਤਾ ਜੀ ਸਮਝ ਗਿਆ ਕਿ ਮਾਮਲਾ ਪੁੱਠਾ ਪੈ ਗਿਆ ਹੈ ਤੇ ਉਸ ਨੇ ਜਲਦੀ ਜਲਦੀ ਉਥੋਂ ਖਿਸਕਣ ਵਿੱਚ ਹੀ ਆਪਣੀ ਭਲਾਈ ਸਮਝੀ।

ਇਹ ਵੀ ਪੜ੍ਹੋ:

ਜੀਓ ਅਤੇ ਬੱਸ ਰੱਜ ਕੇ ਜੀਓ!

पति की आवश्यकता

ਦਲੀਪ ਕੁਮਾਰ: ਉਦਾਸੀਆਂ ਦਾ ਵੱਡਾ ਮਠ

Urdu poetry and the transitional era

Watch video:

ਬਲਰਾਜ ਸਿੰਘ ਸਿੱਧੂ

ਬਲਰਾਜ ਸਿੰਘ ਸਿੱਧੂ

ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ।

Disclaimer : PunjabTodayTV.com and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors’ right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabTodayTV.com or other platforms of the group. Punjab Today does not assume any responsibility or liability for the views of authors whose work appears here.

Punjab Today believes in serious, engaging, narrative journalism at a time when mainstream media houses seem to have given up on long-form writing and news television has blurred or altogether erased the lines between news and slapstick entertainment. We at Punjab Today believe that readers such as yourself appreciate cerebral journalism, and would like you to hold us against the best international industry standards. Brickbats are welcome even more than bouquets, though an occasional pat on the back is always encouraging. Good journalism can be a lifeline in these uncertain times worldwide. You can support us in myriad ways. To begin with, by spreading word about us and forwarding this reportage. Stay engaged.

— Team PT

Related Post

Add Your Heading Text Here

Copyright © Punjab Today  : All right Reserve 2016 - 2021 |